



ਸੱਚ ਹੈ ਪਰ ਕੌੜਾ
ਅੱਜ ਦੇ ਇਨਸਾਨ ਵਿੱਚ ਮੈਂ ਇੰਨੀ ਪਰਬੱਲ ਹੋ ਗਈ ਹੈ ਕਿ ਕਿਸੇ ਤੋਂ ਪਾਣੀ ਦੀ ਘੁੱਟ ਲੈ ਕੇ ਪੀਣ ਵਿੱਚ ਵੀ ਹੀਣਤਾ ਮਹਿਸੂਸ ਕਰਦਾ।ਅੱਜ ਇਨਸਾਨ ਇੱਕ ਧੇਲਾ ਦਾ ਵੀ ਅਹਿਸਾਨ ਵੀ ਆਪਣੇ ਸਿਰ ਰੱਖਣਾ ਨੀ ਚਾਹੁੰਦਾ।ਇਨਸਾਨ ਆਪਣੇ ਸਿਰੋ ਕਰਜ਼ ਉਤਾਰਨ ਲਈ ਹਮੇਸ਼ਾ ਹੀ ਤੱਤਭਰ ਰਹਿੰਦਾ। ਇਨਸਾਨ ਦੇ ਸਿਰ ਇੱਕ ਇਹੋ ਜਿਹਾ ਕਰਜ਼ ਹੈ।ਜੋ ਇਨਸਾਨ ਦੁਨੀਆ ਦੀ ਸਾਰੀ ਦੌਲਤ ਇਕੱਤਰ ਕਰ ਕੇ ਵੀ ਉਤਾਰ ਨੀ ਸਕਦਾ।ਉਹ ਕਰਜ਼ ਹੈ ਮਾਂ-ਬਾਪ ਦਾ ਕਰਜ਼।ਮਾਂ-ਬਾਪ ਦਾ ਕਰਜ਼ ਤਾ ਇਨਸਾਨ ਆਪਣੀ ਜਾਨ ਵਾਰ ਕੇ ਵੀ ਨਹੀ ਉਤਾਰ ਸਕਦਾ। ਮਾਂ ਬਾਪ ਅੋਲਾਦ ਨੂੰ ਪਾਉਣ ਲਈ ਕੀ ਕੁਝ ਨੀ ਕਰਦੇ।ਜਿੱਥੇ ਇਨਸਾਨ ਦੀ ਆਤਮਾ ਵੀ ਸਵੀਕਾਰ ਨੀ ਕਰਦੀ ਉੱਥੇ ਵੀ ਜਾ ਕੇ ਨੱਕ ਰਗੜ ਕੇ ਆਉਦਾ ਹੈ।ਅੱਜ ਭਾਵੇ ਅਸੀ ਲੜਕੇ ਤੇ ਲੜਕੀ ਵਿੱਚ ਕੋਈ ਫਰਕ ਨਹੀ ਸਮਝਦੇ ਪਰ ਸਾਡਾ ਸਮਾਜ ਮਰਦ ਪ੍ਰਧਾਨ ਹੋਣ ਕਰਕੇ ਸਾਡੇ ਸਮਾਜ ਦੀ ਬਣਤਰ ਤੇ ਰੀਤੀ ਰਿਵਾਜ ਇਹੋ ਜਿਹੇ ਬਣੇ ਹੋਏ ਹਨ ।ਜਿਸ ਦੇ ਕਰਕੇ ਪੁੱਤਰ ਸਮਾਜ ਵਿੱਚ ਉਤਮ ਮੰਨਿਆ ਗਿਆ ਹੈ।ਕਿਉਕਿ ਕੁੜੀਆ ਨੂੰ ਵਿਆਹ ਕੇ ਸੁਹਰੇ ਘਰ ਜਾਣਾ ਹੁੰਦਾ ਹੈ।ਉਸ ਲੜਕੀ ਦੀਆ ਜੁੰਮੇਵਾਰੀਆ ਆਪਣੇ ਸਹੁਰੇ ਪਰਿਵਾਰ ਪ੍ਰਤੀ ਹੋ ਜਾਦੀਆ ਹਨ।ਉਹ ਲੜਕੀ ਆਪਣੇ ਮਾਂ-ਬਾਪ ਨੂੰ ਮਿਲਣ ਤਾ ਆ ਸਕਦੀ ਹੈ ਕੁਝ ਦਿਨ ਕੋਲ ਰਹਿ ਸਕਦੀ ਹੈ ਪਰ ਸਦਾ ਨੀ ਰੱਖ ਤੇ ਰਹਿ ਸਕਦੀ।ਮਾਂ ਬਾਪ ਵਲੋ ਜਦੋ ਧੀਆ ਵਿਆਹ ਦਿੱਤੀਆ ਜਾਦੀਆ ਹਨ ਤਦ ਹਸਦੇ ਵਸਦੇ ਘਰ ਵਿੱਚ ਉਜਾੜ ਪਈ ਲਗਦੀ ਹੈ।ਉਸ ਵੇਲੇ ਪੁੱਤਰ ਦੀ ਘਾਟ ਮਹਿਸੂਸ ਹੁੰਦੀ ਹੈ।ਇਨਸਾਨ ਦੀ ਜਿੰਦਗੀ ਵਿੱਚ ਇਕੱਲਾਪਨ ਮੋਤ ਤੋਂ ਵੀ ਬੁਰਾ ਮੰਨਿਆ ਗਿਆ ਹੈ।ਇਸ ਤੋਂ ਵੀ ਬੁਰਾ ਹੈ ਆਪਣਿਆ ਦੇ ਹੁੰਦੇ ਹੋਏ ਬੇਗਾਨਿਆ ਦੇ ਦਰ ਰੁਲਣਾ।ਇਸ ਸਮਾਜ ਅੰਦਰ ਇਕੱਲੇਪਨ ਤੋਂ ਹਰ ਇਨਸਾਨ ਨੂੰ ਡਰ ਆਉਦਾ ਹੈ ਪਰ ਮਜਬੂਰੀ ਬਸ ਇਨਸਾਨ ਜਿੰਦਗੀ ਤਾ ਕੱਟਦਾ ਹੀ ਹੈ।ਇੱਕ ਅੋਰਤ ਜਿਸ ਦੀ ਇੱਕ ਹੀ ਧੀ ਸੀ ਤੇ ਉਹ ਵਿਆਹੀ ਹੋਈ ਸੀ।ਉਸ ਅੋਰਤ ਜਿਸ ਨੂੰ ਅਸੀ ਮਾਂਜੀ ਕਹਿ ਕੇ ਬੁਲਾਉਦੇ ਸਾ ਤੇ ਉਹ ਵੀ ਸਾਡੇ ਵਿੱਚ ਆਪਣੇ ਪੋਤੇ-ਪੋਤੀਆ ਨੂੰ ਦੇਖ ਕੇ ਆਪਣਾ ਵਕਤ ਗੁਜ਼ਾਰ ਛੱਡਦੀ ਸੀ।ਮਾਂਜੀ ਨੂੰ ਅਸੀ ਹੱਸਦੇ ਤਾ ਕਈ ਵਾਰੀ ਦੇਖਿਆ ਪਰ ਉਸ ਨੂੰ ਦਿਲੋ ਖੁਸ਼ ਨੀ ਸੀ ਕਦੇ ਦੇਖਿਆ।ਜਿਸ ਦਿਨ ਉਸ ਦਾ ਆਖਰੀ ਸਮਾਂ ਆਇਆ ਉਸ ਵੇਲੇ ਉਸ ਦੇ ਮੁੰਹ ਵਿੱਚ ਪਾਣੀ ਦਾ ਘੁੱਟ ਪਾਉਣ ਕੋਈ ਨਹੀ ਸੀ।ਉਸ ਦੇ ਆਖਰੀ ਸਮੇਂ ਉਸ ਤੇ ਕੀ ਗੁਜ਼ਰੀ ਇਹ ਤਾ ਉਹ ਜਾ ਉਹਦਾ ਰੱਬ ਹੀ ਜਾਣਦਾ ਹੋਵੇਗਾ।ਅਸੀ ਕਹਿ ਦਿੰਦੇ ਹਾ ਕਿ ਜਿੰਦਗੀ ਬਹੁਤ ਛੋਟੀ ਹੈ ਇਹ ਛੋਟੀ ਜਿੰਦਗੀ ਜਦੋ ਇਕੱਲੇ ਗੁਜ਼ਾਰਨੀ ਪੈਦੀ ਹੈ ਪਤਾ ਤਾ ਉਸ ਵੇਲੇ ਲਗਦਾ।ਸੁੱਖ ਦੇ ਦਿਨ ਤਾ ਲੰਘ ਜਾਦੇ ਹਨ ਪਰ ਦੁੱਖ ਦਾ ਇੱਕ ਪੱਲ ਵੀ ਲੰਘਾਉਣਾ ਔਖਾ ਹੋ ਜਾਦਾ।ਉਸ ਵੇਲੇ ਇਨਸਾਨ ਨੂੰ ਆਪਣਿਆ ਦਾ ਅਹਿਸਾਸ ਹੁੰਦਾ।ਹਰੇਕ ਇਨਸਾਨ ਦੀ ਇਹੋ ਇੱਛਾ ਹੁੰਦੀ ਹੈ ਕਿ ਉਸ ਦੇ ਅੰਤਿਮ ਸਮੇਂ ਮੁੰਹ ਵਿੱਚ ਪਾਣੀ ਪਾਉਣ ਵਾਲਾ ਕੋਈ ਆਪਣਾ ਹੋਵੇ।ਇੱਕ ਬੁੱਢੇ ਮਾਂ-ਬਾਪ ਜਿਹਨਾ ਨੂੰ ਪੁੱਤਰ ਤੇ ਨੂੰਹ ਨੇ ਘਰੋ ਕੱਢ ਦਿੱਤਾ ਤੇ ਉਹ ਮਜ਼ਬੂਰੀ ਵਸ ਹੋਏ ਪਿੰਡ ਦੇ ਮੁੱਖ ਰਾਹ ਤੇ ਬਣੇ ਥੜ੍ਹੇ ਤੇ ਪਿੱਪਲ ਥੱਲੇ ਆ ਬੈਠੇ ।ਪਿੰਡ ਦੇ ਲੋਕਾ ਨੇ ਉਹਨਾ ਨਾਲ ਹਮਦਰਦੀ ਜ਼ਾਹਿਰ ਕਰਦਿਆ ਉਹਨਾ ਨਾਲ ਦਰਦ ਵੰਡਾਇਆ ਤੇ ਕਈ ਲੋਕਾ ਨੇ ਉਹਨਾ ਨੂੰ ਤਾਹਨਿਆ ਦੇ ਬਾਣ ਕੱਸਦੇ ਹੋਏ ਕਿਹਾ ਅੱਛਾ ਪੁੱਤ ਨੇ ਘਰੋ ਕੱਢ ਦਿੱਤੇ। ਉਸ ਮਾਂ-ਬਾਪ ਨੇ ਅੱਗੋ ਜੁਆਬ ਦਿੱਤਾ ਚਲੋ ਫਿਰ ਕੀ ਹੋਇਆ ਜੇ ਆਪਣਾ ਸੀ ਤੇ ਘਰੋ ਕੱਢੇ ਨੇ ਜੇ ਨਾ ਹੁੰਦਾ ਤਾ ਸਾਨੂੰ ਘਰੋ ਕੋਣ ਕੱਢਦਾ।ਪੰਜਾਬੀ ਦੀ ਇੱਕ ਕਹਾਵਤ ਬੜੀ ਪ੍ਰਚਲਤ ਆ ਕੀ ਪੁੱਤ ਕਪੁੱਤ ਹੋ ਸਕਦੇ ਨੇ ਪਰ ਮਾਪੇ ਕੁਮਾਪੇ ਨੀ ਹੋ ਸਕਦੇ।ਮਾਪੇ ਬੇਗਾਨਿਆ ਦੇ ਦਰ ਰੁਲਣ ਨਾਲੋ ਆਪਣਿਆ ਹੱਥੋ ਜਲੀਲ ਹੋ ਕੇ ਖੁਸ਼ ਹਨ।ਇੱਕ ਮਾਪੇ ਸਨ ਜਿਹਨਾ ਨੂੰ ਪ੍ਰਮਾਤਮਾ ਨੇ ਧੀਆ ਤਾ ਦਿੱਤੀਆ ਪਰ ਪੁੱਤਰ ਦੀ ਦਾਤ ਨਾ ਬਖਸ਼ੀ।ਉਹਨਾ ਦੇ ਪੁੱਤਰ ਦੀ ਆਸ ਵਿੱਚ ਦਿਨ ਲੰਘਦੇ ਗਏ ਤੇ ਆਸ,ਆਸ ਹੀ ਰਹਿ ਗਈ ।ਧੀਆ ਜਵਾਨ ਹੋਈਆ ਤੇ ਧੀਆ ਦੀ ਕਬੀਲਦਾਰੀ ਨਿਬੇੜ ਕੇ ਕੁਝ ਸਮਾਂ ਹੀ ਲੰਘਿਆ ਸੀ ਪਤੀ ਦਾ ਸਾਹਾ ਵੀ ਸਿਰੋ ਉੱਠ ਗਿਆ।ਆਪਣੇ ਹੱਥੀ ਉਸਾਰੇ ਮਹਿਲ ਘਰ ਤੇ ਮਿਹਨਤ ਨਾਲ ਬਣਾਈ ਜਾਇਦਾਤ ਕਿਸ ਕੰਮ ਦੀ ਸੀ ਜੇ ਉਸ ਨੂੰ ਸਾਂਭਣ ਵਾਲਾ ਕੋਈ ਨਹੀ ਸੀ।ਉਹ ਬੁੱਢੀ ਮਾਤਾ ਨੂੰ ਆਪਣੇ ਕੰਮਾ ਕਾਰਾ ਲਈ ਦੂਜਿਆ ਦੇ ਮੂੰਹਾ ਵੱਲ ਵੇਖਣਾ ਪੈਦਾ।ਜਿਥੇ ਉਸ ਦੀਆ ਧੀਆ ਸਨ ਉੱਥੇ ਸ਼ਰੀਕ ਵੀ ਸਨ।ਸ਼ਰੀਕ ਹੁਣ ਉਸ ਮਾਤਾ ਦੀ ਸ਼ਾਭ ਸੰਭਾਲ ਤਾ ਕਰਦੇ ਸੀ ਪਰ ਉਹਨਾ ਦੀ ਨਜ਼ਰ ਉਸ ਦੀ ਜਾਇਦਾਤ ਤੇ ਸੀ।ਇਹ ਗੱਲ ਉਹ ਮਾਤਾ ਵੀ ਜਾਣਦੀ ਸੀ ਤੇ ਉਸ ਨੇ ਆਪਣੀਆ ਧੀਆ ਨੂੰ ਕਿਹਾ ਮੇਰਾ ਸਭ ਕੁਝ ਤੁਹਾਡਾ ਹੀ ਹੈ ਪਰ ਮੇਰੇ ਜਿਉਦੇ ਜੀ ਮੇਰੀ ਜਮੀਨ ਨਾ ਵੇਚੀਓ।ਪਰ ਕੁਝ ਮਜਬੂਰ ਤੇ ਕੁਛ ਲਾਲਚ ਮਾਰੇ ਜਵਾਈਆ ਨੇ ਮਾਤਾ ਦੇ ਦੇਖਦੇ -ਦੇਖਦੇ ਹੀ ਜਮੀਨ ਉਸ ਦੇ ਹੀ ਸ਼ਰੀਕਾ ਨੂੰ ਵੇਚ ਦਿੱਤੀ।ਉਸ ਬੁੱਢੀ ਮਾਤਾ ਦਾ ਦਿਲ ਹੀ ਟੁੱਟ ਗਿਆ ਤੇ ਟੁੱਟੇ ਦਿਲ ਨਾਲ ਰੱਬ ਨੂੰ ਉਲਾਬਾ ਦਿੱਤਾ ਅੱਛਾ ਦਾਤਾ ਜੇ ਇੱਕ ਪੁੱਤਰ ਦੀ ਦਾਤ ਬਖਸ਼ ਦਿੰਦਾ ਤਾ ਮੈਨੂੰ ਅੱਜ ਇਹ ਦਿਨ ਨਾ ਦੇਖਣਾ ਪੈਦਾ।ਕਈ ਵਾਰ ਰੱਬ ਦਾ ਸ਼ੁਕਰਾਨਾ ਵੀ ਕਰਨਾ ਜਦੋ ਪੁੱਤਰਾ ਵਲੋ ਬੇਵੱਸ ਮਾਪਿਆ ਨੂੰ ਘਰੋ ਕੱਢੇ ਦੇਖਣਾ।ਉਸ ਵੇਲੇ ਪ੍ਰਮਾਤਮਾ ਨੂੰ ਦਿੱਤੇ ਉਲਾਬਾ ਤੇ ਮਾਫ਼ੀ ਮੰਗਦੇ ਹੋਏ ਕਹਿਣਾ ਅੱਜ ਮੈਂ ਬੇਗਾਨਿਆ ਦੇ ਦਰ ਰੁਲਦੀ ਇਹ ਸੋਚ ਕੇ ਸਬਰ ਕਰ ਲੈਦੀ ਆ ਮੇਰਾ ਕੋਈ ਨਹੀ ।ਜੇ ਪੁੱਤਰਾ ਦੇ ਹੁੰਦੇ ਹੋਏ ਮੈਨੂੰ ਬੇਗਾਨਿਆ ਦੇ ਦਰ ਰੁਲਣਾ ਪੈਦਾ ਤਾ.................? ਅਸੀ ਬਾਹਰਲੇ ਦੇਸ਼ਾ ਵਿੱਚ ਬੈਠੇ ਹਾ ਇੱਥੇ ਗੱਲ ਕੁਝ ਹੋਰ ਆ। ਅਸੀ ਇਹਨਾ ਲੋਕਾ ਦੇ ਸਾਰੇ ਰੀਤੀ ਰਿਵਾਜਾ ਨੂੰ ਅਪਣਾਈਏ ਇਹ ਤਾ ਜਰੂਰੀ ਨਹੀ ਕਿਉਕਿ ਇਹਨਾ ਦਾ ਸਾਡੇ ਨਾਲ ਬਹੁਤ ਕੁਝ ਵੱਖਰਾ ਹੈ ਜਿਸ ਨੂੰ ਅਸੀ ਨਹੀ ਅਪਣਾ ਸਕਦੇ।ਇਹਨਾ ਦੇ ਕਲਚਰ ਦੇ ਰਾਹ ਚਲਦਿਆ ਅਸੀ ਆਪਣੇ ਬਜ਼ੁਰਗਾ ਨੂੰ ਵਿਰਧ ਆਸ਼ਰਮਾ ਵਿੱਚ ਛੱਡਣ ਦੀ ਨਵੀ ਰੀਤ ਪਾਈ ਹੈ।ਜੋ ਸਾਡੇ ਸਿਧਾਂਤਾ ਦੇ ਬਿਲਕੁਲ ਉਲਟ ਹੈ।ਅਸੀ ਤਾ ਇਹਨਾ ਦੇ ਕਲਚਰ ਵਿੱਚ ਪਲ ਕੇ ਵੱਡੇ ਹੋਏ ਹਾ।ਪਰ ਸਾਡੇ ਬਜ਼ੁਰਗਾ ਨੇ ਆਪਣੇ ਕਲਚਰ ਅਨੁਸਾਰ ਜਿੰਦਗੀ ਬਿਤਾਈ ਹੈ।ਸਾਡੇ ਬਜੁਰਗਾ ਨੇ ਆਪਣੀ ਜਿੰਦਗੀ ਦਾ ਇੱਕ-ਇੱਕ ਪਲ ਸਾਡਾ ਜੀਵਨ ਬਣਾਉਦਿਆ ਲਾ ਦਿੱਤਾ। ਉਹਨਾ ਨੇ ਆਪਣੀ ਜਿੰਦਗੀ ਆਪਣੇ ਲਈ ਤਾ ਜੀਅ ਹੀ ਨਹੀ।ਸਾਰੀ ਜਿੰਦਗੀ ਸਾਡਾ ਹੀ ਬਣਾਉਦੇ ਰਹੇ।ਜਿਸ ਗੱਲ ਦਾ ਇਨਸਾਨ ਨੇ ਦਿਮਾਗ ਵਿੱਚ ਕਦੇ ਖਿਆਲ ਵੀ ਨਾ ਲਿਆਦਾ ਹੋਵੇ ਉਹ ਘਟਨਾ ਅਸਲ ਵਿੱਚ ਗੁਜ਼ਰ ਜਾਵੇ ਤਾ ਉਸ ਤੇ ਕੀ ਗੁਜ਼ਰਦੀ ਹੋਵੇਗੀ।ਅਸੀ ਬਜ਼ੁਰਗਾ ਨੂੰ ਵਿਰਧ ਆਸ਼ਰਮ ਤਾ ਛੱਡ ਆਉਦੇ ਹਾ।ਉੱਥੇ ਉਹਨਾ ਨੂੰ ਕਿੰਨੀਆ ਮੁਸ਼ਕਲਾ ਆਉਦੀਆ ਹੋਣਗੀਆ ਸਾਡੇ ਕਦੇ ਮਨ ਚਿੱਤ ਵੀ ਨਹੀ।ਸਾਡੇ ਬਜ਼ੁਰਗਾ ਨੇ ਤਾ ਇਹ ਕੰਡੇ ਨਹੀ ਬੋਏ ਸਨ ਜਿਹਨਾ ਤੇ ਅਸੀ ਉਹਨਾ ਨੂੰ ਘੜੀਸ ਰਹੇ ਹਾ।ਸਾਡੇ ਬਜ਼ੁਰਗ ਤਾ ਸਾਡੇ ਲਈ ਕੀਤੇ ਉਪਕਾਰਾ ਬਦਲੇ ਕੋਈ ਕੀਮਤ ਨਹੀ ਚਾਹੁੰਦੇ ਸਗੋ ਸਾਡੇ ਕੋਲੋ ਪਿਆਰ ਤੇ ਸਤਿਕਾਰ ਹੀ ਚਾਹੁੰਦੇ ਹਨ।ਇੱਕ ਗ੍ਰੰਥੀ ਸਿੰਘ ਜਿਸ ਨੂੰ ਅਸੀ ਬਾਬਾ ਜੀ ਕਹਿ ਕੇ ਬਲਾਉਦੇ ਸਾ।ਉਹ ਬਾਬਾ ਜੀ ਪਾਠ ਵੀ ਕਰਦੇ ਸਨ ।ਜਦੋ ਵੀ ਆਖੰਡ ਪਾਠ ਸਾਹਿਬ ਜਾ ਕੋਈ ਹੋਰ ਧਾਰਮਿਕ ਪ੍ਰੋਗਰਾਮ ਪਿੰਡ ਵਿੱਚ ਕਿਸੇ ਦੇ ਹੋਣਾ ਤੇ ਉੱਥੇ ਪਰਿਵਾਰ ਵਲੋ ਬਾਬਾ ਜੀ ਹੁਣਾ ਦੀ ਹੱਦ ਤੋਂ ਵੱਧ ਕੇ ਸੇਵਾ ਦੁੱਧ ਘਿਉ ਦੀ ਕਰਨੀ ਤਦ ਬਾਬਾ ਜੀ ਨੇ ਕਹਿਣਾ ਕਿ ਭਾਈ ਸਾਡੀ ਸੇਵਾ ਕੀਤੇਆ ਕੁਝ ਨੀ ਮਿਲਣਾ ਆਪਣੇ ਬਜ਼ੁਰਗਾ ਦੀ ਸੇਵਾ ਕਰਿਆ ਕਰੋ।ਬਾਬਾ ਜੀ ਮੁਤਾਬਿਕ ਜੇ ਅਸੀ ਬਜੁਰਗਾ ਦੀ ਸੇਵਾ ਨੀ ਕਰਦੇ ਤਾ ਸਾਡੇ ਪਾਠ ਕੀਤੇ ਤੇ ਆਖੰਠ ਪਾਠ ਸਾਹਿਬ ਕਰਵਾਏ ਨਿਸਫ਼ਲ ਹਨ।ਗੋਰੇ ਲੋਕਾ ਨੇ ਜੋ ਬੀਜੀਆ ਸੀ ਉਹੀ ਵੱਢ ਰਹੇ ਹਨ ਕਹਿਣ ਦਾ ਮਤਬਲ ਇਹਨਾ ਨੇ ਨਾ ਆਪਣੇ ਮਾਂ ਬਾਪ ਦੀ ਸੇਵਾ ਕੀਤੀ ਹੀ ਨਹੀ ਤੇ ਨਾ ਹੀ ਆਪਣੇ ਬੱਚਿਆ ਤੋਂ ਆਸ ਰੱਖਦੇ ਨੇ।ਹੁਣ ਇਹ ਲੋਕ ਆਪਣੇ ਆਪ ਨੂੰ ਉਸ ਸਾਂਚੇ ਵਿੱਚ ਢਾਲ ਵੀ ਚੁੱਕੇ ਨੇ।ਇਹਨਾ ਲੋਕਾ ਦੀ ਸਮਾਜਿਕ ਤੇ ਕਾਨੂੰਨ ਵਿਵਸਥਾ ਉਹੋ ਜਿਹੀ ਬਣ ਚੁੱਕੀ ਆ।ਇੱਕ ਦਿਨ ਬੇਸੇ ਹੀ ਬਹਿਸ ਚੱਲ ਪਈ ਕਿ ਇੱਥੋ ਦੇ ਬਜ਼ੁਰਗ ਸਾਡੇ ਬਜ਼ੁਰਗਾ ਨਾਲੋ ਚੰਗੇ ਨੇ ਭਾਵੇ ਇਹਨਾ ਕੋਲੋ ਤੁਰ ਵੀ ਨਾ ਹੋਵੇ ਫਿਰ ਵੀ ਆਪਣੇ ਕੰਮ ਆਪ ਹੀ ਕਰਦੇ ਨੇ।ਉਸ ਵੀਰ ਨੂੰ ਅਸੀ ਆਖਿਆ ਉਹ ਇਹਨਾ ਦੀ ਮਜ਼ਬੂਰੀ ਆ ਜਦ ਇਹਨਾ ਦਾ ਕੰਮ ਕਰਨ ਵਾਲਾ ਹੀ ਕੋਈ ਨਹੀ ਤਾ ਫਿਰ ਕੰਮ ਆਪ ਹੀ ਕਰਨਗੇ ਸ਼ੋਕ ਨਾਲ ਤਾ ਕੋਈ ਲੱਤਾ ਨੀ ਤੁੜਵਾਉਦਾ।ਗੋਰਿਆ ਵਿੱਚ ਵੀ ਕਈ ਇਹੋ ਜਿਹੇ ਕੁਝ ਲੋਕ ਹਨ ਜੋ ਆਪਣੇ ਬਜ਼ੁਰਗਾ ਦੀ ਸੇਵਾ ਕਰਦੇ ਹਨ।ਇੱਕ ਗੋਰੀ ਅੋਰਤ ਸੀ ਜਦੋ ਉਹ ਸਿਆਣੀ ਹੋ ਗਈ ਤਾ ਉਸ ਦੇ ਪੁੱਤਰ ਨੇ ਉਸ ਕੋਲ ਰਹਿ ਕੇ ਤਿੰਨ-ਚਾਰ ਸਾਲ ਸੇਵਾ ਕੀਤੀ।ਇਹ ਹਰੇਕ ਇਨਸਾਨ ਦੇ ਦਿਲ ਦੀ ਇੱਛਾ ਹੁੰਦੀ ਹੈ ਕਿ ਉਸ ਦੀ ਸੇਵਾ ਉਸ ਦਾ ਪਰਿਵਾਰ ਕਰੇ।ਇੱਕ ਬੇਰੁਜ਼ਗਾਰ ਨੋਜਾਵਾਨ ਨੋਕਰੀ ਲੱਭ ਰਿਹਾ ਸੀ ਤੇ ਉਸ ਨੂੰ ਨੋਕਰੀ ਵਿਰਧ ਆਸ਼ਰਮ ਵਿੱਚ ਮਿਲ ਗਈ।ਉੱਥੇ ਜਦੋ ਉਸ ਨੇ ਕੰਮ ਕਰਨਾ ਸ਼ੁਰੂ ਕੀਤਾ ਤਾ ਉਸ ਦੀ ਮੁਲਾਕਾਤ ਇੱਕ ਬਜ਼ੁਰਗ ਨਾਲ ਹੋਈ ਜੋ ਬੜੀ ਹੀ ਤਰਸ ਯੋਗ ਹਾਲਤ ਵਿੱਚ ਸੀ।ਉਸ ਦੀ ਜੁੰਮੇਵਾਰੀ ਵੀ ਉਸ ਬਜ਼ੁਰਗ ਨੂੰ ਸਾਂਭਣ ਤੇ ਲੱਗ ਗਈ।ਉਸ ਨੋਜਵਾਨ ਨੇ ਉਸ ਬਜ਼ੁਰਗ ਦੀ ਮਨੋ ਸੇਵਾ ਕੀਤੀ।ਨੋਜਵਾਨ ਪੰਜਾਬੀ ਹੋਣ ਕਰਕੇ ਉਸ ਨੇ ਆਪਣੇ ਕੰਮ ਤੋਂ ਵਕਤ ਕੱਢ ਕੇ ਬਜ਼ੁਰਗ ਦਾ ਹਾਲ ਚਾਲ ਪੁੱਛ ਲੈਣਾ।ਇੱਕ ਦਿਨ ਉਸ ਨੇ ਬਜ਼ੁਰਗ ਤੋਂ ਪੁਛਿਆ ਬਾਬਾ ਜੀ ਤੁਹਾਡਾ ਕੋਈ ਨਹੀ ਜਿਹੜੇ ਤੁਸੀ ਇੱਥੇ ਹੋ ਤਦ ਬਜ਼ੁਰਗ ਨੇ ਗੱਲ ਵਿੱਚੇ ਟੋਕ ਦਿਆ ਕਿਹਾ ਕਿਉ ਨਹੀ ਦੋ ਪੁੱਤਰ ਤੇ ਇੱਕ ਧੀ ਆ।ਉਹਨਾ ਦੇ ਚੰਗੇ ਕਾਰੋਬਾਰ ਨੇ ਤੇ ਇੰਡੀਆ ਵੀ ਸਾਡੇ ਵੀਹ ਪੰਝੀ ਖੇਤ ਜਮੀਨ ਦੇ ਨੇ।ਮੇਰੇ ਪੋਤੇਆ ਨੇ ਲੱਖ-ਲੱਖ ਡਾਲਰ ਦੇ ਜਿਉਂਟ ਰੱਖੇ ਹੋਏ ਨੇ।ਇੰਨੀ ਗੱਲ ਸੁਣਕੇ ਨੋਜਵਾਨ ਕੁਝ ਹੋਰ ਪੁਛਦਾ...... ਅੱਛਾ ਕਹਿ ਕੇ ਮਨ ਵਿੱਚ ਉਠੇ ਸਵਾਲਾ ਨੂੰ ਮਨ ਵਿੱਚ ਦਬਾ ਕੇ ਅੱਖਾ ਪੂਝਦਾ ਕਮਰੇ ਤੋਂ ਬਾਹਰ ਹੋ ਤੁਰਿਆ।ਅੱਜ ਅਸੀ ਜਿਹੜੀਆ ਲੀਹਾ ਪਾ ਰਹੇ ਹਾ, ਜਾ ਕਹਿ ਲਈਏ ਜਿਹੜਾ ਇਤਿਹਾਸ ਅਸੀ ਰੱਚ ਰਹੇ ਹਾ ਜਦੋ ਸਾਡੇ ਬੱਚਿਆ ਨੇ ਇਹੀ ਇਤਿਹਾਸ ਨੂੰ ਦਰਸਾਉਦੇ ਹੋਏ ਸਾਡਾ ਬੋਰੀ ਬਿਸਤਰਾ ਬੰਨ ਕੇ ਵਿਰਧ ਆਸ਼ਰਮ ਜਾ ਰੱਖਿਆ ਤੇ ਸਾਨੂੰ ਰੋਟੀ ਦੇ ਟੁੱਕ ਲਈ ਬਾਂਦਰ ਵਾਗ ਲੋਕਾ ਦੇ ਹੱਥਾ ਵੱਲ ਝਾਕਣਾ ਪਿਆ ਪਤਾ ਉਸ ਵੇਲੇ ਲੱਗਣਾ।ਫਿਰ ਸਾਨੂੰ ਆਪਣੀ ਗਲਤੀ ਦਾ ਅਹਿਸਾਸ ਹੋਣਾ।ਹਰ ਇਨਸਾਨ ਅਮੀਰ ਹੋਣ ਲਈ ਹਰ ਹੀਲਾ ਬਸੀਲਾ ਕਰਦਾ ਜਾਇਦਾਦ ਕੋਠੀਆ ਕਾਰਾ ਖੜੀਆ ਕਰਦਾ ਕਿ ਮੇਰੇ ਬੱਚੇ ਐਸ਼ ਕਰ ਸਕਣ।ਹਰੇਕ ਇਨਸਾਨ ਨੇ ਵਿਰਧ ਹੋਣਾ ਹੀ ਆ।ਹਰੇਕ ਇਨਸਾਨ ਦੀ ਇੱਛਾ ਆ ਕਿ ਮੇਰੀ ਸੇਵਾ ਮੇਰੇ ਪੁੱਤ ਪੋਤਰੇ ਕਰਨ।ਪਰ ਜੋ ਬੀਜੀਆ ਉਹ ਇੱਕ ਦਿਨ ਵੱਢਣਾ ਹੀ ਪੈਣਾ।ਇੱਕ ਬੰਦਾ ਸੀ ਤੇ ਜਦ ਉਹ ਬੁੱਢਾ ਹੋ ਗਿਆ ਤੇ ਪੁੱਤਾ,ਧੀਆ ਤੇ ਬੋਝ ਬਣ ਬੈਠਾ ਤਾ ਉਸ ਦਾ ਪੁੱਤਰ ਉਸ ਨੂੰ ਦਰਿਆ ਵਿੱਚ ਸੁੱਟਣ ਚੱਲ ਪਿਆ।ਦਰਿਆ ਵਿੱਚ ਜਦੋ ਸੁੱਟਣ ਲੱਗਾ ਤਾ ਪਿਉ ਕਹਿਣ ਲੱਗਾ ਪੁੱਤ ਮੈਨੂੰ ਥੋੜਾ ਜਿਹਾ ਅੱਗੇ ਕਰ ਕੇ ਸੁੱਟੀ ਤੇ ਪੁੱਤ ਨੇ ਪੁਛਿਆ ਕਿਉ ਤਾ ਪਿਉ ਕਹਿਣ ਲੱਗਾ ਇੱਥੇ ਮੈਂ ਆਪਣਾ ਬਾਪੂ ਸੁਟਿਆ ਸੀ।ਪਿਉ ਦੇ ਮੁੰਹੋ ਇੰਨੀ ਗੱਲ ਸੁਣ ਕੇ ਕਹਿਣ ਲੱਗਾ ਬਾਪੂ ਚੱਲ ਘਰ ਚਲੀਏ।ਬਾਪੂ ਨੂੰ ਲੈ ਕੇ ਵਾਪਿਸ ਮੁੜ ਪਿਆ ਤੇ ਮੁੜਦਾ ਮੁੜਦਾ ਰਸਤੇ ਵਿੱਚ ਸੋਚ ਰਿਹਾ ਸੀ ਇਹ ਰੀਤ ਤਾ ਸਾਡੀ ਜੱਦੀ ਪੁਸ਼ਤੀ ਚਲਦੀ ਆ ਰਹੀ ਹੈ।ਪਰ ਮੈਂ ਇਸ ਨੂੰ ਅੱਗੇ ਨਹੀ ਚੱਲਣ ਦੇਵਾਗਾ।ਹੁਣ ਮੈਂ ਇਸ ਨੂੰ ਬਦਲਾਗਾ।ਉਸ ਪੁੱਤਰ ਦੀ ਤਰਾ ਅੱਜ ਸਾਨੂੰ ਵੀ ਆਪਣੀ ਸੋਚ ਬਦਲਣ ਦੀ ਲੋੜ ਆ। ਨਹੀ ਤਾ ਉਹ ਦਿਨ ਦੂਰ ਨਹੀ ਵਾਰੀ ਸਾਡੀ ਵੀ ਆਈ ਖੜੀ ਆ।
ਸੌਦਾਗਰ ਸਿੰਘ ਬਾੜੀਆਂ
ਨਿਊਜ਼ੀਲੈਂਡ

ਸੱਚ ਹੈ ਪਰ ਕੌੜਾ 8,
ਇੱਕ ਸਹਿਤਮੰਦ ਤੇ ਨਰੋਏ ਸਮਾਜ ਦੀ ਸਿਰਜਣਾ ਵਾਸਤੇ ਖੇਡਾ ਬਹੁਤ ਜਰੂਰੀ ਹਨ।ਜਿੱਥੇ ਖੇਡਾ ਸਾਡੇ ਨੋਜਵਾਨ ਪੀੜੀ ਨੂੰ ਜੀਵਨ ਸੇਧ ਦਿੰਦੀਆ ਹਨ ਉੱਥੇ ਨਾਲ ਦੀ ਨਾਲ ਨਸ਼ਿਆ ਤੋਂ ਵੀ ਦੂਰ ਰੱਖਦੀਆ ਹਨ।ਖੇਡਾ ਇਨਸਾਨ ਨੂੰ ਜਿੰਦਗੀ ਵਿੱਚ ਕੁਛ ਕਰਨ (ਬਣਨ) ਦਾ ਜਾਨੂੰਨ ਬਖ਼ਸ਼ਦੀਆ ਹਨ।ਅਜੋਕੇ ਸਮੇ ਵਿੱਚ ਮਨੋਰੰਜਨ ਦੇ ਸਾਧਨ ਭਾਵੇ ਕਈ ਉਪਲਬਧ ਹੋ ਗਏ ਹਨ ਪਰ ਪਹਿਲੇ ਸਮੇ ਵਿੱਚ ਖੇਡਾ ਹੀ ਮਨੋਰੰਜਨ ਦਾ ਸਾਧਨ ਹੁੰਦੀਆ ਸਨ।ਖੇਡਾ ਦੀ ਪਰਿਭਾਸ਼ਾ ਸਮੇ ਦੇ ਨਾਲ ਬਦਲਦੀ ਰਹੀ ਹੈ।ਕਦੇ ਖੇਡਾ ਇਨਸਾਨ ਨੂੰ ਇਕੱਲੀ ਸ਼ੋਹਰਤ ਹੀ ਦਿੰਦੀਆ ਸਨ।ਅੱਜ ਖੇਡਾ ਇਨਸਾਨ ਨੂੰ ਸ਼ੋਹਰਤ ਦੇ ਨਾਲ ਦੋਲਤ ਤੇ ਰੁਜ਼ਗਾਰ ਵੀ ਦਿੰਦੀਆ ਹਨ।ਅਸੀ ਆਪਣੇ ਅਮੀਰ ਵਿਰਸੇ ਨੂੰ ਸਮੇਟਦੇ ਹੋਏ ਵਿਦੇਸ਼ਾ ਵਿੱਚ ਆ ਵਸੇ।ਇੱਥੇ ਅਸੀ ਤਰੱਕੀ ਦੀਆ ਬੁਲੰਦੀਆ ਨੂੰ ਛੁਹਦੇ ਹੋਏ ਆਪਣੇ ਅਮੀਰ ਵਿਰਸੇ ਨੂੰ ਪ੍ਰਫੁਲਤ ਕਰਨ ਤੇ ਆਪਣੇ ਬੱਚਿਆ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਲਈ ਖੇਡ ਮੇਲੇ ਕਰਵਾਉਣੇ ਸ਼ੁਰੂ ਕੀਤੇ।ਇਹ ਖੇਡ ਮੇਲੇ ਕਰਵਾਉਣ ਪਿੱਛੇ ਸਾਡਾ ਮੁੱਖ ਮਕਸਦ ਤਾ ਆਪਣੇ ਬੱਚਿਆ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਦਾ ਸੀ। ਆਪਣੀ ਕੋਮ ਵਿੱਚੋਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਖਿਡਾਰੀ ਪੈਦਾ ਕਰਨੇ ਤੇ ਸੰਸਾਰ ਭਰ ਵਿੱਚ ਆਪਣੀ ਕੋਮ ਦਾ ਨਾਮ ਉੱਚਾ ਕਰਨਾ ਸੀ।ਅਸੀ ਇੱਕ ਸੱਚੇ ਤੇ ਸੁੱਚੇ ਇਰਾਦੇ ਨਾਲ ਖੇਡ ਮੇਲੇ ਕਰਵਾਉਣੇ ਸ਼ੁਰੂ ਕੀਤੇ।ਅਸੀ ਇਹਨਾ ਖੇਡ ਮੇਲਿਆ ਨੂੰ ਰੰਗਤ ਵੀ ਪੇਂਡੂ ਖੇਡ ਮੇਲਿਆ ਦੀ ਦਿੱਤੀ।ਫਿਰ ਕੀ ਸੀ ਸਾਡੀ ਇਹ ਛੋਟੀ ਜਿਹੀ ਕੋਸ਼ਿਸ ਥੋੜੇ ਹੀ ਸਮੇ ਵਿੱਚ ਵੱਡੇ ਪੱਧਰ ਤੇ ਹੋ ਗਈ।ਥੋੜੇ ਜਿਹੇ ਸਮੇਂ ਵਿੱਚ ਕਮੇਟੀਆ ਗਠਨ ਹੋ ਗਈਆ,ਫੈਡਰੇਸ਼ਨਾ ਬਣ ਗਈਆ।ਸਾਡੇ ਖੇਡ ਮੇਲੇ ਵੱਡੇ-ਵੱਡੇ ਟੂਰਨਾਮੈਂਟ ਬਣ ਗਏ।ਜਿਸ ਤਰਾ ਸਾਡੀ ਕੋਸ਼ਿਸ ਨੂੰ ਬੂਰ ਪਿਆ ਨਾਲ ਦੇ ਨਾਲ ਕੁਝ ਚੋਧਰ ਦੇ ਭੁੱਖੇ ਲੋਕ ਤੇ ਰਾਜਨੀਤੀ ਦੇ ਮੋਹਰੇ ਤੇ ਛੋਟੀ ਸੋਚ ਦੇ ਲੋਕ ਵੀ ਇਸ ਖੇਤਰ ਵਿੱਚ ਆ ਗਏ।ਇਹਨਾ ਲੋਕਾ ਦੀ ਸੋਚ ਨਾਲ ਸਾਡੀਆ ਖੇਡਾ ਵਿੱਚ ਰਾਜਨੀਤੀ ਵੀ ਸ਼ੁਰੂ ਹੋ ਗਈ।ਇਹਨਾ ਲੋਕਾ ਦਾ ਮੁੱਖ ਮਕਸਦ ਟਰੋਫੀਆ ਬਟੋਰ ਕੇ ਅਖ਼ਬਾਰਾ ਦੀਆ ਸੁਰਖੀਆ ਬਣਨਾ ਸੀ।ਇਹਨਾ ਲੋਕਾ ਨੇ ਆਪਣੇ ਫਾਇਦੇ ਲਈ ਸਾਡੇ ਟੂਰਨਾਮੈਂਟਾ ਵਿੱਚੋਂ ਉਹ ਖੇਡਾ ਹੀ ਕੱਢ ਦਿੱਤੀਆ ਬਸ ਉਹੀ ਖੇਡਾ ਰੱਖੀਆ ਜਿਹਨਾ ਵਿੱਚ ਉਹਨਾ ਨੂੰ ਟਰਾਫੀ ਮਿਲ ਸਕੇ।ਇਸ ਤਰਾ ਕਰਦੇ -ਕਰਦੇ ਕਿਸੇ ਨੇ ਕੋਈ ਤੇ ਕਿਸੇ ਨੇ ਕੋਈ ,ਇੱਕ-ਇੱਕ ਕਰਕੇ ਖੇਡਾ ਕੱਢਦੇ ਗਏ ਤੇ ਅੱਜ ਸਾਡੀਆ ਖੇਡਾ ਵਿੱਚ ਕਬੱਡੀ ਤੇ ਵਾਲੀਬਾਲ ਹੀ ਰਹਿ ਗਈਆ।ਵਾਲੀਬਾਲ ਤਾ ਨਾਮ ਦਾ ਰਹਿ ਗਿਆ ਬਸ ਕਬੱਡੀ ਤੱਕ ਹੀ ਸਾਡੀ ਸੋਚ ਰਹਿ ਗਈ। ਅਸੀ ਦਰਸ਼ਕਾ ਨੂੰ ਜਿਹੋ ਜਿਹਾ ਪਰੋਸ ਕੇ ਦੇਵਾਗੇ ਉਹੋ ਜਿਹਾ ਹੀ ਸਵਾਦ ਉਹਨਾ ਦਾ ਹੋ ਜਾਵੇਗਾ।ਜਿਸ ਦੇ ਚਲਦਿਆ ਅੱਜ ਦਰਸ਼ਕ ਵੀ ਕਬੱਡੀ ਤੱਕ ਹੀ ਸੀਮਤ ਹੋ ਕੇ ਰਹਿ ਗਏ।ਜੋ ਕੁਛ ਕਬੱਡੀ ਦੀ ਆੜ ਵਿੱਚ ਹੋ ਰਿਹਾ ਉਹ ਵੀ ਕਿਸੇ ਤੋਂ ਛੁਪਿਆ ਨਹੀ।ਕੁਝ ਲੋਕਾ ਦੀ ਸੋਚ ਕਰਕੇ ਸਾਡੇ ਖੇਡ ਮੇਲੇ ਬਸ ਕਬੱਡੀ ਖੇਡ ਮੇਲੇ ਹੀ ਰਹਿ ਗਏ।ਅਸੀ ਜਿਸ ਮੰਜਿਲ ਲਈ ਨਿਕਲੇ ਸਾਂ ਅਸੀ ਉਸ ਮੰਜਿਲ ਦੇ ਰਾਹ ਤੋਂ ਭਟਕ ਕੇ ਆਪਣੇ ਫਾਇਦੇ ਲਈ ਹੀ ਸੋਚਣਾ ਸ਼ੁਰੂ ਕਰ ਦਿੱਤਾ।ਇਨ੍ਹੇ ਵੱਡੇ ਪੱਧਰ ਤੇ ਟੂਰਨਾਮੈਂਟ ਕਰਵਾਉਣੇ ਇਕੱਲੇ ਬੰਦੇ ਦੇ ਬਸ ਦੀ ਗੱਲ ਨਹੀ ਸੀ ।ਇਹ ਲੋਕਾ ਦੇ ਸਹਿਯੋਗ ਨਾਲ ਹੀ ਸੰਭਵ ਸਨ।ਟੂਰਨਾਮੈਂਟ ਲਈ ਇਕੱਤਰ ਕੀਤੀ ਮਾਇਆ ਦੀ ਦੁਰਵਰਤੋ ਵੀ ਕੀਤੀ ਜਾਦੀ ਰਹੀ ਹੈ। ਇਸ ਗੱਲ ਦਾ ਪਤਾ ਤਾ ਸਾਰਿਆ ਨੂੰ ਹੈ ਪਰ ਬੋਲਿਆ ਅਜੇ ਤੱਕ ਕੋਈ ਵੀ ਨਹੀ।ਜਿਸ ਦੇ ਨਤੀਜੇ ਵਜੋਂ ਲੋਕ ਪ੍ਰਬੰਧਕਾ ਨੂੰ ਪੈਸੇ ਦੇਣ ਤੋਂ ਜਰੂਰ ਕੰਨੀ ਕਤਰਾਉਣ ਲੱਗ ਪਏ ਹਨ।ਟੂਰਨਾਮੈਂਟਾ ਦੇ ਫੰਡ ਤੋਂ ਇੱਕ ਗੱਲ ਚੇਤੇ ਆ ਗਈ।ਮੇਰੇ ਪਿੰਡ ਵਿੱਚ ਫੁੱਟਬਾਲ ਦਾ ਟੂਰਨਾਮੈਂਟ ਬੜੇ ਵੱਡੇ ਪੱਧਰ ਤੇ ਕਰਵਾਇਆ ਜਾਦਾ ਹੈ।ਇਹ ਟੂਰਨਾਮੈਂਟ ਜਨਵਰੀ ਮਹੀਨੇ ਕਰਵਾਇਆ ਜਾਦਾ ਹੈ ਉਹਨਾ ਦਿਨਾ ਵਿੱਚ ਬਾਹਰੋ ਲੋਕ ਵੀ ਗਏ ਹੋਣ ਕਰਕੇ ਪੈਸਾ ਸੋਹਣਾ ਇੱਕਠਾ ਹੋ ਜਾਦਾ।ਇਸ ਖੇਡ ਮੇਲੇ ਤੇ ਮੈਂ ਵੀ ਇੰਡੀਆ ਸੀ। ਇਸ ਖੇਡ ਮੇਲੇ ਦੇ ਪ੍ਰਬੰਧਕਾ ਨੇ ਟੂਰਨਾਮੈਂਟ ਬਹੁਤ ਹੀ ਸੋਹਣੇ ਢੰਗ ਨਾਲ ਕਰਵਾਇਆ।ਇਸ ਖੇਡ ਮੇਲੇ ਦੇ ਮੈਂਬਰ ਤਾ ਕਾਫੀ ਸਨ ਪਰ ਚੋਧਰ ਸਿਰਫ ਚਾਰ ਕੁ ਬੰਦਿਆ ਦੀ ਸੀ।ਸਾਡੇ ਪਿੰਡ ਇੱਕ ਦੁਕਾਨ ਆ ਜਿਸ ਦੇ ਮੁਰਗਾ ਤੇ ਮੱਛੀ ਬੜੇ ਮਸ਼ਹੂਰ ਹਨ। ਅਸੀ ਕਈ ਵਾਰ ਉਸ ਦੁਕਾਨ ਦੇ ਅੱਗੋ ਲੰਘਣਾ ਤਾ ਇਹ ਪ੍ਰਧਾਨ ਉਥੇ ਹੀ ਹੋਣੇ।ਇਸ ਤਰਾ ਕਈ ਵਾਰ ਦੇਖੇ ਤਾ ਮੈਂ ਆਪਣੇ ਛੋਟੇ ਭਰਾ ਨੂੰ ਪੁਛਿਆ ਇਹ ਚਾਰੇ ਜਣੇ ਇੰਨੇ ਜੋਗੇ ਤਾ ਨਹੀ ਮੈਂ ਚੰਗੀ ਤਰਾ ਜਾਣਦਾ ਪਰ ਇਹ ਕੀ ਮਾਜਰਾ ਆ ।ਤਦ ਵੀਰ ਨੇ ਦੱਸਿਆ ਇੱਥੇ ਹਰ ਰੋਜ਼ ਸ਼ਾਮ ਨੂੰ ਟੂਰਨਾਮੈਂਟ ਹੁੰਦਾ।ਮੇਰੇ ਪੱਲੇ ਕੁਝ ਨਾ ਪਿਆ ਤੇ ਮੈਂ ਦੁਬਾਰਾ ਫਿਰ ਪੁਛਿਆ ਤਾ ਵੀਰ ਹੱਸ ਪਿਆ।ਫਿਰ ਉਸ ਨੇ ਵਿਸਤਾਰ ਨਾਲ ਦੱਸਿਆ।ਇਹਨਾ ਵਲੋਂ ਟੂਰਨਾਮੈਂਟ ਲਈ ਆਈ ਮਾਇਆ ਤੇ ਕੀਤੇ ਖਰਚੇ ਦਾ ਹਿਸਾਬ ਕਦੇ ਕਿਸੇ ਨੂੰ ਦਿੱਤਾ ਨਹੀ।ਜਿੰਨੇ ਕੁ ਪੈਸੇ ਬਚ ਜਾਦੇ ਹਨ ਉਹਨਾ ਨਾਲ ਇਹਨਾ ਦਾ ਸਿਆਲ ਸੋਖਾ ਲੰਘ ਜਾਦਾ।ਸਾਡੇ ਇਹ ਨਿਊਜ਼ੀਲੈਂਡ ਦੇ ਟੂਰਨਾਮੈਂਟ ਖੇਡ ਭਾਵਨਾ ਨਾਲ ਨਹੀ ਸਿਰਫ਼ ਟਰਾਫੀ ਲਈ ਖੇਡੇ ਜਾਦੇ ਹਨ।ਇਹ ਗੱਲ ਤਾ ਸਾਰਿਆ ਦੇ ਜਿਹਨ ਵਿੱਚ ਜਰੂਰ ਹੋਣੀ ਆ। ਸਾਡੇ ਪਿੰਡਾ ਵਿੱਚ ਕਰਵਾਏ ਜਾਦੇ ਟੂਰਨਾਮੈਂਟਾ ਵਿੱਚ ਜਦੋ ਫਾਈਨਲ ਮੁਕਾਬਲੇ ਵਿੱਚ ਪਿੰਡ ਦੀ ਟੀਮ ਫਾਈਨਲ ਵਿੱਚ ਪਹੁੰਚ ਜਾਦੀ ਸੀ ਉਦੋ ਜਿੱਤ ਭਾਵੇ ਪਿੰਡ ਦੀ ਟੀਮ ਦੀ ਹੋਵੇ ਪਰ ਸਤਿਕਾਰ ਵਜੋਂ ਜਿੱਤ ਦੀ ਟਰਾਫੀ ਦੂਜੇ ਨੰਬਰ ਦੀ ਟੀਮ ਨੂੰ ਹੀ ਦਿੱਤੀ ਜਾਦੀ ਸੀ। ਸਾਡੇ ਟੂਰਨਾਮੈਂਟਾ ਵਿੱਚ ਖਿਡਾਰੀ ਟਰਾਫੀ ਜਿੱਤਣ ਲਈ ਕਈ ਹੱਥ ਕੰਡੇ ਵਰਤਦੇ ਹਨ।ਜਿਵੇ ਖਿਡਾਰੀ ਵਲੋ ਨਸ਼ਾ ਕਰਕੇ ਖੇਡਣਾ ਤੇ ਆਪਣੇ ਸਰੀਰ ਤੇ ਕਈ ਤਰਾ ਦੀਆ ਕਰੀਮਾ ਦਾ ਇਸਤਮਾਲ ਕਰਨਾ ਆਦਿ।ਅੱਜ ਦੇ ਹਲਾਤਾ ਲਈ ਜਿੰਨੇ ਪ੍ਰਬੰਧਕ ਕਸੂਰਵਾਰ ਹਨ ਉੰਨੇ ਖਿਡਾਰੀ ਵੀ ਦੋਸ਼ੀ ਹਨ ।ਇਸ ਖਹਿਬਾਜ਼ੀ ਦੇ ਚਲਦਿਆ ਕੋਈ ਵੀ ਟੂਰਨਾਮੈਂਟ ਸੁੱਕਾ ਨੀ ਗਿਆ ਜਿਸ ਵਿੱਚ ਲੜਾਈ ਨਾ ਹੋਈ ਹੋਵੇ।ਇਹਨਾ ਟੂਰਨਾਮੈਂਟ ਵਿੱਚ ਦਰਸ਼ਕ ਵੀ ਖੇਡ ਦੀ ਬਜਾਏ ਲੜਾਈ ਦਾ ਸਵਾਦ ਬੜਾ ਹੀ ਚੁਸਕੀਆ ਲੈ ਕੇ ਲੈਦੇ ਹਨ।ਸਾਡੇ ਖਿਡਾਰੀਆ ਦੀ ਬਾਤ ਵੀ ਟੂਰਨਾਮੈਂਟ ਤੱਕ ਹੀ ਪੁੱਛੀ ਜਾਦੀ ਹੈ।ਖੇਡਾ ਵਿੱਚ ਸੱਟ ਚੋਟ ਲੱਗਣਾ ਤਾ ਸੁਭਾਵਿਕ ਹੈ ਪਰ ਸਾਡੇ ਪ੍ਰਬੰਧਕਾ ਵਲੋਂ ਐਬੂਲੈਂਸ ਦਾ ਕੋਈ ਖਾਸ ਪ੍ਰਬੰਧ ਨਹੀ ਹੁੰਦਾ।ਇਸ ਕਰਕੇ ਖਿਡਾਰੀਆ ਨੂੰ ਬਹੁਤ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਦਾ ਹੈ।ਅਸੀ ਆਪਣੀਆ ਆਦਤਾ ਤੋਂ ਮਜਬੂਰ ਹਾ ਕਿ ਸਾਨੂੰ ਟੂਰਨਾਮੈਂਟ ਸ਼ਰਾਬ ਪੀਤੀ ਵਗੈਰ ਚੰਗਾ ਹੀ ਨਹੀ ਲਗਦਾ।ਇੱਕ ਹੋਰ ਟੂਰਨਾਮੈਂਟ ਦੇ ਖਤਮ ਹੋਣ ਤੋਂ ਪਹਿਲਾ ਸਾਡੇ ਟੂਰਨਾਮੈਂਟ ਪ੍ਰਬੰਧਕ ਵੀ ਅੱਖ ਲਾਲ ਕਰੀ ਘੁੰਮਦੇ ਹੁੰਦੇ ਆ।ਅਸੀ ਆਪਣੀ ਆਉਣ ਵਾਲੀ ਪੀੜੀ ਬਾਰੇ ਕਦੇ ਸੋਚਿਆ ਹੀ ਨਹੀ।ਅਸੀ ਆਪਣੇ ਟੂਰਨਾਮੈਂਟਾ ਵਿੱਚ ਉਹ ਖੇਡਾ ਸ਼ਾਮਿਲ ਹੀ ਨਹੀ ਕੀਤੀਆ ਜਿਹਨਾ ਨਾਲ ਸਾਡੇ ਬੱਚੇ ਅੰਤਰ-ਰਾਸ਼ਟਰੀ ਪੱਧਰ ਤੇ ਪਹਿਚਾਣ ਬਣਾ ਸਕਣ।ਸਾਡੇ ਬੱਚੇ ਸਕੂਲਾ ਵਿੱਚ ਹੋਰ ਕਈ ਖੇਡਾ ਵਿੱਚ ਆਪਣਾ ਤੇ ਆਪਣੀ ਕੋਮ ਦਾ ਨਾਮ ਚਮਕਾ ਰਹੇ ਹਨ।ਸਾਡੀਆ ਟੂਰਨਾਮੈਂਟ ਤੇ ਧਾਰਮਿਕ ਪ੍ਰਬੰਧਕ ਕਮੇਟੀਆ ਵਲੋਂ ਉਹਨਾ ਦੀ ਕਦੇ ਬਾਤ ਹੀ ਨਹੀ ਪੁੱਛੀ ਗਈ।ਜੇ ਅਸੀ ਖੇਡਾ ਦੇ ਖੇਤਰ ਵਿੱਚ ਆਪਣੇ ਬੱਚਿਆ ਨੂੰ ਕਿਸੇ ਬੁਲੰਦੀ ਤੇ ਦੇਖਣਾ ਚਾਹੁੰਦੇ ਹਾ ਤਾ ਉਹਨਾ ਖੇਡਾ ਨੂੰ ਆਪਣੇ ਟੂਰਨਾਮੈਂਟਾ ਵਿੱਚ ਸ਼ਾਮਿਲ ਕਰੀਏ ਜੋ ਅੰਤਰ-ਰਾਸ਼ਟਰੀ ਪੱਧਰ ਤੇ ਖੇਡੀਆ ਜਾਦੀਆ ਹਨ। ਖੇਡਾ ਵਿੱਚ ਆਪਣੀ ਕੋਮ ਦਾ ਸਿਰ ਉੱਚਾ ਕਰਨ ਵਾਲੇ ਬੱਚਿਆ ਨੂੰ ਟੂਰਨਾਮੈਂਟ ਵਿੱਚ ਬੁਲਾ ਕੇ ਸਨਮਾਨਿਤ ਕਰੀਏ। ਜਿਸ ਨਾਲ ਸਾਡੇ ਹੋਰ ਬੱਚੇ ਵੀ ਖੇਡਾ ਵਿੱਚ ਹਿੱਸਾ ਲੈਣ ਤੇ ਸਾਡੀ ਕੋਮ ਦਾ ਨਾਮ ਉੱਚਾ ਕਰ ਸਕਣ।ਅਸੀ ਅੋਰਤਾ ਨੂੰ ਬਰਾਬਰ ਦਾ ਹੱਕ ਦੇਣ ਦੇ ਭਾਵੇ ਲੱਖ ਦਾਅਵੇ ਕਰ ਦੇ ਹੋਈਏ ਪਰ ਸਾਡੇ ਦਾਅਵੇ ਬਿਆਨ ਬਾਜੀਆ ਤੱਕ ਹੀ ਸੀਮਤ ਹਨ।ਸਾਡੇ ਇਹਨਾ ਟੂਰਨਾਮੈਂਟਾ ਵਿੱਚ ਅੋਰਤਾ ਲਈ ਕੋਈ ਖੇਡ ਹੀ ਸ਼ਾਮਿਲ ਨਹੀ ਹੁੰਦੀ।ਪਹਿਲਾ ਪਹਿਲ ਅੋਰਤਾ ਲਈ ਮਿਊਜ਼ੀਕਲ ਚੇਅਰ ਦਾ ਮੁਕਾਬਲਾ ਕਰਵਾਇਆ ਜਾਦਾ ਸੀ।ਪਰ ਕੁਝ ਸਮੇਂ ਤੋਂ ਉਹ ਵੀ ਬੰਦ ਕਰ ਦਿੱਤਾ ਗਿਆ। ਕਬੱਡੀ ਸਾਡੀ ਮਾਂ ਖੇਡ ਹੈ ਉਸ ਨੂੰ ਉੱਚਾ ਚੁੱਕਣਾ ਬਹੁਤ ਚੰਗੀ ਗੱਲ ਹੈ। ਕਬੱਡੀ ਕਰਕੇ ਹੋਰ ਖੇਡਾ ਨੂੰ ਪਿਛਾ ਸੁੱਟਣਾ ਵੀ ਚੰਗੀ ਗੱਲ ਨਹੀ।ਇੱਕ ਗੱਲ ਇੱਥੇ ਕਹਿਣੀ ਬਣਦੀ ਆ, ਸਾਡਾ ਇੰਡੀਆ ਕਕ੍ਰਿਟ ਤੇ ਪੰਜਾਬੀ ਕਬੱਡੀ ਤੱਕ ਹੀ ਸੀਮਤ ਰਹਿ ਗਏ ਹਨ।ਬਾਕੀ ਉਲੰਪਿਕ ਖੇਡਾ ਵਿੱਚ ਆਪਣੀ ਦੁਰਦਸ਼ਾ ਸਾਡੇ ਸਾਹਮਣੇ ਹੈ ਜੇ ਅਸੀ ਇਸ ਤੋਂ ਕੁਝ ਸਬਕ ਲੈ ਸਕੀਏ।ਸਾਡਾ ਇੱਕ ਵੀਰ ਜੋ ਆਪਣੀ ਨੈਸ਼ਨਲ ਖੇਡ ਹਾਕੀ ਨੂੰ ਨਿਊਜ਼ੀਲੈਂਡ ਵਿੱਚ ਉਤਸ਼ਾਹਿਤ ਕਰ ਰਿਹਾ ਹੈ ਉਸ ਵੀਰ ਵਲੋਂ ਇੱਕ ਕਲੱਬ ਨੂੰ ਬੇਨਤੀ ਕੀਤੀ ਕਿ ਟੂਰਨਾਮੈਂਟ ਵਿੱਚ ਹਾਕੀ ਨੂੰ ਵੀ ਸ਼ਾਮਿਲ ਕਰ ਲਵੋ ਤੇ ਬਾਕੀ ਮੈਂ ਸਾਰਾ ਕੁਝ ਆਪ ਹੀ ਕਰ ਲਵਾਗੇ ਤੇ ਖਰਚਾ ਵੀ ਮੇਰਾ ਹੋਵੇਗਾ।ਪਰ ਉਸ ਕਮੇਟੀ ਵਲੋਂ ਸਾਫ ਇਨਕਾਰ ਕਰ ਦਿੱਤਾ।ਅਸੀ ਜਿਸ ਉਦੇਸ਼ ਨੂੰ ਲੈ ਕੇ ਟੂਰਨਾਮੈਂਟਾ ਦੀ ਸ਼ੁਰੂਆਤ ਕੀਤੀ ਜਾ ਕਰਨ ਵੇਲੇ ਸੋਚਿਆ ਸੀ।ਪਰ ਅੱਜ ਸਾਡੀ ਸੋਚ ਤੋ ਬਿਲਕੁਲ ਉਲਟ ਹੀ ਹੋ ਰਿਹਾ ਹੈ।ਜਦੋ ਤੋਂ ਖੇਡਾ ਅਸੀ ਆਪਣੇ ਤੇ ਆਪਣੇ ਦੇਸ਼ ਦੀ ਬਿਜਾਏ ਪੇਸੇ ਲਈ ਖੇਡਣੀਆ ਸ਼ੁਰੂ ਕੀਤੀਆ ਉਦੋ ਤੋਂ ਹੀ ਖੇਡਾ ਵਿੱਚ ਵੀ ਰਾਜਨੀਤੀ ਭਾਰੂ ਹੋ ਗਈ ਹੈ।ਅਸੀ ਇੰਡੀਆ ਤੋ ਆਏ ਹੋਣ ਕਰਕੇ ਇਸ ਰਾਜਨੀਤੀ ਦਾ ਹਿੱਸਾ ਹੋਣ ਕਰਕੇ ਇਸ ਗੰਦੀ ਰਾਜਨੀਤੀ ਦੇ ਜਰਮ ਵੀ ਆਪਣੇ ਨਾਲ ਇੰਡੀਆ ਤੋਂ ਹੀ ਲੈ ਆਏ ਸਾ।ਅਸੀ ਨਿਕਲੇ ਤਾ ਸਹੀ ਮੰਜਿਲ ਵੱਲ ਸੀ ਪਰ ਕੁਝ ਗਲਤ ਲੋਕਾ ਦੀ ਸੋੜੀ ਸੋਚ ਕਰਕੇ ਅਸੀ ਮੰਜਿਲ ਤੋਂ ਭਟਕ ਗਏ ।ਜੇ ਅਸੀ ਅੱਜ ਆਪਣੀ ਸੋਚ ਨੂੰ ਨਾ ਬਦਲਿਆ ਤਾ ਅਸੀ ਕਬੱਡੀ ਤੱਕ ਹੀ ਸੀਮਤ ਰਹਿ ਕੇ ਆਪਣੀ ਅਗਲੀ ਪੀੜੀ ਦਾ ਭਵਿੱਖ ਅੰਧੇਰੇ ਵੱਲ ਧਕੇਲ ਦਿਆਗੇ।
ਅਸੀ ਅੱਜ ਕੁਛ ਲੋਕਾ ਦੀ ਗਲਤ ਸੋਚ ਕਰਕੇ ਜੋ ਖਜਿਆਮਾ ਭੁਗਤ ਰਹੇ ਹਾ। ਸਾਨੂੰ ਇਸ ਦੇ ਨਤੀਜੇ ਅੱਜ ਭਾਵੇ ਨਜ਼ਰ ਨਹੀ ਆ ਰਹੇ ਪਰ ਕੱਲ ਦੇ ਨਤੀਜੇ ਸਾਥੋ ਸਾਹਾਰ ਨਹੀ ਹੋਣੇ।ਇਸ ਤੋਂ ਪਹਿਲਾ ਸਮਾ ਹੱਥੋ ਨਿਕਲ ਜਾਵੇ ਸਾਨੂੰ ਮੋਕਾ ਸੰਭਾਲ ਲੈਣਾ ਚਾਹੀਦਾ ਹੈ।ਅੱਜ ਜੋ ਖੇਡਾ ਦੇ ਖੇਤਰ ਵਿੱਚ ਨਿਰਪੱਖ ਭੂਮਿਕਾ ਨਿਭਾ ਰਹੇ ਹਨ।ਉਹਨਾ ਦਾ ਸਾਥ ਤਨੋ,ਮਨੋ ਤੇ ਧਨੋ ਦੇਣਾ ਚਾਹੀਦਾ ਹੈ।ਕਿਉਕਿ ਵੱਡੇ ਪੱਧਰ ਤੇ ਟੂਰਨਾਮੈਂਟ ਕਰਵਾਉਣੇ ਤੁਹਾਡੇ ਸਹਿਯੋਗ ਤੋਂ ਵਗੈਰ ਸੰਭਵ ਨਹੀ।ਆਪਣੇ ਬੱਚਿਆ ਦੇ ਸੁਨਹਿਰੀ ਭਵਿੱਖ ਲਈ ਸਾਨੂੰ ਸਾਰਿਆ ਨੂੰ ਅੱਗੇ ਆਉਣ ਦੀ ਲੋੜ ਹੈ ਤਾ ਜੋ ਅਸੀ ਆਪਣੀ ਕੋਮ ਵਿੱਚੋ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਖਿਡਾਰੀ ਸੰਸਾਰ ਨੂੰ ਦੇ ਸਕੀਏ।
ਸੌਦਾਗਰ ਸਿੰਘ ਬਾੜੀਆਂ,
ਨਿਊਜ਼ੀਲੈਂਡ।ਪੰਜ ਪੁੱਤਰਾਂ ਦੀ ਮਾਂ ਦਾ ਹਾਲ!............ਤਰਲੋਚਨ ਸਿੰਘ 'ਦੁਪਾਲਪੁਰ'
ਇਹ ਕਿਤਾਬ ਰਾਮ ਦੀ ਹੈ।
ਇਹ ਹੀ ਕਿਤਾਬ ਰਾਮ ਦੀ ਹੈ।
ਇਹ ਕਿਤਾਬ ਹੀ ਰਾਮ ਦੀ ਹੈ।
ਇਹ ਕਿਤਾਬ ਰਾਮ ਦੀ ਹੀ ਹੈ।
ਇਹ ਚਾਰ ਵਾਕ ਢੁੱਡੀਕੇ ਵਾਲੇ ਮਾਸਟਰ ਗੁਰਮੀਤ ਸਿੰਘ ਨੇ ਸਾਡਾ ਗਿਆਨ-ਪੱਧਰ ਪਰਖਣ ਲਈ ਬਲੈਕ ਬੋਰਡ ਉੱਤੇ ਲਿਖੇ ਸਨ, ਜਿਨ•ਾਂ ਤੋਂ ਸਾਨੂੰ ਸੱਤਾਂ ਸਾਲਾਂ ਤੋਂ ਪੰਜਾਬੀ ਪੜ•ਦਿਆਂ ਨੂੰ ਪਹਿਲੀ ਵਾਰੀ ਪਤਾ ਲੱਗਾ ਸੀ ਕਿ ਕਿਸੇ ਭਾਸ਼ਾ ਵਿੱਚ ਵਿਆਕਰਣ ਦਾ ਕੀ ਮਹੱਤਵ ਹੁੰਦਾ ਹੈ। ਛੇਵੀਂ ਜਮਾਤ ਵਿੱਚ ਲੱਗੀ ਵਿਆਕਰਣ ਦੀ ਪੁਸਤਿਕਾ ਨੂੰ ਅਸੀਂ ਅਣਜਾਣਪੁਣੇ 'ਚ 'ਵਿਆਹ-ਕਰਣ' ਹੀ ਬੋਲੀ ਗਏ। ਸੱਤਵੀਂ ਵਿੱਚ ਚੜ• ਕੇ ਵੀ ਅਸੀਂ ਪੰਜਾਬੀ ਵਿਆਕਰਣ ਦੀ ਕਿਤਾਬ ਨੂੰ ਉਸ ਵੇਲੇ ਤੱਕ 'ਐਵੇਂ ਵਾਧੂ' ਹੀ ਸਮਝਦੇ ਰਹੇ, ਜਦੋਂ ਤੱਕ ਮਾਸਟਰ ਗੁਰਮੀਤ ਸਿੰਘ ਸਾਡੇ ਸਕੂਲ ਨਹੀਂ ਸੀ ਆ ਗਏ। ਧੁਰ ਅੰਦਰੋਂ ਰੂਹ ਨਾਲ ਪੜ•ਾਈ ਕਰਾਉਣ ਵਾਲਾ ਇਹ ਸ਼ੁੱਧ ਮਲਵੱਈ ਅਧਿਆਪਕ ਸਾਨੂੰ ਦੁਆਬੀਆਂ ਨੂੰ ਕਿਵੇਂ ਨਸੀਬ ਹੋ ਗਿਆ?
ਇਸ ਸਵਾਲ ਦਾ ਜਵਾਬ ਇਉਂ ਹੈ ਕਿ ਸੰਨ 1969-70 ਵਿੱਚ ਪੰਜਾਬ ਦੀ ਅਕਾਲੀ ਸਰਕਾਰ ਦੇ ਵਿੱਦਿਆ ਮੰਤਰੀ ਸ੍ਰ: ਕਰਤਾਰ ਸਿੰਘ ਵੈਦ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ 'ਅਕਲ ਦੇਣ' ਦੀ ਸਕੀਮ ਬਣਾਈ ਸੀ, ਜਿਸ ਦੇ ਤਹਿਤ ਉਹਨਾਂ ਨੂੰ ਆਪਣੇ ਘਰਾਂ ਤੋਂ ਵੀਹ-ਵੀਹ ਮੀਲ ਦੂਰ ਸਕੂਲਾਂ ਵਿੱਚ ਭੇਜ ਦਿੱਤਾ ਗਿਆ, ਤਾਂ ਕਿ ਉਹ ਆਪਣੇ ਘਰੇਲੂ ਕੰਮਾਂ ਵਿੱਚ ਉਲਝੇ ਰਹਿਣ ਦੀ ਥਾਂ ਵਿਦਿਆਰਥੀਆਂ ਨੂੰ ਪੂਰੀ ਤਵੱਜੋ ਨਾਲ ਪੜ•ਾਈ ਕਰਵਾਉਣ। ਵੈਦ ਸਾਹਿਬ ਵੱਲੋਂ ਅਧਿਆਪਕਾਂ ਨੂੰ ਦਿੱਤੀ ਗਈ 'ਦਵਾਈ' ਅਧਿਆਪਕਾਂ ਨੂੰ ਤਾਂ ਕੀ ਰਾਸ ਆਉਣੀ ਸੀ, ਉਹ ਸਗੋਂ ਥੋੜ•ੇ ਅਰਸੇ ਬਾਅਦ ਅਕਾਲੀ ਸਰਕਾਰ ਨੂੰ ਹੀ 'ਰਿਐਕਸ਼ਨ' ਕਰ ਗਈ, ਪਰ ਸਾਨੂੰ ਪੱਛੜੇ ਇਲਾਕੇ ਦੇ ਵਿਦਿਆਰਥੀਆਂ ਨੂੰ ਉਹ ਦਵਾਈ ਬਹੁਤ ਮਾਫ਼ਕ ਬੈਠੀ, ਕਿਉਂਕਿ ਥੋਕ ਦੇ ਭਾਅ ਹੋਈ ਮਾਸਟਰਾਂ ਦੀ ਚੱਕ-ਥੱਲ ਵਿੱਚ ਸਾਡੇ ਸਕੂਲੇ ਢੁੱਡੀਕੇ ਵਾਲੇ ਮਾਸਟਰ ਗੁਰਮੀਤ ਸਿੰਘ ਅਤੇ ਰੱਕੜਾਂ ਢਾਹਾਂ (ਉਦੋਂ ਜ਼ਿਲ•ਾ ਹੁਸ਼ਿਆਰਪੁਰ) ਵਾਲੇ ਹੈੱਡਮਾਸਟਰ ਕੇਵਲ ਸਿੰਘ ਵਰਗੇ ਮਿਹਨਤੀ ਟੀਚਰ ਆ ਗਏ। ਸਾਡੇ ਇਲਾਕੇ ਦੀ ਪੇਂਡੂ ਬੋਲੀ ਦੇ ਕਈ ਲਫ਼ਜ਼ਾਂ ਤੋਂ ਨਾਵਾਕਿਫ ਢੁੱਡੀਕੇ ਵਾਲਾ ਅਧਿਆਪਕ ਜਾਡਲੇ ਦੇ ਬੱਸ ਅੱਡਿਉਂ ਉੱਤਰ ਕੇ ਪੈਦਲ ਚੱਲਦਾ ਹੋਇਆ ਸਾਡੇ ਸਕੂਲ ਕਿਵੇਂ ਪਹੁੰਚਿਆ, ਇਹ ਦਿਲਚਸਪ ਕਥਾ ਜ਼ਰਾ ਠਹਿਰ ਕੇ। ਪਹਿਲਾਂ ਉਪਰੋਕਤ 'ਰਾਮ ਦੀ ਕਿਤਾਬ' ਵਾਲੇ ਚਾਰ ਵਾਕਾਂ ਦੀ ਵਿਆਖਿਆ ਕਰ ਲਈਏ।
ਮਾ: ਗੁਰਮੀਤ ਸਿੰਘ ਨੇ ਸਕੂਲ ਪਹੁੰਚਣ ਤੋਂ ਦੂਜੇ-ਤੀਜੇ ਦਿਨ ਸਾਡੀ ਸੱਤਵੀਂ ਜਮਾਤ ਵਿੱਚ ਆ ਕੇ ਬਲੈਕ ਬੋਰਡ ਉੱਪਰ ਉਕਤ ਚਾਰੇ ਫ਼ਿਕਰੇ ਲਿਖੇ। ਉਹਨਾ ਸਾਨੂੰ ਪੁੱਛਿਆ ਕਿ ਇਹਨਾਂ ਚੌਹਾਂ ਵਾਕਾਂ ਦਾ ਅਰਥ ਇੱਕ ਹੀ ਹੈ ਜਾਂ ਵੱਖਰਾ-ਵੱਖਰਾ ਹੈ? ਸਾਡੀ ਜਮਾਤ ਦੇ ਦੋ-ਚਾਰ ਚੋਣਵੇਂ ਹੁਸ਼ਿਆਰ ਵਿਦਿਆਰਥੀਆਂ ਸਣੇ ਸਾਰਿਆਂ ਨੇ ਇਹੋ ਜਵਾਬ ਦਿੱਤਾ ਕਿ ਚੌਹਾਂ ਵਾਕਾਂ ਦਾ ਇੱਕ ਹੀ ਅਰਥ ਹੈ ਕਿ ਕਿਤਾਬ ਰਾਮ ਦੀ ਹੈ। ਜਦੋਂ ਸਾਰੀ ਜਮਾਤ 'ਭੁਗਤ' ਗਈ ਤਾਂ ਮਾਸਟਰ ਗੁਰਮੀਤ ਸਿੰਘ ਨੇ ਆਪਣੇ ਮੱਥੇ 'ਤੇ ਹੱਥ ਮਾਰਿਆ। ਸਾਡੇ ਵੱਲ ਅੱਖਾਂ ਅੱਡ ਕੇ ਦੇਖਦਿਆਂ ਉਨ•ਾ ਆਪਣਾ ਸਿਰ ਛੰਡਕਿਆ।
ਅਸੀਂ ਸਾਰੇ ਬਲੈਕ ਬੋਰਡ ਵੱਲ ਬਿਟਰ-ਬਿਟਰ ਝਾਕਦੇ ਹੋਏ ਸੋਚੀ ਜਾ ਰਹੇ ਸਾਂ ਕਿ ਪਹਿਲੇ ਵਾਕ ਵਿੱਚ 'ਹੀ' ਸ਼ਬਦ ਨਹੀਂ ਹੈ, ਪਰ ਬਾਕੀ ਦੇ ਤਿੰਨਾਂ ਵਿੱਚ ਥਾਂ ਬਦਲ-ਬਦਲ ਕੇ 'ਹੀ' ਲਫ਼ਜ਼ ਲਿਖਿਆ ਹੋਇਆ ਹੈ। ਇਸ ਫ਼ਰਕ ਦੇ ਬਾਵਜੂਦ ਚੌਹਾਂ ਫ਼ਿਕਰਿਆਂ ਦਾ ਮਤਲਬ ਇਹੋ ਹੋਇਆ ਕਿ ਕਿਤਾਬ ਰਾਮ ਦੀ ਹੈ।...ਕੁਝ ਪਲ ਚੁੱਪ-ਗੜੁੱਪ ਬੈਠਣ ਤੋਂ ਬਾਅਦ ਉਸ ਨੇ ਠੰਢਾ ਸਾਹ ਭਰਦਿਆਂ ਬੜੇ ਤਹੱਮਲ ਨਾਲ ਮਿਸਾਲਾਂ ਦੇ-ਦੇ ਕੇ ਸਾਡੇ 'ਖਾਨੇ' ਇਹ ਗੱਲ ਪਾਈ ਕਿ ਪਹਿਲਾ ਵਾਕ ਇੱਕ 'ਸਧਾਰਨ ਵਾਕ' ਹੈ, ਜਿਸ ਦਾ ਸਿੱਧਾ-ਪੱਧਰਾ ਅਰਥ ਹੈ ਕਿ ਕੋਈ ਕਿਤਾਬ ਪਈ ਹੈ, ਉਹ ਰਾਮ ਨਾਂਅ ਦੇ ਲੜਕੇ ਦੀ ਹੈ।
ਦੂਸਰੇ ਵਾਕ ਦਾ ਭਾਵ ਬਣਦਾ ਹੈ ਕਿ ਕਿਤਾਬਾਂ ਬਹੁਤ ਸਾਰੀਆਂ ਪਈਆਂ ਹਨ, ਪਰ ਉਨ•ਾਂ ਵਿੱਚ ਇੱਕੋ ਕਿਤਾਬ ਰਾਮ ਦੀ ਹੈ। ਤੀਜੇ ਫ਼ਿਕਰੇ ਦਾ ਅਰਥ ਇਹ ਬਣਦਾ ਹੈ ਕਿ ਕਿਤਾਬ ਦੇ ਨਾਲ-ਨਾਲ ਹੋਰ ਵੀ ਕਈ ਤਰ•ਾਂ ਦਾ ਸਾਮਾਨ ਪਿਆ ਹੈ, ਪਰ ਇਸ ਵਿੱਚ ਰਾਮ ਦੀ ਸਿਰਫ਼ ਇੱਕ ਕਿਤਾਬ ਹੀ ਹੈ। ਚੌਥੇ ਵਾਕ ਵਿੱਚ ਇਹ ਜਾਣਕਾਰੀ ਹੈ ਕਿ ਦਾਅਵੇਦਾਰ ਮੁੰਡੇ ਤਾਂ ਕਈ ਹਨ, ਪਰ ਕਿਤਾਬ ਦਾ ਮਾਲਕ ਸਿਰਫ਼ ਰਾਮ ਹੀ ਹੈ। ਮਾਸਟਰ ਜੀ ਦੇ ਮੂੰਹੋਂ ਚੌਹਾਂ ਫ਼ਿਕਰਿਆਂ ਦੇ ਅਲੱਗ-ਅਲੱਗ ਅਰਥ ਸੁਣ ਕੇ ਸਾਡੇ ਹੈਰਾਨੀ ਨਾਲ ਮੂੰਹ ਅੱਡੇ ਰਹਿ ਗਏ। ਇਸ ਪਹਿਲੇ ਸਬਕ ਤੋਂ ਬਾਅਦ ਅਸੀਂ ਪੰਜਾਬੀ ਵਿਆਕਰਣ ਵਿੱਚ ਡੂੰਘੀ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। 'ਪਾਣਿਨੀ' ਬਣਨਾ ਤਾਂ ਦੂਰ ਦੀ ਗੱਲ ਹੈ, ਪਰ ਅਸੀਂ ਉਸ ਦੀ ਸਿੱਖਿਆ ਦੇ ਉਪਾਸ਼ਕ ਜ਼ਰੂਰ ਬਣ ਗਏ।
