ਪੰਜਾਬੀ  ਹੈਰਲਡ
Punjabi  Herald Online Punjabi News Website
"Assume a Virtue, if you have it not."NEWS FLASH NEWS FLASH NEWS FLASH NEWS FLASH NEWS FLASH NEWS FLASH NEWS FLASH NEWS FLASH NEWS FLASH NEWS FLASH NEWS FLASH NEWS FLASH
ਮੁੱਖ ਸੰਪਾਦਕ: ਹਰਜਿੰਦਰ ਸਿੰਘ ਬਸਿਆਲਾ 7:08 AM, ਮੰਗਲਵਾਰ 20 ਮਾਰਚ, 2018 ਨਾਨਕਸ਼ਾਹੀ ਸੰਮਤ 547 ਫੋਨ: 0064 21 02539830

ਜੀਵਨ-ਤੰਦਰੁਸਤ

ਪੇਟ ਦੀਆਂ ਬਿਮਾਰੀਆਂ-ਪੈਨਕਰੀਆਸ ਦੀ ਸੋਜ ਕੈਂਸਰ

ਪੈਨਕਰੀਆਸ ਸਾਡੇ ਪੇਟ ਵਿਚ ਇਕ ਝਿੱਲੀ ਦਾ ਬਣਿਆ ਹੁੰਦਾ ਹੈ, ਜਿਹੜਾ ਢਿੱਡ ਦੇ ਹੇਠਾਂ ਜਿਗਰ ਦੇ ਕੋਲ ਜਿਥੇ ਕਿ ਛੋਟੀ ਅੰਤੜੀ ਸ਼ੁਰੂ ਹੁੰਦੀ ਹੈ। ਇਹ ਸਾਡੇ ਸਰੀਰ ਵਿਚ ਕਈ ਤਰ੍ਹਾਂ ਦੇ ਰਸ ਕੱਢਦਾ ਹੈ ਜੋ ਕਿ ਖੂਨ ਦੀ ਸ਼ੂਗਰ ਦੀ ਮਾਤਰਾ ਨੂੰ ਸਹੀ ਰੱਖਦੇ ਹਨ। ਇਸ ਦੇ ਰਸ ਪੈਨਕੁਰੀਏਟਿਕ ਜੂਸ ਨਾਲ ਹੀ ਬਣਦੇ ਹਨ ਤੇ ਖੂਨ ਵਿਚ ਇਨਸੂਲੀਨ ਦੇ ਰਾਹੀਂ ਸ਼ੂਗਰ ਦੀ ਮਾਤਰਾ ਨੂੰ ਕੰਟਰੋਲ ਰੱਖਦੇ ਹਨ। ਪੈਨਕਰੀਆਸ ਦੀ ਸੋਜ਼-ਕੈਂਸਰ : ਇਸ ਬਿਮਾਰੀ ਵਿਚ ਪੈਨਕਰੀਆਸ ਦੀ ਸੋਜ਼ ਹੋ ਜਾਂਦੀ ਹੈ ਜੋ ਕਿ ਇਸ ਦੇ ਵਿਚੋਂ ਹੀ ਜ਼ਹਿਰੀਲੇ ਪਦਾਰਥ ਨਿਕਲਣ ਕਰਕੇ ਹੋ ਜਾਂਦੀ ਹੈ ਤੇ ਪੈਨਕਰੀਆਸ ਦੀ ਬਣਤਰ ਨੂੰ ਅਸੀਂ ਸਿਰ, ਧੜ ਤੇ ਪੂਛ ਦੇ ਰੂਪ ਵਿਚ ਗਿਣਦੇ ਹਾਂ ਬਹੁਤੀ ਵਾਰੀ ਸਿਰ ਵਿਚ ਮਾਸ ਦੇ ਟਿਸ਼ੂ ਸੜ ਕੇ ਗਲ ਜਾਂਦਾ ਹੈ। ਜਦੋਂ ਇਹ ਗਲਿਆ ਮਾਦਾ ਕਾਫ਼ੀ ਚਿਰ ਠੀਕ ਨਾ ਹੋਵੇ ਜਾਂ ਆਪਣੀ ਪੁਰਾਣੀ ਹਾਲਤ ਵਿਚ ਨਾ ਆਵੇ ਤਾਂ ਕਈ ਵਾਰੀ ਸਿਰ ਦਾ ਕੈਂਸਰ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਸਰੀਰ ਦੇ ਵੀ ਟਿਸ਼ੂ ਗਲ ਜਾਂਦੇ ਹਨ। ਇਹ ਹਾਲਤ ਵਿਚ ਮਰੀਜ਼ ਨੂੰ ਧੁਨੀ ਦੇ ਉਪਰ ਬਹੁਤ ਤੇਜ਼ ਦਰਦ ਹੁੰਦੀ ਹੈ। ਜੇਕਰ ਇਹ ਦਰਦ ਦਰਦ-ਨਿਵਾਰਕ ਗੋਲੀਆਂ ਜਾਂ ਟੀਕੇ ਰਾਹੀਂ ਕਾਬੂ ਨਾ ਆਵੇ ਤਾਂ ਸਾਨੂੰ ਪੈਨਕਰੀਆਸ ਦੇ ਕੈਂਸਰ ਹੋਣ ਦਾ ਵੀ ਸ਼ੱਕ ਹੋ ਜਾਂਦਾ ਹੈ। ਕਈ ਵਾਰੀ ਮਰੀਜ਼ ਨੂੰ ਪੀਲੀਆ ਹੋ ਜਾਂਦਾ ਹੈ। ਕਈ ਵਾਰੀ ਸਰੀਰ ਦੇ ਵਿਚ ਇਨਸੂਲੀਨ ਦੀ ਮਾਤਰਾ ਬਹੁਤ ਘਟ ਜਾਂਦੀ ਹੈ ਇਹ ਤਿੰਨ-ਚਾਰ ਤਕਲੀਫਾਂ ਇਕੱਠੀਆਂ ਹੀ ਸ਼ੁਰੂ ਹੁੰਦੀਆਂ ਹਨ। ਇਸ ਹਾਲਤ ਵਿਚ ਪੈਨਕਰੀਆਸ ਦਾ ਸੀ. ਟੀ. ਸਕੈਨ ਕਰਕੇ ਬਿਮਾਰੀ ਲੱਭ ਕੇ ਤੁਰੰਤ ਇਲਾਜ ਕਰਨਾ ਜ਼ਰੂਰੀ ਹੈ। ਇਲਾਜ ਦੇ ਨਾਲ ਪ੍ਰਹੇਜ਼ ਵਿਚ ਸ਼ਰਾਬ, ਸਿਗਰੇਟ, ਤੰਬਾਕੂ, ਪਾਨ, ਮਸਾਲਾ, ਬਹੁਤੇ ਮਸਾਲੇ ਵਾਲੇ ਭੋਜਨ ਬਿਲਕੁਲ ਨਹੀਂ ਲੈਣੇ ਚਾਹੀਦੇ। ਇਸ ਹਾਲਤ ਵਿਚ ਪ੍ਰਹੇਜ਼ ਨਾ ਕਰਨ 'ਤੇ ਮਰੀਜ਼ ਦਾ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ। ਪੈਨਕਰੀਅਸ ਸੋਜ਼ ਨਾਲ ਸਭ ਤੋਂ ਵੱਧ ਡਰ ਮਰੀਜ਼ ਨੂੰ ਸ਼ੂਗਰ ਦੀ ਬਿਮਾਰੀ ਹੋਣ ਦਾ ਹੁੰਦਾ ਹੈ। ਇਸ ਵਿਚ ਪੈਨਕਰੀਆਸ ਦੇ ਸੈੱਲ ਕਮਜ਼ੋਰ ਹੋ ਜਾਂਦੇ ਹਨ ਤੇ ਇਨਸੂਲੀਨ ਦੀ ਮਾਤਰਾ ਘੱਟ ਪੈਦਾ ਕਰਦੇ ਹਨ, ਜਿਸ ਨਾਲ ਖੂਨ ਵਿਚ ਸ਼ੂਗਰ ਦੀ ਮਾਤਰਾ ਵੱਧ ਜਾਂਦੀ ਹੈ ਤੇ ਮਰੀਜ਼ ਨੂੰ ਸ਼ੱਕਰ ਰੋਗ ਹੋ ਜਾਂਦਾ ਹੈ। ਇਸ ਬਿਮਾਰੀ ਵਿਚ ਭੁੱਖ, ਪਿਆਸ ਵੱਧ ਜਾਂਦੀ ਹੈ ਤੇ ਵਾਰ-ਵਾਰ ਪਿਸ਼ਾਬ ਆਉਂਦਾ ਹੈ ਤੇ ਸਰੀਰ ਦਾ ਵਜ਼ਨ ਘੱਟ ਹੋ ਜਾਂਦਾ ਹੈ। ਅਲਾਮਤਾਂ : * ਇਸ ਤਕਲੀਫ਼ ਵਿਚ ਇਕਦਮ ਤੇਜ਼ ਦਰਦ ਧੁਨੀ ਦੇ ਕੋਲ ਤੇ ਸੱਜੀ ਵੱਖੀ ਵਿਚ ਹੁੰਦੀ ਹੈ। * ਦਰਦ ਜ਼ਿਆਦਾ ਭਾਰਾ ਭੋਜਨ ਕਰਨ ਤੋਂ ਬਾਅਦ ਹੁੰਦੀ ਹੈ। * ਦਰਦ ਲਗਾਤਾਰ ਹੁੰਦੀ ਹੈ ਤੇ ਇਕਦਮ ਪਿੱਛੇ ਪਿੱਠ ਵੱਲ ਜਾਂਦੀ ਹੈ। * ਕਦੀ-ਕਦੀ ਦਰਦ ਮੋਢੇ ਵੱਲ ਵੀ ਜਾਂਦੀ ਹੈ ਜਾਂ ਫਿਰ ਚੂਲੇ ਦੀ ਹੱਡੀ ਵੱਲ ਜਾ ਕੇ ਸਾਰੇ ਪੇਟ ਵਿਚ ਫੈਲ ਜਾਂਦੀ ਹੈ। * ਤੇਜ਼ ਉਲਟੀਆਂ ਵੀ ਆਉਂਦੀਆਂ ਹਨ ਤੇ ਘਬਰਾਹਟ ਹੁੰਦੀ ਹੈ। * ਤੇਜ਼ ਦਰਦ ਕਰਕੇ ਮਰੀਜ਼ ਬੇਹੋਸ਼ ਹੋ ਜਾਂਦਾ ਹੈ ਤੇ ਕਦੀ-ਕਦੀ ਬਿਨਾਂ ਦਰਦ ਦੇ ਵੀ ਮਰੀਜ਼ ਬੇਹੋਸ਼ ਹੋ ਜਾਂਦਾ ਹੈ। * ਹਲਕੇ-ਹਲਕੇ ਬੁਖਾਰ ਪੀਲੀਆ ਵੀ ਹੋ ਜਾਂਦਾ ਹੈ। * ਹੌਲੀ-ਹੌਲੀ ਪੇਟ ਦਾ ਉਪਰਲਾ ਹਿੱਸਾ ਬਹੁਤ ਸਖਤ ਹੋ ਜਾਂਦਾ ਹੈ। ਪੇਟ ਦਰਦ ਇਕ ਜਗ੍ਹਾ 'ਤੇ ਆ ਕੇ ਰੁਕ ਜਾਂਦੀ ਹੈ। * ਮਰੀਜ਼ ਨੂੰ ਥੋੜ੍ਹੀ ਜਿਹੀ ਤਕਲੀਫ਼ ਹੋਣ 'ਤੇ ਹੀ ਡਾਕਟਰ ਕੋਲ ਲੈ ਆਉਣਾ ਚਾਹੀਦਾ ਹੈ ਤਾਂ ਕਿ ਦਰਦ ਕਰਕੇ ਮਰੀਜ਼ ਬੇਹੋਸ਼ੀ ਵਿਚ ਨਾ ਜਾਵੇ। * ਜਦੋਂ ਵੀ ਖੂਨ ਵਿਚ ਸ਼ੂਗਰ ਦੀ ਮਾਤਰਾ ਵਧਣ ਲੱਗੇ, ਉਸੇ ਵੇਲੇ ਇਨਸੂਲੀਨ ਲੈ ਲੈਣੀ ਚਾਹੀਦੀ ਹੈ। * ਜਦੋਂ ਵੀ ਕਿਸੇ ਨੂੰ ਸੱਜੇ ਪਾਸੇ ਤੇਜ਼ ਪੇਟ ਦਰਦ ਹੋਵੇ ਤਾਂ ਪੇਟ ਰੋਗਾਂ ਦੇ ਮਾਹਿਰ ਡਾਕਟਰ ਦੀ ਸਲਾਹ ਨਾਲ ਇਲਾਜ ਸ਼ੁਰੂ ਕਰਨਾ ਚਾਹੀਦਾ ਹੈ। ਡਾ: ਜਸਵੰਤ ਸਿੰਘ ਪੇਟ ਰੋਗਾਂ ਦੇ ਮਾਹਿਰ


ਕੀ, ਕਦੋਂ ਅਤੇ ਕਿਵੇਂ ਖਾਧਾ ਜਾਵੇ?

