19 ਮਿੰਟ 21 ਸੈਕਿੰਡ ਪਾਣੀ ਵਿਚ ਸਾਹ ਰੋਕਣ ਦਾ ਬਣਾਇਆ ਰਿਕਾਰਡ
ਸਵਿਟਰਜ਼ਰਲੈਂਡ ਦੇ ਜਾਂਬਾਜ ਸ੍ਰੀ ਪੀਟਰ ਕੋਲਾਟ ਉਮਰ 38 ਸਾਲ ਨੇ ਪਾਣੀ ਦੇ ਅੰਦਰ 19 ਮਿੰਟ 21 ਸੈਕਿੰਡ ਤੱਕ ਸਾਹ ਰੋਕਣ ਦਾ ਵਿਸ਼ਵ ਰਿਕਾਰਡ ਬਣਾਇਆ ਹੈ। । ਪਾਣੀ ਅੰਦਰ ਡੁਬਕੀ ਲੈਣ ਤੋਂ ਪਹਿਲਾਂ ਉਸ ਨੂੰ 10 ਮਿੰਟ ਸ਼ੁੱਧ ਆਕਸੀਜਨ ਲੈਣ ਵਾਸਤੇ ਦਿੱਤੇ ਗਏ ਸਨ। ਉਸ ਨੇ ਕਿਹਾ ਕਿ ਪਹਿਲੇ 12 ਮਿੰਟ ਤੱਕ ਉਸਨੂੰ ਕੋਈ ਮੁਸ਼ਕਿਲ ਨਹੀਂ ਆਈ ਪਰ ਬਾਅਦ ਉਸ ਨੂੰ ਲੱਗਿਆ ਕਿ ਉਸ ਨੂੰ ਸਾਹ ਵਾਸਤੇ ਹਵਾ ਚਾਹੀਦੀ ਹੈ।ਰਿਮੋਟ ਕੰਟਰੋਲ ਨਾਲ ਪਤਨੀ ਮਾਰੀ
ਪਿਛਲੇ ਮਹੀਨੇ ਲੰਡਨ ਦੀ ਇਕ ਕੋਰਟ ਨੇ ਇਕ ਅਜਿਹੇ ਸਖਸ਼ ਨੂੰ ਤਿੰਨ ਸਾਲ ਲਈ ਜ਼ੇਲ੍ਹ ਭੇਜਿਆ ਜਿਸ ਨੇ ਆਪਣੀ ਪਤਨੀ ਨੂੰ ਰਿਮੋਟ ਕੰਟਰੋਲ ਨਾਲ ਅਜਿਹਾ ਮਾਰਿਆ ਕਿ ਉਹ ਕੁਝ ਦਿਨਾਂ ਬਾਅਦ ਚੱਲ ਵਸੀ। 46 ਸਾਲਾ ਇਲੈਕਟ੍ਰੀਕਲ ਇੰਜੀਨੀਅਰ ਦਾ ਆਪਣੀ ਪਤਨੀ ਨਾਲ ਸਾਬਕਾ ਪਤਨੀ ਅਤੇ ਪੁੱਤਰੀ ਦੀ ਦੇ ਸਬੰਧ ਵਿਚ ਗੱਲਾਂ ਕਰਦਿਆਂ ਝਗੜਾ ਹੋ ਗਿਆ ਸੀ ਅਤੇ ਉਸ ਨੇ ਗੁੱਸੇ ਵਿਚ ਆ ਕੇ ਆਪਣੀ ਪਤਨੀ ਦੇ ਟੀ. ਵੀ. ਰਿਮੋਟ ਜੋ ਕਿ 140 ਗ੍ਰਾਮ ਭਾਰਾ ਸੀ ਦੇ ਮਾਰਿਆ। ਇਹ ਰਿਮੋਟ ਉਸਦੇ ਨੱਕ ਉੱਤੇ ਲੱਗਿਆ ਜਿਸ ਕਾਰਨ ਉਸ ਦੇ ਨੱਕ ਦੀ ਹੱਡੀ ਟੁੱਟ ਗਈ ਉਸਦੀ ਸਿਹਤ ਹੌਲੀ-ਹੌਲੀ ਵਿਗੜਦੀ ਚਲੀ ਗਈ ਅਤੇ ਉਹ ਮਰ ਗਈ।