ਹੁਣ ਸੁਣੋ ਸ਼ੁੱਧ ਮਲਵੱਈ ਮਾਸਟਰ ਗੁਰਮੀਤ ਸਿੰਘ ਦੀ ਸਾਡੇ ਇਲਾਕੇ ਵਿੱਚ ਪਹਿਲੀ ਵਾਰ ਪਧਾਰਨ ਦੀ ਵਾਰਤਾ। ਅੱਜ ਕੱਲ• ਤਾਂ ਆਵਾਜਾਈ ਦੇ ਸਾਧਨਾਂ ਵਿੱਚ ਬੇਓੜਕ ਵਾਧਾ ਹੋ ਚੁੱਕਾ ਹੈ, ਪਰ ਉਹਨਾਂ ਦਿਨਾਂ ਵਿੱਚ ਸਾਡੇ ਨੇੜਲੇ ਕਸਬੇ ਜਾਡਲੇ ਤੋਂ ਬੱਸੋਂ ਉੱਤਰ ਕੇ ਆਲੇ-ਦੁਆਲੇ ਦੇ ਪਿੰਡਾਂ ਨੂੰ ਪੈਦਲ ਹੀ ਜਾਇਆ ਜਾਂਦਾ ਸੀ। ਸੋ ਜਾਡਲੇ ਬੱਸ ਵਿੱਚੋਂ ਉੱਤਰ ਕੇ ਮਾਸਟਰ ਜੀ ਨੇ ਉੱਥੇ ਬੈਠੇ ਕਿਸੇ ਬੰਦੇ ਕੋਲੋਂ ਸਾਡੇ ਪਿੰਡ ਦਾ ਰਾਹ ਪੁੱਛਿਆ। ਰਾਹ ਦੱਸਣ ਵਾਲੇ ਬਜ਼ੁਰਗ ਨੇ ਮਾਸਟਰ ਜੀ ਨੂੰ ਚੰਗੀ ਤਰ•ਾਂ ਸਮਝਾ ਦਿੱਤਾ ਕਿ ਇੰਜ-ਇੰਜ ਜਾ ਕੇ ਨਹਿਰ ਦਾ ਪੁਲ਼ ਟੱਪਣ ਤੋਂ ਬਾਅਦ ਦੱਖਣ ਵੱਲ ਨੂੰ ਇੱਕ ਗੋਹਰੀ ਜਾਵੇਗੀ, ਉਹ ਸਿੱਧੀ ਦੁਪਾਲਪੁਰ ਹੀ ਜਾਂਦੀ ਹੈ। ਮਾਸਟਰ ਜੀ ਲਈ ਇਹ 'ਗੋਹਰੀ' ਲਫ਼ਜ਼ ਇੱਕਦਮ ਨਵਾਂ ਸੀ, ਪਰ ਉਹਨਾ ਇਸ ਦਾ ਮਤਲਬ ਪੁੱਛਣਾ ਮੁਨਾਸਬ ਨਾ ਸਮਝਿਆ ਤੇ ਉਹ ਚੁੱਪ ਕਰ ਕੇ ਤੁਰ ਪਏ। ਦੱਸੇ ਮੁਤਾਬਕ ਜਦ ਉਹ ਬਿਸਤ ਦੁਆਬ ਨਹਿਰ ਦਾ ਪੁਲ਼ ਟੱਪੇ ਤਾਂ ਉਹਨਾ ਦੀ ਨਜ਼ਰੇ ਇੱਕ ਅੱਧਖੜ ਜਿਹੀ ਜ਼ਨਾਨੀ ਪਈ। ਸਾਡੇ ਪਿੰਡ ਦੀ ਇਹ ਔਰਤ ਨਹਿਰੋਂ ਪਾਰ ਕੰਮ ਕਰਦੇ ਖੇਤੀ ਕਾਮਿਆਂ ਨੂੰ ਦੁਪਹਿਰ ਦੀ ਰੋਟੀ ਖਵਾ ਕੇ ਵਾਪਸ ਮੁੜੀ ਆ ਰਹੀ ਸੀ। ਮਾਸਟਰ ਜੀ ਉਹਦੇ ਤੋਂ ਕੁਝ ਵਿੱਥ ਰੱਖ ਕੇ ਉਸ ਜ਼ਨਾਨੀ ਦੇ ਪਿੱਛੇ-ਪਿੱਛੇ ਤੁਰ ਪਏ।
ਜ਼ਨਾਨੀ ਦੇ ਪਿੱਛੇ-ਪਿੱਛੇ ਚੁੱਪ-ਚੁਪੀਤੇ ਤੁਰੇ ਆਉਂਦਿਆਂ ਮਾਸਟਰ ਜੀ ਦਿਲ ਵਿੱਚ ਸੋਚਣ ਲੱਗੇ, ''...ਜਾਡਲੇ ਬੱਸ ਅੱਡੇ ਵਿੱਚ ਰਾਹ ਦੱਸਣ ਵਾਲਾ ਬੰਦਾ ਕਿਆ ਕੋਈ ਜੋਤਸ਼ੀ ਹੋਵੇਗਾ, ਜਿਸ ਨੇ ਉੱਥੇ ਖੜੇ-ਖੜੇ ਹੀ ਦੱਸ ਦਿੱਤਾ ਸੀ ਕਿ ਨਹਿਰ ਟੱਪ ਕੇ ਦੱਖਣ ਦੇ ਪਾਸੇ ਨੂੰ ਇੱਕ 'ਗੋਰੀ' ਜਾਵੇਗੀ।'' ਮਾਸਟਰ ਜੀ ਦੇ ਚੰਗੇ ਭਾਗਾਂ ਨੂੰ ਉਹ 'ਗੋਰੀ' ਸਾਡੇ ਪਿੰਡ ਦੀ ਹੀ ਸੀ, ਜਿਸ ਕਰ ਕੇ ਉਸ ਦੇ ਮਗਰੇ-ਮਗਰ ਤੁਰਦੇ ਹੋਏ ਉਹ ਸਹੀ ਟਿਕਾਣੇ 'ਤੇ ਪਹੁੰਚ ਗਏ।
ਸ਼ਨੀਵਾਰ ਲੱਗਦੀ 'ਬਾਲ ਸਭਾ' ਵਿੱਚ ਜਦੋਂ ਮਾਸਟਰ ਜੀ ਨੇ ਇਹ ਸਾਰੀ ਕਹਾਣੀ ਸੁਣਾਈ ਤਾਂ ਸਾਡਾ ਸਾਰਿਆਂ ਦਾ ਹਾਸਾ ਬੰਦ ਨਾ ਹੋਵੇ। ਹੱਸ-ਹੱਸ ਦੂਹਰੇ ਹੁੰਦੇ ਜਾਂਦੇ ਕੁਝ ਦੁਆਬੀਏ ਟੀਚਰਾਂ ਨੇ ਜਦੋਂ ਮਲਵੱਈ ਮਾਸਟਰ ਜੀ ਨੂੰ ਸਮਝਾਇਆ ਕਿ ਜਾਡਲੇ ਵਾਲੇ ਬੰਦੇ ਨੇ ਉਸ ਨੂੰ ਗੋਰੀ (ਜ਼ਨਾਨੀ) ਦੇ ਪਿੱਛੇ-ਪਿੱਛੇ ਤੁਰਨ ਲਈ ਨਹੀਂ ਸੀ ਆਖਿਆ, ਇਸ ਇਲਾਕੇ ਵਿੱਚ ਕੱਚੇ ਪਹੇ ਨੂੰ 'ਗੋਹਰੀ' ਆਖਦੇ ਨੇ। ਇਹ ਸੁਣ ਕੇ ਗੁਰਮੀਤ ਸਿੰਘ ਹੱਸ-ਹੱਸ ਲੋਟ-ਪੋਟ ਹੁੰਦੇ ਜਾਣ।
ਰੱਕੜਾਂ ਢਾਹਾਂ ਵਾਲੇ ਹੈੱਡਮਾਸਟਰ ਸਰਦਾਰ ਕੇਵਲ ਸਿੰਘ ਨੇ ਸਾਨੂੰ ਸਲੇਬਸ ਤੋਂ ਬਾਹਰਲੀਆਂ ਕਿਤਾਬਾਂ ਪੜ•ਨ ਦੀ ਚੇਟਕ ਲਾਈ। ਉਹਨਾ ਨੇ ਨਿੱਜੀ ਤੌਰ 'ਤੇ ਮੇਰੇ ਵਿੱਚ ਦਿਲਚਸਪੀ ਲੈ ਕੇ ਮੈਨੂੰ ਨੈਤਿਕ ਕਦਰਾਂ-ਕੀਮਤਾਂ ਅਤੇ ਧਾਰਮਿਕ ਪ੍ਰੰਪਰਾਵਾਂ ਬਾਰੇ ਖੁੱਲ• ਕੇ ਪੱਟੀਆਂ ਪੜ•ਾਈਆਂ। ਉਹਨਾ ਨੇ ਹੀ ਮੈਨੂੰ ਮੁਕੰਮਲ ਸਿੱਖ ਇਤਿਹਾਸ ਅਤੇ ਗੁਰਬਾਣੀ ਪੜ•ਨ ਲਈ ਪ੍ਰੇਰਿਆ। ਅੰਗਰੇਜ਼ੀ ਦੇ ਨਾਲ-ਨਾਲ ਉਹ ਪੰਜਾਬੀ ਬੋਲੀ ਦੇ ਵੀ ਭਾਸ਼ਾ-ਵਿਗਿਆਨੀ ਸਨ। ਇੱਕ ਵਾਰ ਉਹਨਾ ਨੇ ਲਿਖਣ-ਪੜ•ਣ ਸਮੇਂ ਵਿਆਕਰਣ ਦੀਆਂ ਬਰੀਕੀਆਂ ਦੱਸਦਿਆਂ ਮੰਡੀਆਂ ਵਿੱਚ ਵਰਤੀ ਜਾਂਦੀ 'ਲੰਡਿਆਂ' ਦੀ ਭਾਸ਼ਾ ਬਾਰੇ ਵਿਅੰਗ-ਨੁਮਾ ਕਹਾਣੀ ਸੁਣਾਈ :
ਰੂੰ-ਮੰਡੀ ਵਿੱਚ ਸਥਿਤ ਕਿਸੇ ਲਾਲਾ ਜੀ ਦੀ ਵੱਡੀ ਦੁਕਾਨ 'ਤੇ ਰੱਖਿਆ ਹੋਇਆ ਨਵਾਂ-ਨਵਾਂ ਮੁਨੀਮ ਦੁਪਹਿਰੋਂ ਬਾਅਦ ਰੋਂਦਾ-ਪਿੱਟਦਾ ਲਾਲੇ ਹੁਣਾ ਦੇ ਘਰੇ ਜਾ ਪਹੁੰਚਾ। ਉਸ ਨੂੰ ਧਾਹਾਂ ਮਾਰਦਾ ਦੇਖ ਕੇ ਸਾਰੇ ਟੱਬਰ ਦੇ ਪ੍ਰਾਣ ਖੁਸ਼ਕ ਹੋ ਗਏ ਕਿ ਜ਼ਰੂਰ ਕੋਈ ਭਾਣੀ ਵਰਤ ਗਈ ਹੈ। ਟੱਬਰ ਦੇ ਜੀਆਂ ਵੱਲੋਂ ਪੁੱਛਣ 'ਤੇ ਮੁਨੀਮ ਨੇ ਸਿਸਕੀਆਂ ਭਰਦਿਆਂ ਦੱਸਿਆ ਕਿ ਲਾਲਾ ਜੀ ਚੜ•ਾਈ ਕਰ ਗਏ ਹਨ। ਹੱਕੇ-ਬੱਕੇ ਹੋਏ ਘਰ ਦੇ ਜੀਅ ਕਹਿਣ ਕਿ ਉਹ ਤਾਂ ਦੁਪਹਿਰ ਦੀ ਰੋਟੀ ਖਾ ਕੇ ਚੰਗੇ-ਭਲੇ ਇੱਥੋਂ ਗਏ ਨੇ, ਇਹ ਅਚਾਨਕ ਕੀ ਭਾਣਾ ਵਰਤ ਗਿਆ? ਅੱਖਾਂ ਪੂੰਝਦਿਆਂ ਮੁਨੀਮ ਦੱਸਣ ਲੱਗਾ, ''ਮੈਂ ਵੀ ਆਪਣੇ ਘਰੇ ਦੁਪਹਿਰ ਵੇਲੇ ਹੀ ਰੋਟੀ ਖਾਣ ਗਿਆ, ਲਾਲਾ ਜੀ ਨੂੰ ਚੰਗਾ-ਭਲਾ ਵਹੀ-ਖਾਤੇ ਲਿਖਦਿਆਂ ਛੱਡ ਗਿਆ ਸਾਂ, ਪਰ ਜਦ ਵਾਪਸ ਆ ਕੇ ਵੇਖਿਆ ਤਾਂ ਲਾਲਾ ਜੀ ਉੱਥੇ ਨਹੀਂ ਸਨ।...ਜਦ ਮੈਂ ਲਾਲ-ਚੁਪੱਤੇ 'ਤੇ ਨਜ਼ਰ ਮਾਰੀ, ਮੇਰੇ ਉਦੋਂ ਹੀ ਹੋਸ਼ ਉੱਡ ਗਏ। ਉੱਥੇ ਉਹਨਾ ਦੇ ਹੀ ਹੱਥਾਂ ਨਾਲ 'ਨੋਟ' ਲਿਖਿਆ ਹੋਇਆ ਸੀ : 'ਲਾਲਾ ਜੀ ਅੱਜ ਮਰ ਗਏ, ਰੋ ਲੈਣ!' ਸੋ ਇਹ ਕੁਲੱਛਣੀ ਖ਼ਬਰ ਦੇਣ ਲਈ ਮੈਂ ਘਰੇ ਭੱਜਾ ਆਇਆ ਹਾਂ।''
'ਲੰਡਿਆਂ' ਦੀ ਲਿਖਣ-ਸ਼ੈਲੀ ਦੇ ਮਾਹਰ ਲਾਲਾ ਜੀ ਦੇ ਲੜਕੇ ਘਬਰਾਏ ਹੋਏ ਦੁਕਾਨ ਵੱਲ ਦੌੜੇ ਗਏ। ਜਾਂਦਿਆਂ ਸਾਰ ਉਹਨਾਂ ਲਾਲ-ਚੁਪੱਤਾ ਖੋਲਿ•ਆ। ਉੱਥੇ ਲਿਖੀ ਹੋਈ ਇਬਾਰਤ ਪੜ• ਕੇ ਉਹਨਾਂ ਦੇ ਸਾਹ ਵਿੱਚ ਸਾਹ ਆਇਆ। ਲੱਗ ਪਏ ਉਹ 'ਟ੍ਰੇਨੀ ਮੁਨੀਮ' ਨੂੰ ਲਾਹਨਤਾਂ ਪਾਉਣ। ਲੰਡਿਆਂ ਦੀ ਲਿੱਪੀ ਵਿੱਚ ਲਗਾਂ-ਮਾਤਰਾਂ ਨਾ ਹੋਣ ਕਾਰਨ ਮੁਨੀਮ ਵਿਚਾਰਾ 'ਲਾਲਾ ਜੀ ਅਜਮੇਰ ਗਏ, ਰੂੰ ਲੈਣ' ਵਾਲੇ ਲਿਖਤੀ ਸੁਨੇਹੇ ਨੂੰ 'ਲਾਲਾ ਜੀ ਅੱਜ ਮਰ ਗਏ, ਰੋ ਲੈਣ' ਹੀ ਪੜ•ੀ ਗਿਆ।
ਜਿਵੇਂ ਕੱਚ-ਘਰੜ ਮੁਨੀਮ ਨੇ ਕਾਰੋਬਾਰ ਕਰਨ ਗਿਆ ਹੋਇਆ ਜਿਊਂਦਾ-ਜਾਗਦਾ ਮਾਲਕ ਯਮ-ਪੁਰੀ ਪਹੁੰਚਾ ਦਿੱਤਾ, ਇਵੇਂ ਹੀ ਅੱਜ ਪੰਜਾਬੀ ਬੋਲੀ ਨਾਲ ਦੁਰ-ਵਿਹਾਰ ਕੀਤਾ ਜਾ ਰਿਹਾ ਹੈ। ਕਹਿਣ-ਸੁਣਨ ਨੂੰ ਤਾਂ ਇਹ ਸਾਡੀ ਮਾਂ-ਬੋਲੀ ਹੈ, ਪਰ ਜਿੰਨੀ ਜੱਖਣਾ ਇਸ ਦੀ ਅਸੀਂ ਖ਼ੁਦ ਪੁੱਟ ਰਹੇ ਹਾਂ, ਇਹ ਵਿਚਾਰਿਆਂ ਹੀ ਪਤਾ ਲੱਗਦਾ ਹੈ। ਗੁਰਮੁਖੀ ਲਿੱਪੀ ਅਤੇ ਇਸ ਦੀਆਂ ਲਗਾਂ-ਮਾਤਰਾਂ ਦੀ ਸਹੀ ਵਰਤੋਂ ਕਰਨ ਤੋਂ ਅੰਞਾਣ ਲੇਖਕ ਅਰਥ ਦਾ ਅਨਰਥ ਕਰੀ ਜਾ ਰਹੇ ਹਨ। ਪੰਜਾਬੀ ਅਖ਼ਬਾਰਾਂ ਅਤੇ ਮੈਗਜ਼ੀਨਾਂ ਆਦਿ ਵਿੱਚ ਅਸ਼ੁੱਧ ਸ਼ਬਦ-ਜੋੜ ਅਤੇ ਸਹੀ ਲਗਾਂ-ਮਾਤਰਾਂ ਦੀ ਅਣਹੋਂਦ ਦੇਖ ਕੇ ਹੈਰਤ ਹੁੰਦੀ ਹੈ। ਖ਼ਾਸ ਕਰ ਕੇ ਬਿੰਦੀ, ਟਿੱਪੀ, ਅੱਧਕ ਜਾਂ ਪੈਰ ਬਿੰਦੀ ਦੀ ਦੁਰਵਰਤੋਂ ਕਰ ਕੇ ਕੁਝ ਹੋਰ ਹੀ ਚੰਦ ਚਾੜਿ•ਆ ਹੁੰਦਾ ਹੈ। ਬਹੁਤੀ ਥਾਈਂ 'ਪਦ' ਲਫ਼ਜ਼ ਲਿਖਦਿਆਂ ਇਹਦੇ ਉੱਪਰ 'ਅੱਧਕ' ਪਾ ਕੇ ਅਕਲ ਦਾ ਜਨਾਜ਼ਾ ਕੱਢਿਆ ਹੁੰਦਾ ਹੈ। 'ਰਵਾਨੀ' ਸ਼ਬਦ ਨੂੰ 'ਵਹਾਉ' ਦੇ ਅਰਥਾਂ ਵਿੱਚ ਲਿਖਿਆ ਜਾਂਦਾ ਹੈ। ਜਿਵੇਂ ਲਿਖਣ ਦੀ ਰਵਾਨੀ ਜਾਂ ਦਰਿਆ ਦੇ ਪਾਣੀ ਦੀ ਰਵਾਨੀ, ਪ੍ਰੰਤੂ ਚੰਗੇ-ਭਲੇ ਲੇਖਕ ਵੀ 'ਰਵਾਨੀ' ਨੂੰ 'ਰਵਾਨਗੀ' ਹੀ ਲਿਖੀ ਤੇ ਬੋਲੀ ਜਾਂਦੇ ਹਨ।
ਇੱਕ ਪੰਜਾਬੀ ਕਵੀ-ਦਰਬਾਰ ਵਿੱਚ ਮੈਂ ਖ਼ੁਦ ਕਿਸੇ ਕਵੀ ਮੂੰਹੋਂ 'ਜੌਹਰੀ' ਨੂੰ 'ਜੁਹਾਰੀ' ਬੋਲਿਆ ਜਾਂਦਾ ਸੁਣਿਆ। ਕਈ ਥਾਈਂ ਠਾਠਾਂ ਨੂੰ 'ਠਾਠਾ', ਚੌਰ ਨੂੰ 'ਚੋਰ', ਚੌਲ਼ਾਂ ਨੂੰ 'ਚੋਲਾ', ਗੱਲ ਨੂੰ 'ਗਲ', ਪ੍ਰਸ਼ਾਦ ਨੂੰ 'ਪ੍ਰਸਾਦ', ਪਤਾ ਨੂੰ 'ਪੱਤਾ' ਅਤੇ ਕਥਾ ਨੂੰ ਕੱਥਾ' ਬਣਾ ਕੇ ਪੰਜਾਬੀ ਨਾਲ ਵੈਰ ਕਮਾਇਆ ਹੁੰਦਾ ਹੈ।
ਪੰਜਾਬ ਵਿੱਚ ਕੋਈ ਬੱਸ ਐਸੀ ਨਹੀਂ ਹੋਣੀ, ਜਿਸ ਵਿੱਚ 'ਸਿਗਰਟ ਪੀਣਾ ਮਨ•ਾ ਹੈ' ਵਾਲੀ ਹਦਾਇਤ ਨਾ ਲਿਖੀ ਹੋਈ ਹੋਵੇ, ਪਰ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਸ਼ਾਇਦ ਹੀ ਇਹ ਵਾਕ ਕਿਸੇ ਬੱਸ ਵਿੱਚ ਦਰੁੱਸਤ ਲਿਖਿਆ ਹੋਇਆ ਹੋਵੇ। ਕਿਤੇ ਲਿਖਿਆ ਹੁੰਦੈ, 'ਸਿਗਰੇਟ ਪੀਣਾ ਮੰਨਾ ਹੈ।' ਕਿਤੇ ਹੁੰਦਾ ਹੈ, 'ਸਿਗਰਟ ਪਿਣਾ ਮਨਾ ਹੈ।' ਪੰਜਾਬ ਦੇ ਕੁਝ ਸ਼ੁਕੀਨ-ਛੋਕਰਿਆਂ ਦੇ ਮੋਟਰ-ਸਾਈਕਲਾਂ ਜਾਂ ਕਾਰਾਂ ਪਿੱਛੇ ਲਿਖੇ ਹੋਏ 'ਸਲੋਗਨ' ਪੜ• ਕੇ ਆਪ-ਮੁਹਾਰੇ ਹਾਸਾ ਆ ਜਾਂਦਾ ਹੈ। ਇੱਕ ਨੇ ਭਗਤ ਸਿੰਘ ਦੀ ਫੋਟੋ ਨਾਲ ਲਿਖਾਇਆ ਹੋਇਆ ਸੀ, 'ਅਗਰੇਜ ਖਗੇ ਸੀ ਤਾ ਟਗੇ' ਸੀ। ਇਹ 'ਅਣਖੀਲਾ ਗੱਭਰੂ' ਆਪਣੇ ਚਿੱਤੋਂ 'ਖੰਘੂਰਾ ਮਾਰਨਾ' ਚਾਹੁੰਦਾ ਹੈ, 'ਅੰਗਰੇਜ਼ ਖੰਘੇ ਸੀ ਤਾਂ ਟੰਗੇ ਸੀ।' ਕਈਆਂ ਨੇ 'ਪੁਤ ਜਟਾ ਦੇ' ਲਿਖਣ ਲੱਗਿਆਂ ਨਾ 'ਪੁਤ' ਉੱਤੇ ਅੱਧਕ ਲਾਉਣ ਦੀ ਖੇਚਲ ਕੀਤੀ ਹੁੰਦੀ ਹੈ ਤੇ ਨਾ ਹੀ 'ਜਟਾ' ਉੱਪਰ ਅੱਧਕ ਨਾਲ ਬਿੰਦੀ।
ਕਈਆਂ ਨੇ 'ਬਾਹਰ ਗਏ' ਹੋਏ ਭਰਾਵਾਂ ਦੀ ਖ਼ੂਨ-ਪਸੀਨੇ ਦੀ ਕਮਾਈ ਨਾਲ ਖ਼ਰੀਦੇ ਹੋਏ ਮੋਟਰ-ਸਾਈਕਲ ਜਾਂ ਕਾਰਾਂ ਪਿੱਛੇ ਇਹ 'ਦੋਹਿਰਾ' ਲਿਖਵਾਇਆ ਹੁੰਦਾ ਹੈ, 'ਵੀਰਾ ਦੀ ਕੈਸ-ਯਾਰਾ ਦੀ ਐਸ'-ਚੌਹਾਂ ਸ਼ਬਦਾਂ ਵਿੱਚੋਂ ਬਿੰਦੀਆਂ ਗਾਇਬ ਕਰ ਕੇ ਇਹਨਾਂ ਪੰਜਾਬੀ 'ਸੂਰਮਿਆਂ' ਨੇ ਆਪਣੀ ਅਕਲ ਦਾ ਤੇ ਮਾਂ-ਬੋਲੀ ਦਾ ਜਲੂਸ ਕੱਢਿਆ ਹੁੰਦਾ ਹੈ। ਨਵਾਂ ਸ਼ਹਿਰ-ਰੋਪੜ ਮਾਰਗ 'ਤੇ ਬਲਾਚੌਰ ਨੇੜੇ ਪਿੰਡ ਬੀਰੋਵਾਲ ਦੇ ਇੱਕ ਡੇਰੇ ਦੀ ਕੰਧ ਉੱਤੇ ਮੋਟੇ ਅੱਖਰਾਂ ਵਿੱਚ 'ਸੋਹੰ' ਲਿਖਿਆ ਹੋਇਐ। ਇੱਕ ਵਾਰ ਚੰਡੀਗੜ• ਜਾਣ ਦਾ ਪ੍ਰੋਗਰਾਮ ਬਣਾਉਂਦਿਆਂ ਮੈਂ ਆਪਣੇ ਇੱਕ ਗ੍ਰੈਜੂਏਟ ਦੋਸਤ ਨੂੰ ਉਸ ਡੇਰੇ ਕੋਲ ਖੜਾ ਹੋਣ ਲਈ ਆਖਿਆ। ਉਹ ਅੱਗਿਉਂ ਕਹਿੰਦਾ, ''ਉਹੀ ਡੇਰਾ ਜਿੱਥੇ ਕੰਧ 'ਤੇ 'ਸੌਂਹ' ਲਿਖਿਆ ਹੋਇਆ ਹੈ?'' ਹੈ ਨਾ ਕਮਾਲ, ਕਿ ਬੀ ਏ ਪੜ•ੇ ਪੰਜਾਬੀ ਨੂੰ 'ਸੋਹੰ' ਅਤੇ 'ਸੌਂਹ' ਵਿਚਲੇ ਫ਼ਰਕ ਦਾ ਪਤਾ ਨਹੀਂ।
ਜਿਨ•ਾਂ ਦਿਨਾਂ ਵਿੱਚ ਮੈਂ ਆਪਣੇ ਪਿੰਡ ਦਾ ਸਰਪੰਚ ਹੁੰਦਾ ਸਾਂ, ਮੇਰੇ ਪਿੰਡ ਦੇ ਮੁੰਡੇ-ਕੁੜੀਆਂ ਕਾਲਜਾਂ ਵਿੱਚ ਦਾਖ਼ਲੇ ਲੈਣ ਦੀ ਤਿਆਰੀ ਵਜੋਂ ਆਪਣੇ ਪੇਪਰਾਂ 'ਤੇ ਸਰਪੰਚ ਦੀ ਮੋਹਰ ਲਗਵਾਉਣ ਵਾਸਤੇ ਮੇਰੇ ਕੋਲ ਆਇਆ ਕਰਦੇ ਸਨ। ਤਕਰੀਬਨ ਸਾਰਿਆਂ ਦੀਆਂ ਅਰਜ਼ੀਆਂ ਮੇਰੇ ਲਈ 'ਵਿਅੰਗ-ਲੇਖ' ਹੀ ਬਣ ਜਾਂਦੀਆਂ। ਸਕੂਲਾਂ ਵਿੱਚ ਬਾਰਾਂ-ਬਾਰਾਂ ਸਾਲ ਗਾਲਣ ਵਾਲੇ ਨਿਆਣਿਆਂ ਦੀ ਪੰਜਾਬੀ (ਮਾਂ-ਬੋਲੀ?) ਦੀ ਲਿਖਾਈ ਦੇਖ ਕੇ ਮੈਨੂੰ ਹਾਸਾ ਵੀ ਆਉਣਾ ਤੇ ਤਰਸ ਵੀ। ਸੇਵਾ ਵਿਖੇ ਨੂੰ 'ਸੈਵਾ ਵਿਖੈ', ਗੌਰਮਿੰਟ ਨੂੰ 'ਗੋਰਮਿਟ' ਅਤੇ ਆਰੀਆ ਕਾਲਜ ਨੂੰ 'ਆਰਿਆ ਕੌਲਜ' ਲਿਖਿਆ ਦੇਖ ਕੇ ਮੈਂ ਮੱਥੇ 'ਤੇ ਹੱਥ ਮਾਰਨਾ। ਇੱਕ ਮੁੰਡੇ ਨੇ ਆਪਣੇ ਬਾਪ ਨਰਾਇਣ ਚੰਦ ਨੂੰ 'ਨਰੇਣ ਚਦ' ਲਿਖ ਛੱਡਿਆ ਸੀ।
ਮੰਡੀ ਗੋਬਿੰਦਗੜ•-ਖੰਨਾ-ਸਮਰਾਲਾ ਇਲਾਕੇ ਵਿੱਚ ਘੁੰਮਦਿਆਂ ਸੜਕਾਂ ਕਿਨਾਰੇ ਟਿਊਬਵੈੱਲਾਂ ਦੇ ਕਮਰਿਆਂ ਅਤੇ ਹੋਰ ਕਈ ਇਮਾਰਤਾਂ ਦੀਆਂ ਕੰਧਾਂ ਉੱਪਰ ਪਸ਼ੂਆਂ ਨੂੰ ਖੁਆਈ ਜਾਣ ਵਾਲੀ ਸਰੋ•ਂ ਜਾਂ ਵੜੇਵਿਆਂ ਦੀ ਖਲ਼ ਦੇ ਵੱਡੇ-ਵੱਡੇ ਇਸ਼ਤਿਹਾਰ ਦਿਖਾਈ ਦਿੰਦੇ ਹਨ। ਪਤਾ ਨਹੀਂ ਉਹ ਸਾਰੇ ਇੱਕੋ ਹੀ ਪੇਂਟਰ ਦੇ ਲਿਖੇ ਹੋਏ ਹੁੰਦੇ ਹੋਣਗੇ? ਕਿਸੇ ਇੱਕ ਇਸ਼ਤਿਹਾਰ ਵਿੱਚ ਵੀ ਸਹੀ ਢੰਗ ਨਾਲ 'ਖੱਖਾ+ਲੱਲੇ ਦੇ ਪੈਰ 'ਚ ਬਿੰਦੀ = ਖਲ਼' ਨਹੀਂ ਲਿਖਿਆ ਦੇਖਿਆ। ਹਰੇਕ ਥਾਂ 'ਖੱਲ' ਹੀ ਲਿਖਿਆ ਹੁੰਦੈ। ਇਹ ਇਸ਼ਤਿਹਾਰ ਬਣਾਉਣ ਵਾਲਾ ਕੋਈ 'ਪੜਿ•ਆ-ਲਿਖਿਆ' ਪੇਂਟਰ ਮਹਾਰਾਜ ਪਤਾ ਨਹੀਂ ਪਸ਼ੂਆਂ ਦੀ ਖੱਲ ਲਾਹ ਕੇ ਕਿਵੇਂ ਉਸ ਦੀ 'ਖਲ਼' ਬਣਾਈ ਜਾਂਦਾ ਹੋਵੇਗਾ। ਐਸੀਆਂ ਸੈਂਕੜੇ ਨਹੀਂ, ਹਜ਼ਾਰਾਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ, ਜਿਨ•ਾਂ ਨੂੰ ਪੜ•-ਸੁਣ ਕੇ ਦਿਲ ਦੁਖੀ ਹੁੰਦਾ ਹੈ ਕਿ ਪੰਜਾਬ ਵਿੱਚ ਹੀ ਮਾਂ-ਬੋਲੀ ਦੀ ਏਨੀ ਦੁਰਦਸ਼ਾ?
ਇਸੇ ਗੱਲ ਦਾ ਮਾਰਿਆ ਹੋਇਆ ਸ਼ਾਇਰ ਗੁਰਭਜਨ ਸਿੰਘ ਗਿੱਲ 'ਆਹ' ਭਰਦਾ ਹੈ :
ਧਰਤੀ ਵੀ ਸੀ ਅੰਬਰ ਵੀ ਸੀ,
ਬੋਹੜ ਦੀ ਸੰਘਣੀ ਛਾਂ।
ਆਪਣੇ ਘਰ ਵਿੱਚ ਬਣੀ ਓਪਰੀ,
ਪੰਜ ਪੁੱਤਰਾਂ ਦੀ ਮਾਂ!
# ਸੰਪਰਕ : 001-408-915-1268
5mail : tdupalpuri0yahoo.comਪੁਰਖ-ਚਲਿੱਤਰਾਂ ਦੇ ਪੁਆੜੇ!
......................ਤਰਲੋਚਨ ਸਿੰਘ 'ਦੁਪਾਲਪੁਰ'
ਪੰਜਾਬ ਦੇ ਪੁਰਾਤਨ ਕਿੱਸਾ-ਸਾਹਿਤ ਵਿੱਚ ਔਰਤ ਜਾਤ ਦੀ ਰੱਜ ਕੇ ਭੰਡੀ ਕੀਤੀ ਗਈ ਹੈ। ਤਕਰੀਬਨ ਸਾਰੇ ਕਿੱਸਿਆਂ ਵਿੱਚ ਜਿੱਥੇ ਕਿਤੇ ਵੀ ਔਰਤ ਦੀ ਬੇਵਫ਼ਾਈ ਦਾ ਜ਼ਿਕਰ ਆਉਂਦਾ ਹੈ, ਉੱਥੇ ਕਵੀ-ਜਨਾਂ ਨੇ ਸਮੁੱਚੀ ਔਰਤ ਜਾਤ ਨੂੰ ਇੱਕੋ ਰੱਸੇ ਬੰਨ•ਦਿਆਂ ਹੋਇਆਂ ਪੂਰੀ ਤਸੱਲੀ ਨਾਲ ਉਸ ਦੇ ਬਖੀਏ ਉਧੇੜੇ ਹਨ। ਕਿੱਸੇ ਵਿਚਲੀ ਨਾਇਕਾ ਵੱਲੋਂ ਕਿਸੇ ਮਜਬੂਰੀ ਹਿੱਤ ਦਿਖਾਈ ਗਈ ਜ਼ਰਾ ਜਿੰਨੀ ਕਮਜ਼ੋਰੀ ਵਿਰੁੱਧ ਉਸ ਦੀ ਭੰਡੀ ਕਰਨ ਲਈ ਛੰਦਾਂ ਦੇ ਛੰਦ ਲਿਖ ਮਾਰੇ। ਜਿਵੇਂ ਰਾਜੇ ਭੋਜ ਦੇ ਮੂੰਹ 'ਚ ਲਗਾਮ ਦੇਣਾ, ਮਾਤਾ ਸੀਤਾ ਵੱਲੋਂ ਸੋਨੇ ਦੇ ਹਿਰਨ ਦੀ ਪ੍ਰਾਪਤੀ ਲਈ ਜ਼ਿੱਦ, ਦ੍ਰੋਪਦੀ ਵੱਲੋਂ ਦੁਰਯੋਧਨ ਨੂੰ ਮਖੌਲ ਕਰਨ ਵਾਲੀ ਕਹਾਣੀ, ਪਤਨੀ ਦੀ ਬੇਵਫ਼ਾਈ ਤੋਂ ਤੰਗ ਆ ਕੇ ਭਰਥਰੀ ਵੱਲੋਂ ਵੈਰਾਗ ਧਾਰਨ ਕਰਨਾ, ਲੂਣਾ ਦਾ ਪੂਰਨ 'ਤੇ ਮੋਹਿਤ ਹੋ ਜਾਣਾ ਅਤੇ ਹੋਰ ਪਤਾ ਨਹੀਂ ਕਿੱਥੋਂ-ਕਿੱਥੋਂ ਮਸਾਲੇ ਲੱਭ-ਲੱਭ ਕੇ ਔਰਤ ਨੂੰ ਨਖਿੱਧ ਸਾਬਤ ਕਰ ਦਿੱਤਾ ਗਿਆ।
ਗਵਾਚੇ ਹੋਏ ਸਿੱਖ ਰਾਜ ਦੀ ਯਾਦ ਵਿੱਚ ਕਰੁਣਾਮਈ ਬੈਂਤ ਰਚਣ ਵਾਲਾ ਸ਼ਾਹ ਮੁਹੰਮਦ ਆਪਣੇ ਪ੍ਰਸਿੱਧ ਕਿੱਸੇ 'ਜੰਗ-ਨਾਮਾ ਸਿੰਘਾਂ ਤੇ ਫਰੰਗੀਆਂ' ਵਿੱਚ ਅਣਖ ਦੀ ਮੂਰਤ ਮਹਾਰਾਣੀ ਜਿੰਦ ਕੌਰ ਨੂੰ ਵੀ 'ਗੁੱਤ ਪਿੱਛੇ ਮੱਤ' ਵਾਲੀ ਕੈਟਾਗਰੀ ਵਿੱਚ ਲਿਆ ਖੜੀ ਕਰਦਾ ਹੈ। ਖ਼ਾਲਸਾ ਦਰਬਾਰ ਤਬਾਹ ਹੋਣ ਪਿੱਛੇ ਕਾਰਨ ਤਾਂ ਸਨ ਮਹਾਰਾਜਾ ਰਣਜੀਤ ਸਿੰਘ ਦੇ ਵਾਰਸਾਂ ਦੀਆਂ ਕਮਜ਼ੋਰੀਆਂ ਅਤੇ ਡੋਗਰਿਆਂ ਦੀ ਬੁਰਛਾਗਰਦੀ, ਪ੍ਰੰਤੂ ਸ਼ਾਹ ਮੁਹੰਮਦ ਨੇ ਸਾਰਾ ਭਾਂਡਾ ਜਿੰਦਾਂ ਸਿਰ ਹੀ ਭੰਨ ਦਿੱਤਾ :
ਹੁੰਦੇ ਆਏ ਨੀਂ ਰੰਨਾਂ ਦੇ ਧੁਰੋਂ ਕਾਰੇ, ਲੰਕਾ ਵਿੱਚ ਤਾਂ ਰਾਵਣ ਕੁਹਾਇ ਦਿੱਤਾ।
ਕੌਰਵ-ਪਾਂਡਵਾਂ ਨਾਲ ਕੀ ਭਲਾ ਕੀਤਾ, 'ਠਾਰਾਂ ਖੂਹਣੀਆਂ ਕਟਕ ਮੁਕਾਇ ਦਿੱਤਾ।
ਰਾਜੇ ਭੋਜ ਦੇ ਮੂੰਹ ਲਗਾਮ ਦਿੱਤੀ, ਮਾਰ ਅੱਡੀਆਂ ਹੋਸ਼ ਭੁਲਾਇ ਦਿੱਤਾ।
'ਸ਼ਾਹ ਮੁਹੰਮਦਾ' ਏਸ ਰਾਣੀ ਜਿੰਦ ਕੌਰਾਂ, ਸਾਰੇ ਦੇਸ ਦਾ ਫਰਸ਼ ਉਠਾਇ ਦਿੱਤਾ!
ਕਸੂਰਵਾਰ ਮਰਦ, ਪਰ ਗੁੱਸਾ ਸਾਰਾ ਵਿਚਾਰੀਆਂ ਔਰਤਾਂ ਉੱਤੇ। ਭਰਥਰੀ ਹੁਣੀ ਤ੍ਰੀਮਤ ਨੂੰ 'ਬਾਘਨਿ' ਤੱਕ ਕਹਿ ਗਏ ਹਨ। ਪ੍ਰੀਤ-ਕਿੱਸਿਆਂ ਦਾ ਪ੍ਰਸਿੱਧ ਲੋਕ-ਗਾਇਕ, ਕਲੀਆਂ ਦਾ ਬਾਦਸ਼ਾਹ ਕੁਲਦੀਪ 'ਮਾਣਕ' ਵੀ ਲੋਕ-ਤੱਥ ਗਾਉਂਦਿਆਂ ਉੱਚੀ ਹੇਕ ਨਾਲ ਗਾ ਗਿਆ ਹੈ:
ਯਾਰੋ ਰੰਨਾਂ ਚੈਂਚਲ ਹਾਰੀਆਂ, ਕੀ ਰੰਨਾਂ ਦਾ ਇਤਬਾਰ।
ਇਹ ਦਿਨੇ ਡਰਨ ਪ੍ਰਛਾਵਿਉਂ ਰਾਤੀਂ ਨਦੀਆਂ ਕਰਦੀਆਂ ਪਾਰ।
ਧਰਤੀ ਨੂੰ ਇਹ ਕੰਬਣ ਲਾਉਂਦੀਆਂ, ਜਿੱਥੇ ਜੁੜ ਕੇ ਬੈਠਣ ਚਾਰ।
ਇਹ ਅੰਦਰ ਵਾੜ ਮਰਵਾਉਂਦੀਆਂ ਹੱਥੀਂ ਆਪੇ ਆਪਣੇ ਯਾਰ,
ਯਾਰੋ ਭੱਠ ਰੰਨਾਂ ਦੀ ਦੋਸਤੀ...।
ਸਿਤਮ ਦੀ ਗੱਲ ਹੈ ਕਿ ਜਗਤ-ਜਨਣੀ ਨਾਲ ਐਡੀ ਘੋਰ ਬੇ-ਇਨਸਾਫ਼ੀ? ਨਾਲੇ ਸੰਸਾਰ-ਉਤਪਤੀ ਵਿੱਚ ਵਿਸ਼ੇਸ਼ ਰੋਲ ਨਿਭਾਵੇ, ਨਾਲੇ ਮਰਦਾਂ ਪਾਸੋਂ ਹੱਤਕ-ਇੱਜ਼ਤ ਵਰਗੇ ਤਾਅਨੇ-ਮਿਹਣੇ ਸੁਣੇ! ਮਰਦ ਜਾਤ ਦੀਆਂ ਸਾਰੀਆਂ ਕਰਤੂਤਾਂ ਦਾ ਕੋਈ ਜ਼ਿਕਰ ਨਹੀਂ, ਸਾਰਾ ਨਜ਼ਲਾ ਵਿਚਾਰੀਆਂ 'ਤੀਵੀਂਆਂ ਮਾਨੀਆਂ' ਉੱਪਰ! ਐਨੀ ਹਨੇਰਗਰਦੀ?