ਸਾਡੇ ਸਰੀਰ ਨੂੰ ਪੋਸ਼ਣ ਦੇਣ ਦਾ ਇੱਕ ਹੀ ਮਾਧਿਅਮ ਹੈ, ਤੇ ਉਹ ਹੈ ਭੋਜਨ। ਜੇਕਰ ਅਸੀਂ ਆਪਣੇ ਸਰੀਰ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹਾਂ ਤਾਂ ਭੋਜਨ ਨਾਲ ਸਬੰਧਿਤ ਕੁਝ ਮਹੱਤਵਪੂਰਨ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਜਿਵੇਂ : - ਭੋਜਨ ਹੌਲੀ-ਹੌਲੀ ਚਬਾ ਕੇ ਖਾਣਾ ਚਾਹੀਦਾ ਹੈ। - ਲੋੜ ਤੋਂ ਜ਼ਿਆਦਾ ਭੋਜਨ ਕਦੇ ਨਹੀਂ ਕਰਨਾ ਚਾਹੀਦਾ, ਇਸ ਨਾਲ ਕਈ ਰੋਗ ਹੋ ਸਕਦੇ ਹਨ। ਜਿੰਨੀ ਭੁੱਖ ਹੋਵੇ ਉਸ ਦਾ ਤਿੰਨ ਚੌਥਾਈ ਹੀ ਖਾਧਾ ਜਾਵੇ ਤਾਂ ਠੀਕ ਹੈ। - ਚਾਹੇ ਜਿੰਨੇ ਵੀ ਬਿਜ਼ੀ ਹੋਵੋ ਪਰ ਹਮੇਸ਼ਾ ਨਿਯਤ ਸਮੇਂ ਤੇ ਭੋਜਨ ਕਰੋ। - ਭੋਜਨ ਕਰਦੇ ਸਮੇਂ ਵਿੱਚ-ਵਿੱਚ ਪਿਆਸ ਲੱਗਣ ਤੇ ਥੋੜ੍ਹਾ-ਥੋੜ੍ਹਾ ਕਰਕੇ ਪਾਣੀ ਪੀਣਾ ਚਾਹੀਦਾ ਹੈ। ਭੋਜਨ ਤੋਂ ਤੁਰੰਤ ਪਹਿਲਾਂ ਜਾਂ ਅੰਤ ਵਿੱਚ ਤੁਰੰਤ ਪਾਣੀ ਨਹੀਂ ਪੀਣਾ ਚਾਹੀਦਾ। - ਭੋਜਨ ਕਰਨ ਤੋਂ ਬਾਅਦ ਹਮੇਸ਼ਾ ਯਾਦ ਰੱਖੋ - ਨਾ ਕ੍ਰੋਧ ਕਰੋ, ਨਾ ਤੁਰੰਤ ਕਸਰਤ ਕਰੋ। ਇਸ ਨਾਲ ਸਿਹਤ ਨੂੰ ਹਾਨੀ ਪਹੁੰਚਦੀ ਹੈ। - ਰਾਤ ਦੇ ਭੋਜਨ ਤੋਂ ਬਾਅਦ ਦੁੱਧ ਪੀਣਾ ਸਿਹਤ ਲਈ ਲਾਭਕਾਰੀ ਹੈ।


ਕਿਉਂ ਆਉਂਦੀ ਹੈ ਮੂੰਹ ਚੋਂ ਬਦਬੂ?

