ਪੰਜਾਬੀ  ਹੈਰਲਡ
Punjabi  Herald Online Punjabi News Website
"Assume a Virtue, if you have it not."NEWS FLASH NEWS FLASH NEWS FLASH NEWS FLASH NEWS FLASH NEWS FLASH NEWS FLASH NEWS FLASH NEWS FLASH NEWS FLASH NEWS FLASH NEWS FLASH
ਮੁੱਖ ਸੰਪਾਦਕ: ਹਰਜਿੰਦਰ ਸਿੰਘ ਬਸਿਆਲਾ 7:09 AM, ਮੰਗਲਵਾਰ 20 ਮਾਰਚ, 2018 ਨਾਨਕਸ਼ਾਹੀ ਸੰਮਤ 547 ਫੋਨ: 0064 21 02539830

ਜੀਵਨ-ਜਾਚ

ਸੰਸਾਰ ਪ੍ਰਸਿੱਧ ਪੁਲਾੜ ਵਿਗਿਆਨੀ-ਕਲਪਨਾ ਚਾਵਲਾ

News Photo

ਦੇਸ਼ ਦਾ ਗੌਰਵ ਪਹਿਲੀ ਭਾਰਤੀ ਇਸਤਰੀ ਪੁਲਾੜ ਯਾਤਰੀ ਕਲਪਨਾ ਚਾਵਲਾ ਦਾ ਜਨਮ ਪਹਿਲੀ ਜੁਲਾਈ 1961 ਨੂੰ ਪਿਤਾ ਸ੍ਰੀ ਬੰਸੀ ਲਾਲ ਚਾਵਲਾ ਅਤੇ ਸ੍ਰੀਮਤੀ ਸੰਜੋਗਤਾ ਖਰਬੰਦਾ ਦੀ ਕੁੱਖੋਂ ਕਰਨਾਲ (ਹਰਿਆਣਾ) ਵਿਖੇ ਹੋਇਆ। ਉਸ ਨੇ ਮੁਢਲੀ ਸਿੱਖਿਆ ਟੈਗੋਰ ਬਾਲ ਨਿਕੇਤਨ ਸੀਨੀਅਰ ਸੈਕੰਡਰੀ ਸਕੂਲ ਕਰਨਾਲ ਤੋਂ ਪ੍ਰਾਪਤ ਕੀਤੀ। ਸ੍ਰੀ ਜੇ. ਆਰ. ਡੀ. ਟਾਟਾ ਤੋਂ ਪ੍ਰਭਾਵਿਤ ਹੋ ਕੇ ਜਹਾਜ਼ ਚਾਲਕ ਵਿਗਿਆਨ ਦੀ ਪੜ੍ਹਾਈ ਕਰਨ ਲਈ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਵਿਖੇ ਦਾਖਲਾ ਲੈ ਲਿਆ, ਜਿੱਥੇ ਉਸ ਨੇ 1982 ਚ ਬੀ ਐਸ ਸੀ ਦੀ ਡਿਗਰੀ ਪ੍ਰਾਪਤ ਕੀਤੀ। 1984 ਚ ਉਸ ਨੇ ਟੈਕਸਾਸ ਯੂਨੀਵਰਸਿਟੀ ਅਮਰੀਕਾ ਤੋਂ ਪੁਲਾੜ ਵਿਗਿਆਨ ਦੀ ਮਾਸਟਰ ਡਿਗਰੀ ਹਾਸਲ ਕੀਤੀ। ਕਲਪਨਾ ਨੇ 1986 'ਚ ਮਕੈਨੀਕਲ ਇੰਜਨੀਅਰਿੰਗ ਦੇ ਖੇਤਰ ਚ ਦੂਜੀ ਮਾਸਟਰ ਆਫ ਸਾਇੰਸ ਦੀ ਡਿਗਰੀ ਪ੍ਰਾਪਤ ਕੀਤੀ। 1988 'ਚ ਉਸ ਨੂੰ ਯੂਨੀਵਰਸਿਟੀ ਆਫ ਕਲੋਰਾਡੋ ਤੋਂ ਪੁਲਾੜ ਵਿਗਿਆਨ ਦੇ ਖੇਤਰ 'ਚ ਪੀ. ਐਚ. ਡੀ. ਦੀ ਡਿਗਰੀ ਹਾਸਲ ਕਰਨ ਦਾ ਮਾਣ ਪ੍ਰਾਪਤ ਹੋਇਆ। ਫਿਰ ਕਲਪਨਾ ਚਾਵਲਾ ਨੇ ਨਾਸਾ ਖੋਜ ਕੇਂਦਰ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਜੀਨ ਹੈਰੀਸਨ ਨਾਲ ਵਿਆਹ ਕਰਵਾਇਆ ਅਤੇ 1990 ਚ ਅਮਰੀਕਾ ਦੀ ਨਾਗਰਿਕ ਬਣ ਗਈ। ਕਲਪਨਾ ਦਾ ਪਹਿਲਾ ਪੁਲਾੜ ਮਿਸ਼ਨ 19 ਨਵੰਬਰ 1997 ਨੂੰ ਸ਼ੁਰੂ ਹੋਇਆ ਜਦੋਂ ਉਹ ਸਪੇਸ ਸ਼ਟਲ ਕਲੰਬੀਆ ਐਸ. ਟੀ. ਐਸ. -87 ਰਾਹੀਂ 6 ਪੁਲਾੜ ਯਾਤਰੀਆਂ ਸਮੇਤ ਪੁਲਾੜ ਚ ਗਈ। ਕਲਪਨਾ ਚਾਵਲਾ ਪੁਲਾੜ ਚ ਜਾਣ ਵਾਲੀ ਪਹਿਲੀ ਭਾਰਤੀ ਔਰਤ ਸੀ, ਭਾਵੇਂ ਉਹ ਅਮਰੀਕਾ ਦੀ ਅਗਵਾਈ ਕਰ ਰਹੀ ਸੀ। ਉਸ ਨੇ ਆਪਣੇ ਇਸ ਪਹਿਲੇ ਮਿਸ਼ਨ 'ਚ 360 ਘੰਟੇ ਤੋਂ ਵਧੇਰੇ ਦੇ ਪੁਲਾੜ ਯਾਤਰਾ ਸਮੇਂ ਧਰਤੀ ਦੇ 252 ਚੱਕਰ ਲਗਾਏ ਅਤੇ 104 ਲੱਖ ਮੀਲ ਸਫਰ ਤੈਅ ਕੀਤਾ। ਉਸ ਦੁਆਰਾ ਨਿਭਾਈਆਂ ਵਿਲੱਖਣ ਸੇਵਾਵਾਂ ਕਾਰਨ ਕਲਪਨਾ ਚਾਵਲਾ ਨੂੰ ਸੰਨ 2000 'ਚ ਫਿਰ ਪੁਲਾੜ ਯਾਤਰਾ ਲਈ ਚੁਣ ਲਿਆ ਗਿਆ। 16 ਜਨਵਰੀ 2003 ਨੂੰ ਐਸ. ਟੀ. ਐਸ.-107 ਦੀ 16 ਦਿਨਾ ਯਾਤਰਾ ਸ਼ੁਰੂ ਹੋਈ ਜਿਸ ਦੌਰਾਨ ਉਸ ਨੇ ਪੂਰਾ-ਪੂਰਾ ਦਿਨ ਕੰਮ ਕਰਕੇ ਲਗਭਗ 80 ਪ੍ਰਯੋਗ ਕੀਤੇ। 1 ਫਰਵਰੀ 2003 ਨੂੰ ਐਸ. ਟੀ. ਐਸ.-107 ਧਰਤੀ ਤੇ ਵਾਪਸ ਆ ਰਿਹਾ ਸੀ ਤਾਂ ਇਹ ਅਭਾਗਾ ਪੁਲਾੜ ਸ਼ਟਲ ਧਰਤੀ ਤੋਂ ਉਤਰਨ ਤੋਂ 16 ਮਿੰਟ ਪਹਿਲਾਂ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਕਲਪਨਾ ਚਾਵਲਾ ਵੀ ਆਪਣੇ ਯਾਤਰੀ ਸਾਥੀਆਂ ਨਾਲ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਈ। ਇਸ ਦੁਖਦਾਈ ਘਟਨਾ ਨਾਲ ਪੂਰੇ ਸੰਸਾਰ ਚ ਸੋਗ ਦੀ ਲਹਿਰ ਛਾ ਗਈ। ਅੱਜ ਸਮੁੱਚਾ ਵਿਸ਼ਵ ਪੁਲਾੜ ਵਿਗਿਆਨੀ ਡਾ: ਕਲਪਨਾ ਚਾਵਲਾ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਿਹਾ ਹੈ। ਵਿਦਿਆਰਥੀਆਂ ਖਾਸ ਕਰਕੇ ਲੜਕੀਆਂ ਨੂੰ ਡਾ: ਕਲਪਨਾ ਚਾਵਲਾ ਦੇ ਜੀਵਨ ਨੂੰ ਪ੍ਰੇਰਨਾਸਰੋਤ ਬਣਾਉਣਾ ਚਾਹੀਦਾ ਹੈ। ਅੱਜ ਸਮੱਚਾ ਜਗਤ ਡਾ: ਕਲਪਨਾ ਚਾਵਲਾ ਨੂੰ ਯਾਦ ਕਰ ਰਿਹਾ ਹੈ।