ਆਦਮੀਆਂ ਨੇ ਮਰਦਊ-ਪੁਣੇ ਦੀ ਹੈਂਕੜ ਵਿੱਚ ਆਕੜਿਆਂ ਹੋਇਆਂ ਨੇ ਕਦੇ ਆਪਣੀ ਪੀੜ•ੀ ਥੱਲੇ ਸੋਟਾ ਫੇਰਿਆ ਹੀ ਨਹੀਂ। ਪੁਰਾਣਾ ਸਾਹਿਤ ਪੜ•ਨ ਦੇ ਸ਼ੌਕੀਨ ਆਪਣੇ ਇੱਕ ਜਾਣੂ ਬਜ਼ੁਰਗ ਨੂੰ ਮੈਂ ਪੁੱਛਿਆ ਕਿ ਗ੍ਰੰਥ-ਕਾਰਾਂ ਨੇ ਔਰਤ ਜਾਤ ਦੇ ਤਾਂ ਤਿੰਨ ਸੌ ਪੈਂਹਠ ਚਲਿੱਤਰ ਲਿਖ ਦਿੱਤੇ, ਪਰ ਕਿਸੇ ਪੁਸਤਕ ਵਿੱਚ ਮਰਦ-ਚਲਿੱਤਰਾਂ ਬਾਰੇ ਵੀ ਕੁਝ ਲਿਖਿਆ ਹੋਇਆ ਮਿਲਦਾ ਹੈ? ਉਸ ਬਜ਼ੁਰਗ ਨੇ ਹੱਸਦਿਆਂ ਹੋਇਆਂ ਜਵਾਬ ਦਿੱਤਾ : ''ਬੀਬੀਆਂ ਦੇ ਤਾਂ ਸਿਰਫ਼ ਤਿੰਨ ਸੌ ਪੈਂਹਠ ਹੀ ਹੋਣਗੇ, ਪਰ ਮਰਦਾਂ ਦੇ ਚਲਿੱਚਰ ਅਣਗਿਣਤ ਹੋਣ ਕਰ ਕੇ ਗਿਣੇ ਹੀ ਨਹੀਂ ਜਾ ਸਕੇ ਹੋਣੇ! ਇਸ ਲਈ ਬੇ-ਗਿਣਤ ਹੋਣ ਕਾਰਨ ਮਰਦ-ਚਲਿੱਤਰਾਂ ਦਾ ਕਿਤੇ ਵੇਰਵਾ ਨਹੀਂ ਆਇਆ।''
ਘੱਟ ਤੋਂ ਘੱਟ ਮੈਂ ਤਾਂ ਬਜ਼ੁਰਗ ਦੇ ਉਕਤ ਕਥਨ ਨਾਲ ਸ਼ਤ-ਪ੍ਰਤੀ-ਸ਼ਤ ਸਹਿਮਤ ਹਾਂ। ਤੁਹਾਡੇ ਕੀ ਵਿਚਾਰ ਹਨ? ਇਹ ਤੁਸੀਂ ਜਾਣੋ। ਮਰਦਾਂ ਵਿੱਚ ਪਾਈ ਜਾਂਦੀ 'ਦੂਜੇ ਦੀ ਖੁਰਲੀ ਵਿੱਚ ਮੂੰਹ ਮਾਰਨ ਦੀ' ਪਸ਼ੂ-ਬਿਰਤੀ ਦੇ ਜਰਾਸੀਮ ਸਮਾਜ ਵਿੱਚ ਚਰਿੱਤਰ-ਹੀਣਤਾ ਫੈਲਾਉਣ ਲਈ ਸਭ ਨਾਲੋਂ ਵੱਡਾ ਯੋਗਦਾਨ ਪਾਉਂਦੇ ਹਨ। ਇਸ ਬੀਮਾਰੀ ਨਾਲ 'ਪੀੜਤ' ਮਰਦ ਦਿਨ-ਰਾਤ ਚਲਿੱਤਰ ਖੇਡਣ ਦੀ ਉਧੇੜ-ਬੁਣ 'ਚ ਲੱਗੇ ਰਹਿੰਦੇ ਹਨ। 'ਜਿਨ ਨੈਂਨਨ ਮੇਂ ਨੈਂਨ ਹੋਂ, ਉਨ ਨੈਨਨ ਮੇਂ ਕਹਾਂ ਚੈਨ?' ਵਾਲੀ ਤੁਕ ਅਨੁਸਾਰ ਅਜਿਹੇ ਬੀਮਾਰ ਮਰਦ ਦੀਆਂ ਅੱਖਾਂ ਵਿੱਚ ਰੜਕ ਰਹੀ ਔਰਤ ਦਾ ਪਤੀ ਬੇਸ਼ੱਕ ਜਿੰਨਾ ਮਰਜ਼ੀ ਖ਼ੂਬਸੂਰਤ ਜਾਂ ਪੈਸੇ-ਧੇਲੇ ਵਾਲਾ ਹੋਵੇ, ਪਰ ਚਲਿੱਤਰੀ ਮਰਦ ਆਪਣੇ 'ਕਰਤੱਬ' ਦਿਖਾਉਣੋਂ ਨਹੀਂ ਟਲਦੇ। ਇਸੇ ਤਰ•ਾਂ ਕਿਸੇ ਲੜਕੀ ਦੇ ਭਰਾ ਜਿੰਨੇ ਮਰਜ਼ੀ ਇੱਜ਼ਤਦਾਰ ਜਾਂ ਕੱਬੇ ਸੁਭਾਅ ਵਾਲੇ ਹੋਣ, ਪਰ ਵਿਗੜੇ ਹੋਏ ਮਰਦ ਆਪਣੇ ਚਲਿੱਤਰ ਬੜੇ ਹੀ ਸਾਊ ਤਰੀਕੇ ਨਾਲ ਖੇਡਦੇ ਹਨ। ਵਰਤਮਾਨ ਸਮੇਂ ਵਿੱਚ ਬਹੁਤ ਸਾਰੇ ਘਰਾਂ ਵਿੱਚ ਮਚੇ ਪਏ 'ਮਹਾਂ-ਭਾਰਤ' ਦੇ ਯੁੱਧ ਪਿੱਛੇ ਕਿਸੇ ਨਾ ਕਿਸੇ ਮਰਦ ਦੇ ਚਲਿੱਤਰ ਜ਼ਰੂਰ ਹੁੰਦੇ ਹਨ। ਮਰਦਾਂ ਦੇ ਰੰਗ-ਰੰਗੀਲੇ ਚਲਿੱਤਰ ਵਸਦੇ-ਰਸਦੇ ਘਰਾਂ ਦੀਆਂ ਜਾਈਆਂ ਦੀ ਐਸੀ ਸੁੱਧ-ਬੁੱਧ ਭੁਲਾਉਂਦੇ ਹਨ ਕਿ ਅੜਿੱਕੇ ਚੜ•ੀਆਂ ਬੀਬੀਆਂ ਨਾ ਅੱਗੇ ਜੋਗੀਆਂ ਰਹਿੰਦੀਆਂ ਨੇ ਅਤੇ ਨਾ ਹੀ ਪਿੱਛੇ ਜੋਗੀਆਂ।
ਇੱਕ ਬਹੁਤ ਹੀ 'ਪਾਪੂਲਰ' ਮਰਦ ਚਲਿੱਤਰ ਹੈ-ਔਰਤਾਂ ਨਾਲ 'ਧਰਮ' ਦਾ ਰਿਸ਼ਤਾ ਗੰਢਣਾ। ਜਿਵੇਂ ਕਿਸੇ ਦਾ 'ਧਰਮ ਦਾ ਭਰਾ' ਜਾਂ ਕਿਸੇ ਦਾ 'ਧਰਮ ਦਾ ਪਿਉ' ਬਣ ਕੇ ਬਹੁਤ ਹੀ ਸ਼ਾਤਰ ਅਤੇ ਕਪਟ ਭਰੇ ਚਲਿੱਤਰ ਕੀਤੇ ਜਾਂਦੇ ਹਨ। ਇਨ•ਾਂ ਸਮਿਆਂ ਵਿੱਚ ਜਦੋਂ ਚਾਚੇ-ਤਾਇਆਂ ਦੀ ਔਲਾਦ ਨੂੰ ਰਿਸ਼ਤਿਆਂ ਦੀ ਪਾਕੀਜ਼ਗੀ ਭੁੱਲਦੀ ਜਾ ਰਹੀ ਹੈ, ਤਾਂ ਕਿਹੜਾ ਮਾਈ ਦਾ ਲਾਲ ਹੈ, ਜੋ ਅਜਿਹੇ 'ਧਰਮ ਦੇ ਰਿਸ਼ਤਿਆਂ' ਦੀ ਲੱਜ ਪਾਲਦਾ ਹੋਵੇਗਾ? ਮੰਨਿਆ ਕਿ ਸੱਚ ਦਾ ਬੀਜ-ਨਾਸ ਕਦੇ ਨਹੀਂ ਹੁੰਦਾ, ਪਰ ਤਜਰਬਾ ਇਹ ਦੱਸਦਾ ਹੈ ਕਿ ਨੱਬੇ-ਪਚੱਨਵੇਂ ਪ੍ਰਤੀਸ਼ਤ 'ਧਰਮ ਦੇ ਰਿਸ਼ਤਿਆਂ' ਪਿੱਛੇ ਮਰਦ-ਕਮੀਨਗੀ ਦੇ ਚਲਿੱਤਰ ਹੀ ਖੇਡੇ ਜਾ ਰਹੇ ਹੁੰਦੇ ਹਨ। ਮੇਰਾ ਇੱਕ ਦੋਸਤ ਆਖਿਆ ਕਰਦਾ ਹੈ ਕਿ ਅੱਜ ਦੇ ਯੁੱਗ ਵਿੱਚ ਜਿਸ ਬਾਪ ਦੀ ਧੀ ਹੈ, ਉਸੇ ਦੀ ਧੀ ਹੈ। ਜਿਸ ਭਰਾ ਦੀ ਭੈਣ ਹੈ, ਉਸੇ ਦੀ ਹੀ ਭੈਣ ਹੈ। ਹੋਰ ਦੂਸਰੇ ਭਾਵੇਂ ਲੱਖ ਵਾਰੀ 'ਬੇਟਾ-ਬੇਟਾ' ਜਾਂ 'ਭੈਣ ਜੀ-ਭੈਣ ਜੀ' ਕਹੀ ਜਾਣ, ਪਰ ਅਸਲ 'ਚ ਧੀ ਜਾਂ ਭੈਣ ਸਮਝਣ ਵਾਲੀਆਂ ਅੱਖਾਂ ਕ੍ਰਮ-ਵਾਰ ਸਕੇ ਪਿਉ ਜਾਂ ਸਕੇ ਭਰਾ ਕੋਲ਼ ਹੀ ਹੁੰਦੀਆਂ ਹਨ। ਅਸਲੀਅਤ ਤਾਂ ਇਹੋ ਹੈ, ਬਾਕੀ ਸਭ ਮਰਦ-ਚਲਿੱਤਰ ਹੀ ਹੁੰਦੇ ਹਨ।
ਜਿਨ•ਾਂ ਦਫ਼ਤਰਾਂ ਵਿੱਚ ਮਰਦਾਂ ਦੀ ਗਿਣਤੀ ਜ਼ਿਆਦਾ ਅਤੇ ਇਸਤਰੀਆਂ ਘੱਟ ਹੋਣ, ਉੱਥੇ ਫਿਰ ਮਰਦਾਂ ਦੇ ਚਲਿੱਤਰਾਂ ਦਾ 'ਕੰਪੀਟੀਸ਼ਨ' ਸ਼ੁਰੂ ਹੋ ਜਾਂਦਾ ਹੈ। ਸਾਰੇ ਮਰਦ ਇੱਕ ਦੂਜੇ ਤੋਂ ਵਧ ਕੇ ਚਲਿੱਤਰਾਂ ਦੀ 'ਅਦਾਕਾਰੀ' ਕਰਦੇ ਹਨ। ਅਜਿਹੀਆਂ ਥਾਵਾਂ 'ਤੇ ਅਕਸਰ 'ਇੱਕ ਅਨਾਰ, ਸੌ ਬੀਮਾਰ' ਵਾਲੀ ਸਿੱਚੂਏਸ਼ਨ ਬਣੀ ਰਹਿੰਦੀ ਹੈ। ਸਾਰੇ ਮਰਦ ਆਪਣੀ-ਆਪਣੀ ਕੁੰਡੀ ਨੂੰ ਵਧੀਆ ਤੋਂ ਵਧੀਆ 'ਚਲਿੱਤਰਾਂ ਦਾ ਆਟਾ' ਲਾਉਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਕਿ 'ਮੱਛੀ' ਉਨ•ਾਂ ਦੀ ਹੀ ਕੁੰਡੀ 'ਚ ਫਸੇ! ਮਰਦ ਜਾਤ ਢੁੱਕਵੇਂ ਸਮੇਂ, ਸਥਾਨ ਅਤੇ ਸਥਿਤੀ ਦੀ ਲੋੜ ਅਨੁਸਾਰ ਚਲਿੱਤਰ ਖੇਡਣ 'ਚ ਮਾਹਰ ਮੰਨੀ ਜਾਂਦੀ ਹੈ। ਮੇਰੇ ਨਿੱਜੀ ਤਜਰਬੇ ਅਨੁਸਾਰ ਮਰਦਾਂ ਦੀ ਇਹ 'ਚਲਿੱਤਰੀ ਐਕਟਿੰਗ' ਵਿਦੇਸ਼ਾਂ ਵਿੱਚ ਖ਼ੂਬ ਫਲੀ-ਭੂਤ ਹੁੰਦੀ ਹੈ। ਵਿੰਗੇ-ਟੇਢੇ ਢੰਗ-ਤਰੀਕਿਆਂ ਨਾਲ ਮਾਂ-ਪਿਉ ਜਾਂ ਵੱਡੇ ਭੈਣ-ਭਰਾਵਾਂ ਤੋਂ ਬਿਨਾਂ ਵਿਦੇਸ਼ ਆਈਆਂ ਕੁੜੀਆਂ ਦੇ 'ਹਮਦਰਦ' ਬਣਨ ਦਾ ਢੌਂਗ ਕਰ ਰਹੇ ਮਰਦ ਦਰਅਸਲ ਚਲਿੱਤਰ ਹੀ ਦਿਖਾ ਰਹੇ ਹੁੰਦੇ ਹਨ। ਥੋੜ•ਾ ਚਿਰ ਕੈਨੇਡਾ ਰਹਿੰਦਿਆਂ ਅਤੇ ਹੁਣ ਅਮਰੀਕਾ ਵਿੱਚ ਸੈਂਕੜੇ ਕੇਸ ਐਸੇ ਦੇਖੇ ਹਨ, ਜਿੱਥੇ 'ਮਾਨ ਨਾ ਮਾਨ ਮੈਂ ਤੇਰਾ ਮਹਿਮਾਨ' ਦੇ ਕਥਨ ਮੁਤਾਬਕ ਚਲਿੱਤਰੀ ਮਰਦਾਂ ਨੇ ਚੰਗੀਆਂ-ਭਲੀਆਂ ਕੁੜੀਆਂ ਦੇ ਜੀਵਨ ਤਬਾਹ ਕਰ ਦਿੱਤੇ ਹੋਏ ਹਨ। ਇਨ•ਾਂ ਚਲਿੱਤਰ-ਹੱਥੇ ਮਰਦਾਂ ਦੇ ਢਹੇ ਚੜ•ੀਆਂ ਕੁੜੀਆਂ ਪਹਿਲਾਂ-ਪਹਿਲ ਤਾਂ 'ਫਰੈਂਡਸ਼ਿਪ' ਦੀ ਆੜ ਥੱਲੇ ਸਭ ਕੁਝ ਸਹਿਣ ਕਰੀ ਜਾਂਦੀਆਂ ਹਨ, ਪਰ ਪਤਾ ਉਦੋਂ ਲੱਗਦਾ ਹੈ, ਜਦੋਂ ਪੁਲ਼ਾਂ ਥੱਲਿਉਂ ਪਾਣੀ ਬਹੁਤ ਵਗ ਚੁੱਕਾ ਹੁੰਦਾ ਹੈ। ਅਜਿਹਾ 'ਸ਼ੁਗਲ' ਵਿਆਹੇ-ਵਰੇ ਮਰਦ ਵੀ ਪੂਰੀ ਨਿਪੁੰਨਤਾ ਨਾਲ ਕਿਤੇ 'ਅੰਕਲ', ਕਿਤੇ 'ਭਾਅ ਜੀ' ਬਣ ਕੇ ਨਿਭਾਉਂਦੇ ਹਨ, ਕਿਉਂਕਿ ਉਨ•ਾਂ ਕੋਲ 'ਅਸੀਂ ਤਾਂ ਜੀ ਸ਼ਾਦੀ-ਸ਼ੁਦਾ ਹਾਂ' ਦਾ ਸਰਟੀਫਿਕੇਟ ਜੁ ਹੁੰਦਾ ਹੈ।
ਲੱਗਦੇ ਹੱਥ 'ਮਰਦ-ਚਲਿੱਤਰ-ਨੁਮਾ' ਇੱਕ ਲਤੀਫਾ ਵੀ ਸੁਣ ਲਉ! ਭੀੜ-ਭੜੱਕੇ ਵਾਲੀ ਸੜਕ ਉੱਪਰ ਇੱਕ ਨੌਜਵਾਨ ਲੜਕੀ ਦਾ ਐਕਸੀਡੈਂਟ ਹੋ ਗਿਆ। ਅਰਧ-ਬੇਹੋਸ਼ ਜਿਹੀ ਹੋਈ ਕੁੜੀ ਨੂੰ ਇੱਕ ਨੌਜਵਾਨ ਮੁੰਡਾ ਬਾਹਾਂ 'ਤੇ ਚੁੱਕ ਕੇ ਸੜਕ ਕੰਢੇ ਲੈ ਆਇਆ। ਥੋੜ•ੀ ਹੋਸ਼ ਆਈ ਤਾਂ ਜ਼ਖ਼ਮੀ ਹੋਈ ਕੁੜੀ ਮੁੰਡੇ ਦਾ ਧੰਨਵਾਦ ਕਰਦਿਆਂ ਕਹਿਣ ਲੱਗੀ, ''ਮੈਨੂੰ ਬਚਾਉਂਦਿਆਂ ਹੋਇਆਂ ਤੁਹਾਡੇ ਤਾਂ ਨਹੀਂ ਕੋਈ ਸੱਟ-ਫੇਟ ਲੱਗੀ?'' ਅੱਗਿਉਂ ਮੁੰਡਾ ਬੋਲਿਆ, ''ਮੇਰੇ ਸੱਟ-ਚੋਟ ਤਾਂ ਕੋਈ ਨਹੀਂ ਲੱਗੀ, ਪਰ ਤੇਰੀ ਮਦਦ ਕਰਨ ਲਈ ਦੌੜੇ ਆਏ ਦੋ-ਤਿੰਨ ਹੋਰ ਮੁੰਡਿਆਂ ਨਾਲ ਧੌਲ਼-ਧੱਫਾ ਕਰਦਿਆਂ ਮੇਰੇ ਕੱਪੜੇ ਜ਼ਰੂਰ ਫਟ ਗਏ ਹਨ।''
ਐਨ ਇਸ ਲਤੀਫ਼ੇ ਨਾਲ ਮਿਲਦੇ-ਜੁਲਦੇ, ਪਰ ਅੱਖੀਂ ਦੇਖੇ ਹੋਏ ਇੱਕ 'ਸ਼ੁੱਧ ਮਰਦਾਨਾ-ਚਲਿੱਤਰ' ਦਾ ਵਰਨਣ ਕਰਨਾ ਇੱਥੇ ਕੁਥਾਂ ਨਹੀਂ ਹੋਵੇਗਾ। ਜ਼ਿਲ•ਾ ਨਵਾਂ ਸ਼ਹਿਰ ਵਿੱਚ ਪੈਂਦੇ ਮੁਕੰਦ ਪੁਰ ਕਾਲਜ ਦੀਆਂ ਕੁੜੀਆਂ ਦੀ ਬੱਸ ਇੱਕ ਵਾਰ ਬੰਗਾ ਸ਼ਹਿਰ ਦੇ ਲਾਗੇ ਆ ਕੇ ਪਲਟ ਗਈ। ਰੱਬ ਦੀ ਕ੍ਰਿਪਾ ਸਦਕਾ ਕਿਸੇ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ, ਪਰ ਕਈ ਕੁੜੀਆਂ ਕਾਫ਼ੀ ਜ਼ਖ਼ਮੀ ਹੋ ਗਈਆਂ। ਮੌਕੇ ਸਿਰ ਇਨ•ਾਂ ਨੂੰ ਢਾਹਾਂ-ਕਲੇਰਾਂ ਦੇ ਹਸਪਤਾਲ ਲਿਆਂਦਾ ਗਿਆ, ਜਿੱਥੇ ਇਨ•ਾਂ ਸਤਰਾਂ ਦਾ ਲੇਖਕ ਸਰਵਿਸ ਕਰਦਾ ਸੀ। ਇੱਧਰ ਸਾਰਾ ਡਾਕਟਰੀ ਅਮਲਾ ਜ਼ਖਮੀ ਕੁੜੀਆਂ ਦੀ ਟ੍ਰੀਟਮੈਂਟ ਵਿੱਚ ਰੁੱਝ ਗਿਆ, ਉੱਧਰ ਲਾਗੇ-ਚਾਗੇ ਦੇ ਪਿੰਡਾਂ ਦੇ ਸਾਰੇ ਕਾਲਜੀਏਟ ਮੁੰਡੇ ਢਾਣੀਆਂ ਬੰਨ•-ਬੰਨ• ਹਸਪਤਾਲ 'ਚ ਹਰਲ-ਹਰਲ ਕਰਦੇ ਆ ਵੜੇ। ਦੇਖਦਿਆਂ-ਦੇਖਦਿਆਂ ਜ਼ਖਮੀ ਕੁੜੀਆਂ ਦੇ ਬੈਂਡਾਂ ਦੁਆਲੇ ਮੁੰਡੀਹਰ ਨੇ ਡੂਮਣੇ ਵਾਂਗ ਘੇਰਾ ਪਾ ਲਿਆ। ਕੋਈ ਕੰਟੀਨ 'ਚੋਂ ਦੁੱਧ ਗਰਮ ਕਰਵਾ ਕੇ ਅੰਦਰ ਨੂੰ ਭੱਜਿਆ ਆਵੇ, ਕੋਈ ਠੰਢਿਆਂ ਦੀਆਂ ਬੋਤਲਾਂ ਚੁੱਕੀ ਫਿਰੇ, ਕਈ ਮੁੰਡੇ ਮੱਲੋ-ਮੱਲੀ ਆਪਣੇ ਡੌਲ਼ੇ ਨੰਗੇ ਕਰ ਕੇ ਧੱਕੇ ਨਾਲ ਹੀ ਖ਼ੂਨ ਕਢਵਾਉਣ ਦੀ 'ਪੇਸ਼ਕਸ਼' ਕਰੀ ਜਾਣ। ਹਾਲਾਂਕਿ ਡਾਕਟਰ ਹੱਥ ਜੋੜ-ਜੋੜ ਕਹਿੰਦੇ ਫਿਰਨ ਕਿ ਖ਼ੂਨ ਦੀ ਕਿਸੇ ਵੀ ਲੜਕੀ ਨੂੰ ਲੋੜ ਨਹੀਂ, ਪਰ ਚਲਿੱਤਰ-ਹੱਥੇ ਮੁੰਡੇ ਕਹਿਣ ਕਿ ਇਹ 'ਸੇਵਾ ਦਾ ਕੁੰਭ' ਮਸਾਂ-ਮਸਾਂ ਥਿਆਇਆ ਹੈ, ਜਦੋਂ ਕਿ ਹਾਦਸਾ-ਗ੍ਰਸਤ ਬੱਸ ਦੇ ਡਰਾਈਵਰ ਤੇ ਉਸ ਦੇ ਕਲੀਨਰ ਦੇ ਬੈੱਡਾਂ ਵੱਲ ਨੂੰ ਕੋਈ ਮੁੰਡਾ ਮੂੰਹ ਵੀ ਨਾ ਕਰੇ, ਜੋ ਗੰਭੀਰ ਜ਼ਖਮੀ ਹੋਏ ਪਏ ਸਨ। ਕੁੜੀਆਂ ਦੇ ਬੈੱਡਾਂ ਦੁਆਲੇ ਭੂੰਡਾਂ ਵਾਂਗ ਘੁੰਮਣ-ਘੇਰੀਆਂ ਕੱਢ ਰਹੇ ਇਹ ਮੁੰਡੇ ਚਲਿੱਤਰ ਹੀ ਤਾਂ ਕਰ ਰਹੇ ਸਨ। ਜੇ ਇਹ ਇਨਸਾਨੀਅਤ ਦੇ ਦਰਦ ਹਿੱਤ ਨੱਠ-ਭੱਜ ਕਰਦੇ ਹੁੰਦੇ ਤਾਂ ਡਰਾਈਵਰ-ਕਲੀਨਰ ਦੀ ਸਾਰ ਵੀ ਲੈਂਦੇ। ਦਰਅਸਲ ਉਹ ਤਾਂ ਮਰਦ-ਚਲਿੱਤਰਾਂ ਰਾਹੀਂ ਕੁੜੀਆਂ ਨੂੰ ਭਰਮਾ ਰਹੇ ਸਨ। ਮੈਨੂੰ ਯਾਦ ਹੈ ਕਿ ਜਦੋਂ ਤੱਕ ਸਾਰੀਆਂ ਕੁੜੀਆਂ ਨੂੰ ਹਸਪਤਾਲੋਂ ਛੁੱਟੀ ਨਹੀਂ ਮਿਲੀ, ਉਦੋਂ ਤੱਕ ਮੁੰਡਿਆਂ ਦਾ ਇਹ 'ਚਲਿੱਤਰੀ-ਬ੍ਰਿਗੇਡ' ਹਸਪਤਾਲ ਅੰਦਰ ਹੀ 'ਛਾਉਣੀਆਂ' ਪਾ ਕੇ ਬੈਠਾ ਰਿਹਾ ਸੀ!
ਜੇ ਭਲਾ ਇਹ ਕੁੜੀਆਂ ਮੁੰਡੀਹਰ ਦੀ ਇਸ 'ਨਿਸ਼ਕਾਮ ਸੇਵਾ' ਦੀਆਂ ਵਰਗਲਾਈਆਂ ਹੋਈਆਂ ਉਨ•ਾਂ ਮਗਰ ਐਵੇਂ ਈ ਲੱਟੂ ਹੋਈਆਂ ਫਿਰਦੀਆਂ ਤਾਂ ਮੁੰਡਿਆਂ ਨੇ ਆਪੇ ਹੁੱਬ-ਹੁੱਬ ਆਖਣਾ ਸੀ ਕਿ 'ਮਰਦਾਨਾ ਚਲਿੱਤਰ-ਜ਼ਿੰਦਾਬਾਦ!'
ਪੰਜਾਬੀ ਅਖ਼ਬਾਰਾਂ ਵਿੱਚ ਹਮੇਸ਼ਾ ਹੀ ਐਸੀਆਂ ਖ਼ਬਰਾਂ ਦੀ ਭਰਮਾਰ ਹੁੰਦੀ ਹੈ-ਵਿਆਹ ਦਾ ਝਾਂਸਾ ਜਾਂ ਵਿਦੇਸ਼ ਲਿਜਾਣ ਦਾ ਲਾਰਾ ਲਾ ਕੇ ਲੜਕੀ ਨਾਲ ਬਲਾਤਕਾਰ! ਕਿਸੇ ਖ਼ਬਰ 'ਚ ਨੌਕਰੀ ਲਵਾਉਣ ਦੇ ਝਾਂਸੇ ਦੀ ਗੱਲ ਕੀਤੀ ਗਈ ਹੁੰਦੀ ਹੈ। ਵੈਸੇ ਦੁੱਧ-ਧੋਤੀਆਂ ਤਾਂ ਇਹ ਕਥਿਤ 'ਝਾਂਸੇ ਖਾਣ' ਵਾਲੀਆਂ ਵੀ ਨਹੀਂ ਹੁੰਦੀਆਂ, ਪਰ 'ਮਰਦ ਸ੍ਰੀਮਾਨ' ਚਲਿੱਤਰ ਹੀ ਏਨੀ ਖ਼ੂਬੀ ਨਾਲ ਖੇਡਦੇ ਹਨ ਕਿ ਸ਼ਿਕਾਰ ਹੋਈਆਂ ਕੁੜੀਆਂ ਨੂੰ ਸੋਝੀ ਹੀ ਉਦੋਂ ਆਉਂਦੀ ਹੈ, ਜਦੋਂ ਸਭ ਕੁਝ ਉੱਜੜ ਚੁੱਕਾ ਹੁੰਦਾ ਹੈ। ਇੱਕ ਸ਼ਿਅਰ ਹੈ :
ਅੱਜ ਫਿਰ ਕਿਸੇ ਦੇ ਹੁਸਨ ਨੇ ਮੇਰੇ ਇਸ਼ਕ ਨੂੰ ਅਜ਼ਮਾ ਲਿਆ।
ਉਨ•ੀ ਫੇਰ ਨਜ਼ਰਾਂ ਮੇਲ਼ੀਆਂ, ਅਸੀਂ ਫੇਰ ਧੋਖਾ ਖਾ ਲਿਆ।
ਇਹ ਹੁਸਨ ਤੇ ਇਸ਼ਕ ਦਾ ਬਾਗ਼ ਵੀ 'ਮਰਦ-ਚਲਿੱਤਰਾਂ' ਦੀ ਖ਼ਾਦ ਨਾਲ ਹੀ ਵਧਦਾ-ਫੁੱਲਦਾ ਹੈ।
ਬੜੀਆਂ ਹੀ ਦਿਲਚਸਪ ਅਤੇ ਕੰਨ-ਰਸ ਵਾਲੀਆਂ ਗੱਲਾਂ ਸੁਣਾਉਣ ਵਾਲਾ ਮੇਰੇ ਪਿੰਡ ਦਾ ਦਿਆਲ ਇੱਕ ਅਨੋਖੀ ਕਿਸਮ ਦੇ ਮਰਦ-ਚਲਿੱਤਰ ਦੀ ਦੱਸ ਪਾਉਂਦਾ ਹੁੰਦਾ ਸੀ। ਉਹਦੇ ਕਹਿਣ ਅਨੁਸਾਰ ਕਿਸੇ ਬਰਾਤ ਵਿੱਚ ਸ਼ਾਮਲ ਮੁੰਡੇ-ਖੁੰਡੇ ਜਦੋਂ ਬਾਂਦਰ-ਟਪੂਸੀਆਂ ਮਾਰਦੇ ਦੂਹਰੇ-ਤੀਹਰੇ ਹੋ ਰਹੇ ਹੁੰਦੇ ਹਨ ਤਾਂ ਉਨ•ਾਂ ਦਾ 'ਨਾਚ' ਇੱਕਦਮ ਬੰਦ ਕਰਾਇਆ ਜਾ ਸਕਦਾ ਹੈ। ਭਲਾ ਕਿਵੇਂ? ਲਾਗੇ-ਚਾਗੇ ਦੀਆਂ ਸਾਰੀਆਂ ਕੁੜੀਆਂ-ਜ਼ਨਾਨੀਆਂ ਨੂੰ ਉਥੋਂ ਪਾਸੇ ਹਟਾ ਦਿਉ, ਫੇਰ ਦੇਖਿਉ, ਜੇ ਕਿਸੇ ਮੁੰਡੇ ਦਾ ਪੈਰ ਵੀ ਹਿੱਲ ਜਾਏ! ਖੌਰੂ ਪੁੱਟਣ ਵਾਲੇ ਮੁੰਡੇ ਕੁੜੀਆਂ-ਕਤਰੀਆਂ ਦੀ ਮੁਕੰਮਲ ਗ਼ੈਰ-ਹਾਜ਼ਰੀ 'ਚ 'ਬੰਦਿਆਂ ਵਾਂਗ' ਤੁਰਨ ਲੱਗ ਪੈਣਗੇ! ਬੀਬੀਆਂ ਤਾਂ ਮਰਦਾਂ ਦੀ ਗ਼ੈਰ-ਹਾਜ਼ਰੀ 'ਚ ਘੰਟਿਆਂ-ਬੱਧੀ ਗਿੱਧਾ ਪਾ ਸਕਦੀਆਂ ਹਨ, ਪਰ ਚਲਿੱਤਰੀ ਮਰਦ ਜ਼ਨਾਨੀਆਂ ਦੀ ਅਣਹੋਂਦ ਕਾਰਨ ਪੈਰ ਵੀ ਨਹੀਂ ਹਿਲਾ ਸਕਦੇ।
ਸੋਚਣ ਵਾਲੀ ਗੱਲ ਹੈ ਕਿ 'ਮਸਾਂ-ਮਸੇਂਦਰੇ' ਦੇ ਤਿੰਨ ਸੌ ਪੈਂਹਠ ਕੁ ਚਲਿੱਤਰਾਂ ਕਰ ਕੇ ਬੀਬੀਆਂ ਪਿੱਛੇ ਮਰਦ ਜਾਤ ਹੱਥ ਧੋ ਕੇ ਪਈ ਹੋਈ ਹੈ, ਪਰ ਕਦੇ ਆਪਣੀ ਪੀੜ•ੀ ਹੇਠ ਸੋਟਾ ਫੇਰ ਕੇ ਇਹ ਹਿਸਾਬ ਹੀ ਨਹੀਂ ਲਾਇਆ ਕਿ ਸਾਡੇ ਚਲਿੱਤਰਾਂ ਦਾ ਅਥਾਹ ਭੰਡਾਰਾ ਹੈ! ਹੈ ਨਾ ਨੰਗੀ-ਚਿੱਟੀ ਧੱਕੇਸ਼ਾਹੀ? ਗਿਣਤੀ ਦੇ ਚਲਿੱਤਰਾਂ ਕਰ ਕੇ ਪੂਰੀ 'ਕੌਮ' ਹੀ ਬਦਨਾਮ, ਪਰ ਅਣਗਿਣਤ ਚਲਿੱਤਰਾਂ ਦੇ ਮਾਲਕ ਮਰਦ ਬੀਬੇ ਦੇ ਬੀਬੇ! ਮੇਰੀ ਜਾਚੇ ਬੀਬੀਆਂ ਬੇਸ਼ੱਕ ਕੁਦਰਤ ਵੱਲੋਂ ਮਿਲੇ ਹੋਏ ਆਪਣੇ ਸੁੰਦਰ ਨਾਰੀ-ਰੂਪ ਨੂੰ ਪੈਂਟਾਂ, ਜੀਨਾਂ ਪਹਿਨ ਕੇ ਜਾਂ ਪਟੇ ਕਰ ਕੇ ਮਰਦਾਨਾ ਰੂਪ ਵਿੱਚ ਬਦਲਣ ਦੀ ਭਰਪੂਰ ਕੋਸ਼ਿਸ਼ ਕਰੀ ਜਾਣ, ਪਰ ਚਲਿੱਤਰਾਂ ਵਾਲੇ ਮਾਮਲੇ 'ਚ ਮਰਦ ਦੀ ਹੀ ਝੰਡੀ ਰਹੇਗੀ! ਮਰਦ ਦੀ 'ਸ਼ੋਭਾ' ਬਾਰੇ ਇੱਕ ਦਾਰਸ਼ਨਿਕ ਦੇ ਕਥਨ ਨਾਲ ਲੇਖ ਨੂੰ ਸਮਾਪਤ ਕਰਦਾ ਹਾਂ : ''ਕਹਿੰਦੇ ਹਨ ਕਿ ਜੇ ਮਰਦ ਚਾਹੇ ਕਿ ਉਸ ਵਿੱਚ ਨਾਰੀ ਵਾਲੇ ਗੁਣ ਆ ਜਾਣ, ਤਾਂ ਉਹ ਦੇਵਤਾ ਬਣ ਜਾਂਦਾ ਹੈ। ਇਸ ਦੇ ਉਲਟ ਜੇ ਔਰਤ ਚਾਹੇ ਕਿ ਉਸ ਵਿੱਚ ਮਰਦ ਦੇ ਗੁਣ ਆ ਜਾਣ ਤਾਂ ਉਹ ਬਦ-ਚਲਣ ਬਣ ਜਾਂਦੀ ਹੈ!''
ਸੰਪਰਕ : 001-408-915-1268
5mail : tdupalpuri0yahoo.comਦੁਨੀਆਂ ਦੇ ਸੱਭ ਤੋਂ ਵੱਡੇ ਲੋਕਤੰਤਰ ਦੇ ਤਿੰਨ ਥੰਮ੍ਹ : ‘ਤਾਕਤ’, ‘ਰੁੱਤਬਾ’ ਅਤੇ ‘ਪੈਸਾ’
ਅਮਨਪ੍ਰੀਤ ਸਿੰਘ ਛੀਨਾ
‘ਭਾਰਤ ਦੁਨੀਆਂ ਦਾ ਸੱਭ ਤੋਂ ਵੱਡਾ ਲੋਕਤੰਤਰ ਹੈ’| ਦੁਨੀਆਂ ਦੀਆਂ ਰਾਜਨੀਤਿਕ ਬਹਿਸਾਂ ਦੌਰਾਨ ਇਹ ਮੁਹਾਵਰਾ ਆਮ ਹੀ ਵਰਤਿਆ ਜਾਂਦਾ ਹੈ | ਆਉ ਇਸ ਸੋਚ-ਵਿਚਾਰ ਦੇ ਸਿਟੇ ਪਾਠਕ ਉਤੇ ਹੀ ਛੱਡ ਦਿੰਦੇ ਹਾਂ ਕਿ ਕੀ ਉਹ ਭਾਰਤ ਨੂੰ ਦੁਨੀਆਂ ਦਾ ਸੱਭ ਤੋਂ ਵੱਡਾ ਲੋਕਤੰਤਰ ਪ੍ਰਵਾਨਦਾ ਹੈ ਜਾਂ ਨਹੀਂ? ਇਸ ਲੇਖ ਰਾਹੀਂ ਅਸੀਂ ਇਹ ਵਿਚਾਰਣ ਦੀ ਕੋਸ਼ਿਸ਼ ਕਰਾਂਗੇ ਕਿ ਅੱਜ ਦੀ ਰਾਜਨੀਤਕ ਰਣਂਨੀਤੀ ਪਿੱਛੇ ਸਿਆਸਤਦਾਨਾਂ ਵਿਚ ਸਮਾਜ ਦੀ ਸੇਵਾ ਕਰਨ ਦੀ ਭਾਵਨਾ ਹੈ ਜਾਂ ਫਿਰ ਵੋਟਰਾਂ ਨੂੰ ਤਾਕਤ, ਰੁੱਤਬੇ ਅਤੇ ਪੈਸੇ ਨਾਲ ਕਾਬੂ ਕਰ ਸਤ੍ਹਾ ਤੇ ਕਾਬਜ਼ ਹੋਣ ਦੀ ਇਕ ਲਾਲਸਾ | ਅੱਜ ਭਾਰਤ ਦੇ ਲੀਡਰ ਖੁਸ਼ਹਾਲੀ ਵਾਲਾ ਸਮਾਜ ਅਤੇ ਆਰਥਿਕ ਵਾਤਾਵਰਨ ਬਣਾਉਣ ਲਈ ਉਤਸ਼ਾਹਿਤ ਹਨ ਜਾਂ ਫਿਰ ਤਾਕਤ ਹਥਿਆ ਕੇ ਇਸ ਦੀ ਗਲਤ ਵਰਤੋਂ ਕਰਦਿਆਂ ਰੁੱਤਬੇ ਅਤੇ ਪੈਸੇ ਦੀ ਲਾਲਸਾ ਕਾਰਨ ਸਿਆਸਤ ਨਾਲ ਜੁੜੇ ਹੋਏ ਹਨ |
ਇਕ ਸਮਾਂ ਸੀ ਜਦੋਂ ਭਾਰਤ ਕੋਲ ਚੋਟੀ ਦੇ ਪੜੇ-ਲਿਖੇ ਸੁਝਵਾਨ ਲੀਡਰ ਸਨ ਜਿਨ੍ਹਾਂ ਨੇ ਇਮਾਨਦਾਰੀ ਅਤੇ ਅਸੂਲਾਂ ਉਤੇ ਚਲਦਿਆਂ ਆਪਣੀਆਂ ਪੁਸ਼ਤਾਂ ਦੀਆਂ ਜਾਇਦਾਦਾਂ ਦੀਆਂ ਕੁਰਕੀਆਂ ਕਰਵਾ ਕੇ ਆਜ਼ਾਦ ਭਾਰਤ ਦੀ ਸਿਰਜਣਾ ਕੀਤੀ ਸੀ | ਉਸ ਤੋਂ ਬਿਲਕੁਲ ਉੱਲਟ ਅੱਜ ਦੇ ਸਤ੍ਹਾਧਾਰੀ ਬਈਮਾਨੀ ਦੇ ਰਸਤੇ ਤੇ ਚਲਦਿਆਂ ਦੇਸ਼ ਦੇ ਸੋਮਿਆਂ ਦੀ ਦੁਰਵਰਤੋਂ ਕਰ ਆਪਣੀਆਂ ਆਉਣ ਵਾਲੀਆਂ ਪੁਸ਼ਤਾਂ ਲਈ ਕਾਲਾ ਧਨ ਇੱਕਠਾ ਕਰਨ ਦੀ ਦੌੜ ਵਿਚ ਦੇਸ਼ ਦੇ ਹਰ ਵਸਨੀਕ ਨੂੰ ਕਰਜ਼ਾਈ ਕਰ ਰਹੇ ਹਨ|
ਅਸੀਂ ਭਾਰਤ ਦੀ ਮੌਜ਼ੂਦਾ ਆਬਾਦੀ ਨੂੰ ਤਿੰਨ ਹਿੱਸਿਆਂ ਵਿਚ ਵੰਡ ਕੇ ਅੱਜ ਦੀ ਸਿਆਸੀ ਰਣਂਨੀਤੀ ਨੂੰ ਚੰਗੀ ਤਰਾਂ ਸਮਝ ਸਕਦੇ ਹਾਂ | ਪਹਿਲਾ ਹਿੱਸਾ ‘ਸੁਪਰ-ਸ਼ਾਇਨਿੰਗ ਇੰਡੀਆ’ (ਅੱਪਰ ਕਲਾਸ) ਜਿਸ ਵਿਚ ਤਕਰੀਬਨ 10 ਪ੍ਰਤੀਸ਼ਤ ਲੋਕ ਆਉਂਦੇ ਹਨ | ਜਿਨ੍ਹਾਂ ਵਿਚ ਚੋਟੀ ਦੇ ਰਾਜਨੀਤਿਕ, ਅਫਸਰਸ਼ਾਹੀ, ਸਨਹਤਕਾਰ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਪਾਰੀ, ਕੋਰਪੋਰੇਟ ਘਰਾਣੇ ਅਤੇ ਉਹਨਾਂ ਦੇ ਪਰਿਵਾਰ ਸ਼ਾਮਿਲ ਹਨ | ਇਹ ਹਿੱਸਾ ਆਮ ਕਰਕੇ ਲਾਈਨ ਵਿੱਚ ਲੱਗ ਕੇ ਵੋਟ ਪਾਉਣ ਵਿਚ ਆਪਣੀ ਹੱਤਕ ਮਹਿਸੂਸ ਕਰਦਾ ਹੈ ਅਤੇ ਅੱਜ ਦੇ ਆਜ਼ਾਦ ਭਾਰਤ ਦੇ ਸੱਤ ਸਿਤਾਰਾ ਸਭਿਆਚਾਰ ਦਾ ਮਹਾਰਾਜਾ ਹੈ | ਇੰਝ ਕਹਿ ਲਈਏ ਤਾਂ ਗਲਤ ਨਹੀਂ ਹੋਵੇਗਾ ਕਿ ਇਹ ਵਰਗ ਮੌਜ਼ੂਦਾ ਭਾਰਤ ਦੀ ਆਰਥਿਕਤਾ ਦਾ ਕਰਤਾ-ਧਰਤਾ ਵੀ ਹੈ ਅਤੇ ਸਮੁੱਚੇ ਭਾਰਤੀਆਂ ਨੂੰ ਆਪਣੀਆਂ ਉਂਗਲਾਂ ਤੇ ਨਚਾ ਰਿਹਾ ਹੈ |
ਦੂਸਰੇ ਹਿੱਸੇ ਵਿੱਚ ਅਬਾਦੀ ਦਾ 20 ਪ੍ਰਤੀਸ਼ਤ (ਮਿਡਲ ਕਲਾਸ) ਹਿੱਸਾ ਆਉਂਦਾ ਹੈ ਜਿਹਨਾਂ ਵਿਚ ਨੌਕਰੀ ਪੇਸ਼ਾ ਲੋਕ, ਧਨੀ ਕਿਸਾਨ, ਮੱਧ-ਵਰਗੀ ਵਪਾਰੀ ਅਤੇ ਵੱਡੇ ਦੁਕਾਨਦਾਰ ਸ਼ਾਮਿਲ ਹਨ ਜੋ ‘ਸ਼ਾਇਨਿੰਗ ਇੰਡੀਆ’ ਦੀਆਂ ਪੰਜ ਤਾਰਾ ਸਹੂਲਤਾਂ ਦਾ ਪੂਰਾ ਆਨੰਦ ਮਾਣਦੇ ਹਨ | ਵੋਟਾਂ ਵਾਲੇ ਦਿਨ ਇਸ ਵਰਗ ਦੇ ਬਹੁਤ ਸਾਰੇ ਵੋਟਰ ਗਿਣਤੀ-ਮਿਣਤੀ ਤੋਂ ਬਾਅਦ ਆਪਣੀ ਵੋਟ ਦਾ ਇਸਤਮਾਲ ਜਿੱਤਣ ਵਾਲੇ ਪਾਸਕੂ ‘ਚ ਪਾ ਬੇਹਤਰੀਨ ਭਾਰਤ ਦੀ ਆਸ ਰਖਦੇ ਹਨ | ਇਹ ਵਰਗ ਵਪਾਰਿਕ ਜਾਂ ਸਮਾਜਿਕ ਮਜਬੂਰੀਆਂ ਕਾਰਨ ਬਦਲਾ ਕਰਨ ਦੀ ਸਮਰਥਾ ਵਿੱਚ ਨਹੀਂ ਹੁੰਦਾ | ਇਹਨਾਂ ਵਿਚੋਂ ਬਹੁਤ ਸਾਰੇ ਪੜੇ ਲਿਖੇ ਲੋਕ ਡਰਾਇੰਗ-ਰੂਮ ਸਿਆਸਤ ਦਾ ਸਰਗਰਮ ਹਿੱਸਾ ਹੁੰਦੇ ਹਨ | ਇਹ ਵੋਟਰ ਏ.ਸੀ ਅਤੇ ਟੀ. ਵੀ. ਅੱਗੇ ਬੈਠਕੇ ਮੌਜ਼ੂਦਾ ਸਮਾਜਿਕ ਢਾਂਚੇ ਤੋਂ ਠੰਢੀਆਂ ਹਵਾਵਾਂ ਦੀ ਆਸ ਰੱਖਦੇ ਹਨ |
ਤੀਸਰੇ ਹਿੱਸੇ ਵਿੱਚ ਭਾਰਤ ਦੀ ਅਬਾਦੀ ਦੇ 70 ਪ੍ਰਤੀਸ਼ਤ (ਲੋਅਰ ਕਲਾਸ) ਲੋਕ ਆਉਂਦੇ ਹੈ | ਜਿਹਨਾਂ ਵਿੱਚ ਛੋਟੇ ਤੇ ਔਸਤ ਕਿਸਾਨ, ਕਿਸਾਨੀ ਨਾਲ ਜੁੜੀ ਦਿਹਾੜੀਦਾਰ ਲੇਬਰ, ਮਜ਼ਦੂਰ, ਠੇਕੇ ਤੇ ਨੌਕਰੀ ਕਰਨ ਵਾਲੇ ਮੁਲਾਜ਼ਮ, ਛੋਟੇ-ਦੁਕਾਨਦਾਰ ਅਤੇ ਛੋਟੇ-ਵਪਾਰੀ ਆਉਂਦੇ ਹਨ | ਬੇਸ਼ੱਕ ਇਹਨਾਂ ਕੋਲ ਲੋਕਤੰਤਰ ਦੀ ਰਾਜਨੀਤਿਕ ਤਾਕਤ ਹੈ ਪ੍ਰੰਤੂ ਇਹ ਲੋਕ ‘ਸਲੱਮ-ਇੰਡੀਆ’ ਜਾਂ ਪਿਛੜੇ ਇਲਾਕਿਆਂ ਵਾਲੇ ਭਾਰਤ ਵਿਚ ਰਹਿੰਦੇ ਹਨ | ਜਿਸ ਤੇਜ ਰਫਤਾਰ ਨਾਲ ਵੱਡੇ ਸ਼ਹਿਰਾਂ ਵਿਚ ਰਹਿ ਰਹੇ ‘ਸ਼ਾਇਨਿੰਗ ਇੰਡੀਆ’ ਦੇ ਵਸਨੀਕਾਂ ਦਾ ਆਰਥਿਕ ਵਿਕਾਸ ਹੋਇਆ ਹੈ, ਇਸ ਵਿਕਾਸ ਤੋਂ ‘ਸਲੱਮ-ਇੰਡੀਆ’ ਜਾਂ ਪਿਛੜੇ ਇਲਾਕਿਆਂ ਵਿਚ ਰਹਿ ਰਿਹਾ ਆਮ-ਆਦਮੀ ਕੋਹਾਂ ਦੂਰ ਹੈ | ਭਾਂਵੇ ਇਸ ਵਰਗ ਕੋਲ ਬਹੁਤ ਜਿਆਦਾ ਚੁਣਾਵੀ ਪ੍ਰਭਾਵ ਹੈ ਪ੍ਰੰਤੂ ਇਨ੍ਹਾਂ ਵੋਟਰਾਂ ਨੂੰ ਮੁੱਢਲੀਆਂ ਸਹੂਲਤਾਂ ਜਿਵੇਂ ਕਿ ਸਾਫ਼-ਸੁਥਰਾ ਪਾਣੀ, ਨਿਕਾਸੀ ਦਾ ਸਾਫ਼ ਪ੍ਰਬੰਧ, ਬਿਜਲੀ ਦੀ ਭਰਪੁਰ ਸਪਲਾਈ, ਰੋਟੀ, ਕੱਪੜਾ ਅਤੇ ਮਕਾਨ ਵਰਗੀਆਂ ਬੁਨਿਆਦੀ ਸਹੂਲਤਾਂ ਨਾ ਹੋਣ ਕਾਰਨ ਆਪਣੀ ਰੋਜ਼ਾਨਾ ਜਿੰਦਗੀ ਲਈ ਜਦੋ-ਜਹਿਦ ਕਰਨੀ ਪੈਂਦੀ ਹੈ| ਇਸ ਤੋਂ ਇਕ ਸਵਾਲ ਉੱਠਦਾ ਹੈ ਕਿ 21ਵੀਂ ਸਦੀ ਵਿੱਚ ਦੁਨੀਆਂ ਦੇ ਸੱਭ ਤੋਂ ਵੱਡੇ ਲੋਕਤੰਤਰ ਰਾਜ ਦੀ ਅਬਾਦੀ ਆਰਥਿਕਤਾ ਦੇ ਅਧਾਰ ਤੇ ਅੱਜ ਅੱਪਰ, ਮਿਡਲ ਅਤੇ ਲੋਅਰ ਕਲਾਸ ਵਿੱਚ ਐਨੀ ਬੁਰੀ ਤਰ੍ਹਾਂ ਕਿਉਂ ਵੰਡੀ ਗਈ ਹੈ | ਜਿਹਨੀ ਦੇਰ ਤੱਕ ਲੋਕਤੰਤਰ ਰਾਜ ਵਿੱਚ ਹਰ ਵੋਟਰ ਕੋਲ ਬਰਾਬਰ ਬੁਨਿਆਦੀ ਸਹੂਲਤਾਂ ਨਹੀਂ ਆਉਂਦੀਆਂ ਉਹ ਆਪਣੇ ਹੱਕਾਂ ਦੀ ਲੜਾਈ ਅਤੇ ਹਿੱਤਾਂ ਦੀ ਰਾਖੀ ਨਹੀਂ ਕਰ ਸਕਦਾ ਅਤੇ ਨਾ ਹੀ ਆਪਣੇ ਸਮਾਜ ਦੀ ਨੁਮਾਇੰਦਗੀ ਕਰਨ ਦੀ ਸਮਰਥਾ ਰਖ ਸਕਦਾ ਹੈ |
ਅੱਜ ਮੰਦਭਾਗੀ ਗਲ ਇਹ ਹੈ ਕਿ ਆਜ਼ਾਦੀ ਦੇ 65 ਸਾਲ ਬੀਤ ਜਾਣ ਬਾਅਦ ਵੀ ਭਾਰਤ ਦਾ ਵੋਟਰ ਬਗੈਰ ਸੋਚੇ-ਸਮਝੇ ਜਾਂ ਨਿੱਜੀ ਹਿੱਤਾਂ ਦੀ ਪੂਰਤੀ ਲਈ ਜਾਂ ਭ੍ਰਿਸ਼ਟ ਰਾਜਨੀਤਿਕਾਂ ਵਲੋਂ ਦਿੱਤੇ ਛੋਟੇ-ਮੋਟੇ ਲਾਲਚਾਂ ਕਰਕੇ ਆਪਣਾ ਕੀਮਤੀ ਵੋਟ ਬਰਬਾਦ ਕਰ ਲੋਕਤੰਤਰ ਦੇ ਥੰਮ੍ਹਾਂ ਦੀਆਂ ਨੀਹਾਂ ਨੂੰ ਹੋਰ ਖੋਖਲਾ ਕਰ ਰਿਹਾ ਹੈ | ਅੱਜ ਦੇ ਮੌਜ਼ੂਦਾ ਸਿਆਸੀ ਲੀਡਰਾਂ ਜਾਂ ਸਿਆਸਤਦਾਨਾਂ ਨੂੰ ਭਲੀਭਾਂਤੀ ਪਤਾ ਹੈ ਕਿ ਭਾਰਤ ਵਿੱਚ ਰੁੱਤਬੇ ਅਤੇ ਪੈਸੇ ਦੀ ਦੁਰਵਰਤੋਂ ਕਰਕੇ ਉਹ ਆਪਣੀ ਚੋਣ ਆਰਾਮ ਨਾਲ ਜਿੱਤ ਸਕਦੇ ਹਨ ਅਤੇ ਇਸ ਕਰਕੇ ਉਹ ਸਮਾਜ ਪ੍ਰਤੀ ਬਣਦੇ ਆਪਣੇ ਮੁੱਢਲੇ ਫ਼ਰਜ਼ਾਂ ਨੂੰ ਲਗਾਤਾਰ ਛਿੱਕੇ ਟੰਗ ‘ਤਾਕਤ’, ‘ਰੁਤਬਾ’ ਅਤੇ ‘ਪੈਸਾ’ ਇੱਕਠਾ ਕਰਨ ਦੀ ਦੌੜ ਵਿਚ ਲਗੇ ਹੋਏ ਹਨ |
ਸਿਆਸਤਦਾਨਾਂ ਦੀਆਂ ਗਲਤ ਨੀਤੀਆਂ ਅਤੇ ਉਹਨਾਂ ਦੇ ਨਿੱਜੀ ਸਵਾਰਥਾਂ ਕਰਕੇ ਅੱਜ ਭਾਰਤ ਦਾ ਤਕਰੀਬਨ ਤੀਸਰਾ ਹਿੱਸਾ ਵੋਟਰ ਗਰੀਬੀ ਰੇਖਾ ਤੋਂ ਹੋਠਾਂ ਰਹਿ ਕੇ ਹਰ ਰੋਜ਼ ਗਰੀਬੀ, ਭੁੱਖ ਅਤੇ ਕੁਪੋਸ਼ਣ ਨਾਲ ਸੰਘਰਸ਼ ਵਿਚ ਉਲਝਿਆ ਰਹਿੰਦਾ ਹੈ ਅਤੇ ਦੂਸਰੇ ਪਾਸੇ ਤਕਰੀਬਨ ਤੀਹ ਪ੍ਰਤੀਸ਼ਤ ਭਾਰਤੀ ਐਸ਼ੋ-ਅਰਾਮ ਦੀ ਜਿੰਦਗੀ ਬਸਰ ਕਰ ਰਿਹਾ ਹੈ | ਇਹ ਇਕ ਮੰਦਭਾਗੀ ਗਲ ਹੈ ਕਿ ਇਕ ਪਾਸੇ ਦੇਸ਼ ਦੇ ਤਕਰੀਬਨ 70 ਪ੍ਰਤੀਸ਼ਤ ਕੰਮ ਕਰਨ ਯੋਗ ਲੋਕ ਪੂਰਾ ਦਿਨ ਕੰਮ ਕਰਨ ਤੋਂ ਬਾਅਦ 100 ਰੁਪਏ (ਅੰਦਾਜਨ 1.25 ਪੌਂਡ) ਪ੍ਰਤੀ ਦਿਨ ਵੀ ਨਹੀਂ ਕਮਾ ਪਾ ਰਹੇ ਅਤੇ ਇਹਨਾਂ ਵਾਸਤੇ ਆਪਣੇ ਪਰਿਵਾਰ ਨੂੰ ਪੋਸ਼ਟਿਕ ਭੋਜਨ ਮੁੱਹਇਆ ਕਰਵਾਉਣਾ ਇਕ ਸੰਘਰਸ਼ ਤੋਂ ਘੱਟ ਨਹੀਂ | ਦੂਸਰੇ ਪਾਸੇ ਸਰਕਾਰੀ ਫੰਡਾਂ ਅਤੇ ਸਾਧਨਾਂ ਦੀ ਦੁਰਵਰਤੋਂ ਕਰਕੇ ਰਾਜਨੀਤਿਕਾਂ, ਅਫ਼ਸਰਾਂ ਅਤੇ ਚੰਗੀ ਪਹੁੰਚ ਵਾਲੇ ਧੰਨਾਢ ਵਪਾਰੀਆਂ ਦੀ ਆਮਦਨ ਕਰੋੜਾਂ ਰੁਪਏ ਹੈ |
ਇਹਨਾਂ ਮੌਜੂਦਾ ਹਲਾਤਾਂ ਵਿਚ ਦੱਬੇ ਕੁਚਲੇ ਵੋਟਰਾਂ ਕੋਲ ਮੁੱਦਾ ਆਧਾਰਿਤ ਸਿਆਸਤ ਨਾਲ ਜੁੜਨ ਦੀ ਤਾਕਤ ਨਹੀਂ ਹੈ ਅਤੇ ਉਹ ਅੱਜ ਦੇ ਸਿਆਸੀ ਮਹਾਂਰਥੀਆਂ ਦੇ ਹੱਥੀਂ ਉਹਨਾਂ ਦੇ ਰੁੱਤਬੇ ਦੇ ਡਰ ਜਾਂ ਪੈਸੇ ਦੀ ਤਾਕਤ ਅੱਗੇ ਝੁਕ ਜਾਂਦੇ ਹਨ | ਇਸ ਦਾ ਮੁੱਖ ਕਾਰਨ ਉਹਨਾਂ ਵਿਚ ਗਿਆਨ ਅਤੇ ਰਾਜਨੀਤਿਕ ਦਬਾਅ ਬਣਾਉਣ ਦੇ ਹੁਨਰ ਦੀ ਘਾਟ ਹੈ | ਆਮ-ਆਦਮੀ ਨੂੰ ‘ਤਾਕਤ’, ‘ਰੁੱਤਬੇ’ ਅਤੇ ‘ਪੈਸੇ’ ਦੀ ਧੌਂਸ ਨਾਲ ਕੁਚਲਕੇ, ਭਾਈਚਾਰੇ ਨੂੰ ਪਾੜੋ ਅਤੇ ਰਾਜ ਕਰ ਦੀ ਨੀਤੀ ਜਾਂ ਸਿਆਸੀ ਰੁਤਬਿਆਂ ਦਾ ਲਾਲਚ ਦੇ ਕੇ ਪਾਰਟੀਆਂ ਉਹਨਾਂ ਨੂੰ ਆਪਣੇ ਨਾਲ ਜੋੜਦੀਆਂ ਹਨ ਅਤੇ ਆਪਣੇ ਲਈ ਰਾਜਨੀਤਿਕ ਮਹਿਲ ਉਸਾਰਦੀਆਂ ਹਨ | ਮੌਜ਼ੂਦਾ ਲੋਕਤੰਤਰ ਦਾ ਰਿਮੋਟ-ਕੰਟਰੋਲ ਚੰਦ ਸਿਆਸਤਦਾਨਾਂ, ਅਫਸਰਾਂ ਅਤੇ ਸਨਹਤਕਾਰਾਂ ਦੇ ਹੱਥਾਂ ਵਿਚ ਹੈ| ਇਸ ਤੋਂ ਇਕ ਸਵਾਲ ਉੱਭਰਦਾ ਹੈ ਕਿ ਕਿਹੜੀ ਪਾਰਟੀ ਜਾਂ ਲੀਡਰ ਇਹਨਾਂ ਵੋਟਰਾਂ ਨੂੰ ‘ਸਲਮ-ਇੰਡੀਅਨ’ ਤੋਂ ‘ਸ਼ਾਇਨਿੰਗ-ਇੰਡੀਆ’ ਅਤੇ ਅੱਜ ਦੀ ‘ਦਬਾਅ-ਦੀ-ਸਿਆਸਤ’ ਤੋਂ ‘ਮੁੱਦਿਆਂ-ਦੀ-ਸਿਆਸਤ’ ਵਲ ਲਿਜਾਵੇਗੀ|
ਮੋਜ਼ੂਦਾ ਸਿਆਸਤਦਾਨ ਆਪਣੀ ਪਾਰਟੀ ਦੀ ਸਤ੍ਹਾ ਦੀ ਪਕੜ ਤੋਂ ਉਤਸ਼ਾਹਿਤ ਹੁੰਦੇ ਹਨ ਅਤੇ ਪਾਰਟੀ ਵਿੱਚ ਆਪਣੇ ਰੁੱਤਬੇ ਨੂੰ ਮੁੱਖ ਰਖਕੇ ਪਾਰਟੀ ਨਾਲ ਜੁੜਦੇ ਹਨ | ਪਾਰਟੀ ਤਾਕਤ ਵਿਚ ਆਉਣ ਤੋਂ ਬਾਅਦ ਆਪਣੇ ਰੁੱਤਬੇ ਅਤੇ ਪਾਰਟੀ ਦੀ ਸਿਆਸੀ ਤਾਕਤ ਨਾਲ ਉਹ ਸਮਾਜ ਵਿਚ ਭ੍ਰਿਸ਼ਟਾਚਾਰ ਫੈਲਾ ਦਿਨ ਰਾਤ ਸਤ੍ਹਾ ਤੇ ਪਕੜ ਰਖਣ ਲਈ ਸਰਕਾਰੀ ਸੋਮਿਆਂ ਦੀ ਦੁਰ-ਵਰਤੋਂ ਜਾਂ ਘੱਪਲੇ ਕਰ ਸਮਾਜ ਨੂੰ ਦੋਨਾਂ ਹੱਥਾਂ ਨਾਲ ਲੁਟ ਕਾਲਾ ਧੰਨ ਇੱਕਠਾ ਕਰਦੇ ਹਨ | ਇਹਨਾਂ ਕਰੋੜਪਤੀ ਸਿਆਸੀ ਵਪਾਰੀਆਂ ਕੋਲ ਸਮਾਜ ਸੁਧਾਰ ਦਾ ਕੋਈ ਵੱਡਾ ਏਜੰਡਾ ਨਹੀਂ ਹੁੰਦਾ | ਇਹ ਲੋਕ ਸਿਆਸਤ ਸਿਰਫ਼ ਦੋ ਹੀ ਮੁੱਦਿਆਂ ਤੇ ਕਰਦੇ ਹਨ | ਪਹਿਲਾ, ਉਹ ਅਜਿਹੀਆਂ ਨੀਤੀਆਂ ਲਿਆਉਣ ਲਈ ਹਮੇਸ਼ਾਂ ਤੱਤਪਰ ਰਹਿੰਦੇ ਹਨ ਜਿਨ੍ਹਾਂ ਨਾਲ ਉਹ ਕਰੋੜਾਂ ਰੁਪਏ ਦਾ ਘਪਲਾ ਕਰ ਆਪਣੀਆ ਰਹਿੰਦੀਆਂ ਪੁਸ਼ਤਾਂ ਲਈ ਧਨ ਇੱਕਠਾ ਕਰ ਸਕਣ | ਦੂਸਰਾ ਕਿਸੇ ਵੀ ਢੰਗ ਤਰੀਕੇ ਨਾਲ ਇੱਕਠਾ ਕੀਤਾ ਕਾਲਾ ਧਨ ਵਰਤ ਕੇ ਆਪਣੀ ਤਾਕਤ ਅਤੇ ਰੁੱਤਬੇ ਨੂੰ ਬਰਕਰਾਰ ਰੱਖ ਸਕਣ|
ਇਹਨਾਂ ਹਾਲਾਤਾਂ ਵਿਚ ਪਾਰਟੀਆਂ ਆਪਣੀਆਂ ਟਿਕਟਾਂ ਉਹਨਾਂ ਕਰੋੜਪਤੀ ਉਮੀਦਵਾਰਾਂ ਨੂੰ ਦੇਂਦੀਆਂ ਹਨ ਜੋ ਜੋੜ- ਤੋੜ ਕੇ ਵੋਟਾਂ ਖਰੀਦਣ, ਸ਼ਰਾਬ ਅਤੇ ਨਸ਼ੇ ਆਦਿ ਖਵਾਉਣ-ਪਿਆਉਣ ਦੀ ਸਮਰਥਾ ਰਖਦੇ ਹੋਣ ਨਾ ਕਿ ਇਕ ਪੜਿਆ ਲਿਖਿਆ ਵਫ਼ਾਦਾਰ ਅਤੇ ਸੁਝਵਾਨ ਪਾਰਟੀ ਵਰਕਰ | ਇਸ ਸੋਚ ਸਦਕਾ ਅੱਜ ਭਾਰਤ ਦੇ 48 ਪ੍ਰਤੀਸ਼ਤ ਲੋਕਤੰਤਰ ਦੇ ਵਧਾਇਕ ਅਤੇ ਸਾਂਸਦ ਕਰੋੜਪਤੀ ਹਨ ਅਤੇ ਹਰ ਵਿਧਾਨ ਅਤੇ ਲੋਕ ਸਭਾ ਹਲਕਾ ਇਕ ਰਿਆਸਤ ਦਾ ਰੂਪ ਇਖਤਿਆਰ ਕਰ ਚੁੱਕਾ ਹੈ ਜਿਸ ਵਿਚ ਪੀਹੜੀ-ਦਰ-ਪੀਹੜੀ ਕੁਝ ਚੰਦ ਸਰਮਾਏਦਾਰ ਪਰਿਵਾਰ ਹੀ ਸਤ੍ਹਾ ਤੇ ਕਾਬਜ਼ ਹਨ|
ਭਾਰਤੀ ਸਿਆਸਤ ਵਿਚ ਭ੍ਰਿਸਟ ਤੌਰ ਤਰੀਕਿਆਂ ਦੇ ਸਦਕਾ ਇਹ ਤੱਥ ਕੋਈ ਲੁਕਿਆ ਛੁੱਪਿਆ ਨਹੀਂ ਕਿ ਕਿਸੇ ਹਲਕੇ ਦੀ ਐਮ.ਐਲ.ਏ. ਦੀ ਚੋਣ ਲੜਨ ਲਈ ਮੌਜ਼ੂਦਾ ਸਮੇਂ ਵਿਚ ਤਿੰਨ ਤੋਂ ਪੰਜ ਕਰੋੜ ਰੁਪਿਆ ਦਾ ਖਰਚਾ ਆਉਂਦਾ ਹੇ | ਜੋ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਨਿਧਾਰਿਤ ਖਰਚ (16 ਲੱਖ) ਤੋਂ ਕਰੋੜਾਂ ਰੁਪਏ ਜਿ਼ਆਦਾ ਹੇ | ਉਸੇ ਹੀ ਤਰ੍ਹਾਂ ਸਾਂਸਦ ਦੀ ਚੋਣ ਲੜਨ ਲਈ ਮੌਜ਼ੂਦਾ ਸਮੇਂ ਵਿਚ ਹਰ ਜਿੱਤ ਦੀ ਆਸ ਰਖਣ ਵਾਲੇ ਉਮੀਦਵਾਰ ਨੂੰ 15 ਤੋਂ 20 ਕਰੋੜ ਦਾ ਖਰਚ ਕਰਨਾ ਪੈਂਦਾ ਹੈ | ਇਕ ਪੱਤਰਕਾਰ ਨੇ ਸਮਾਜ ਸੇਵਕ ਅੰਨਾ ਹਜਾਰੇ ਨੂੰ ਸਿਆਸੀ ਪਾਰਟੀ ਬਣਾਕੇ ਚੋਣ ਲੜਨ ਬਾਰੇ ਇਕ ਸਵਾਲ ਪੁੱਛਿਆ ਤਾਂ ਉਹਨਾਂ ਕਿਹਾ ਕਿ “ਮੌਜ਼ੂਦਾ ਭ੍ਰਿਸਟ ਮਾਹੋਲ ਵਿਚ ਜੇ ਮੈਂ ਚੋਣ ਲੜੀ ਤਾਂ ਮੇਰੀ ਜ਼ਮਾਨਤ ਜ਼ਬਤ ਹੋ ਜਾਵੇਗੀ”| ਇਥੇ ਮੰਨ ਵਿਚ ਦੋ ਸਵਾਲ ਉਠਦੇ ਹਨ | ਪਹਿਲਾ ਇਹ ਕਿ ਕੀ ਮੌਜ਼ੂਦਾ ਸਮੇਂ ਅਤੇ ਹਾਲਾਤਾਂ ਵਿਚ ਆਮ-ਆਦਮੀ 150 ਤੋਂ 250 ਰੁਪਏ ਦਿਹਾੜੀ ਕਮਾ ਆਪਣੀ ਜਿ਼ੰਦਗੀ ਵਿਚ ਭਾਰਤ ਦੇ ਮੰਹਿਗੇ ਲੋਕਤੰਤਰ ਦਾ ਨੁਮਾਇੰਦਾ ਬਣ ਸਕੇਗਾ ? ਦੂਸਰਾ ਇਹ ਕਿ ਕੀ ਕਰੋੜਪਤੀ ਸਿਆਸੀ ਵਪਾਰੀ ਦੁਨੀਆਂ ਦੇ ਸੱਭ ਤੋਂ ਵੱਡੇ ਲੋਕਤੰਤਰ ਵਿਚ ਆਮ-ਵੋਟਰਾਂ ਦੇ ਹਿਤਾਂ ਦੀ ਰਾਖੀ ਰਖ ਸਕਣਗੇ ?
ਭਾਰਤ ਦੀ ਆਜ਼ਾਦੀ ਤੋਂ ਬਾਅਦ ‘ਤਾਕਤ’, ‘ਰੁੱਤਬੇ’ ਅਤੇ ‘ਪੈਸੇ’ ਦੇ ਜੋਰ ਨਾਲ ਬਣੀਆਂ ਵੱਖ-ਵੱਖ ਸੂਬਾ ਅਤੇ ਕੇਂਦਰ ਸਰਕਾਰਾਂ ਕਿਸੇ ਨਾ ਕਿਸੇ ਭਰਿਸ਼ਟਾਚਾਰ ਦੇ ਅਰੋਪਾਂ ਵਿਚ ਘਿਰੀਆਂ ਹੋਈਆਂ ਨਜ਼ਰ ਆਈਆਂ ਅਤੇ ਜਿਸ ਨਾਲ ਹਰ ਭਾਰਤੀ ਨੂੰ ਦੁਨੀਆਂ ਭਰ ਵਿਚ ਸ਼ਰਮਿੰਦਗੀ ਸਹਿਣੀ ਪਈ | ਮੌਜ਼ੂਦਾ ਲੋਕਤੰਤਰ ਵਿਚ ਅੰਦਾਜ਼ਨ ਇਕ ਤਿਹਾਈ ਵਿਧਾਇਕ ਅਤੇ ਸਾਂਸਦ ਕਿਸੇ ਨਾ ਕਿਸੇ ਜ਼ੁਰਮ ਦੀ ਜਾਂਚ ਦੇ ਘੇਰੇ ਵਿਚ ਘਿਰੇ ਹੋਏ ਹਨ | ਜਿੰਨਾਂ ਵਿਚੋਂ 44 ਪ੍ਰਤੀਸ਼ਤ ਵਿਧਾਇਕ ਅਤੇ ਸਾਂਸਦ ਜਿਹੜੇ ਕੁਲ ਚੁਣੇ ਗਏ ਨੁਮਾਇੰਦਿਆਂ ਦਾ ਤਕਰੀਬਨ 13 ਪ੍ਰਤੀਸ਼ਤ ਬਣਦੇ ਹਨ ਅੱਜ ਵੱਖ-ਵੱਖ ਗੰਭੀਰ ਜ਼ੁਰਮਾਂ ਕਾਰਨ ਜਿਵੇਂ ਕਿ ਕਤਲ, ਕਤਲ ਦੀ ਕੋਸ਼ਿਸ, ਬਲਾਤਕਾਰ, ਅਗਵਾ, ਫਿਰੋਤੀ, ਲੁੱਟਖੋਹ ਆਦਿ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ | ਕਿ ਇਹ ਜੁਲਾਮ ਦੇ ਬਾਦਸ਼ਾਹ ਮੌਜ਼ੂਦਾ ਸਮਾਜ ਵਿਚੋਂ ‘ਬੰਦੇ-ਦਾ-ਰਾਜ’ ਖਤਮ ਕਰ ‘ਕਾਨੂੰਨ-ਦਾ-ਰਾਜ’ ਸਥਾਪਿਤ ਕਰ ਪਾਉਣਗੇ ?
ਵਿਸ਼ਵੀਕਰਣ, ਉਦਾਰੀਕਰਣ ਅਤੇ ਵਪਾਰੀਕਰਣ ਦੇ ਯੁੱਗ ਵਿੱਚ 1990 ਤੋਂ ਬਾਅਦ ਦੀ ਸਿਆਸਤ ਦੌਰਾਨ ਭਾਰਤ ਦੇ ਲੋਕਤੰਤਰ ਦੇ ਤਿੰਨ ਮੁੱਖ ਥੰਮ੍ਹ ‘ਤਾਕਤ’, ‘ਰੁਤਬਾ’ ਅਤੇ ‘ਪੈਸਾ’ ਮੁੱਖ ਰੂਪ ਵਿਚ ਨਜ਼ਰ ਆਏ | ਮੌਜ਼ੂਦਾ ਰਾਜਨੀਤੀ ‘ਵਾਇਟ-ਕਾਲਰ ਪੋਲਿਟਿਕਲ ਮਾਫ਼ੀਆ’ ਦੇ ਹੱਥਾਂ ਵਿਚ ਆ ਗਈ ਹੈ ਜੋ ਵੋਟਰ ਨੂੰ 500 ਰੁਪਏ (26 ਪੈਸੇ ਪ੍ਰਤੀ ਦਿਨ) ਵਿਚ ਅਗਲੇ ਪੰਜ ਸਾਲ ਲਈ ਖਰੀਦ – ਵੋਟਰ ਦੀ ਸੋਚ ਦਾ ਸਿਕਾਰ ਕਰ - ਲੋਕਤੰਤਰ ਦਾ ਮਜਾਕ ਉਡਾਉਂਦੇ ਹਨ | ਇਹਨਾਂ ਹਾਲਾਤਾਂ ਵਿਚ ਅੱਜ ਦਾ ਵੋਟਰ ਸਿਆਸੀ ਵਪਾਰੀਆਂ ਹੱਥੀਂ ਇਕ ਕਠਪੁਤਲੀ ਬਣ ਗਿਆ ਹੇ ਅਤੇ ਉਸ ਵਿਚ ਸਮਾਜ ਨੂੰ ਤਬਦੀਲ ਕਰਨ ਜਾਂ ਬੁਰਾਈਆਂ ਖਿਲਾਫ਼ ਲੜਣ ਦੀ ਸਮਰਥਾ ਨਹੀਂ ਹੁੰਦੀ ਹੈ | ਇਥੇ ਇਕ ਹੋਰ ਸਵਾਲ ਉੱਠਦਾ ਹੇ ਕਿ ਇਹਨਾਂ ਹਾਲਾਤਾਂ ਵਿਚ ਕਿਹੜੀ ਸਰਕਾਰੀ ਸੰਸਥਾ, ਅਫ਼ਸਰ, ਲੀਡਰ ਜਾਂ ਰਾਜਨੀਤਕ ਪਾਰਟੀ ਆਮ-ਆਦਮੀ ਦੇ ਹਿਤਾਂ ਦੀ ਰਾਖੀ ਕਰੇਗੀ ਤਾਂ ਜੋ ਭਾਰਤ ਨੂੰ ਸੱਚਮੁਚ ਸੱਭ ਤੋਂ ਵੱਡਾ ਲੋਕਤੰਤਰ ਬਣਾਇਆ ਜਾ ਸਕੇ ?
ਭਾਰਤ ਦੁਨੀਆਂ ਦਾ ਸੱਭ ਤੋਂ ਵੱਡਾ ਲੋਕਤੰਤਰ ਰਾਜ ਤਾਂ ਹੀ ਬਣ ਸਕਦਾ ਹੈ ਜੇਕਰ ਸਿਆਸਤਦਾਨ, ਵੋਟਰ, ਸਰਕਾਰ ਅਤੇ ਸਿਆਸੀ ਪਾਰਟੀਆਂ ਆਪਣੇ ਬਣਦੇ ਫਰਜ਼ ਇਮਾਨਦਾਰੀ ਨਾਲ ਨਿਭਾਉਣ | ਅੱਜ ਦਾ ਸਿਆਸਤਦਾਨ ਮੌਜ਼ੂਦਾ ਢਾਂਚੇ ਦੀਆਂ ਕਮਜੋ਼ਰੀਆਂ ਤੋਂ ਸਿਆਸੀ ਅਤੇ ਆਰਥਿਕ ਫ਼ਾਇਦਾ ਉਠਾਉਣ ਦੀ ਥਾਂ ਆਪਣੇ ਸਮਾਜ ਪ੍ਰਤੀ ਬਣਦੇ ਫਰਜਾਂ ਨੂੰ ਇਮਾਨਦਾਰੀ ਨਾਲ ਨਿਭਾਵੇ | ਹਰ ਵੋਟਰ ਨਿਰਭੈ ਹੋਕੇ ਆਪਣੀ ਸੁਝ-ਬੂਝ ਦਾ ਇਸਤੇਮਾਲ ਕਰ ਆਪਣੇ ਅਤੇ ਆਪਣੇ ਬੱਚਿਆਂ ਦੇ ਆਉਣ ਵਾਲੇ ਭਵਿਖ ਨੂੰ ਬਣਾਉਣ ਲਈ ਵੋਟ ਪਾਵੇ ਨਾਂ ਕਿ ਚੰਦ ਰੁਪਈਆਂ ਜਾਂ ਸਮਾਜ ਵਿਚ ਸਿਆਸੀ ਰੁਤਬਿਆਂ ਦੇ ਲਾਲਚ ਵਿਚ ਸਮੁੱਚੇ ਸਮਾਜ ਦੀਆਂ ਖੁਸ਼ੀਆਂ ਦਾ ਗਲਾ ਘੁਟ ਦੇਵੇ | ਇਸ ਸੁਪਨੇ ਨੂੰ ਸਾਕਾਰ ਕਾਰਨ ਲਈ ਭਾਰਤ ਵਿਚੋਂ ‘ਸੁਪਰ-ਸ਼ਾਇਨਿੰਗ ਇੰਡੀਆ’, ‘ਸ਼ਾਇਨਿੰਗ ਇੰਡੀਆ’ ਅਤੇ ਸਲਮ ਇੰਡੀਆ ਵਿਚਕਾਰ ਅੰਤਰ ਖਤਮ ਕਰ ਸਮੁੱਚੇ ਸਮਾਜ ਵਿਚ ਆਰਥਿਕ ਅਤੇ ਸਮਾਜਿਕ ਬਰਾਬਰੀ ਲਿਆਉਣੀ ਬਹੁਤ ਜਰੂਰੀ ਹੈ | ਜਿੰਨੀ ਦੇਰ ਤਕ ਹਰ ਵੋਟਰ ਨੂੰ ਉਸ ਦੀ ਕਾਬਲੀਅਤ ਅਨੁਸਾਰ ਬਣਦੀ ਤਨਖਾਹ ਤੇ ਕੰਮ ਨਹੀਂ ਮਿਲਦਾ ਅਤੇ ਉਸ ਨੂੰ ਦੁੱਖ-ਸੁੱਖ ਵਿਚ ਜਾਂ ਕਿਸੇ ਕੰਮ ਦੀ ਖਾਤਿਰ ਕਿਸੇ ਸਿਆਸਤਦਾਨ ਜਾਂ ਅਫਸਰ ਦੇ ਅੱਗੇ ਹੱਥ ਫੈਲਾਉਣੇ ਪੈਣਗੇ ਉਂਨੀ ਦੇਰ ਤੱਕ ਇਹਨਾਂ ਸੁਪਨਿਆਂ ਨੂੰ ਸਾਕਾਰ ਕਰਨਾ ਅਸੰਭਵ ਹੋਵੇਗਾ |
ਭਾਰਤ ਨੂੰ ਦੁਨੀਆਂ ਦਾ ਹਕੀਕਤ ਵਿਚ ਸੱਭ ਤੋਂ ਵੱਡਾ ਲੋਕਤੰਤਰ ਬਣਾਉਣ ਲਈ ਦੇਸ਼ ਵਿਚੋਂ ਬੰਦੇ-ਦਾ-ਰਾਜ ਦਾ ਖਤਮ ਕਰ ਕਾਨੂੰਨ-ਦੇ-ਰਾਜ ਦੀ ਸਥਾਪਨਾ ਕਰਨੀ ਹੋਵੇਗੀ ਅਤੇ ਸਰਕਾਰੀ ਦਫਤਰਾਂ ਵਿਚ ਸਿਆਸੀ ਦਖ਼ਲ ਅੰਦਾਜ਼ੀ ਬੰਦ ਕਰ ਹਰ ਬਣਦਾ ਕੰਮ ਕਾਨੂੰਨ ਦੇ ਮੁਤਾਬਿਕ ਪਹਿਲ ਦੇ ਅਧਾਰ ਤੇ ਕਰਨਾ ਹੋਵੇਗਾ ਨਾਂ ਕਿ ਚੁਣੇ ਹੋਏ ਕਰੋੜਪਤੀ ਸਿਆਸੀ ਸਰਮਾਏਦਾਰਾਂ ਦੀ ਨਿਜੀ ਪੂਰਤੀ ਲਈ | ਸਿਆਸੀ ਪਾਰਟੀਆਂ ਸਿਆਸੀ ਵਪਾਰੀਆਂ ਦੀ ਥਾਂ ਪਾਰਟੀ ਦੇ ਮਿਹਨਤੀ, ਇਮਾਨਦਾਰ ਅਤੇ ਪੜੇ-ਲਿਖੇ ਵਰਕਰਾਂ ਨੂੰ ਅਗੇ ਲੈ ਕੇ ਆਉਣ ਤਾਂ ਜੋ ਆਮ-ਆਦਮੀ ਦਾ ਵਿਸ਼ਵਾਸ਼ ਇਹਨਾਂ ਪਾਰਟੀਆਂ ਨਾਲ ਬਣ ਸਕੇ ਅਤੇ ਮੌਜ਼ੂਦਾ ਸਿਆਸਤ ਨੂੰ ‘ਦਬਾਅ-ਦੀ-ਸਿਆਸਤ’ ਤੋਂ ‘ਮੁੱਦਿਆਂ-ਅਧਾਰਿਤ-ਸਿਆਸਤ’ ਵਿਚ ਤਬਦੀਲ ਕੀਤਾ ਜਾ ਸਕੇ |
ਅਮਨਪ੍ਰੀਤ ਸਿੰਘ ਛੀਨਾ (M.Sc. ਆੱਕਸਫੋਰਡ ਯੁਨੀਵਰਸਿਟੀ ) w: www.amanpreetchhina.com
M: 0044 788 622 9063 (UK)
ਛਿਨ ਛਿਨ ਰਹੀ ਵਿਹਾਇ !