News Photo

ਕਈ ਵਾਰ ਸਾਡੇ ਵਿਚ ਆਤਮ-ਵਿਸ਼ਵਾਸ ਦੀ ਕਮੀ ਹੋ ਜਾਂਦੀ ਹੈ। ਅਸੀਂ ਕਿਸੇ ਨਾਲ ਖੁੱਲ੍ਹ ਕੇ ਗੱਲ ਨਹੀਂ ਕਰ ਸਕਦੇ ਅਤੇ ਗੱਲ ਕਰਨ ਲੱਗੇ ਡਰਦੇ ਹਾਂ। ਸਾਡੀ ਮਾਨਸਿਕ ਅਵਸਥਾ ਠੀਕ ਨਹੀਂ ਰਹਿੰਦੀ। ਇਨ੍ਹਾਂ ਸਭ ਪ੍ਰੇਸ਼ਾਨੀਆਂ ਦਾ ਇਕ ਕਾਰਨ ਹੋ ਸਕਦਾ ਹੈ ਮੂੰਹ ਦੀ ਬਦਬੂ ਦਾ ਆਉਣਾ। ਅਸੀਂ ਹਮੇਸ਼ਾ ਇਹੀ ਸ਼ਿਕਾਇਤ ਕਰਦੇ ਹਾਂ ਕਿ ਦੋ ਵਾਰ ਬਰੁਸ਼ ਕਰਨ ਤੋਂ ਬਾਅਦ ਵੀ ਮੂੰਹ ਵਿਚੋਂ ਬਦਬੂ ਨਹੀਂ ਜਾਂਦੀ। ਮੂੰਹ ਦੀ ਬਦਬੂ ਨੂੰ ਹੈਲੀਟੋਸਿਸ ਕਿਹਾ ਜਾਂਦਾ ਹੈ। ਹੈਲੀਟੋਸਿਸ ਤੋਂ ਭਾਵ ਸਾਹ ਨਾਲ ਮੂੰਹ ਵਿਚੋਂ ਆਉਣ ਵਾਲੀ ਗੰਦੀ ਬਦਬੂ। ਇਹ ਕਈ ਕਾਰਨਾਂ ਕਰਕੇ ਹੁੰਦੀ ਹੈ। ਇਨ੍ਹਾਂ ਕਾਰਨਾਂ ਦਾ 90 ਫੀਸਦੀ ਕਾਰਨ ਮੂੰਹ ਦੀਆਂ ਬਿਮਾਰੀਆਂ ਅਤੇ ਮੂੰਹ ਦੇ ਹੋਰਨਾਂ ਅਨੇਕਾਂ ਕਾਰਨਾਂ ਕਰਕੇ ਅਤੇ 10 ਫੀਸਦੀ ਬਾਕੀ ਸਰੀਰ ਦੀਆਂ ਅਨੇਕਾਂ ਬਿਮਾਰੀਆਂ ਕਰਕੇ। ਜੇਕਰ ਅਸੀਂ ਇਸ ਦੇ ਲਈ ਮੂੰਹ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਇਸ ਦਾ ਮੁੱਖ ਕਾਰਨ ਹੈ ਮੂੰਹ ਦੀ ਸਾਫ਼-ਸਫ਼ਾਈ ਦਾ ਨਾ ਰੱਖਣਾ। ਜਿਸ ਨਾਲ ਮੂੰਹ ਚ ਕਰੇੜਾ ਜੰਮ ਜਾਂਦਾ ਹੈ ਅਤੇ ਮੂੰਹ ਚ ਕਈ ਜੀਵਾਣੂ ਘਰ ਕਰ ਲੈਂਦੇ ਹਨ ਅਤੇ ਇਹ ਅੱਗੇ ਜਾ ਕੇ ਕਈ ਬਿਮਾਰੀਆਂ ਦਾ ਕਾਰਨ ਬਣਦੇ ਹਨ। ਹੋਰ ਕਾਰਨ : ਮਸੂੜਿਆਂ ਦੀਆਂ ਕਈ ਬਿਮਾਰੀਆਂ ਹਨ ਜਿਵੇਂ ਕਿ : ਮਸੂੜਿਆਂ ਦੀ ਸੋਜਸ਼, ਮਸੂੜਿਆਂ ਵਿਚੋਂ ਖੂਨ ਆਉਣਾ, ਪਾਈਰਿਆ, ਜਿੰਜੀਵਾਇਟਸ, ਮਸੂੜਿਆਂ ਚ ਰੇਸ਼ਾ ਪੈਣਾ, ਮੂੰਹ ਚ ਛਾਲਿਆਂ ਦਾ ਹੋਣਾ, ਮੂੰਹ ਚ ਰੇਸ਼ਾ ਹੋਣਾ, ਜੀਭ ਉਤੇ ਜੀਵਾਣੂਆਂ ਦਾ ਜੰਮਣਾ, ਖਰਾਬ ਤਰੀਕੇ ਨਾਲ ਦੰਦਾਂ ਨੂੰ ਭਰਨਾ, ਜਿਸ ਨਾਲ ਉਥੇ ਭੋਜਨ ਇਕੱਠਾ ਹੋ ਜਾਂਦਾ ਹੈ, ਨਕਲੀ ਦੰਦ ਸਹੀ ਨਾ ਹੋਣਾ, ਜਬਾੜ੍ਹੇ ਪਹਿਨਣ ਵਾਲਿਆਂ ਚ ਸਾਫ਼ ਜਬਾੜ੍ਹੇ ਨਾ ਪਹਿਨਣਾ ਅਤੇ ਕਈ ਆਦਤਾਂ ਜਿਵੇਂ ਕਿ ਪਿਆਜ਼ ਅਤੇ ਅਦਰਕ ਖਾਣਾ, ਕੋਈ ਦਵਾਈ ਲੰਬੇ ਸਮੇਂ ਤੱਕ ਖਾਣਾ ਆਦਿ। ਮੂੰਹ ਤੋਂ ਇਲਾਵਾ ਬਾਕੀ 10 ਫੀਸਦੀ ਸਰੀਰਕ ਬਿਮਾਰੀਆਂ ਇਸ ਦਾ ਕਾਰਨ ਹਨ। ਹਾਇਟਿਸ ਹਰਨੀਆਂ, ਟੀ. ਬੀ., ਹਾਰਮੋਨਜ਼ ਬਦਲਾਅ, ਗੁਰਦਿਆਂ ਦਾ ਫੇਲ੍ਹ ਹੋਣਾ ਆਦਿ। ਸੂਡੋ ਹੈਲੀਟੋਸਿਸ : ਅਜਿਹੀ ਬਦਬੂ ਜਿਹੜੀ ਸਿਰਫ਼ ਖੁਦ ਦੁਆਰਾ ਮਹਿਸੂਸ ਕੀਤੀ ਜਾ ਸਕਦੀ ਹੈ। ਬਾਕੀਆਂ ਦੁਆਰਾ ਮਹਿਸੂਸ ਨਹੀਂ ਕੀਤੀ ਜਾ ਸਕਦੀ। ਕਿਵੇਂ ਪੈਦਾ ਹੁੰਦੀ ਹੈ ਮੂੰਹ ਦੀ ਬਦਬੂ? : ਇਸ ਦਾ ਮੁੱਖ ਕਾਰਨ ਮੂੰਹ ਵਿਚ ਜੀਵਾਣੂ, ਭੋਜਨ, ਥੁੱਕ ਅਤੇ ਖੂਨ ਦਾ ਲੰਬੇ ਸਮੇਂ ਤੱਕ ਇਕ ਹੀ ਜਗ੍ਹਾ ਤੇ ਪਏ ਰਹਿਣ ਕਰਕੇ ਪੈਦਾ ਹੁੰਦੀ ਹੈ। ਇਹ ਸਭ ਵਿਚਲੇ ਪ੍ਰੋਟੀਨਜ਼ ਜਦੋਂ ਟੁੱਟਦੇ ਹਨ ਤਾਂ ਸਲਫ਼ਰ ਤੱਤ ਨਾਂਅ ਦਾ ਉਤਪਾਦ ਪੈਦਾ ਕਰਦੇ ਹਨ। ਜਿਨ੍ਹਾਂ ਦੀ ਗੰਧ ਬਹੁਤ ਹੀ ਅਸਹਿਣਯੋਗ ਅਤੇ ਗੰਦੀ ਹੁੰਦੀ ਹੈ। ਜਿਸ ਨਾਲ ਖੁਦ ਨੂੰ ਅਤੇ ਦੂਜਿਆਂ ਨੂੰ ਬਦਬੂ ਦਾ ਅਹਿਸਾਸ ਹੁੰਦਾ ਹੈ। ਕਿਵੇਂ ਖਤਮ ਕਰੀਏ ਇਸ ਮੂੰਹ ਦੀ ਬਦਬੂ ਨੂੰ? : ਪਹਿਲਾਂ ਤਾਂ ਇਸ ਬਦਬੂ ਦਾ ਜੋ ਮੁੱਖ ਕਾਰਨ ਹੈ, ਉਸ ਨੂੰ ਜੜ੍ਹ ਤੋਂ ਖਤਮ ਕਰੀਏ। ਮੂੰਹ ਦੀ ਸਾਂਭ-ਸੰਭਾਲ ਅਤੇ ਸਫਾਈ ਰੱਖੀ ਜਾਏ, ਜਿਸ ਨਾਲ ਬਿਮਾਰੀਆਂ ਪੈਦਾ ਕਰਨ ਵਾਲੇ ਜੀਵਾਣੂਆਂ ਨੂੰ ਨਸ਼ਟ ਕੀਤਾ ਜਾ ਸਕੇ। ਇਸ ਦਾ ਇਲਾਜ ਕਰਨ ਤੋਂ ਪਹਿਲਾਂ ਇਸਦੇ ਕਾਰਨ ਬਾਰੇ ਜਾਣੂ ਹੋਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਇਹ ਕਾਰਨ ਉੱਪਰ ਦਿੱਤੇ ਅਨੇਕਾਂ ਕਾਰਨਾਂ ਚੋਂ ਕੋਈ ਵੀ ਹੋ ਸਕਦਾ ਹੈ। ਇਸ ਲਈ ਉਸ ਕਾਰਨ ਨੂੰ ਖਤਮ ਕਰਨ ਲਈ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਜੇਕਰ ਬਦਬੂ ਸਿਰਫ਼ ਨੱਕ ਵਿਚੋਂ ਹੀ ਆ ਰਹੀ ਹੈ ਤੇ ਇਸ ਲਈ ਵੀ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਅਤੇ ਜੇਕਰ ਇਸ ਦਾ ਕਾਰਨ ਸਰੀਰਕ ਬਿਮਾਰੀ ਹੈ ਤਾਂ ਇਸ ਬਿਮਾਰੀ ਨੂੰ ਖਤਮ ਕਰਨ ਦੇ ਨਾਲ ਹੀ ਇਹ ਬਦਬੂ ਜਾਵੇਗੀ। ਪੰਤੂ ਜੇਕਰ ਇਸ ਦਾ ਕਾਰਨ ਮੂੰਹ ਦੀਆਂ ਬਿਮਾਰੀਆਂ ਜਾਂ ਮੂੰਹ ਦਾ ਕੋਈ ਹੋਰ ਕਾਰਨ ਹੈ ਤਾਂ ਸਭ ਤੋਂ ਪਹਿਲਾਂ ਕਦਮ ਹੈ ਮੂੰਹ ਦੀ ਸਫਾਈ। ਜਿਸ ਨਾਲ ਮੂੰਹ ਵਿਚਲਾ ਕਰੇੜਾ ਅਤੇ ਹਾਨੀਕਾਰਕ ਜੀਵਾਣੂ ਖਤਮ ਹੋਣਗੇ। ਜੀਭ ਵੀ ਇਨ੍ਹਾਂ ਜੀਵਾਣੂਆਂ ਦਾ ਘਰ ਹੈ। ਇਸ ਲਈ ਆਪਣੇ ਦੰਦਾਂ ਦੇ ਨਾਲ-ਨਾਲ ਜੀਭ ਨੂੰ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ। ਹੋਰਨਾਂ ਇਲਾਜ ਤਕਨੀਕਾਂ ਚ ਸਲਫ਼ਰ ਤੱਤ ਨੂੰ ਕਿਸੇ ਹੋਰ ਤੱਤ ਚ ਬਦਲ ਦਿੱਤਾ ਜਾਂਦਾ ਹੈ ਜਿਹੜੇ ਕਿ ਗੰਧ ਰਹਿਤ ਹੁੰਦੇ ਹਨ। ਖੰਡ ਰਹਿਤ ਚਿਉਂਗਮ ਖਾਣੀ ਚਾਹੀਦੀ ਹੈ ਜੋ ਕਿ ਥੁੱਕ ਪੈਦਾ ਕਰਾਉਂਦੀਆਂ ਹਨ ਅਤੇ ਇਸੇ ਥੁੱਕ ਪੈਦਾ ਹੋਣ ਕਰਕੇ ਜੀਵਾਣੂਆਂ ਦਾ ਨਾਸ ਹੁੰਦਾ ਹੈ ਜੋ ਕਿ ਬਦਬੂ ਪੈਦਾ ਕਰਦੇ ਹਨ।