ਪੰਜਾਬੀ  ਹੈਰਲਡ
Punjabi  Herald Online Punjabi News Website
"Assume a Virtue, if you have it not."NEWS FLASH NEWS FLASH NEWS FLASH NEWS FLASH NEWS FLASH NEWS FLASH NEWS FLASH NEWS FLASH NEWS FLASH NEWS FLASH NEWS FLASH NEWS FLASH
ਮੁੱਖ ਸੰਪਾਦਕ: ਹਰਜਿੰਦਰ ਸਿੰਘ ਬਸਿਆਲਾ 7:04 AM, ਮੰਗਲਵਾਰ 20 ਮਾਰਚ, 2018 ਨਾਨਕਸ਼ਾਹੀ ਸੰਮਤ 547 ਫੋਨ: 0064 21 02539830

ਊਲ-ਜਲੂਲ

ਕਰੋਸ਼ੀਆ ਦੇ ਇਕ ਕਲਾਕਾਰ ਨੇ ਪੀਤਾ ਆਪਣਾ ਹੀ ਖੂਨ

News Photo

ਨਿਊਜ਼ੀਲੈਂਡ (ਹਰਜਿੰਦਰ ਸਿੰਘ ਬਸਿਆਲਾ)- ਕਿਸੇ ਦਾ ਖੂਨ ਪੀਣ ਵਾਲੀ ਗੱਲ, ਖੂਨ ਪੀਣ ਵਾਲੇ ਭੂਤਾਂ ਬਾਰੇ ਜਾਂ ਇਹੋ ਜਿਹਾ ਤਾਹਨਾ-ਮਿਹਣਾ ਤਾਂ ਹਰ ਕਿਸੇ ਨੇ ਸੁਣਿਆ ਹੋਵੇਗਾ ਪਰ ਜੇਕਰ ਕੋਈ ਆਪਣਾ ਹੀ ਖੂਨ ਪੀ ਰਿਹਾ ਹੋਵੇ ਤਾਂ ਤੁਸੀਂ ਕਿਸ ਨੂੰ ਉਲਾਂਭਾ ਦਿਓਗੇ? ਜੀ ਹਾਂ ਹੁਣ ਅਜਿਹਾ ਵੀ ਹੋਣ ਲੱਗਾ ਹੈ। 'ਕਰੋਸ਼ੀਆ' ਦੇਸ਼ ਦੇ 'ਸਪਲਿਟ' ਖੇਤਰ ਵਿਚ ਇਕ ਨੌਜਵਾਨ ਕਲਾਕਾਰ 'ਮਾਰਕੋ ਮਾਰਕੋਵਿਕ' ਨੇ ਪਿਛਲੇ ਦਿਨੀਂ ਇਹੋ ਜਿਹਾ ਕਰਤਵ ਕੀਤਾ ਹੈ। ਉਸ ਨੇ ਖੂਨ ਦਾਨ ਕਰਨ ਦੀ ਤਰ੍ਹਾਂ ਇਕ ਨਰਸ ਕੋਲੋਂ ਵੱਡੀ ਸਰਿੰਜ ਲਗਵਾਈ ਅਤੇ ਖੂਨ ਵਾਲੀ ਪਾਈਪ (ਸਟ੍ਰਾਅ) ਦਾ ਦੂਜਾ ਪਾਸਾ ਆਪਣੇ ਮੂੰਹ ਅੰਦਰ ਪਾ ਲਿਆ ਅਤੇ ਆਪਣਾ ਖੂਨ ਆਪ ਹੀ ਖਿੱਚ-ੱਿਖਚ ਪੀਣ ਲੱਗ ਪਿਆ। ਇਹ ਕਲਾਕਾਰ ਉਦੋਂ ਤੱਕ ਆਪਣਾ ਖੂਨ ਪੀਂਦਾ ਰਿਹਾ ਜਦ ਤੱਕ ਉਸ ਦੇ ਸਰੀਰ ਵਿਚ ਖੂਨ ਦੀ ਮਾਤਰਾ ਘੱਟ ਹੋਣ ਲੱਗੀ ਤੇ ਉਸ ਦੀ ਚਮੜੀ ਦਾ ਰੰਗ ਚਿੱਟਾ ਪੈਣ ਲੱਗਾ। ਇਸ ਵਾਕਿਆ ਨੂੰ ਟੀ.ਵੀ. ਉੱਤੇ ਵੀ ਪ੍ਰਸਾਰਿਤ ਕੀਤਾ ਗਿਆ। ਜਦੋਂ ਉਸ ਨੂੰ ਪੁਛਿਆ ਗਿਆ ਕਿ ਅਜਿਹਾ ਉਸ ਨੇ ਕਿਉਂ ਕੀਤਾ ਹੈ ਤਾਂ ਉਸ ਨੇ ਕਿਹਾ ਹੈ ਕਿ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਉਸ ਨੇ ਅਜਿਹਾ ਕਰਤੱਵ ਕੀਤਾ ਹੈ।