-ਤਰਲੋਚਨ ਸਿੰਘ 'ਦੁਪਾਲ ਪੁਰ'
ਵੱਖ ਵੱਖ ਰੰਗਾਂ ਦੇ ਲਿਸ਼ਕਵੇਂ ਪੇਪਰਾਂ ਨਾਲ਼ ਪੈਕ ਕੀਤੇ ਹੋਏ , ਵੱਖ ਵੱਖ ਆਕਾਰ ਦੇ 'ਗਿਫਟ ਪੈਕ' ਇੱਕ ਪਾਸੇ ਪਏ ਝਿਲਮਿਲ –ਝਿਲਮਿਲ ਕਰ ਰਹੇ ਹਨ। ਗੈਸ ਨਾਲ਼ ਭਰੇ ਹੋਏ ਸ਼ੋਖ ਰੰਗਾਂ ਵਾਲ਼ੇ ਚਮਕੀਲੇ ਗੁਬਾਰੇ ਛੱਤ ਨਾਲ਼ ਚੰਬੜੇ ਹੋਏ ਹਨ। ਮੇਜ਼ ਉੱਪਰ ਕਈ ਭਾਂਤਾਂ ਦੀਆਂ ਮਠਿਆਈਆਂ ਅਤੇ ਕੁੱਕੀਆਂ ਸਜੀਆਂ ਪਈਆਂ ਨੇ। ਕਿਚਨ ਵਿੱਚੋਂ ਤਲ਼ੇ ਜਾ ਰਹੇ ਸਮੋਸਿਆਂ-ਪਕੌੜਿਆਂ ਦੀ ਮਸਾਲੇਦਾਰ ਸੁਗੰਧੀ ਸਭ ਦਾ ਧਿਆਨ ਖਿੱਚ ਰਹੀ ਹੈ। ਚਮਕਦਾਰ ਪੇਪਰਾਂ 'ਚੋਂ ਕੱਟ ਕੱਟ ਕੇ ਬਣਾਏ ਅੰਗਰੇਜੀ ਅੱਖਰਾਂ ਨਾਲ਼ 'ਹੈਪੀ ਬਰਥ –ਡੇ!' ਸਾਮ੍ਹਣੇ ਵਾਲ਼ੀ ਕੰਧ 'ਤੇ ਲਿਖਿਆ ਹੋਇਆ ਹੈ। ਭਾਂਤ ਸੁਭਾਂਤੀਆਂ ਕੈਂਡੀਆਂ ਨਾਲ਼ ਭਰਿਆ ਹੋਇਆ 'ਪਿਨਾਟਾ' ਗੈਰਾਜ ਵਿੱਚ ਛੱਤ ਨਾਲ਼ ਇਉਂ ਲਮਕਦਾ ਹੈ ਜਿਵੇਂ ਦਰਖਤ ਦੇ ਟਾਹਣੇ ਨਾਲ਼ ਲੰਗੂਰ ਲਟਕ ਰਿਹਾ ਹੁੰਦਾ ਹੈ।ਇਕੱਠੇ ਹੋਏ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਆਪਸ ਵਿੱਚ ਨੋਕ ਝੋਂਕ ਕਰਦੇ ਹੋਏ ਕਹਿ-ਕਹਾ ਲਗਾ ਰਹੇ ਹਨ। ਘਰ ਵਿੱਚ ਖੂਬ ਚਹਿਲ ਪਹਿਲ ਹੈ।
ਲਾਲ ਗੁਲਾਬੀ ਰੀਬਨਾਂ ਨਾਲ਼ ਸ਼ਿੰਗਾਰੇ ਹੋਏ ਟੇਬਲ ਉੱਪਰ ਚੱਕੀ ਦੇ ਪੁੜ ਜਿੱਡਾ ਕੇਕ ਰੱਖ ਦਿੱਤਾ ਗਿਆ । ਉਸ ਦੇ ਉੱਪਰ ਕਾਕੇ ਦੀ ਉਮਰ ਦੇ ਸਾਲਾਂ ਦੀ ਗਿਣਤੀ ਮੁਤਾਬਿਕ ਨਿੱਕੀਆਂ ਨਿੱਕੀਆਂ ਮੋਮ-ਬੱਤੀਆਂ ਗੱਡ ਦਿੱਤੀਆਂ ਗਈਆਂ। ਕੈਮਰਿਆਂ ਵਾਲ਼ੇ ਰੈਡੀ ਹੋ ਗਏ---ਕਾਕੇ ਦੀ ਵੱਡੀ ਭੈਣ ਨੇ ਮੋਮਬੱਤੀਆਂ ਜਗਾ ਦਿੱਤੀਆਂ ਹਨ---ਪਠਾਣਾਂ ਵੱਲੋਂ ਪੱਗ 'ਚ ਰੱਖਣ ਵਾਲ਼ੇ ਕੁੱਲ੍ਹੇ ਜੈਸਾ ਚਮਕੀਲਾ ਟੋਪਾ ਜਿਹਾ ਸਿਰ 'ਤੇ ਰੱਖ, ਕਾਕਾ ਆਪਣੇ ਹੱਥ ਵਿੱਚ ਕਰਦ ਫੜ ਕੇ ਕੇਕ ਵੱਲ ਵਧਦਾ ਹੈ---ਸਾਰਿਆਂ ਦੀਆਂ ਅੱਖਾਂ ਵਿੱਚ ਚਮਕ ਆ ਜਾਂਦੀ ਹੈ ਤੇ ਹੱਥ ਤਾੜੀਆਂ ਮਾਰਨ ਲਈ ਕਾਹਲ਼ੇ ਪੈਣ ਲਗਦੇ ਹਨ---ਤਦੇ ਇੱਕ ਦਮ
'ਫੂ….ਫੂ…..ਫੂ….ਫੂ'
ਕਾਕਾ, ਕੇਕ ਉੱਪਰ ਕੋਡਾ ਹੁੰਦਿਆਂ ਫੁਕਾਂ ਮਾਰਕੇ ਮੋਮ-ਬੱਤੀਆਂ ਬੁਝਾਉਣ ਲਗਦਾ ਹੈ । ਇੱਧਰ 'ਹੈਪੀ ਬਰਥ-ਡੇ-ਟੂ ਯੂ' ਦੀਆਂ ਲੈਅ-ਬੱਧ ਹੇਕਾਂ ਦੇ ਨਾਲ਼ ਨਾਲ਼ 'ਤੜ-ਤੜ-ਤੜ' ਕਰਕੇ ਤਾੜੀਆਂ ਵੱਜਦੀਆਂ ਹਨ ! ਆਪਣਾ ਜਨਮ-ਦਿਨ ਮਨਾ ਰਹੇ ਸੁਭਾਗੇ ਕਾਕੇ ਵਲੋਂ ਮੋਮ-ਬੱਤੀਆਂ ਬੁਝਾਉਣ ਲਈ ਮਾਰੀਆਂ ਗਈਆਂ ਫੁਕਾਂ ਨੇ ਮੈਨੂੰ ਆਪਣਾ 'ਬਰਥ ਡੇ'ਯਾਦ ਕਰਾ ਦਿੱਤਾ। ਮੈਂ ਜਾ ਪਹੁੰਚਾ ਆਪਣੇ ਬਚਪਨ ਦੇ ਕਿਸੇ ਵਰ੍ਹੇ ਦੀ ੧੭ ਅਕਤੂਬਰ ਦੀ ਤਰੀਕ ਵਿੱਚ ! ਸਤਾਰਾਂ ਅਕਤੂਬਰ , ਯਾਨਿ ਕਿ ਮੇਰਾ ਜਨਮ ਦਿਨ ! ਪੱਕਾ ਯਾਦ ਨਹੀਂ ਕਿ ਕਿਹੜੇ ਸਾਲ ਆਪਣਾ ਜਨਮ ਦਿਨ ਮਨਾਏ ਜਾਣ ਮੌਕੇ , ਮੈਂ ਵੀ ਆਪਣੇ ਮੂੰਹ ਨਾਲ਼ ਫੂਕਾਂ ਮਾਰਕੇ ਮਾਂ ਬਾਪ ਕੋਲ਼ੋਂ ਝਿੜਕਾਂ ਖਾਧੀਆਂ ਸਨ। ਚੰਡਾਂ ਵੀ ਵੱਜ ਜਾਣੀਆਂ ਸਨ , ਪਰ ਘਰ 'ਚ ਪ੍ਰਾਹੁਣੇ ਆਏ ਹੋਣ ਕਾਰਨ ਬਚਾਅ ਹੋ ਗਿਆ ਸੀ। 'ਕੱਲੀਆਂ ਝਿੜਕਾਂ' ਨਾਲ਼ ਹੀ ਸਰ ਗਿਆ ਸੀ।
ਫੁਕਾਂ ਮਾਰਨ ਦੇ ਗੁਨਾਹ ਸਦਕਾ ਹੋਈ ਘੁਰ–ਘੱਪ ਦਾ ਜ਼ਿਕਰ ਕਰਨ ਤੋਂ ਪਹਿਲਾਂ ਇਹ ਵੀ ਸੰਕੋਚਵਾਂ ਜਿਹਾ ਦੱਸ ਦਿਆਂ ਕਿ ਦੁਆਬੇ ਦੇ ਪਛੜੇ ਜਿਹੇ ਇਲਾਕੇ 'ਚ ਪੈਂਦੇ ਮੇਰੇ ਪਿੰਡ (ਦੁਪਾਲ ਪੁਰ) ਦੇ ਗਰੀਬੜੇ ਜਿਹੇ ਘਰ ਵਿੱਚ ਮੇਰਾ ਜਨਮ-ਦਿਨ ਕਿਉਂ ਅਤੇ ਕਿਵੇਂ ਮਨਾਇਆ ਜਾਂਦਾ ਸੀ ! 'ਕਿਉਂ' ਦਾ ਜਵਾਬ ਤਾਂ ਇੰਨਾਂ ਹੀ ਹੈ ਕਿ ਮੈਥੋਂ ਵੱਡੀਆਂ ਚਾਰ ਭੈਣਾ ਤੋਂ ਬਾਅਦ ਮੇਰਾ ਜਨਮ ਹੋਇਆ ਸੀ। ਇਸ ਕਰਕੇ ਪੂਰੇ ਪ੍ਰਵਾਰ ਵਿੱਚ ਮੈਨੂੰ 'ਸੁੱਖਾਂ ਲੱਧਾ ਕਾਕਾ' ਮੰਨਿਆਂ ਗਿਆ । ਇੱਕ ਹੋਰ 'ਮਹਾਨਤਾ' ਮੇਰੇ ਜਨਮ ਨਾਲ਼ ਕੁਦਰਤੀ ਹੀ ਜੁੜ ਗਈ ਕਿ ਮੇਰਾ ਜਨਮ ਦੇਸੀ ਮਹੀਨੇ ਕੱਤਕ ਦੀ ਸੰਗਰਾਂਦ ਵਾਲ਼ੇ ਦਿਨ ਹੋਇਆ। ਉਦੋਂ ਪਿੰਡਾਂ ਵਿੱਚ ਸੰਗਰਾਂਦ ਵਾਲ਼ੇ ਦਿਨ ਨੂੰ 'ਪਵਿੱਤਰ ਦਿਹਾੜਾ' ਮੰਨਿਆਂ ਜਾਂਦਾ ਸੀ । ਹਾਲ਼ੀ-ਪਾਲ਼ੀ ਵੀ ਉਸ ਦਿਨ ਜੋਗ ਨਹੀਂ ਸਨ ਜੋੜਦੇ। ਸਵੇਰੇ ਸਵੇਰੇ ਸਾਰੇ ਪਿੰਡ ਵਾਸੀ ਗਰੂ-ਘਰਾਂ ਵਿੱਚ ਪਹੁੰਚ ਕੇ 'ਬਾਰਹਮਾਹ' ਦਾ ਪਾਠ ਅਤੇ ਕਥਾ-ਕੀਰਤਨ ਸ਼੍ਰਵਣ ਕਰਦੇ ਅਤੇ ਬਾਕੀ ਸਾਰਾ ਦਿਨ ਇੱਕ ਤਰਾਂ੍ਹ ਨਾਲ਼ ਵਿਹਲੇ ਹੀ ਰਹਿੰਦੇ ਹੁੰਦੇ ਸਨ। ਚੰਗੇ-ਮਾੜੇ ਕੰਮਾਂ ਨੂੰ ਸੰਗਰਾਂਦ ਦੀ 'ਪਵਿੱਤਰਤਾ' ਨਾਲ਼ ਜੋੜ ਕੇ ਦੇਖਿਆ ਜਾਂਦਾ ਸੀ। 'ਵਰ੍ਹੇ ਦਿਨਾਂ ਦਾ ਦਿਨ' ਕਹਿ ਕੇ ਲੋਕੀ ਸੰਗਰਾਂਦ ਨੂੰ ਆਮ ਦਿਨਾਂ ਨਾਲ਼ੋਂ ਵੱਧ ਭਾਗਾਂ ਵਾਲ਼ਾ ਦਿਨ ਮੰਨਦੇ ਸਨ।
ਇੱਕ ਤਾਂ ਉਂਝ ਹੀ ਸਾਡਾ ਪ੍ਰਵਾਰ ਸਿੱਖ ਰਹਿਤਾਂ ਬਹਿਤਾਂ ਨੂੰ ਯਥਾ-ਸ਼ਕਤਿ ਪ੍ਰਪੱਕਤਾ ਨਾਲ਼ ਨਿਭਾਉਣ ਵਾਲ਼ਾ ਪ੍ਰਵਾਰ ਸੀ, ਉੱਤੋਂ ਸੰਗਰਾਂਦ ਵਾਲ਼ੇ ਦਿਨ ਪੁੱਤਰ ਦੀ 'ਦਾਤ' ਪ੍ਰਾਪਤ ਹੋ ਜਾਣ ਨਾਲ਼ (ਉਹ ਵੀ ਚਾਰ ਕੁੜੀਆਂ ਤੋਂ ਮਗਰੋਂ) ਸਾਡਾ ਘਰ ਤਾਂ ਅਨੰਦ-ਮੰਗਲ਼ਾਚਾਰ ਨਾਲ਼ ਭਰ ਗਿਆ ! ਕਿਵੇਂ ਮੇਰੇ ਧਰਮ-ਮੂਰਤਿ ਮਾਂ-ਬਾਪ ਸਾਈਕਲ ਤੇ ਯਾਤਰਾ ਕਰਦੇ ਹੋਏ ਮੇਰਾ ਮੱਥਾ ਟਿਕਾਉਣ ਵਾਸਤੇ ਸ੍ਰੀ ਦਰਬਾਰ ਸਾਹਬ ਅੰਮ੍ਰਿਤਸਰ ਅਤੇ ਸ੍ਰੀ ਅਨੰਦਪੁਰ ਸਾਹਬ ਗਏ, ਇਹ ਵੇਰਵੇ ਛੱਡਕੇ, ਆਪਣੇ ਜਨਮ-ਦਿਨ ਬਾਰੇ ਹੀ ਦੱਸਦਾ ਹਾਂ ਕਿ ਉਹ ਕਿਸ ਤਰ੍ਹਾਂ ਮਨਾਇਆ ਜਾਂਦਾ ਸੀ ।
ਕੱਤਕ ਦੀ ਸੰਗਰਾਂਦ ਤੋਂ ਇੱਕ ਦੋ ਦਿਨ ਪਹਿਲੋਂ ਹੀ ਮਾਮੇ-ਮਾਸੀਆਂ ਵਿੱਚੋਂ ਜਾਂ ਫਿਰ ਭੂਆ-ਫੁੱਫੜ ਸਾਡੇ ਘਰ ਪਹੁੰਚ ਜਾਂਦੇ। ਇੱਕ ਦਿਨ ਪਹਿਲਾਂ ਸਾਰੇ ਘਰ ਦੀ ਖੂਬ ਤਰਾਂ੍ਹ ਸਫਾਈ ਕੀਤੀ ਜਾਂਦੀ। ਸੰਗਰਾਂਦ ਵਾਲ਼ੇ ਦਿਨ ਸੁਵਖਤੇ ਉੱਠ ਕੇ ਅੰਦਰ-ਬਾਹਰ , ਚੁਲ੍ਹਾ-ਚੌਂਕਾ ਲਾਲ ਮਿੱਟੀ ਨਾਲ਼ ਲਿੱਪਿਆ ਜਾਂਦਾ। ਤੜਕੇ ਹੀ ਮੇਰੀ ਮਾਂ ਗਹੀਰੇ ਵਿੱਚ ਮਾਂਹ-ਛੋਲਿਆਂ ਦੀ ਦਾਲ਼ ਤੌੜੀ ਵਿੱਚ ਧਰ ਦਿੰਦੀ । ਨਾਲ਼ ਕੋਈ ਸੁੱਕੀ ਸਬਜ਼ੀ ਤਿਆਰ ਕਰ ਲਈ ਜਾਂਦੀ। ਵੱਡੇ ਪਤੀਲੇ ਵਿੱਚ ਖੀਰ ਬਣਾਈ ਜਾਂਦੀ ਜਿਹਦੇ ਵਿੱਚ ਉਚੇਚੇ ਤੌਰ ਤੇ ਲਿਆਂਦੀ ਹੋਈ ਸੌਗੀ ਵੀ ਪਾਈ ਜਾਂਦੀ। ਕੜਾਹ ਪ੍ਰਸ਼ਾਦਿ ਹਮੇਸ਼ਾਂ ਭਾਈਆ ਜੀ ਆਪ ਬੜੀ ਸੁੱਚਮਤਾ ਨਾਲ਼ ਤਿਆਰ ਕਰਦੇ ਹੁੰਦੇ ਸਨ। ਮੱਠੀ ਮੱਠੀ ਅੱਗ ਉੱਪਰ ਉਹ ਜਪੁਜੀ ਸਾਹਿਬ ਦਾ ਪਾਠ ਕਰਦਿਆਂ ਵੱਖਰ ਭੁੰਨਦੇ ਹੁੰਦੇ ਸਨ। ਖੱਟੇ ਨੂੰ ਤੰਘਾਰ ਲਾਉਣ ਵੇਲ਼ੇ ਆਲ਼ੇ ਦੁਆਲ਼ੇ ਤਿੱਖੀ ਸੁਗੰਧ ਫੈਲਣ ਸਦਕਾ , ਸਾਫੇ ਨਾਲ਼ ਨੱਕ ਢਕਣ ਦੇ ਬਾਵਜੂਦ ਵੀ ਛਿੱਕਾਂ ਲੱਗ ਜਾਂਦੀਆਂ । ਕਿਸੇ ਵੀ ਦਾਲ਼ ਸਬਜ਼ੀ ਦਾ ਸਵਾਦ ਨਹੀਂ ਸੀ ਚੈੱਕ ਕੀਤਾ ਜਾਂਦਾ। ਸਾਰਾ ਕੁੱਝ ਤਿਆਰ ਕਰਕੇ ਘਰ ਦੇ ਇੱਕ ਖੂੰਜੇ ਵਿੱਚ ਢੱਕ ਕੇ ਰੱਖ ਦਿੱਤਾ ਜਾਂਦਾ। ਕੋਲਿਆਂ 'ਤੇ ਧੁਖਾਏ ਧੂਫ ਨਾਲ਼ ਚੌਗਿਰਦਾ ਸੁਗੰਧੀ ਨਾਲ਼ ਭਰ ਜਾਂਦਾ।
ਸਾਰਾ ਟੱਬਰ ਹੱਥ ਜੋੜ ਕੇ ਇੱਕ ਪਾਸੇ ਬੈਠਾ ਹੁੰਦਾ ਤੇ ਭਾਈਆ ਜੀ ਹੱਥ 'ਚ ਛੋਟੀ ਸ੍ਰੀ ਸਾਹਿਬ ਲੈ ਕੇ ਅਨੰਦ ਸਾਹਿਬ ਦੀਆਂ ਪੰਜ ਪੌੜੀਆਂ ਪੜ੍ਹ ਕੇ ਅਰਦਾਸਾ ਸੋਧਦੇ। ਮੈਂਨੂੰ ਯਾਦ ਆਉਂਦੈ, ਉਹ ਅਰਦਾਸ ਵਿੱਚ ਕਦੇ ਵੀ ਮੇਰੇ ਜਨਮ ਦਿਨ ਦਾ ਉਚੇਚਾ ਜ਼ਿਕਰ ਨਹੀਂ ਸਨ ਕਰਦੇ। ਸਗੋਂ ਸਮੁੱਚੇ ਪ੍ਰਵਾਰ ਅਤੇ ਪੰਥ ਦੀ ਚੜ੍ਹਦੀ ਕਲਾ ਮੰਗਕੇ , ਗੁਰੁ ਚਰਨਾਂ ਨਾਲ਼ ਜੁੜੇ ਰਹਿਣ ਦੀ ਕਾਮਨਾਂ ਹੀ ਕਰਦੇ ਹੁੰਦੇ ਸਨ। ਸਾਰੀਆਂ ਰਸਤਾਂ-ਵਸਤਾਂ ਵਿੱਚ ਕ੍ਰਿਪਾਨ ਭੇਂਟ ਕਰਨ ਉਪ੍ਰੰਤ ਜੈਕਾਰਾ ਛੱਡਿਆ ਜਾਂਦਾ। ਕੜਾਹ ਪ੍ਰਸ਼ਾਦਿ ਦੀ ਭਰੀ ਪਰਾਤ ਵੱਲ ਦੇਖ ਦੇਖ ਸਾਡੇ ਮੂੰਹ 'ਚ ਪਾਣੀ ਭਰ ਭਰ ਆਉਣਾ, ਪਰ ਪਹਿਲਾਂ ਪੰਜਾਂ ਸਿੰਘਾਂ ਨੂੰ ਸ਼ਰਧਾ ਸਹਿਤ ਪ੍ਰਸ਼ਾਦਾ ਛਕਾਇਆ ਜਾਂਦਾ, ਉਸ ਤੋਂ ਮਗਰੋਂ ਸਾਡੀ ਵਾਰੀ ਆਉਂਦੀ। ਫਿਰ ਛੰਨਿਆਂ ਵਿੱਚ ਜਾਂ ਥਾਲ਼ੀਆਂ ਵਿੱਚ ਕੜਾਹ ਪ੍ਰਸ਼ਾਦਿ ਅਤੇ ਫੁਲਕੇ ਸਬਜ਼ੀਆਂ ਆਂਢ ਗੁਆਂਢ ਦੇ ਘਰਾਂ ਵਿੱਚ ਵੰਡਿਆ ਜਾਂਦਾ। ਉਸ ਦਿਨ ਸਾਡੀ ਗਲ਼ੀ ਵਿੱਚੋਂ ਕੋਈ ਵੀ ਫੇਰੀ ਵਾਲ਼ਾ ਜਾਂ ਕੋਈ ਹੋਰ ਅਜਨਬੀ ਲੰਘਦਾ ਤਾਂ ਉਸ ਨੂੰ ਵੀ ਪ੍ਰਸ਼ਾਦਾ ਛਕਾਇਆ ਜਾਂਦਾ । ਡਾਕ ਵੰਡਣ ਆਇਆ ਜਾਡਲੇ ਵਾਲਾ ਸੋਨਾ ਰਾਮ ਡਾਕੀਆ ਛੰਨੇਂ 'ਚ ਕੜਾਹ ਪਾ ਕੇ ਛਕਦਾ ਹੁੰਦਾ ਸੀ । ਉਸ ਦਿਨ ਸਾਡੇ ਘਰ ਵਿਆਹ ਵਰਗਾ ਮਾਹੌਲ ਬਣਿਆਂ ਰਹਿੰਦਾ ਸੀ।
ਛਕ ਛਕਾਈ ਤੋਂ ਬਾਅਦ ਖੁਲ੍ਹੇ ਵਿਹੜੇ ਵਿੱਚ ਖੜ੍ਹੀ ਨਿੰਮ ਹੇਠਾਂ 'ਦਰਬਾਰ ਸਜਾਇਆ' ਜਾਂਦਾ। ਮੈਂਨੂੰ ਤੇ ਮੇਰੇ ਦੋਵੇਂ ਛੋਟੇ ਭਰਾਵਾਂ ਨੂੰ ਖੜ੍ਹੇ ਹੋ ਕੇ ਸਿੱਖ ਇਤਿਹਾਸ ਦਾ ਕੋਈ ਪ੍ਰਸੰਗ ਸੁਣਾਉਣ ਲਈ ਆਖਿਆ ਜਾਂਦਾ। ਸਾਡੇ ਮੋਹਰੇ ਰੱਖਣ ਲਈ ਇੱਕ ਛੋਟਾ ਮੇਜ਼ , ਭਾਈਆ ਜੀ ਨੇ ਆਪਣੇ ਮਿੱਤਰ ਰਾਣੇਵਾਲ਼ੀਏ ਬਚਨੇ ਮਿਸਤਰੀ ਤੋਂ ਉਚੇਚੇ ਤੌਰ 'ਤੇ ਬਣਾਇਆ ਹੋਇਆ ਸੀ। ਭਾਈਆ ਜੀ ਨੇ ਹੀ ਸਾਨੂੰ ਟ੍ਰੇਨਿੰਗ ਦਿੰਦਿਆਂ ਹੋਇਆਂ ਸਮਝਾਇਆ ਹੁੰਦਾ ਸੀ ਕਿ ਇਤਿਹਾਸਿਕ ਵਾਰਤਾ ਸੁਣਾਉਂਦਿਆਂ ਕਿਹੜੇ ਨੁਕਤੇ 'ਤੇ ਮੇਜ਼ ਉੱਪਰ ਮੁੱਕਾ ਮਾਰਦਿਆਂ ਜੋਸ਼ੀਲੇ ਲਫਜ਼ ਕਹਿਣੇ ਹਨ ! ਜਿਵੇਂ ਭਾਈ ਬਚਿੱਤਰ ਸਿੰਘ ਦੀ 'ਵਾਰ' ਬੋਲਣ ਤੋਂ ਪਹਿਲਾਂ ਅਸੀਂ ਕਹਿੰਦੇ ਹੁੰਦੇ ਸਾਂ –
" ਲੈ ਕੇ ਹੱਥ ਵਿੱਚ ਨਾਗਣੀ ਬਰਛੀ, ਜੋਧਾ ਹੋਇਆ ਘੋੜੇ 'ਤੇ ਸਵਾਰ, ਲੈ ਕੇ ਕਲਗੀਧਰ ਦਾ ਥਾਪੜਾ, ਸਿੰਘ ਸੂਰਮਾ ਕਿਲੇ ਤੋਂ ਬਾਹਰ, ਹੇ ਇੰਝ ਨਿੱਕਲ਼ਿਆ---!"
ਸ੍ਰੋਤਿਆਂ ਦੇ ਰੂਪ ਵਿੱਚ ਬੈਠੇ ਭਾਈਆ ਜੀ ਸਾਨੂੰ ਆਦੇਸ਼ ਦਿਆ ਕਰਦੇ ਸਨ ਕਿ ਹੁਣ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਸੁਣਾਉ। ਕਦੇ ਕਹਿਣਾ ਕਿ ਦਸਵੇਂ ਪਾਤਸ਼ਾਹ ਦੇ ਜੀਵਨ ਬਾਰੇ 'ਦੋ-ਤਾਰਾ ਛੰਦ' ਸੁਣਾਉ। ਉਸ ਦਿਨ ਸਾਡੇ ਮਾਂ-ਬਾਪ ਦੇ ਚਿਹਰਿਆਂ ਉੱਪਰ ਅਨੋਖਾ ਹੀ ਜਲਾਲ ਛਾਇਆ ਦਿਖਾਈ ਦਿੰਦਾ ਹੁੰਦਾ ਸੀ। ਕਦੇ ਕਦੇ ਸਾਡੇ ਮੂੰਹੋਂ ਸਿੱਖ ਇਤਿਹਾਸ ਦੀ ਕੋਈ ਦਰਦਨਾਕ ਦਾਸਤਾਂ ਸੁਣ ਕੇ ਭਾਈਆ ਜੀ ਦੀਆਂ ਅੱਖਾਂ ਵਿੱਚ ਹੰਝੂ ਵੀ ਆ ਜਾਂਦੇ । ਇਸ ਤੋਂ ਇਲਾਵਾ ਜਨਮ-ਦਿਨ 'ਤੇ ਨਾ ਤਾਂ ਮੈਂਨੂੰ ਨਵੇਂ ਕੱਪੜੇ ਸੰਵਾ ਕੇ ਦਿੱਤੇ ਜਾਂਦੇ ਸਨ (ਗਰੀਬੀ ਕਾਰਨ) ਤੇ ਨਾ ਹੀ ਕੋਈ ਹੋਰ ਚੀਜ਼। ਹਾਂ, ਹਰੇਕ ਸਾਲ ਮੈਂਨੂੰ ਕੋਈ ਨਵਾਂ ਇਤਿਹਾਸਕ ਪ੍ਰਸੰਗ, ਗੁਰਬਾਣੀ ਦਾ ਸ਼ਬਦ ਜਾਂ ਕੋਈ ਧਾਰਮਿਕ ਕਵਿਤਾ ਜ਼ਰੂਰ ਜ਼ੁਬਾਨੀਂ ਕੰਠ ਕਰਾਈ ਜਾਂਦੀ।
ਹੁਣ ਸੁਣ ਲਉ ਫੂਕਾਂ ਮਾਰ ਕੇ ਝਿੜਕਾਂ ਖਾਣ ਵਾਲ਼ੀ ਗੱਲ ਦਾ ਬਿਉਰਾ ! ਇੱਕ ਸਾਲ ਮੇਰੇ ਜਨਮ-ਵਿਨ ਵਾਲ਼ੇ ਦਿਨ ਦੁਪਹਿਰ ਢਲੇ ਬੀਬੀ ਜੀ ਚੁੱਲ੍ਹੇ 'ਤੇ ਚਾਹ ਬਣਾ ਰਹੇ ਸਨ। ਪੱਤੀ ਅਤੇ ਦੁੱਧ ਪਾਉਣ ਤੋਂ ਬਾਅਦ ਉਹ ਭਾਂਡੇ ਧੋਣ ਨਲ਼ਕੇ 'ਤੇ ਚਲੇ ਗਏ। ਮੈਂਨੂੰ ਚੁੱਲ੍ਹੇ ਕੋਲ਼ ਇਹ ਕਹਿ ਕੇ ਬਹਾਲ਼ ਗਏ ਕਿ ਜਦੋਂ ਚਾਹ ਉੱਬਲਣ ਲੱਗੇ ਮੈਂ ਬਾਲਣ ਬਾਹਰ ਨੂੰ ਖਿੱਚ ਦੇਵਾਂ। ਮੈਂ ਆਪਣੇ ਭਰਾਵਾਂ ਨਾਲ਼ ਗੋਲ਼ੇ (ਬੰਟੇ)ਖੇਡਣ 'ਚ ਮਸਤ ਹੋ ਗਿਆ। ਖੇਡਦਿਆਂ ਖੇਡਦਿਆਂ ਮੇਰਾ ਗੋਲ਼ਾ ਚੁਲ੍ਹੇ ਵੱਲ ਨੂੰ ਰੁੜ੍ਹਦਾ ਗਿਆ।ਇੱਕ ਦਮ ਮੇਰਾ ਧਿਆਨ ਚੁਲ੍ਹੇ 'ਤੇ ਪਏ ਪਤੀਲੇ ਵੱਲ ਗਿਆ। ਚਾਹ ਨੂੰ ਉਬਾਲ਼ਾ ਆ ਗਿਆ ਤੇ ਝੱਗ ਜਿਹੀ ਪਤੀਲੇ ਦੇ ਕੰਢਿਆਂ ਤੱਕ ਪਹੁੰਚ ਚੁੱਕੀ ਸੀ। ਮੈਂਨੂੰ ਘਬਰਾਏ ਹੋਏ ਨੂੰ ਬਾਲਣ ਪਿੱਛੇ ਵੱਲ ਖਿੱਚਣ ਦਾ ਚੇਤਾ ਭੁੱਲ ਗਿਆ। ਮੈਂ ਡਰ ਕੇ, ਉੱਬਲ਼ ਰਹੀ ਝੱਗ ਉੱਪਰ ਫੂਕਾਂ ਮਾਰਨ ਲੱਗ ਪਿਆ । ਐਨ੍ਹ ਉਸੇ ਮੌਕੇ ਭਾਈਆ ਜੀ ਬਾਹਰੋਂ ਆ ਗਏ। ਅਸਮਾਨੀਂ ਬਿਜਲੀ ਗੜ੍ਹਕਣ ਵਾਂਗ ਉਨਾਂ੍ਹ ਮੈਂਨੂੰ ਝਿੜਕਾ ਮਾਰਿਆ-"ਸਹੁਰਿਆ ਮੂਰਖਾ, ਹੁਣ ਇਹ ਜੂਠੀ ਨੀ ਹੋ ਗਈ ਤੇਰੀ ਲਗਦੀ ?" ਰੱਬ ਦਾ ਸ਼ੁਕਰ ਕਿ ਉਸ ਦਿਨ ਮੇਰਾ ਜਨਮ-ਦਿਨ ਸੀ , ਨਹੀਂ ਤਾਂ ਵਜੰਤਰੂ ਦਾ 'ਬੋਨਸ' ਜ਼ਰੂਰ ਮਿਲ਼ ਜਾਣਾ ਸੀ।
ਮੈਂਨੂੰ ਨਸੀਹਤ ਵਜੋਂ, ਬਣੀਂ ਬਣਾਈ ਚਾਹ ਦਾ ਪਤੀਲਾ ਮੇਰੇ ਹੱਥੋਂ ਹੀ ਨਾਲ਼ੀ ਵਿੱਚ ਸੁਟਵਾਇਆ। ਨਾਲ਼ੇ ਉਨਾਂ੍ਹ ਆਪਣੇ ਪੁੱਠੇ ਹੱਥ ਉੱਪਰ ਫੂਕ ਮਾਰ ਕੇ ਦਿਖਾਇਆ ਕਿ ਮੂੰਹ 'ਚੋਂ ਨਿੱਕਲ਼ੇ ਸਾਹ ਵਿੱਚ ਥੁੱਕ ਦੇ ਬਰੀਕ ਬਰੀਕ ਅੰਸ਼ ਹੁੰਦੇ ਹਨ, ਜੋ ਦਿਖਾਈ ਨਹੀਂ ਦਿੰਦੇ।
ਇੱਕ ਅਮਰੀਕਨ ਬੱਚੇ ਵਲੋਂ ਆਪਣੀ 'ਬਰਥ-ਡੇ' ਪਾਰਟੀ ਮੌਕੇ ਕੇਕ ਉੱਪਰ ਗੱਡੀਆਂ ਮੋਮਬੱਤੀਆਂ ਨੂੰ ਫੂਕਾਂ ਮਾਰ ਕੇ ਬੁਝਾਉਂਦਿਆਂ ਤੱਕ ਕੇ ਜਿੱਥੇ ਮੈਂਨੂੰ ਆਪਣਾ ਜਨਮ-ਦਿਨ ਚੇਤੇ ਆਇਆ, ਉੱਥੇ ਬੁਝ ਰਹੀਆਂ ਮੋਮਬੱਤੀਆਂ , ਮੈਂਨੂੰ ਆਪਣੀ ਉਮਰ ਦੇ ਬੀਤ ਗਏ ਵਰ੍ਹਿਆਂ ਦੀਆਂ ਪ੍ਰਤੀਕ ਜਾਪੀਆਂ। ਸਾਲ ਭਰ ਜਗਦੀ ਜਗਦੀ ਇੱਕ ਮੋਮਬੱਤੀ ੧੭ ਅਕਤੂਬਰ ਨੂੰ ਬੁਝ ਜਾਂਦੀ ਹੈ।ਨਵੀਂ ਜਗਣ ਵਾਲ਼ੀ ਦੇ ਆਕਾਰ ਦਾ ਕੋਈ ਭਰੋਸਾ ਨਹੀਂ ਹੁੰਦਾ ਕਿ ਇਹ ਕਦੋਂ ਕੁ ਤੱਕ---- -!ਮੇਰੇ ਜ਼ਿਹਨ ਵਿੱਚ ਪਹਿਲੇ ਗੁਰੁ ਜੀ ਦੀਆਂ ਉਚਾਰੀਆਂ ਪੰਕਤੀਆਂ ਆ ਗਈਆਂ-
'ਦਸ ਬਾਲਤਣ ਬੀਸ ਰਵਣਿ ਤੀਸਾ ਕਾ ਸੁੰਦਰ ਕਹਾਵੈ॥ ਚਾਲੀਸੀ ਪੁਰੁ ਹੋਇ ਪਚਾਸੀ ਪਗ ਖਿਸੈ ਸਠੀ ਕੋ ਬੁਢੇਪਾ ਆਵੈ॥ ਸਤਰਿ ਕਾ ਮਤਿ ਹੀਣੁ ਅਸੀਹਾਂ ਕਾ ਵਿਉਹਾਰ ਨ ਪਾਵੈ॥ ਨਵੈ ਕਾ ਸਿਹਜਾਸਣੀ ਮੂਲਿ ਨ ਜਾਣੈ ਆਪ ਬਲ॥ ਢੰਡੋਲਿਮੁ ਢੂਢਿਮੁ ਡਿੱਠੁ ਮੈਂ ਨਾਨਕ ਜਗੁ ਧੂੰਏਂ ਕਾ ਧਵਲਹਰੁ॥
ਅੱਜ ਦੇ ਮਾਪੇ ਆਪਣੇ ਬੱਚਿਆਂ ਦੇ ਜਨਮ-ਦਿਨ ਬੜੇ ਖਰਚੀਲੇ ਤੇ ਭੜਕੀਲੇ ਢੰਗ ਨਾਲ਼ ਮਨਾਉਂਦੇ ਹਨ।ਲੇਕਿਨ ਇਸ ਪੱਖ ਵੱਲ ਤਵੱਜੋ ਹੀ ਨਹੀਂ ਦਿੰਦੇ ਕਿ ਸਾਡੇ ਬੱਚੇ ਇਖਲਾਕੀ,ਵਿਰਾਸਤੀ ਕਦਰਾਂ-ਕੀਮਤਾਂ ਤੋਂ ਵਿਰਵੇ ਤਾਂ ਨਹੀਂ ਰਹਿ ਗਏ ?ਕੱਲ੍ਹ ਨੂੰ ਕੋਈ ਇਨ੍ਹਾਂ ਨੂੰ ਇਹ ਮਿਹਣਾ ਤਾਂ ਨਹੀਂ ਮਾਰ ਦਏਗਾ–'ਤਿਫਲ ਮੇਂ ਬੂ ਆਏ ਕਹਾਂ ਮਾਂ ਬਾਪ ਕੇ ਕਿਰਦਾਰ ਕੀ। ਦੂਧ ਡਿੱਬੇ ਕਾ ਮਿਲਾ ਤਾਲੀਮ ਹੈ ਸਰਕਾਰ ਕੀ!'
ਬਜ਼ੁਰਗ ਅਕਸਰ ਸੁਣਾਉਂਦੇ ਹੁੰਦੇ ਨੇ ਕਿ ਕਿਸੇ ਵੇਸਵਾ ਨੇ ਇੱਕ ਮਹਾਤਮਾ ਨੂੰ ਮਖੌਲ ਵਜੋਂ ਪੁੱਛਿਆ ਸੀ ਕਿ ਤੁਹਾਡੀ ਦਾਹੜੀ ਚੰਗੀ ਹੈ ਜਾਂ ਮੇਰੇ ਕੁੱਤੇ ਦੀ ਪੂਛ ? ਮਹਾਤਮਾ ਜੀ ਨੇ ਕਿਹਾ ਬੀਬਾ ਕਿਸੇ ਸਮੇਂ ਤੇਰੇ ਸਵਾਲ ਦਾ ਜਵਾਬ ਵੀ ਦਿਆਂਗਾ। ਆਪਣੇ ਆਖਰੀ ਸਾਹ ਲੈਂਦਿਆਂ ਮਹਾਤਮਾ ਨੇ ਵੇਸਵਾ ਨੂੰ ਬੁਲਾ ਕੇ ਕਿਹਾ ਕਿ ਭਾਈ ਬੀਬਾ ਮੇਰੀ ਦਾਹੜੀ ਚੰਗੀ ਹੈ, ਤੇਰੇ ਕੁੱਤੇ ਦੀ ਪੂਛ ਨਾਲ਼ੋਂ ! ਵੇਸਵਾ ਬੋਲੀ ਕਿ ਏਨੀਂ ਗੱਲ ਪਹਿਲੋਂ ਹੀ ਕਿਉਂ ਨਾ ਆਖੀ?
"ਬੀਬਾ ਜਿਉਂਦੇ-ਜੀਅ ਹਮੇਸ਼ਾਂ ਤਿਲਕਣਬਾਜ਼ੀ ਦਾ ਖਤਰਾ ਬਣਿਆਂ ਰਹਿੰਦਾ ਹੈ। ਪਤਾ ਨਹੀਂ ਕਦੋਂ-ਕਿੱਥੇ ਪੈਰ ਫਿਸਲ ਜਾਏ ! ਦੁਰਾਚਾਰੀ, ਬਦ-ਇਖਲਾਕ ਜਾਂ ਕਲੰਕਿਤ ਦਾਹੜੀਆਂ ਨਾਲ਼ੋਂ ਕੁੱਤੇ ਦੀ ਪੂਛ ਹੀ ਚੰਗੀ ਹੁੰਦੀ ਹੈ !!" ਮਹਾਤਮਾ ਵੱਲੋਂ ਜਵਾਬ ਮਿਲ਼ਿਆ।
ਇਸੇ ਅਣ-ਕਿਆਸੇ ਖਤਰੇ ਵੱਲ ਇਸ਼ਾਰਾ ਕਰਦਿਆਂ ਹੋਇਆਂ ਗ੍ਰੰਥ-ਕਾਰਾਂ ਨੇ 'ਦੋ-ਸਤਰੀਆ' ਲਿਖਿਆ ਹੈ-
ਬਹੁ ਬੀਤੀ ਥੋੜ੍ਹੀ ਰਹੀ ਛਿਨ ਛਿਨ ਗਈ ਵਿਹਾਇ।
ਏਕ ਘੜੀ ਕੇ ਕਾਰਨੇ ਮਤਿ ਕਲੰਕ ਲੱਗ ਜਾਇ !
ਟਦੁਪaਲਪੁਰ@ੇaਹੋ.ਚੋਮ ੦੦੧-੪੦੮-੯੧੫-੧੨੬੮ ਸੱਚ ਹੈ ਪਰ ਕੌੜਾ- 7
ਇਸ ਦੁਨੀਆ ਦੇ ਰਚਨਹਾਰੇ ਦੇ ਚੋਜ ਵੀ ਬੜੇ ਨਿਰਾਲੇ ਹਨ ਤੇ ਉਸ ਦੀਆ ਉਹ ਹੀ ਜਾਣਦਾ ਹੈ।ਇਸ ਸੰਸਾਰ ਵਿੱਚ ਕੋਈ ਵੀ ਚੀਜ਼ ਇਹੋ ਜਿਹੀ ਨਹੀ ਜਿਸ ਦਾ ਕੋਈ ਮਤਬਲ ਨਾ ਹੋਵੇ। ਸੰਸਾਰ ਵਿੱਚ ਇੱਕ ਕਣ ਵੀ ਅਹਿਮੀਅਤ ਰੱਖਦਾ ਹੈ। ਪ੍ਰਮਾਤਮਾ ਨੇ ਇਸ ਸੰਸਾਰ ਵਿੱਚ ਹਰੇਕ ਚੀਜ਼ ਦੇ ਜੌੜਾ ਬਣਾਇਆ ਹੈ।ਜਿਸ ਤਰਾ ਜੇ ਦਿਨ ਹੈ ਤਾ ਦੂਜੇ ਪਾਸੇ ਰਾਤ ਹੈ।ਜਿੱਥੇ ਦੁੱਖ ਹੈ ਉੱਥੇ ਸੁੱਖ ਹੈ।ਇਸ ਤਰਾ ਹੀ ਇਨਸਾਨ ਦੀ ਜਿੰਦਗੀ ਵੀ ਇੱਕ ਸਿੱਕੇ ਦੇ ਦੋ ਪਹਿਲੂ ਹਨ ਇੱਕ ਪਾਸੇ ਸੱਚ ਹੈ ਤੇ ਦੂਜੇ ਪਾਸੇ ਝੂਠ ਹੈ।ਹਰ ਇੱਕ ਇਨਸਾਨ ਵਿੱਚ ਸੱਚ ਤੇ ਝੂਠ ਮੋਜੂਦ ਹੈ।ਇੱਕ ਇਨਸਾਨ ਹੀ ਇੱਕ ਲਈ ਚੰਗਾ ਹੈ ਤੇ ਦੂਜੇ ਲਈ ਬੁਰਾ।ਜੇ ਇਨਸਾਨ ਕਿਸੇ ਦੀ ਮੰਗ ਦੀ ਪੂਰਤੀ ਕਰ ਦੇਵੇ ਤਾ ਉਹ ਚੰਗਾ ਹੈ ਤੇ ਉਹੀ ਇਨਸਾਨ ਦੂਜੇ ਦੀ ਮੰਗ ਪੂਰੀ ਨਾ ਕਰ ਸਕੇ ਤਾ ਉਹ ਮਾੜਾ ਹੈ।ਜੇ ਇਨਸਾਨ ਕਿਸੇ ਦੀ ਉਸਤਦੀ ਕਰਦਾ ਹੈ ਤਾ ਚੰਗਾ ਹੈ ਜੇ ਉਸ ਦੇ ਔਗਣਾ ਨੂੰ ਜੱਗ ਜ਼ਾਹਿਰ ਕਰੇ ਤਾ ਉਸੇ ਪਲ ਹੀ ਉਹੀ ਇਨਸਾਨ ਮਾੜਾ ਹੈ।ਅਸਲ ਵਿੱਚ ਸਮਾਜ ਹੀ ਆਪਣੇ ਮਤਬਲ ਲਈ ਇਨਸਾਨ ਨੂੰ ਚੰਗੇ-ਮਾੜੇ ਦੀ ਉਪਾਧੀ ਨਾਲ ਨਿਵਾਜਦਾ ਹੈ।ਸੰਸਾਰ ਦੇ ਹਰ ਇਨਸਾਨ ਦੀ ਤਮੰਨਾ ਹੈ ਕਿ ਉਸ ਨੂੰ ਸਲਾਮਾ ਹੋਣ ਪਰ ਉਹ ਨਾ ਕਿਸੇ ਨੂੰ ਕਰੇ।ਇੱਕ ਦਿਨ ਉਹ ਸੀ ਜਿਸ ਦਿਨ ਇਨਸਾਨ ਦੇ ਗੁਣਾ ਨੂੰ ਸਲਾਮਾ ਹੁੰਦੀਆ ਸਨ।ਪਰ ਅੱਜ ਪੈਸੇ ਵਾਲੇ ਨੂੰ ਹੁੰਦੀਆ ਹਨ।ਅੱਜ ਸਮਾਜ ਦੋ ਭਾਗਾ ਵਿੱਚ ਵੰਡਿਆ ਹੋਇਆ ਹੈ ਇੱਕ ਅਮੀਰ ਵਰਗ ਤੇ ਦੂਜਾ ਗਰੀਬ ਵਰਗ ,ਪਰ ਤਮੰਨਾ ਦੋਹਾ ਦੀ ਇੱਕ ਹੀ ਹੈ।ਜਿਸ ਤਰਾ ਅੱਜ ਇਹ ਦੋਵੇ ਵਰਗ ਸਮਾਜ ਵਿੱਚ ਇੱਕਠੇ ਵਿਚਰ ਰਹੇ ਹਨ ਉਸੇ ਤਰਾ ਹੀ ਸੱਚ ਤੇ ਝੂਠ ਵੀ ਚੱਲ ਰਹੇ ਹਨ।ਸਮਾਜ ਵਿੱਚ ਹਰ ਇਨਸਾਨ ਭਾਵੇ ਆਪਣੇ ਫਾਇਦੇ ਲਈ ਹੀ ਸੋਚਦਾ ਹੈ। ਪਰ ਕੁਝ ਲੋਕ ਸਮਾਜ ਵਿੱਚ ਇੱਹੋ ਜਿਹੇ ਵੀ ਹਨ ਜੋ ਦੂਜਿਆ ਲਈ ਸੋਚਦੇ ਹਨ।ਸਮਾਜ 'ਦੇ ਇਹ ਚਿੰਚਤ ਲੋਕ ਭਾਵੇ ਸਮਾਜਿਕ ਹੋਣ ਜਾ ਧਾਰਮਿਕ ਇਹਨਾ ਲੋਕਾ ਦੀ ਕੋਸ਼ਿਸ਼ ਰਹੀ ਹੈ ਕਿ ਸਮਾਜ ਵਿੱਚ ਸੱਚ ਤੇ ਝੂਠ ਭਾਵੇਂ ਨਾਲ-ਨਾਲ ਚੱਲਣ ਪਰ ਝੂਠ ਸੱਚ ਤੇ ਭਾਰੂ ਨਾ ਹੋ ਸਕੇ।ਸੰਸਾਰ ਤੋਂ ਨਾ ਤਾ ਕਦੇ ਸੱਚ ਖਤਮ ਹੋਇਆ ਹੈ ਤੇ ਨਾ ਹੀ ਕਦੇ ਝੂਠ।ਪਰ ਅੱਜ ਸੱਚ ਤੇ ਝੂਠ ਭਾਰੂ ਪੈ ਰਿਹਾ ਹੈ। ਪਰ ਝੂਠ ਨੂੰ ਮਾਤ ਪਾਉਣ ਲਈ ਸੱਚ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਸਮਾਜ ਵਿੱਚ ਬੁੱਧੀਜੀਵੀ ਵਰਗ ਸਦਾ ਹੀ ਯਤਨਸ਼ੀਲ ਰਹਿੰਦਾ ਹੈ।ਅੱਜ ਸਭ ਤੋਂ ਅੋਖਾ ਕੰਮ ਹੈ ਸੱਚ ਬੋਲਣਾ।ਉਸ ਤੋਂ ਵੀ ਔਖਾ ਹੈ ਸੱਚ ਸੁਣਨਾ।ਕੁਝ ਲੋਕ ਆਪਣੇ ਚੇਹਰੇ ਤੇ ਝੂਠ ਦਾ ਮੋਖੋਟਾ ਚਾੜ ਕੇ ਬੈਠੇ ਹਨ ਤੇ ਆਪਣੇ ਆਪ ਨੂੰ ਕਹਿਣਗੇ ਅਸੀ ਬੜੇ ਸ਼ਾਤ ਤੇ ਧਰਮੀ ਆ ।ਪਰ ਜੇ ਕਿਤੇ ਉਹਨਾ ਨੂੰ ਸੱਚ ਦਾ ਸਾਹਮਣਾ ਕਰਨਾ ਪੈ ਜਾਵੇ ਫਿਰ ਭਾਂਵੜ ਮੱਚ ਜਾਣਗੇ।ਅੱਜ ਸਮਾਜ ਵਿੱਚ ਸੱਚ ਬੋਲਣ ਵਾਲੇ ਨੂੰ ਚੰਗਾ ਨੀ ਸਮਝਿਆ ਜਾਦਾ।ਸਾਡੇ ਸਿੱਖ ਧਰਮ ਦਾ ਮੂਲ ਅਧਾਰ ਹੀ ਸੱਚ ਹੈ ਪਰ ਸਾਡੇ ਸਿੱਖ ਧਰਮ ਵਿੱਚ ਹੀ ਸੱਚ ਬੋਲਣਾ ਬਹੁਤ ਔਖਾ ਹੈ।ਅਸੀ ਲੋਕ ਆਪਣੇ ਦੁਆਲੇ ਇੱਕ ਇਹੋ ਜਿਹੀ ਰੇਖਾ ਖਿੱਚੀ ਬੈਠੇ ਹਾ ਜਿਸ ਦੇ ਚਲਦਿਆ ਅਸੀ ਬੜੇ ਮਹਾਨ ਬਣੀ ਬੈਠੇ ਹਾ।ਸਾਡੇ ਵਰਗਾ ਕੋਈ ਧਰਮੀ ਹੈ ਹੀ ਨਹੀ ਇਹ ਸਾਡੀ ਸੋਚ ਹੈ।ਅਸੀ ਇਸੇ ਵਹਿਮ ਵਿੱਚ ਜੀਵਨ ਗੁਜਾਰ ਰਹੇ ਹਾ।ਅਸੀ ਲੋਕਾ ਲਈ ਹੀ ਬੜੇ ਸ਼ਾਤ,ਧਰਮੀ,ਉਪਕਾਰੀ,ਸੰਗਤੀ ਤੇ ਸੱਚੇ ਹਾ।ਅਸੀ ਆਪਣੀ ਜੱਗ ਵਿੱਚ ਸ਼ੋਭਾ ਕਰਾਉਣ ਲਈ ਕਈ ਚੇਲੇ ਬਾਲਕੇ ਵੀ ਪਾਲ ਛੱਡੇ ਨੇ।ਅਸੀ ਬਾਹਰੋ ਭਾਵੇ ਦੇਵਤੇਆ ਵਾਲਾ ਭੇਖ ਧਾਰੀ ਬੈਠੇ ਹਾ ਪਰ ਅੰਦਰੋ ਸਾਡੀ ਹਾਲਤ ਬੱਗਲੇ ਵਾਲੀ ਹੈ।ਜੇ ਸਾਡਾ ਕਿਤੇ ਵੀ ਹੱਥ ਪੈ ਜਾਵੇ ਅਸੀ ਛੱਡਦੇ ਨਹੀ।ਕਿਸੇ ਦਾ ਹੱਕ ਮਾਰ ਕੇ ਵੀ ਅਸੀ ਧਰਮੀ ਅਖਵਾਉਣਾ ਚਾਹੁੰਦੇ ਹਾ।ਅਸੀ ਆਪਣੇ ਹੱਕ ਵਿੱਚ ਕਈ ਤਰਾ ਦੀਆ ਦਲੀਲਾ ਘੜੀ ਬੈਠੇ ਹਾ ਜਿਹਨਾ ਨਾਲ ਅਸੀ ਆਪਣੀਆ ਨਜ਼ਰਾ ਵਿੱਚ ਮਹਾਨ ਹੀ ਬਣੇ ਰਹਿੰਦੇ ਹਾ।ਪਰ ਜੇ ਕਿਸੇ ਨੇ ਸਾਡੇ ਸੱਚ ਤੋਂ ਪਰਦਾ ਲਾਉਣ ਦੀ ਕੋਸ਼ਿਸ ਕੀਤੀ।ਪਹਿਲਾ ਤਾ ਉਸ ਨੂੰ ਕਈ ਤਰਾ ਦੇ ਸਵਾਲ ਕੀਤੇ ਜਾਦੇ ਹਨ।ਫਿਰ ਦਬਕਾ (ਧਮਕੀ) ਮਾਰ ਕੇ ਡਰਾਉਣ ਦੀ ਕੋਸ਼ਿਸ ਕੀਤੀ ਜਾਦੀ ਹੈ।ਕਈ ਵਾਰ ਤਾ ਗੱਲ ਹੱਦੋ ਵੀ ਵੱਧ ਜਾਦੀ ਹੈ ਤੇ ਅਸੀ ਆਪਣੀ ਤਾਕਤ ਦਾ ਵੀ ਨਜ਼ਾਇਜ ਫਾਇਦਾ ਵੀ ਉਠਾਉਦੇ ਹਾ।ਇਸ ਸੰਸਾਰ ਵਿੱਚ ਸੱਚ ਤੇ ਝੂਠ ਦਾ ਚੱਕਰ ਚੱਲਦਾ ਹੈ ਤੇ ਚੱਲਦਾ ਹੀ ਰਿਹਾ ਹੈ।ਸਾਡੇ ਸਮਾਜ ਪ੍ਰਤੀ ਚਿੰਚਤ ਲੋਕ ਸੱਚ ਬੋਲਣ ਤੇ ਲਿਖਣ ਦੀ ਕੋਸ਼ਿਸ ਕਰਦੇ ਨੇ ਤੇ ਕਰਦੇ ਹੀ ਰਹਿਣਗੇ। ਤਾਨਾਸ਼ਾਹੀ ਲੋਕ ਉਹਨਾ ਨੂੰ ਦਬਾਉਦੇ ਹੀ ਰਹਿਣਗੇ।ਜੇ ਕਿਤੇ ਇਤਿਹਾਸ ਨੂੰ ਧਿਆਨ ਨਾਲ ਘੋਕੀਏ ਤਾ ਪਤਾ ਲਗਦਾ।ਸਿੱਖ ਕੋਮ ਦਾ ਕਿਸੇ ਧਰਮ,ਜਾਤ ਰੰਗ ,ਨਸਲ ਨਾਲ ਕੋਈ ਜਾਤੀ ਵੇਰ ਨਹੀ ਸੀ।ਜੇ ਸਿੱਖਾ ਦੀ ਲੜਾਈ ਸੀ ਤਾ ਉਹ ਸੀ ਸੱਚ ਦੀ ਤੇ ਸੱਚ ਬਦਲੇ ਹੀ ਕੋਮ ਨੇ ਇੰਨੇ ਦੁੱਖ,ਤਸੀਹੇ ਝੱਲੇ ਤੇ ਕੁਰਬਾਨੀਆ ਦਿੱਤੀਆ। ਜੇ ਅੱਜ ਵੀ ਸਾਨੂੰ ਫ਼ਾਸੀਆ ਦੇ ਰੱਸੇ ਗਲਾ ਵਿੱਚ ਪਵਾਉਣੇ ਪੈ ਰਹੇ ਹਨ ਤਾ ਉਹ ਵੀ ਇਸ ਸੱਚ ਕਰਕੇ ।ਜਿਸ ਤਰਾ ਇੱਕ ਕਹਾਵਤ ਪ੍ਰਚਲਤ ਹੈ ਕਿ ਇੱਕ ਕਾਮਜਾਬ ਇਨਸਾਨ ਪਿੱਛੇ ਇੱਕ ਅੋਰਤ ਦਾ ਹੱਥ ਹੁੰਦਾ।ਉਸੇ ਤਰਾ ਇੱਕ ਕੋਮ ਦੀ ਤਰੱਕੀ ਪਿੱਛੇ ਹੋਰ ਕੋਮਾ ਦਾ ਬਹੁਤ ਵੱਡਾ ਹੱਥ ਹੁੰਦਾ ਹੈ।ਕਿਉਕਿ ਜਿਸ ਤਰਾ ਆਪਣੀਆ ਕਮਜ਼ੋਰੀਆ ਦਾ ਪਤਾ ਆਪਣੇ ਨਾਲੋ ਦੂਜਿਆ (ਵਿਰੋਧੀਆ) ਨੂੰ ਜਿਆਦਾ ਪਤਾ ਹੁੰਦਾ।ਉਸੇ ਤਰਾ ਕੋਮ ਦੀਆ ਉਣਤਾਈਆ ਦਾ ਦੂਜਿਆ ਕੋਮਾ ਨੂੰ ਜਿਆਦਾ ਪਤਾ ਹੁੰਦਾ ਹੈ। ਉਹ ਤੁਹਾਡੀਆ ਉਣਤਾਈਆ ਤਹਾਨੂੰ ਨੀਵਾਂ ਦਿਖਾਉਣ ਲਈ ਚਿਤਾਰਦੇ ਹਨ। ਪਰ ਉਹ ਇੱਕ ਪਾਸੇ ਤਾ ਤਹਾਨੂੰ ਥੱਲੇ ਲਾਉਦੇ ਹਨ ਤੇ ਦੂਜੇ ਪਾਸੇ ਤੁਹਾਡੇ ਕਾਮਯਾਬੀ ਲਈ ਮੀਲ ਪੱਥਰ ਸਾਬਿਤ ਹੁੰਦੇ ਹਨ।ਤੁਹਾਡੀ ਕਾਮਯਾਬੀ ਲਈ ਮੀਲ ਪੱਥਰ ਤਦ ਹੀ ਸਾਬਿਤ ਹੋਣਗੇ ਜੇ ਤੁਹਾਡੇ ਵਿੱਚ ਸਹਿਣਸ਼ੀਤਲਾ ਹੋਵੇਗੀ।ਜੇ ਅਸੀ ਵਿਰੋਧੀਆ ਦੀਆ ਕਹੀਆ ਗੱਲਾ ਸੱਚਾਈ ਨੂੰ ਠੰਡੇ ਜਿਗਰੇ ਨਾਲ ਵਿਚਾਰਾਗੇ ਤੇ ਉਹਨਾ ਬੁਰਾਈਆ ਨੂੰ ਦੂਰ ਕਰਕੇ ਨਿਰੋਲ ਹੋ ਜਾਵਾਗੇ।ਅਸੀ ਅੱਗੇ ਤੋਂ ਇਹੋ ਜਿਹੀ ਗਲਤੀ ਨਹੀ ਕਰਾਗੇ ਤੇ ਨਾ ਹੀ ਵਿਰੋਧੀਆ ਨੂੰ ਮੋਕਾ ਦੇਵਾਗੇ।ਜੇ ਕਿਸੇ ਵਿਅਕਤੀ ਜਾ ਕੋਮ ਨੇ ਤਰੱਕੀ ਕਰਨੀ ਹੈ ਤਾ ਵਿਰੋਧੀਆ ਦਾ ਹੋਣਾ ਬੜਾ ਜਰੂਰੀ ਹੈ।ਸਾਡੇ ਵਿੱਚ ਜਿੰਨੀ ਨਿਮਰਤਾ ਸੀ ਅੱਜ ਅਸੀ ਉਨ੍ਹੇ ਹੀ ਜਿਆਦਾ ਹੰਕਾਰੀ ਹੋਏ ਬੈਠੇ ਹਾ।ਅਸੀ ਤਾ ਜੋ ਕਰਨਾ ਸੀ ਕਰ ਹੀ ਲਿਆ ਪਰ ਅਸੀ ਆਪਣੀਆ ਨਸਲਾ ਨੂੰ ਵੀ ਉਸੇ ਦਲਦਲ ਵਿੱਚ ਘੜੀਸ ਲਿਆ ਹੈ।ਜਿਸ ਝੂਠ ਦੇ ਰਾਹ ਅਸੀ ਚੱਲ ਹਾ ਉਸੇ ਰਾਹ ਤੇ ਆਪਣੇ ਬੱਚਿਆ ਨੂੰ ਵੀ ਤੋਰ ਲਿਆ ਹੈ।ਜੇ ਕਿਸੇ ਦਾ ਘਰ ਫੂਨ ਆ ਜਾਵੇ ਅਸੀ ਕੋਲ ਬੈਠੇ ਹੀ ਬੱਚੇ ਨੂੰ ਫੂਨ ਚੁੱਕਣ ਲਈ ਕਹਾਗੇ ਤੇ ਉਸ ਨੂੰ ਝੂਠ ਬੋਲਣ ਲਈ ਕਹਾਗੇ ਕਿ ਕਹਿ ਦੇ ਡੈਡੀ ਘਰ ਨਹੀ।ਜੇ ਕਿਤੇ ਕੋਈ ਸੱਜਣ ਮਿੱਤਰ ਜਾ ਕੋਈ ਹੋਰ ਬੇਮੋਕੇ ਆ ਦਰਵਾਜਾ ਖੜਕਾ ਦੇਵੇ ਤਦ ਬੱਚੇ ਨੂੰ ਕਹਾਗੇਂ ਕਿ ਦਰਵਾਜਾ ਖੋਲੇ ਤੇ ਕਹੇ ਡੈਡੀ ਜੀ ਘਰ ਨਹੀ।ਇਸ ਤਰਾ ਦਾ ਅਸੀ ਸਮਾਜ ਸਿਰਜ ਰਹੇ ਹਾ ਉਸ ਦੇ ਨਤੀਜੇ ਵੀ ਭੁਗਤ ਰਹੇ ਹਾ।ਜਿਸ ਤਰਾ ਕਹਿ ਲਈਏ ਜਿਹੜੇ ਅਸੀ ਕੰਡੇ ਖਿਲਾਰੇ ਹਨ ਉਹ ਸਾਡੇ ਹੀ ਚੁੰਭਣਗੇ। ਅਸੀ ਝੂਠ ਜਿੰਨਾ ਮਰਜੀ ਬੋਲ ਲਈਏ ਪਰ ਆਖਿਰ ਤਾ ਜਿੱਤ ਸੱਚ ਦੀ ਹੀ ਹੋਣੀ ਹੈ।ਅੱਜ ਦੇ ਸਮੇ ਵਿੱਚ ਜੇ ਕੋਈ ਸੱਚ ਬੋਲਦਾ ਹੈ ਜਾ ਲਿਖਦਾ ਹੈ ਤਾ ਉਸ ਦੀਆ ਲੱਤਾ ਖਿਚਣ ਦੀ ਬਿਜਾਏ ਉਸ ਦਾ ਸਾਥ ਦਈਏ। ਅੱਜ ਸੱਚ ਬੋਲਣ ਦੀ ਬਹੁਤ ਲੋੜ ਹੈ ਕਿਉਕਿ ਅੱਜ ਸੱਚ ਤੇ ਝੂਠ ਹਾਵੀ ਹੋਣ ਨੂੰ ਫਿਰਦਾ ਹੈ।ਜੇ ਅੱਜ ਅਸੀ ਪਾਪੀ ਨੂੰ ਪਾਪੀ ਨਾ ਕਹਾਗੇ ਤਾ ਹੋਰ ਕੋਣ ਕਹੇਗਾ।ਜੇ ਅਸੀ ਗਲਤ ਕੰਮ ਹੁੰਦਾ ਵੇਖ ਕੇ ਅੱਖਾ ਮੀਟ ਲਈਆ ਤਾ ਅਸੀ ਇਹਨਾ ਤਾਨਾਸ਼ਾਹ ਲੋਕਾ ਦੀ ਡਗੋਰੀ ਬਣ ਕੇ ਰਹਿ ਜਾਵਾਗੇ।ਜੇ ਗੁਰੂ ਨਾਨਕ ਦੇਵ ਜੀ ਬਾਬਰ ਨੂੰ ਜਾਬਰ ਕਹਿ ਕੇ ਵੰਗਾਰ ਸਕਦੇ ਹਨ ਤਾ ਅੱਜ ਅਸੀ ਵੀ ਇਹਨਾ ਤਾਨਾਸ਼ਾਹ ਲੋਕਾ ਨੂੰ ਵੰਗਾਰ ਸਕਦੇ ਹਾ।ਕਿਉਕਿ ਸਾਡੀਆ ਰਗਾ ਵਿੱਚ ਵੀ ਗੁਰੂ ਨਾਨਕ ਦੇਵ ਜੀ ਦਾ ਖੂਨ ਹੈ।ਜੇ ਕੋਈ ਇਨਸਾਨ ਇਨਸਾਫ ਲਈ ਅਵਾਜ਼ ਉਠਾਉਦਾ ਹੈ ਤਾ ਜੇ ਅਸੀ ਉਸ ਦਾ ਸਾਥ ਨਹੀ ਦੇ ਸਕਦੇ ਤਾ ਉਸ ਦੇ ਰਾਹ ਦਾ ਰੋੜਾ ਬਣਨ ਦਾ ਵੀ ਸਾਨੂੰ ਕੋਈ ਹੱਕ ਨਹੀ।
ਸੌਦਾਗਰ ਸਿੰਘ ਬਾੜੀਆਂ ਨਿਊਜ਼ੀਲੈਂਡ।ਸੱਚ ਹੈ ਪਰ ਕੌੜਾ-6.........ਸੌਦਾਗਰ ਸਿੰਘ ਬਾੜੀਆ ਨਿਊਜ਼ੀਲੈਂਡ
ਜਿੱਥੇ ਸੰਸਾਰ ਤੇ ਸਭ ਕੁਝ ਬਦਲ ਗਿਆ ਉਥੇ ਜੇ ਨਹੀ ਬਦਲੀ ਤਾ ਉਹ ਹੈ ਇਨਸਾਨ ਦੀ ਸੋਚ,ਹਜ਼ਾਰਾ ਸਾਲ ਜਿੱਥੇ ਪਹਿਲਾ ਸੀ ਅੱਜ ਵੀ ਉੱਥੇ ਹੀ ਆ।ਮਨੁੱਖ ਨੇ ਪ੍ਰਮਾਤਮਾ ਨੂੰ ਤਾ ਸਵੀਕਾਰ ਕਰ ਲਿਆ ਪਰ ਉਸ ਦੇ ਉਪਦੇਸ਼ਾ ਨੂੰ ਸਵੀਕਾਰ ਨਹੀ ਕੀਤਾ।ਕੁਝ ਇਨਸਾਨਾ ਨੇ ਆਪਣੇ ਰੁਜ਼ਗਾਰ ਲਈ ਵਹਿਮ ਭਰਮਾ ਦਾ ਇਹੋ ਜਿਹਾ ਤਾਣਾ-ਬਾਣਾ ਬੁਣਿਆ।ਇਨਸਾਨ ਦੁਆਰਾ ਬੁਣੇ ਇਸ ਜਾਲ ਵਿੱਚ ਇਨਸਾਨ ਹੀ ਫਸ ਗਿਆ ।ਇਨਸਾਨ ਵਹਿਮਾ ਭਰਮਾ ਦੇ ਜਾਲ ਵਿੱਚ ਇੱਕ ਵਾਰ ਕੀ ਫਸਿਆ ਬਸ ਇਸ ਦਲਦਲ ਵਿੱਚ ਧਸਦਾ ਹੀ ਚਲਾ ਗਿਆ।ਇਸ ਹਿੰਦੂ ਟਪਕੇ ਨੇ ਇਹੋ ਜਿਹੀਆ ਮਨ-ਘੜਤ ਕਹਾਣੀਆ ਘੜੀਆ ਗਰੀਬ ਤੇ ਅਨਪ੍ਹੜ ਇਨਸਾਨ ਰੱਬ ਨੂੰ ਭੁਲਾ ਕੇ ਇਹਨਾ ਦੇ ਪਿੱਛੇ ਹੀ ਹੋ ਤੁਰਿਆ।ਇਹਨਾ ਲੋਕਾ ਨੇ ਭੋਲੇ ਭਾਲੇ ਲੋਕਾ ਦੀ ਮਨ ਚਾਹੀ ਲੁੱਟ ਕੀਤੀ ਤੇ ਗਰੀਬ ਤੇ ਮਜਬੂਰ ਲੋਕਾ ਦੀ ਹਾਲਤ ਜਾਨਵਰਾ ਤੋਂ ਵੀ ਮਾੜੀ ਕਰ ਛੱਡੀ।ਇਸ ਤਾਨਾਸ਼ਾਹੀ ਹਿੰਦੂ ਕੋਮ ਨੇ ਇਨਸਾਨ ਨੂੰ ਇਨਸਾਨ ਹੋਣ ਦੇ ਹੱਕ ਤੋਂ ਵੀ ਵਾਂਝਾ ਕਰ ਦਿੱਤਾ। ਸਿੱਖ ਧਰਮ ਦੇ ਬਾਨੀ ਗੁਰੂ ਸਹਿਬਾਨਾ ਨੇ ਇਨਸਾਨ ਦੀ ਸਮਾਜ ਵਿੱਚ ਲਤਾੜੇ ਗਰੀਬ ਵਰਗ ਨੂੰ ਉੱਚਾ ਚੁੱਕਣ ਲਈ ਆਪਣਾ ਸਾਰਾ ਜੀਵਨ ਲਾ ਦਿੱਤਾ।ਇਨਸਾਨ ਦੀ ਮਰ ਚੁੱਕੀ ਜ਼ਮੀਰ ਨੂੰ ਮੁੜ ਸੁਰਜੀਤ ਕੀਤਾ।ਜਿਸ ਚਿੱਕੜ ਵਿੱਚੋ ਸਾਡੇ ਗੁਰੂ ਸਹਿਬਾਨਾ ਨੇ ਸਾਨੂੰ ਕੱਢਿਆ ਸੀ ਅਸੀ ਅੱਜ ਉਸੇ ਚਿੱਕੜ ਵਿੱਚ ਫਿਰ ਫਸਦੇ ਜਾ ਰਹੇ ਹਾ।ਅੱਜ ਭਾਵੇ ਅਸੀ ਚੰਦ ਸੂਰਜ ਆਦਿ ਗ੍ਰਹਿਾ ਤੱਕ ਦੇ ਭੇਦ ਭਾਵੇਂ ਖੋਲ ਲਏ ਹਨ ।ਪਰ ਸਾਡੀ ਸਿੱਖ ਕੋਮ ਅੱਜ ਵੀ ਵਹਿਮਾ ਭਰਮਾ ਵਿੱਚ ਫਸੀ ਹੋਈ ਹੈ।ਪਹਿਲਾ ਹਿੰਦੂ ਲੋਕਾ ਨੇ ਦੁਨੀਆ ਵਹਿਮਾ ਵਿੱਚ ਪਾਈ ਹੋਈ ਸੀ ਤੇ ਹੁਣ ਸਿੱਖ ਬਾਬਿਆ ਨੇ।ਇਸ ਗੱਲ ਨੂੰ ਮੰਨਣਾ ਵੀ ਪਵੇਗਾ ਕਿ ਸਾਰੀ ਦੁਨੀਆ ਵਿੱਚ ਮਹਾਨ ਵੀ ਸਾਡਾ ਸਿੱਖ ਧਰਮ ਹੈ ਤੇ ਸਾਰਿਆ ਤੋਂ ਵੀ ਪਛੜਿਆ ਸਾਡਾ ਸਿੱਖ ਧਰਮ ਹੀ ਹੈ।ਸਾਡੇ ਰਹਿਬਰਾ ਨੇ ਜਿਸ ਮੰਜਿਲ ਦੇ ਰਾਹ ਸਾਨੂੰ ਪਾਇਆ ਸੀ ਅਸੀ ਉਸ ਰਾਹ ਤੇ ਅਗਾਂਹ ਨੂੰ ਪੈਰ ਪੁੱਟਣ ਦੀ ਬਜਾਏ ਜਿੰਨੇ ਕਦਮ ਪੁੱਟੇ ਪਿਛਾਂਹ ਵੱਲ ਹੀ ਪੁੱਟੇ ਨੇ।ਜਿਹਨਾ ਵਹਿਮਾ ਭਰਮਾ ਵਿੱਚੋ ਸਾਨੂੰ ਕੱਢਿਆ ਸੀ ਅਸੀ ਉਸੇ ਵਹਿਮਾ ਭਰਮਾ ਵਿੱਚ ਫਸੇ ਹੋਏ ਹਾ।ਕਿਸੇ ਪੁੱਛਾ,ਮੜੀ,ਧਾਗੇ ਤਬੀਤਾ ਵਾਲਿਆ ਦੇ ਚਲੇ ਜਾਊ ਸਭ ਤੋਂ ਮੁਹਰਲੀ ਕਤਾਰ ਵਿੱਚ ਸਿੱਖ ਹੀ ਹੋਣਗੇ।ਅੱਜ ਵੀ ਸਿੱਖ ਬਿੱਲੀ ਦੇ ਰਸਤਾ ਕੱਟਣ ਤੇ ਵਿਚਾਰਾ ਵਿੱਚ ਪੈ ਜਾਦਾ ਤੇ ਕਿਸੇ ਕੰਮ ਤੇ ਨਿਕਲਦਿਆ ਕਿਸੇ ਦੇ ਛਿੱਕ ਮਾਰਨ ਤੇ ਘਰ ਨੂੰ ਨਾ ਮੁੜੇ ਤਾ ਫਿਰ ਉਹ ਸਿੱਖ ਕਾਹਦਾ।ਇਹ ਤਾ ਸੀ ਆਮ ਬੰਦੇ ਦੀ ਗੱਲ ਸਾਡੇ ਧਰਮ ਦੇ ਪ੍ਰਚਾਰਿਕ ,ਜਿਹਨਾ ਨੇ ਲੋਕਾ ਨੂੰ ਇਹਨਾ ਭੁਲੇ ਲੋਕਾ ਨੂੰ ਸੇਧ ਦੇਣੀ ਆ ਉਹ ਵੀ ਇਹਨਾ ਵਹਿਮਾ ਵਿੱਚ ਹੀ ਫਸੇ ਹੋਏ ਹਨ।ਇਹ ਲੋਕ ਸੰਗਤਾ ਨੂੰ ਭਾਵੇ ਵਹਿਮਾ ਭਰਮਾ ਤੋਂ ਦੂਰ ਰਹਿਣ ਦਾ ਲੱਖ ਉਪਦੇਸ਼ ਕਰਦੇ ਹੋਣ ਪਰ ਇਹ ਲੋਕ ਆਪ ਵਹਿਮਾ ਵਿੱਚ ਸਭ ਤੋਂ ਵੱਧ ਫਸੇ ਹੋਏ ਹਨ।ਇੱਕ ਗੁਰਦੁਆਰਾ ਸਾਹਿਬ ਵਿੱਚ ਸੁਣਨ ਨੂੰ ਮਿਲਿਆ ਇੱਕ ਦਿਨ ਜਦੋ ਲੰਗਰ ਲਈ ਆਟਾ ਗੁਨਣ ਲਈ ਆਟੇ ਵਿੱਚ ਪਾਣੀ ਪਾਇਆ ਤਾ ਆਟੇ ਦਾ ਰੰਗ ਕਾਲਾ ਹੋ ਗਿਆ।ਉਸ ਆਟੇ ਦਾ ਰੰਗ ਕਾਲਾ ਹੋਣ ਦਾ ਕਾਰਨ ਦਾ ਪਤਾ ਤਾ ਨਹੀ ਲੱਗਿਆ।ਪਰ ਇਹ ਗੱਲ ਜਰੂਰ ਸੁਣਨ ਨੂੰ ਮਿਲੀ ਕੀ ਕਿਸੇ ਨੇ ਜਾਦੂ ਟੂਣਾ ਕੀਤਾ ਲਗਦਾ ਹੈ।ਜੇ ਗੁਰੂਘਰ ਦਾ ਗ੍ਰੰਥੀ ਸਿੰਘ ਇਹ ਗੱਲ ਕਹੇ ਕਿ ਅਸੀ ਲੰਗਰ ਵਿੱਚ ਮਾਂਹਾ ਦੀ ਦਾਲ ਇਸ ਕਰਕੇ ਨੀ ਬਣਾਉਣੀ ਕਿ ਇਹ ਲੋਕਾ ਵਲੋਂ ਚਾੜੀ ਮਾਂਹਾ ਦੀ ਦਾਲ ਨਹੀ ਲੋਕਾ ਵਲੋ ਚਾੜੇ ਗ੍ਰਹਿ ਹਨ।ਫਿਰ ਹੋਰ ਕੀ ਹੋ ਸਕਦਾ।ਸਾਡੇ ਲੋਕ ਕੰਮ ਰਾਸ ਕਰਨ ਜਾ ਗ੍ਰਹਿਾ ਦੀ ਦਿਸ਼ਾ ਸਹੀ ਕਰਨ ਲਈ ਮਾਂਹਾ ਦੀ ਦਾਲ ਦੇ ਲਿਫਾਫੇ ਭਰ-ਭਰ ਕੇ ਗੁਰੂਘਰਾ ਵਿੱਚ ਚਾੜਦੇ ਹਨ।ਇੱਕ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾ ਵਲੋਂ ਗਰੋਸਰੀ ਵਾਲੇ ਕਮਰੇ ਦੀ ਸਫ਼ਾਈ ਕਰਦੇ ਸਮੇਂ ਡੇਢ ਕੁਆਟਿਲ ਮਾਂਹਾ ਦੀ ਦਾਲ ਖਰਾਬ ਹੋਈ ਸੁੱਟੀ ।ਇਹਨਾ ਲੋਕਾ ਨੂੰ ਕੋਈ ਪੁੱਛੇ ਓ ਭਲਓ ਜੇ ਮਾਂਹਾ ਦੀ ਦਾਲ ਸਭ ਕੁਝ ਠੀਕ ਕਰ ਦਿੰਦੀ ਤਾ ਅੱਜ ਲੋਕਾ ਦੀ ਦਸ਼ਾ ਤਰਸਯੋਗ ਨਾ ਰਹਿੰਦੀ।ਸਾਡੇ ਸਮਾਜ ਨੂੰ ਜਾਗਰੂਕਤਾ ਪ੍ਰਦਾਨ ਕਰਨ ਵਿੱਚ ਮੀਡੀਏ ਦਾ ਬਹੁਤ ਵੱਡਾ ਯੋਗਦਾਨ ਹੈ ਪਰ ਅੱਜ ਕੱਲ ਵੀ ਅੰਧਵਿਸ਼ਵਾਸ ਫੈਲਾਉਣ ਵਾਲੇ ਮੀਡੀਏ ਤੇ ਵੀ ਛਾਏ ਪਏ ਨੇ।ਇੱਕ ਦਿੱਨ ਇੰਡੀਆ ਮੀਡੀਆ ਤੇ ਇੱਕ ਮਹਾਪੁਰਸ਼ ਰਾਸ਼ੀਫਲ ਦਾ ਹਾਲ ਸੁਣਾਉਦੇ ਹੋਏ ਹਰੇਕ ਰਾਸ਼ੀ ਵਾਲਿਆ ਨੂੰ ਮੰਗਲਵਾਲ ਵਾਲੇ ਦਿਨ ਦੋ ਕਿਲੋ ਮਾਂਹਾ ਦੀ ਦਾਲ ਪਾਣੀ ਵਿੱਚ ਵਹਾਉਣ ਦੀ ਤਜਵੀਜ ਕਰ ਰਿਹਾ ਸੀ।ਇੰਡੀਆ ਜਿਹੇ ਦੇਸ਼ ਵਿੱਚ ਦਾਲ ਰੋਟੀ ਉਂਜ ਵੀ ਬੜੀ ਔਖੀ ਲੋਕਾ ਨੂੰ ਨਸੀਬ ਹੁੰਦੀ ਆ।ਤੂੰ ਥੋੜੀ ਨਾ ਬਹੁਤੀ ਦੋ -ਦੋ ਕਿਲੋ ਮਾਂਹਾ ਦੀ ਦਾਲ ਪਾਣੀ ਵਿੱਚ ਸੁਟਾਈ ਜਾਦਾ।ਜੇ ਕਿਸੇ ਗਰੀਬ ਦੇ ਮੂੰਹ ਪੈ ਜਾਵੇਗੀ ਤਾ ਫਿਰ ਗ੍ਰਹਿ ਕਿਹੜੇ ਗੁੱਸਾ ਕਰਨ ਲੱਗੇ ਆ।ਇੰਡੀਆ ਵਿੱਚ ਤਾ ਕੀ ਅਸੀ ਤਾ ਵਿਦੇਸ਼ਾ ਵਿੱਚ ਆ ਕੇ ਵੀ ਨਹੀ ਸੁਧਰੇ।ਪਿਛਲੇ ਸਮੇ ਵਿੱਚ ਤਾ ਅੰਧਵਿਸ਼ਵਾਸ਼ ਫ਼ੈਲਾਉਣ ਵਾਲੇ ਲੋਕਾ ਨੇ ਤਾ ਨਿਊਜ਼ੀਲੈਂਡ ਵਿੱਚ ਆਪਣੀਆ ਦੁਕਾਨਾ ਖੋਲ ਲਈਏ ਸੀ।ਪਰ ਕੁਛ ਚਿੰਚਤ ਲੋਕਾ ਦੇ ਸਦਕੇ ਪ੍ਰਸ਼ਾਸ਼ਨ ਦੇ ਹਰਕਤ ਵਿੱਚ ਆਉਣ ਨਾਲ ਬਚਾਅ ਹੋ ਗਿਆ।ਇੱਕ ਅਮ੍ਰਿਤਧਾਰੀ ਬਾਬਾ ਜੀ ਵੀ ਇਥੇ ਪੁਛਾ ਦੇਣ ਕਰਕੇ ਚਰਚਾ ਦਾ ਵਿਸ਼ਾ ਰਿਹਾ।ਇਹ ਬਾਬਾ ਜੀ ਦੀ ਦੁਕਾਨਦਾਰੀ ਚੱਲ ਨਿਕਲੀ ਇੱਕ ਵੀਰ ਰੱਜ ਕੇ ਸ਼ਰਾਬ ਪੀਦਾ ਸੀ ਤੇ ਕੰਮਕਾਰ ਤੋਂ ਭੱਜੂ ਸੀ ਤੇ ਉਹ ਵੀ ਪੁਛ ਲੈਣ ਪਹੁੰਚ ਗਿਆ।ਉਸ ਵੀਰ ਨੇ ਹਰਾ ਵੀਹਾ ਦਾ ਨੋਟ ਕੱਢ ਕੇ ਬਾਬਾ ਜੀ ਦੇ ਅੱਗੇ ਧਰਦਿਆ ਕਿਹਾ, ਕੀ ਕਰੀਏ ਬਾਬਾ ਜੀ ਘਰ ਵਿੱਚ ਮਾਇਆ ਨੀ ਠਹਿਰ ਦੀ,ਬਸ ਫਿਰ ਕੀ ਸੀ ਬਾਬਾ ਜੀ ਨੇ ਅਸ਼ੀਰਵਾਦ ਦੇ ਦਿੱਤਾ ਤੇ ਕਿਹਾ ਆ ਲੈ ਭਗਤਾ ਇਸ ਸ਼ਬਦ ਦਾ ਇੱਕੀ ਵਾਰੀ ਸਿਮਰਨ ਕਰਿਆ ਕਰ ਤੇ ਘਰ ਵਿੱਚ ਲਹਿਰਾ-ਬਹਿਰਾ ਹੋ ਜਾਣਗੀਆ।ਬਾਬਾ ਜੀ ਦੀ ਨਿਕਲ ਪੜੀ ਕੋਈ ਆਵੇਗਾ ਬਾਬਾ ਜੀ ਪੁੱਤਰ ਦੀ ਦਾਤ ਬਖਸ਼ੋ,ਆ ਲੈ ਜਾ ਸ਼ਬਦ ਇੱਕਵੰਜਾ ਵਾਰ ਸਿਮਰਨ ਕਰਨਾ ਤੇ ਨਾਲੇ ਆਉਦੇ ਸਾਲ ਲੋਹੜੀ ਦੀ ਤਿਆਰੀ ਲਿਓ।ਕੋਈ ਆਵੇਗਾ ਤੇ ਆਖੇਗਾ ਬਾਬਾ ਜੀ ਪੁੱਤਰ ਦਾ ਨਤੀਜਾ ਨੀ ਚੰਗਾ ਆਉਦਾ, ਬਾਬਾ ਜੀ ਨੂੰਹ ਕਾਬੂ ਨੀ ਆਉਦੀ, ਬਾਬਾ ਜੀ ਸੱਸ ਅੱਖਾ ਦਿਖਾਉਦੀ ਆ,ਬਾਬਾ ਜੀ ਗਵਾਂਢੀ ਦਸ ਲੱਖ ਦੀ ਗੱਡੀ ਲਿਆਏ ਨੇ,ਬਾਬਾ ਜੀ ਠੇਕੇਦਾਰੀ ਚੰਗੀ ਨੀ ਚਲਦੀ,ਬਾਬਾ ਜੀ ਕੈਸਿਟ ਰਿਕਾਰਡ ਕਰਵਾਉਣ ਦੀ ਸੋਚ ਰਹੇ ਹਾ,ਬਾਬਾ ਜੀ ਐਮ.ਐਲ.ਦੀ ਚੋਣ ਲੜਨ ਦੀ ਤਿਆਰੀ ਕੀਤੀ ਆ ਆਦਿ........ ਜੇ ਇਸੇ ਤਰਾ ਵੀਹਾ ਦੇ ਹਰੇ-ਹਰੇ ਨੋਟ ਆਉਦੇ ਰਹੇ ਤੁਹਾਡਾ ਤਾ ਪਤਾ ਨੀ, ਪਰ ਇਹੋ ਜਿਹੇ ਬਾਬਿਆ ਦੇ ਮਹਿਲ ਜਰੂਰ ਪੈ ਜਾਣਗੇ।ਇਹ ਲੋਕ ਸ਼ਬਦ ਤਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਦਿੰਦੇ ਹਨ।ਇਹੋ ਜਿਹੇ ਲੋਕ ਸਿੱਖ ਸੰਗਤਾ ਨੂੰ ਨਿਤਨੇਮ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਤੋਂ ਦੂਰ ਹੀ ਰੱਖਦੇ ਹਨ। ਜਦੋ ਤੱਕ ਅਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਤੋਂ ਸੱਖਣੇ ਹਾ ਉੱਨਾ ਚਿਰ ਇਹਨਾ ਬਾਬਿਆ ਦੀ ਦੁਕਾਨਦਾਰੀਆ ਇੰਜ ਹੀ ਚਲਦੀਆ ਰਹਿਣਗੀਆ।ਜੇ ਕਿਸੇ ਸਿੱਖ ਨੂੰ ਪੁੱਛ ਲਈਏ ਵੀਰ ਕਿੱਦਾ ਨਿਤਨੇਮ ਕਰਦਾ ਹੁੰਦਾ।ਆਖੇਗਾ...... ਵੀਰ ਕਿੱਥੇ ਟਾਇਮ ਹੀ ਨਹੀ ਲਗਦਾ।ਬਸ ਬਾਬਾ ਜੀ ਵਲੋਂ ਦਿੱਤੇ ਸ਼ਬਦ ਜੋਗਾ ਹੀ ਸਮਾਂ ਮਸਾ ਨਿਕਲ ਦਾ। ਜਿਸ ਦਿਨ ਟਾਇਮ ਹੋਵੇ ਉਸ ਦਿਨ ਜੁਪਜੀ ਸਾਹਿਬ ਦਾ ਪਾਠ ਕਰ ਲੈਦਾ ਹੁੰਦਾ।ਕਈ ਬਾਬੇ ਤਾ ਪੰਜ ਹਜ਼ਾਰ ਲੈ ਕੇ ਪੀ.ਆਰ ਵੀ ਲਗਵਾਉਣ ਦਾ ਦਾਹਵਾ ਵੀ ਕਰਦੇ ਹਨ। ਪਰ ਪਤਾ ਬਾਅਦ ਵਿੱਚ ਲਗਦਾ ਕਿ ਬਾਬਾ ਜੀ ਜਿਹੜੇ ਲੋਕਾ ਦੀਆ ਪੀ.ਆਰਾ ਲਗਵਾਉਦਾ ਸੀ ਉਹ ਤਾ ਆਪ ਇੱਥੇ ਗੈਰ ਕਾਨੂੰਨੀ ਢੰਗ (ਔਬਰਸਟੇ) ਨਾਲ ਰਹਿ ਰਿਹਾ ਸੀ।ਸਾਡੇ ਅਮਿ੍ਤਧਾਰੀ ਸਿੰਘ ਹੋ ਕੇ ਵੀ ਵਹਿਮਾ ਭਰਮਾ ਦੀ ਭੇਟ ਹੀ ਚੜੇ ਹੋਏ ਹਨ।ਇੱਕ ਸ਼ਰਧਾਵਾਨ ਸਿੱਖ ਜਿਸ ਦਾ ਸਿੰਘਾ ਨੂੰ ਪ੍ਰਸ਼ਾਦਾ ਛਕਾਉਣ ਦਾ ਸ਼ੋਕ ਸੀ ਆਪਣੇ ਗੁਰੂਘਰ ਵਿੱਚ ਪੰਜ -ਛੇ ਸਿੰਘ ਆਏ ਹੋਏ ਸਨ ਤਾ ਉਸ ਵੀਰ ਨੇ ਸੋਚਿਆ ਅੱਜ ਸਿੰਘਾ ਨੂੰ ਪ੍ਰਸ਼ਾਦਾ ਛਕਾ ਦਈਏ ਚਲੋ ਸ਼ਰਧਾ ਨਾਲ ਪ੍ਰਸ਼ਾਦਾ ਤਿਆਰ ਕੀਤਾ ਤੇ ਸਿੰਘਾ ਨੂੰ ਗੁਰਦੁਆਰਾ ਸਾਹਿਬ ਤੋਂ ਸਿੰਘਾ ਨੂੰ ਲੈਣ ਚਲੇ ਗਏ ਤਾ ਜਾਦਿਆ ਨੂੰ ਉਹ ਸਿੰਘ ਆਪਸ ਵਿੱਚ ਗੱਲਾ ਕਰ ਰਹੇ ਸੀ ਕਿ ਅਸੀ ਪ੍ਰਸ਼ਾਦਾ ਛਕਣ ਨੀ ਜਾਣਾ,ਪ੍ਰਸ਼ਾਦਾ ਪਤਾ ਨੀ ਕਿੰਨਾ ਕੁ ਭਾਰਾ ਹੋਣਾ।ਇਹ ਸ਼ਬਦ ਉਸ ਸਿੰਘ ਦੇ ਕੰਨੀ ਪੈ ਗਏ ਬਸ ਉਸ ਸਿੱਖ ਦੀ ਸ਼ਰਧਾ ਚਕਨਾ ਚੂਰ ਹੋ ਹਈ।ਇੱਕ ਸਿੱਖ ਦੇ ਬੱਚੇ ਦੇ ਚਿਕਨ ਪੋਪ (ਜਿਸ ਨੂੰ ਮਾਤਾ ਕਹਿੰਦੇ ਹਨ )ਨਿਕਲ ਗਏ ਤਾ ਜਾਣ ਪਹਿਚਾਣ ਵਾਲੇ ਲੋਕਾ ਵਲੋਂ ਖ਼ਬਰਸਾਰ ਲੈਣੀ ਸੁਭਾਵਿਕ ਸੀ ਤਾ ਖ਼ਬਰ ਲੈਣ ਵਾਲਿਆ ਵਿੱਚ ਇੱਕ ਅਮਿ੍ਤਧਾਰੀ ਬੀਬੀ ਆਈ ਤੇ ਉਸ ਨੇ ਹਾਲ ਚਾਲ ਪੁਛਿਆ ਤਾ ਉਸ ਸਿੱਖ ਨੇ ਕਿਹਾ ਹਾ ਜੀ ਡਾਕਟਰ ਨੂੰ ਦਿਖਾਇਆ ਸੀ ਤੇ ਡਾਕਟਰ ਨੇ ਦਵਾਈ ਦੇ ਦਿੱਤੀ ਤੇ ਹੁਣ ਠੀਕ ਆ।ਓ-ਓ ਪੁੱਤ ਦਵਾਈ ਨੀ ਸੀ ਦੇਣੀ ਤਾ ਉਸ ਨੇ ਹੈਰਾਨ ਹੁੰਦੇ ਪੁਛਿਆ ਕੀ ਗੱਲ ਹੋਈ ਤਾ ਉਹ ਅਮ੍ਰਿਤਧਾਰੀ ਬੀਬੀ ਨੇ ਆਖਿਆ ਕਿ ਮਾਤਾ ਨਿਕਲਣ ਤੇ ਧੂਪ ਦਈ ਦਾ ਤੇ ਮਾਤਾ ਨੂੰ ਮੱਥਾ ਟੇਕੀ ਦਾ ਆ।ਜੇ ਮਾਤਾ ਪੁੱਠੀ ਪੈ ਗਈ ਤਾ ਕੰਨਾ ਨੂੰ ਹੱਥ ਲਗਵਾ ਕੇ ਹਟਦੀ ਹੁੰਦੀਆ। ਜਦੋ ਕੋਈ ਨਵਾਂ ਨਵਾਂ ਇੰਡੀਆ ਤੋਂ ਵਿਦੇਸ਼ ਵਿੱਚ ਆਉਦਾ ਆ ਉਹਨਾ ਦੇ ਗੁੱਟ ਗਾਨਿਆ ਨਾਲ ਭਰੇ ਹੁੰਦੇ ਆ।ਉਹ ਕੁਝ ਗਾਨੇ ਤਾ ਘਰਦਿਆ ਨੇ ਬੰਨੇ ਹੁੰਦੇ ਨੇ ਤੇ ਕੁਛ ਬਾਬਿਆ ਨੇ ਬੰਨਵਾਏ ਹੁੰਦੇ ਹਨ।ਚਲੋ ਦੁੱਖ-ਸੁੱਖ ਤਾ ਜਿੰਦਗੀ ਵਿੱਚ ਆਉਦੇ ਜਾਦੇ ਹਨ ਪਰ ਜੇ ਕਿਤੇ ਬੰਦਾ ਬਿਮਾਰ ਹੋ ਜਾਵੇ ਉਹ ਡਾਕਟਰ ਕੋਲੋ ਦਵਾਈ ਲੈਣ ਦੀ ਬਜਾਏ ਬਾਬਿਆ ਕੋਲੋ ਇਲਾਜ ਕਰਵਾਉਣ ਵਿੱਚ ਜਿਆਦਾ ਵਿਸ਼ਵਾਸ਼ ਰੱਖਦੇ ਹਨ ਤੇ ਬਾਬਿਆ ਨੇ ਵੀ ਬਿਮਾਰੀ ਮੁਤਾਬਿਕ ਹੀ ਫੀਸ ਰੱਖੀ ਹੋਈ ਆ।ਜਦੋ ਨੱਕ ਦੀ ਚੌ ਕੇ ਮੂੰਹ ਵਿੱਚ ਪੈਦੀ ਆ ਫਿਰ ਡਾਕਟਰਾ ਕੋਲ ਭੱਜਦੇ ਹਨ।ਸਾਡੇ ਲੋਕਾ ਨੇ ਖਾਣ ਦੇ ਬਹਾਨੇ ਬਣਾਏ ਹੋਏ ਨੇ ਤੇ ਰੱਬ ਨੂੰ ਮੰਨਣ ਦੇ ਵੀ।ਇਹ ਦਿਨਾ ਪ੍ਰਤੀ ਬੜੇ ਪਾਖੰਡ ਕੀਤੇ ਹੋਏ ਨੇ। ਅੱਜ ਮੈਂ ਮੀਟ ਨੀ ਅੱਜ ਵੀਰਵਾਰ ਆ। ਮੈਂ ਯਾਰ ਅੱਜ ਪੈਗ ਨੀ ਲਾਉਣਾ ਅੱਜ ਮੰਗਲਵਾਰ ਆ।ਇਹਨਾ ਲੋਕਾ ਨੂੰ ਕੋਈ ਪੁਛਣ ਵਾਲਾ ਹੋਵੇ ਬਾਕੀ ਦੇ ਦਿਨ ਵੀ ਤਾ ਰੱਬ ਦੇ ਬਣਾਏ ਹੋਏ ਹਨ।ਇਹਨਾ ਲੋਕਾ ਨੇ ਦਿਨਾ ਤੇ ਵੀ ਅੰਧਵਿਸ਼ਵਾਸ਼ ਫੈਲਾ ਛੱਡੇ ਨੇ।ਇਹ ਜਿਹੜੀ ਸਾਰੇ ਸੰਸਾਰ ਤੇ ਐਤਵਾਰ ਦੀ ਛੁਟੀ ਅਸੀ ਕਰਦੇ ਹਾ ਇਹ ਵੀ ਇਹਨਾ ਅੰਧਵਿਸ਼ਵਾਸ਼ੀਆ ਦੀ ਹੀ ਦੇਣ ਸੀ।ਇਹਨਾ ਲੋਕਾ ਨੇ ਐਤਵਾਰ ਨੂੰ ਭੁਤਾ ਪ੍ਰੇਤਾ ਦਾ ਦਿਨ ਐਲਾਨਿਆ ਹੋਇਆ ਸੀ।ਇੰਡੀਆ ਵਿੱਚ ਬੱਚਿਆ ਦੇ ਮਨਾ ਵਿੱਚ ਭੂਤ ਇਸ ਤਰਾ ਬਿਠਾਏ ਹੋਏ ਹਨ ਜੇ ਬੱਚੇ ਨੂੰ ਡਰ ਦੇਣਾ ਹੋਵੇ ਤਾ ਨਿੱਕੀ ਜਿਹੀ ਗੱਲ ਨਾਲ ਕਹਿ ਦੇਣਗੇ ਭੂਤ ਆ ਜਾਉ ਬਸ ਭੂਤ ਦਾ ਨਾ ਸੁਣਦਿਆ ਬੱਚਾ ਸਹਿਮ ਕੇ ਘਰ ਵਿੱਚ ਕਿਸੇ ਵੱਡੇ ਕੋਲ ਭੱਜੂ।ਇੱਥੇ ਆਇਆ ਨੂੰ ਕਿੰਨਾ ਸਮਾ ਹੋ ਗਿਆ ਭੂਤ ਤਾ ਸਾਡੇ ਮਨਾ 'ਚੋ ਨੀ ਨਿਕਲਆ।ਪਰ ਇੱਥੇ ਦੇ ਜਨਮੇ ਬੱਚਿਆ ਨੂੰ ਡਰਾਉਣ ਲਈ ਜੇ ਕਿਤੇ ਭੂਤ ਦਾ ਡਰਾਵਾ ਦੇਈਏ ਤਾ ਉਹ ਖੇੜ੍ਹੇ ਪੈ ਜਾਦੇ ਆ ਪਾਪਾ ਜੀ ਅਸੀ ਭੂਤ ਵੇਖਣਾ ਤੇ ਵੇਖਣਾ ਵੀ ਹੁਣੇ ਆ ਤੇ ਬੰਦਾ ਬੱਚਿਆ ਨੂੰ ਡਰਾਉਦਾ-ਡਰਾਉਦਾ ਆਪ ਡਰ ਜਾਦਾ ਹੁਣ ਭੂਤ ਕਿੱਥੋ ਲਿਆਵਾ।ਅਸੀ ਇਹਨਾ ਗੋਰਿਆ ਦੇ ਦੇਸ਼ਾ ਵਿੱਚ ਆ ਕੇ ਵੀ ਆਪਣੀ ਹੋਈ ਸੋਚ ਨੀ ਬਦਲ ਸਕੇ। ਇਹਨਾ ਲੋਕਾ ਕੋਲੋ ਕੁਛ ਨੀ ਸਿੱਖ ਸਕੇ ਇਹ ਵੀ ਲੋਕ ਨੇ ਇਹ ਨਾ ਤਾ ਬਾਬਿਆ ਕੋਲ ਜਾਦੇ ਨੇ ਤੇ ਨਾ ਹੀ ਬਿੱਲੀ ਕੁੱਤੇ ਦੀ ਵਿਚਾਰ ਵਿੱਚ ਪੈਦੇ ਹਨ ਤਾ ਦੱਸੋ ਇਹਨਾ ਦੇ ਕਿਹੜੇ ਕੰਮ ਰੁੱਕੇ ਹੋਏ ਹਨ।ਸਗੋਂ ਇਹ ਉਲਟੇ ਤਰੱਕੀ ਵੱਲ ਨੇ।ਕੁਝ ਸੂਝਵਾਨ ਤੇ ਪੜ੍ਹੇ ਲਿਖੇ ਲੋਕਾ ਦੇ ਵਿਚਾਰ ਸਨ ਕਿ ਇਹ ਅੰਧਵਿਸ਼ਵਾਸ ਅਨਪੜ੍ਹਤਾ ਕਰਕੇ ਹੈ। ਪਰ ਅੱਜ ਤਾ ਅਸੀ ਸਾਰੇ ਸਿਆਣੇ ਤੇ ਪੜ੍ਹੇ ਲਿਖੇ ਹੋ ਕੇ ਵੀ ਅੰਧਵਿਸ਼ਵਾਸ਼ਾ ਵਿੱਚ ਹੀ ਫਸੇ ਹੋਏ ਹਾ।ਪਰ ਇਹ ਅੰਧਵਿਸ਼ਵਾਸ਼ ਨੂੰ ਖਤਮ ਕਰਨ ਲਈ ਦੁਨਿਆਵੀ ਸਿੱਖਿਆ ਦੇ ਨਾਲ -ਨਾਲ ਆਤਮਿਕ ਗਿਆਨ ਦਾ ਹੋਣਾ ਬਹੁਤ ਜਰੂਰੀ ਆ।ਇਹ ਆਤਮਿਕ ਗਿਆਨ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲ ਸਕਦਾ ਹੈ।ਪਰ ਅਸੀ ਅਭਾਗਿਆ ਨੇ ਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਕਦੇ ਮੰਨੀ ਹੀ ਨਹੀ।ਸਾਨੂੰ ਆਤਮਿਕ ਦਾ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿਵਾਏ ਕਿਤੋਂ ਹੋਰ ਨਹੀ ਹੋ ਸਕਦਾ।ਜਿੰਨਾ ਚਿਰ ਅਸੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬੇਮੁੱਖ ਹਾ ਉਨਾ ਚਿਰ ਅਸੀ ਵਹਿਮਾ ਭਰਮਾ ਦੇ ਹਨੇਰੇ ਵਿੱਚ ਇਸ ਤਰਾ ਹੀ ਠੋਕਰਾ ਖਾਦੇ ਰਹਾਗੇ।
ਮਹਾਂਰਾਸ਼ਟਰ ਸਰਕਾਰ ਦੇ ਭਰੂਣ ਹੱਤਿਆ ਤੇ ਲਏ ਫੈæਸਲੇ ਦਾ ਸਵਾਗਤ
ਇਹੋ ਜਿਹਾ ਕਨੂੰਨ ਪੰਜਾਬ ਵਿੱਚ ਵੀ ਲਾਗੂ ਕੀਤਾ ਜਾਵੇ-ਸਿਵ ਚਰਨ ਜੱਗੀ ਕੁੱਸਾ ਇੰਗਲੈਂਡ, ਮਨਦੀਪ ਹਿੰਮਤਪੁਰਾ(ਇੰਗਲੈਂਡ)
ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀਂ) ਬਾਬੇ ਨਾਨਕ ਦੇ ਔਰਤ ਜਾਤੀ ਪ੍ਰਤੀ ਆਖੇ ਉਹਨਾਂ ਸਬਦਾਂ ਦੀ ਅਹਿਮੀਅਤ ਅੱਜ ਹੋਰ ਵੀ ਵਧ ਗਈ ਹੈ ਕਿਉਕਿ ਅੱਜ ਦਾ ਪੜ੍ਹਿਆ ਲਿਖਿਆ ਸਮਾਜ਼ ਆਪਣੇ ਆਪ ਨੂੰ ਵਿਗਿਆਨਿਕ ਅਖਵਾਉਣ ਵਾਲਾ ਮਨੁੱਖ ਪਤਾ ਨਹੀ ਕਿਉਂ ਅੱਜ ਅੱਜ ਆਪਣੀ ਜਣਨੀਂ ਨੂੰ ਧੀ ਦੇ ਰੂਪ ਵਿੱਚ ਸਵੀਕਾਰ ਨਹੀ ਕਰ ਰਿਹਾ| ਇਕੱਲੇ ਪੰਜਾਬ ਵਿੱਚ ਹੀ ਨਹੀ ਗੁਰੂਆਂ ਪੀਰਾਂ ਦੀ ਧਰਤੀ ਆਖੇ ਜਾਂਦੇ ਸਾਰੇ ਭਾਰਤ ਵਿੱਚ ਧੀਆਂ ਨੂੰ ਜਨਮ ਤੋਂ ਪਹਿਲਾਂ ਮਾਰਨ ਦਾ ਰੁਝਾਨ ਖਤਰਨਾਕ ਹੱਦ ਤੱਕ ਪਹੁੰਚ ਚੁੱਕਾ ਹੈ,ਸੁਕਰ ਹੈ ਇਸ ਘਿਨਾਉਣੀਂ ਪ੍ਰਥਾ ਦੇ ਵਿਰੁੱਧ ਮਹਾਂਰਾਸ਼ਟਰ ਸਰਕਾਰ ਨੇ ਅਵਾਜ਼ ਉਠਾਈ ਹੈ| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇਸ ਪ੍ਰਤੀਨਿਧੀ ਨਾਲ ਹਿੰਮਤਪੁਰਾ ਡੌਟ ਕਾਮ ਦੇ ਸੰਚਾਲਕ ਅਤੇ ਪੰਜਾæਬੀ ਮਾਂ ਬੋਲੀ ਦੇ ਲੇਖ਼ਕ ਮਨਦੀਪ ਖੁਰਮੀ ਹਿੰਮਤਪੁਰਾ ਇੰਗਲੈਂਡ,ਪ੍ਰਸਿੱਧ ਨਾਵਲਕਾਰ ਸਿਵ ਚਰਨ ਜੱਗੀ ਕੁੱਸਾ ਇੰਗਲੈਂਡ, ਪੰਜਾਬੀ ਲੇਖ਼ਕ ਅਮਨਦੀਪ ਸਿੰਘ ਇੰਗਲੈਂਡ, ਅਤੇ ਸਾਬਕਾ ਸ੍ਰੋਮਣੀ ਕਮੇਟੀ ਮੈਂਬਰ ਅਤੇ ਪੰਜਾਬੀ ਦੇ ਪ੍ਰਸਿੱਧ ਲੇਖ਼ਕ ਸਰਦਾਰ ਤ੍ਰਲੋਚਨ ਸਿੰਘ ਦੁਪਾਲਪੁਰ ਕੈਲੇਫੋਰਨੀਆਂ ਨੇ ਕੀਤਾ| ਇਸ ਸਬੰਧੀ ਬੋਲਦਿਆਂ ਸਰਦਾਰ ਤਰਲੋਚਨ ਸਿੰਘ ਨੇ ਕਿਹਾ ਕਿ ਜੇਕਰ ਮਨੁੱਖ ਨੇ ਆਪਣੀ ਹੋਂਦ ਬਚਾਉਣੀ ਹੈ ਤਾਂ ਧੀਆਂ ਨੂੰ ਕਤਲ ਹੋਣ ਤੋਂ ਬਚਾਉਣਾਂ ਪਵੇਗਾ, ਇਸ ਲਈ ਲੋਕਾਈ ਨੂੰ ਜਾਗਰੂਕ ਕਰਨਾਂ ਪਵੇਗਾ, ਇਸ ਵੱਡੇ ਕਾਰਜ਼ ਲਈ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਨੂੰ ਲੱਕ ਬੰਨ ਕੇ ਤੁਰਨਾਂ ਪਵੇਗਾ| ਮਨਦੀਪ ਖੁਰਮੀਂ ਹਿੰਮਤਪੁਰਾ ਨੇ ਕਿਹਾ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਸਿਖਿਆਵਾਂ ਔਰਤ ਜਾਤੀ ਪ੍ਰਤੀ ਅੱਜ ਵੀ ਸਾਰਥਿਕ ਹਨ | ਉਹਨਾਂ ਕਿਹਾ ਕਿ ਅੱਜ ਅਫ਼ਸੋਸ਼ ਹੁੰਦਾ ਹੈ ਕਿ ਜਿਸ ਧਰਤੀ ਤੇ ਬੈਠ ਕੇ ਬਾਬੇ ਨਾਨਕ ਨੇ ਔਰਤ ਜਾਤੀ ਪ੍ਰਤੀ "ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ" ਜਿਹਾ ਕਰੰਤੀਕਾਰੀ ਸਬਦ ਲਿਖਿਆ ਸੀ ਅੱਜ ਉਸ ਪੰਜਾਬ ਦੀ ਧਰਤੀ ਤੇ ਹੀ ਸਭ ਤੋਂ ਜਿਆਦਾ ਭਰੂਣ ਹੱਤਿਆਵਾਂ ਹੋ ਰਹੀਆਂ ਹਨ ਜੋ ਕਿ ਬਹੁਤ ਹੀ ਅਫਸੋਸ ਦੀ ਗੱਲ ਹੈ, ਨਾਵਲਕਾਰ ਸਿਵ ਚਰਨ ਜੱਗੀ ਕੁੱਸਾ ਨੇ ਮਹਾਂਰਾਸ਼ਟਰ ਸਰਕਾਰ ਦੀ ਸਲਾਘਾ ਕਰਦਿਆਂ ਕਿਹਾ ਕਿ ਸਰਕਾਰ ਦਾ ਇਹ ਫ਼ੈਸਲਾ ਅੱਜ ਦੇ ਟਾਇਮ ਦੇ ਹਿਸਾਬ ਨਾਲ ਬਿਲਕੁੱਲ ਸਹੀ ਕਦਮ ਹੈ , ਪਰ ਸਰਕਾਰ ਨੂੰ ਇਹ ਕਨੂੰਨ ਬਹੁਤ ਹੀ ਇਹਤਿਹਾਤ ਨਾਲ ਲਾਗੂ ਕਰਨਾਂ ਚਾਹੀਦਾ ਹੈ ਤਾਂ ਕਿ ਇਸ ਕਨੂੰਨ ਦੀ ਆੜ ਵਿੱਚ ਬੇਦੋਸੇ ਲੋਕ ਨਾਂ ਫ਼ਸ ਜਾਣ| ਇਹਨਾਂ ਬੁਧੀਜੀਵੀਆਂ ਨੇ ਪੰਜਾਬ ਸਰਕਾਰ ਨੂੰ ਵੀ ਇਸ ਤਰਾਂ ਦਾ ਸਖਤ ਕਨੂਨ ਬਣਾਉਣ ਦੀ ਬੇਨਤੀ ਕੀਤੀ ਤਾਂ ਕਿ ਪੰਜਾਬ ਦੇ ਮੱਥੇ ਤੇ ਲੱਗੇ ਭਰੂਣ ਹੱਤਿਆ ਦੇ ਕਲੰਕ ਤੋਂ ਛੁਟਕਾਰਾ ਪਾਇਆ ਜਾ ਸਕੇ|ਕਹਾਣੀ-----------ਸਬਕ.........
( ਧੀ ਵਲੋ ਪਿਓ ਨੂੰ ਹਲੂਣਾ )
ਬਲਕਾਰ ਫੈਕਟਰੀ ਵਿਚ ਕੰਮ ਕਰਦਾ ਸੀ, ਪਰ ਪਿਛਲੇ ਸਮੇਂ ਤੋਂ ਉਹ ਮਾੜੀ ਸੰਗਤ ਵਿਚ ਪੈ ਕੇ ਸ਼ਰਾਬ ਪੀਣ ਲੱਗ ਪਿਆ ਸੀ ਅਤੇ ਡਿਊਟੀ ਤੋਂ ਵੀ ਕੋਤਾਹੀ ਕਰਨ ਲੱਗ ਪਿਆ ਸੀ। ਉਸ ਦੀਆਂ ਮਾੜੀਆਂ ਆਦਤਾਂ ਕਰਕੇ ਉਸ ਦੀ ਪਤਨੀ ਨੂੰ ਲੋਕਾਂ ਦੇ ਘਰ ਕੰਮ ਕਰਨ ਲਈ ਜਾਣਾ ਪੈਂਦਾ ਸੀ ਅਤੇ ਉਸ ਦੀ ਬੱਚੀ ਦੀ ਪੜ•ਾਈ ਵੀ ਇਸੇ ਕਾਰਣ ਵਿੱਚ ਹੀ ਛੁੱਟ ਗਈ ਸੀ। ਬੱਚੀ ਪੜ•ਨ ਵਿਚ ਹੁਸ਼ਿਆਰ ਸੀ, ਪਰ ਮਾਪਿਆਂ ਦੀ ਮਜਬੂਰੀ ਕਰਕੇ ਉਸ ਨੂੰ ਸਕੂਲ ਛੱਡਣਾ ਪੈ ਗਿਆ ਸੀ। ਉਹ ਵੀ ਆਪਣੀ ਮਾਂ ਨਾਲ ਲੋਕਾਂ ਦੇ ਘਰ ਕੰਮ ਕਰਨ ਲਈ ਜਾਣ ਲੱਗ ਪਈ ਸੀ, ਪਰ ਉਹ ਜਦੋਂ ਗਲੀ ਵਿਚੋਂ ਲੋਕਾਂ ਦੇ ਘਰ ਕੰਮ ਕਰਨ ਲਈ ਜਾਂਦੀ ਸੀ, ਤਾਂ ਸਕੂਲ ਜਾਂਦੇ ਬੱਚਿਆਂ ਨੂੰ ਵੇਖ ਕੇ ਬੜੀ ਉਦਾਸ ਹੁੰਦੀ। ਉਸ ਦੀ ਮਾਂ ਵੀ ਕੁਝ ਨਹੀਂ ਸੀ ਕਰ ਸਕਦੀ, ਕਿਉਂਕਿ ਉਸ ਦੇ ਪਿਓ ਨੂੰ ਮਾੜੀਆਂ ਆਦਤਾਂ ਕਰਕੇ ਫੈਕਟਰੀ ਵਿਚੋਂ ਕੱਢ ਦਿੱਤਾ ਗਿਆ ਸੀ ਅਤੇ ਗੁਰਜੀਤ ਵੱਲੋਂ ਕਮਾਏ ਗਏ ਪੈਸਿਆਂ ਨੂੰ ਵੀ ਉਹ ਜਬਰਦਸ਼ਤੀ ਖੋਹ ਕੇ ਸ਼ਰਾਬ ਵਿਚ ਉਡਾ ਦਿੰਦਾ ਸੀ। ਇਕ ਵਾਰੀ ਬਲਜੀਤ ਗੁਆਂਢ ਵਿਚ ਰਹਿੰਦੇ ਨਵੇਂ ਘਰ ਆਪਣੀ ਮਾਂ ਨਾਲ ਵਿਚ ਕੰਮ ਕਰਨ ਲਈ ਗਈ। ਮਕਾਨ ਮਾਲਕਿਨ ਰਣਜੀਤ ਬੜੀ ਸਾਉ ਅਤੇ ਭਲੀ ਮਾਨਸ ਔਰਤ ਸੀ ਅਤੇ ਸਮਾਜ ਸੇਵਾ ਦੇ ਕਾਰਜਾਂ ਵਿਚ ਯੋਗਦਾਨ ਪਾਉਂਦੀ ਸੀ। ਉਸ ਨੇ ਕੁਲਬੀਰ ਨੂੰ ਸਕੂਲ ਨਾ ਪੜ•ਨ ਬਾਰੇ ਪੁੱਛਿਆ। ਗੁਰਜੀਤ ਨੇ ਸਾਰੀ ਵਿਥਿਆ ਰਣਜੀਤ ਨੂੰ ਦੱਸੀ। ਰਣਜੀਤ ਦੇ ਪੁੱਛਣ 'ਤੇ ਕੁਲਬੀਰ ਨੇ ਪੜ•ਨ ਦੀ ਹਾਮੀ ਭਰੀ। ਰਣਜੀਤ ਨੇ ਕੁਲਬੀਰ ਨੂੰ ਨਵੀਂਆਂ ਕਿਤਾਬਾਂ ਲਿਆ ਕੇ ਦਿੱਤੀਆਂ। ਕੁਲਬੀਰ ਫਿਰ ਮਨ ਲਗਾ ਕੇ ਪੜ•ਨ ਲੱਗ ਪਈ, ਪਰ ਇਕ ਦਿਨ ਕੁਲਬੀਰ ਜਦੋਂ ਸਕੂਲ ਜਾਣ ਲਈ ਤਿਆਰ ਹੋਈ, ਤਾਂ ਉਸ ਦੀ ਕਿਤਾਬਾਂ ਕਮਰੇ ਵਿਚ ਨਹੀਂ ਸਨ। ਕੁਲਬੀਰ ਨੇ ਆਪਣੀ ਕਿਤਾਬਾਂ ਬਾਰੇ ਆਪਣੀ ਮਾਂ ਤੋਂ ਪੁੱਛਿਆ। ਪਰ ਉਸ ਨੂੰ ਕਿਤਾਬਾਂ ਬਾਰੇ ਕੋਈ ਜਾਣਕਾਰੀ ਨਾ ਮਿਲੀ, ਕਿਉਂਕਿ ਕਿਤਾਬਾਂ ਤਾਂ ਉਸ ਦਾ ਪਿਓ ਕਬਾੜੀ ਨੂੰ ਵੇਚ ਆਇਆ ਸੀ ਅਤੇ ਉਸ ਦੀ ਸ਼ਰਾਬ ਪੀ ਲਈ ਸੀ। ਕੁਲਬੀਰ ਆਪਣੇ ਪਿਓ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ, ਪਰ ਉਸ ਨੂੰ ਕੁਝ ਵੀ ਨਹੀਂ ਸੀ ਸੂਝ ਰਿਹਾ। ਅਖੀਰ ਉਹ ਰੋਂਦੀ ਹੋਈ ਰਣਜੀਤ ਕੌਲ ਚਲੀ ਗਈ ਤੇ ਸਾਰੀ ਵਿਥਿਆ ਦੱਸੀ। ਰਣਜੀਤ ਨੇ ਕੁਲਬੀਰ ਨੂੰ ਦਿਲਾਸਾ ਦਿੱਤਾ ਅਤੇ ਫਿਰ ਨਵੀਆਂ ਕਿਤਾਬਾਂ ਲਿਆ ਦਿੱਤੀਆਂ ਅਤੇ ਪਿਓ ਨੂੰ ਸਬਕ ਸਿਖਾਉਣ ਦਾ ਫਾਰਮੁਲਾ ਵੀ ਦੱਸਿਆ। ਕੁਲਬੀਰ, ਰਣਜੀਤ ਤਾਈ ਦੇ ਕਹਿਣ 'ਤੇ ਉਸ ਦੇ ਫਾਰਮੁਲੇ ਅਨੁਸਾਰ ਕੰਮ ਕਰਨ ਲੱਗ ਪਈ। ਉਹ ਹਰ ਰੋਜ ਸਵੇਰੇ ਉਠ ਕੇ ਗਾਉਂਦੀ। 'ਪਾਪਾ ਜੀ ਬਹੁਤ ਪੀਓ ਸ਼ਰਾਬ, ਮੈਂ ਲਵਾਂਗੀ ਫਿਰ ਨਵੀਂ ਕਿਤਾਬ' ਕਈ ਦਿਨ ਇਸ ਤਰ•ਾਂ ਦੇ ਬੋਲ ਸੁਣ ਕੇ ਕੁਲਬੀਰ ਦੇ ਪਿਓ ਨੇ ਉਸ ਨੂੰ ਘੁਰੀ ਕਢਦੇ ਹੋਏ ਬੁਲਾਇਆ ਤੇ ਪੁੱਛਿਆ ਕਿ ਇਹ ਤੂੰ ਕੀ ਬੋਲਦੀ ਰਹਿੰਦੀ ਏ 'ਪਾਪਾ ਜੀ ਬਹੁਤ ਪੀਓ ਸ਼ਰਾਬ, ਮੈਂ ਲਵਾਂਗੀ....ਕਿਤਾਬ' ਸੱਚੋ ਸੱਚ ਦਸ ਕੀ ਕਹਾਣੀ ਹੈ। ਕੁਲਬੀਰ ਨੇ ਸਹਿਮਦੇ ਹੋਏ ਦੱਸਿਆ ਕਿ ਉਹ ਹਰ ਰੋਜ ਉਨ•ਾਂ ਵੱਲੋਂ ਖਾਲੀ ਕੀਤੀ ਸ਼ਰਾਬ ਦੀ ਬੋਤਲ ਸੰਭਾਲ ਕੇ ਰੱਖ ਲੈਂਦੀ ਹੈ ਅਤੇ ਜਦੋਂ ਉਸ ਕੋਲ ਵੱਧ ਪੈਸੇ ਹੋ ਜਾਣਗੇ ਤਾਂ ਉਹ ਨਵੀਂਆਂ ਕਿਤਾਬਾਂ ਖਰੀਦੇਗੀ। ਕੁਲਬੀਰ ਦੀ ਇਹ ਗੱਲ ਸੁਣ ਕੇ ਬਲਕਾਰ ਦਾ ਸਾਰਾ ਨਸ਼ਾ ਕਾਫੁਰ ਹੋ ਗਿਆ ਅਤੇ ਉਸ ਨੇ ਨੀਵੀਂ ਪਾਈ ਕੁਲਬੀਰ ਨੂੰ ਆਪਣੇ ਕੋਲ ਬੁਲਾ ਲਿਆ ਅਤੇ ਪਿਆਰ ਦਿੱਤਾ। ਸਵੇਰੇ ਕੁਲਬੀਰ ਦੇ ਮੰਜੇ 'ਤੇ ਕੁਲਬੀਰ ਦੇ ਉਠਣ ਤੋਂ ਪਹਿਲਾਂ ਨਵੀਂਆਂ ਕਿਤਾਬਾਂ, ਕਾਪੀਆਂ ਅਤੇ ਪੈਂਸਿਲ ਪਈਆਂ ਸਨ। ਇਹ ਵੇਖਦੇ ਸਾਰ ਉਹ ਆਪਣੇ ਪਿਤਾ ਬਲਕਾਰ ਗਲੇ ਦੇ ਲਿਪਟ ਗਈ। ਸੱਭ ਦੀਆਂ ਅੱਖਾਂ ਵਿਚ ਅਥਰੂ ਸਨ। ਬਲਕਾਰ ਨੇ ਨਵਾਂ ਨਾਅਰਾ ਦਿੱਤਾ
'ਪਾਪਾ ਹੁਣ ਨਹੀ ਪੀਣਗੇ ਸ਼ਰਾਬ, ਧੀ ਨੂੰ ਲਿਆ ਦੇਣਗੇ ਇਕ ਕਿਤਾਬ'
ਹਰਪ੍ਰੀਤ ਸਿੰਘ
ਮੋ: 099924-14888, 094670-40888
harpreetsingh.kkr0gmail.comਸੱਚ ਹੈ ਪਰ ਕੌੜਾ-5.....................ਸੌਦਾਗਰ ਸਿੰਘ ਬਾੜੀਆਂ
ਨਿਊਜ਼ੀਲੈਂਡ
ਮੈਨੂੰ ਪਤਾ ਆ, ਇੱਕ ਇੱਹੋ ਜਿਹਾ ਸ਼ਬਦ ਆ ਜਿਸ ਨੇ ਇਨਸਾਨ ਨੂੰ ਇੰਨਾ ਹੰਕਾਰੀ ਬਣਾ ਦਿੱਤਾ ਹੈ ਕਿ ਇਨਸਾਨ ਇਨਸਾਨ ਨੂੰ ਇਨਸਾਨ ਹੀ ਨਹੀ ਸਮਝਦਾ।ਇਸ ਹੰਕਾਰ ਨੇ ਹੀ ਇਨਸਾਨ ਨੂੰ ਅੰਨਾ ਤੇ ਬੋਲਾ ਵੀ ਬਣਾ ਦਿੱਤਾ ਹੈ।ਅੱਜ ਇਨਸਾਨ ਬਹੁਤ ਚਤੁਰ ਤੇ ਸਿਆਣਾ ਹੋ ਬੈਠਾ ਹੈ ।ਅੱਜ ਇਨਸਾਨ ਗਲਤੀ ਕਰਕੇ ਕੇ ਗਲਤੀ ਮੰਨਣ ਨੂੰ ਤਿਆਰ ਨਹੀ ਤੇ ਨਾ ਹੀ ਤੁਸੀ ਕਿਸੇ ਇਨਸਾਨ ਨੂੰ ਗਲਤ ਠਹਿਰਾ ਹੀ ਸਕਦੇ ਹੋ ਕਿਉਕਿ ਇਨਸਾਨ ਨੇ ਆਪਣੀਆ ਗਲਤੀਆ ਤੇ ਪਰਦਾ ਪਾਉਣ ਲਈ ਇਹੋ ਜਿਹੀਆ ਦਲੀਲਾ ਤਿਆਰ ਕਰ ਛੱਡੀਆ ਹਨ ਕਿ ਇਨਸਾਨ ਨੂੰ ਗਲਤ ਹੋਣ ਦੇ ਬਾਵਯੂਦ ਵੀ ਤੁਸੀ ਉਸ ਨੂੰ ਗਲਤ ਸਾਬਿਤ ਨਹੀ ਕਰ ਸਕਦੇ ।ਅੱਜ ਇਨਸਾਨ ਸੱਚ ਤੋਂ ਇਂਨਾ ਦੂਰ ਹੋ ਗਿਆ ਹੈ ਕਿ ਇਨਸਾਨ ਨੂੰ ਸੱਚ ਦੇਖਣਾ ਤਾ ਦੂਰ ਸੱਚ ਸੁਣਨਾ ਵੀ ਸਵੀਕਾਰ ਨਹੀ।ਇਨਸਾਨ ਨੇ ਆਪਣੇ ਆਲੇ-ਦੁਆਲੇ ਆਪਣੇ ਦੁਆਰਾ ਤਿਆਰ ਕੀਤੀਆ ਦਲੀਲਾ ਦਾ ਇਹੋ ਜਿਹਾ ਚੱਕਰਵਿਊ ਤਿਆਰ ਕਰ ਛੱਡਿਆ ਹੈ ਜਿਸ ਦੇ ਚਲਦਿਆ ਇਨਸਾਨ ਮੈਂ ਤੋਂ ਸਿਵਾਏ ਨਾ ਤਾ ਕੁਝ ਦੇਖਣਾ ਚਾਹੁੰਦਾ ਹੈ ਤੇ ਨਾ ਹੀ ਕੁਝ ਸੁਣਨਾ।ਅੱਜ ਇਨਸਾਨ ਵਿੱਚ 'ਮੈਂ 'ਇੰਨੀ ਕੁ ਆ ਗਈ ਹੈ ਕਿ ਇਨਸਾਨ ਨੂੰ ਕੁਝ ਹੋਰ ਦਿਖਾਈ ਹੀ ਨਹੀ ਦੇ ਰਿਹਾ।ਇਨਸਾਨ ਜੋ ਕੁਝ ਕਰ ਰਿਹਾ ਹੈ ਸਿਰਫ਼ ਆਪਣੇ ਫਾਇਦੇ ਲਈ ਹੀ ਕਰ ਰਿਹਾ ਹੈ ।ਆਪਣੇ ਫਾਇਦੇ ਲਈ ਦੂਜੇ ਦਾ ਨੁਕਸਾਨ ਵੀ ਜਾਇਜ ਹੀ ਦਿਖਾਈ ਦਿੰਦਾ ਹੈ।ਇਨਸਾਨ ਸਮਾਜ ਵਿੱਚ ਮੈਂ ਦਿਖਾਉਣ ਲਈ ਸਾਰੀਆ ਕਦਰਾ ਕੀਮਤਾ ਲਤਾੜਦਾ ਹੋਇਆ ਹਲਕਾਏ ਕੁੱਤੇ ਵਾਂਗ ਅੱਗੇ ਵੱਧ ਰਿਹਾ ਹੈ।ਅੱਜ ਇਨਸਾਨ ਇਹੋ ਜਿਹੇ ਦੋਰ ਵਿੱਚੋ ਗੁਜ਼ਰ ਰਿਹਾ ਹੈ ਜਿਸ ਵਿੱਚ ਇਨਸਾਨ ਕਿਸੇ ਨੂੰ ਤਾ ਕੀ ਆਪਣੀ ਅੌਲਾਦ ਨੂੰ ਵੀ ਨਹੀ ਬਖ਼ਸ਼ ਰਿਹਾ।
ਇੱਕ ਛੋਟਾ ਜਿਹਾ ਸ਼ਬਦ ਜਿਸ ਦੀ ਚਿੰਤਾ ਸੰਸਾਰ ਦੇ ਹਰ ਇਨਸਾਨ ਨੂੰ ਸਤਾ ਰਹੀ ਹੈ ਉਹ ਹੈ ਰਿਸ਼ਵਤ।ਅੱਜ ਇਸ ਰਿਸ਼ਵਤ ਨੂੰ ਇੰਗਲਿਸ਼ ਵਿੱਚ ਕੋ੍ਪੰਸ਼ਨ ਕਹਿਣ ਵਿੱਚ ਹਰ ਵਿਅਕਤੀ ਮਾਣ ਮਹਿਸੂਸ ਕਰ ਰਿਹਾ ਹੈ।ਇਹ ਚਾਰ ਅੱਖਰਾ ਦਾ ਸ਼ਬਦ ਰਿਸ਼ਵਤ ਅਸਲ ਵਿੱਚ ਹੈ ਕੀ।ਕਿਸੇ ਗਲਤ ਕੰਮ ਨੂੰ ਸਹੀ ਕਰਵਾਉਣ ਲਈ ਉਸ ਕੰਮ ਦੇ ਬਦਲੇ ਦਿੱਤੀ ਗਈ ਰਾਸ਼ੀ ਨੂੰ ਅਸੀ ਰਿਸ਼ਵਤ ਕਹਿੰਦੇ ਹਾ।ਇਸ ਰਿਸ਼ਵਤ ਨੂੰ ਇਨਸਾਨ ਦੀ ਰਾਤੋ-ਰਾਤ ਅਮੀਰ ਹੋਣ ਦੀ ਲਾਲਸਾ ਨੇ ਜਨਮ ਦਿੱਤਾ ਹੈ।ਇਹ ਰਿਸ਼ਵਤ ਕੋਈ ਨਵੀਂ ਗੱਲ ਨਹੀ ਇਹ ਤਾ ਸਦੀਆ ਤੋਂ ਚਲਦੀ ਆ ਰਹੀ ਹੈ।ਇਹ ਰਿਸ਼ਵਤ ਅਮੀਰਾ ਤੇ ਤਾਕਤਵਰ ਲੋਕਾ ਲਈ ਇੱਕ ਸਹੂਲਤ ਏ । ਰਿਸ਼ਵਤ ਇੱਕ ਇਹੋ ਜਿਹੀ ਚੀਜ਼ ਆ ਦੇਣ ਵਾਲੇ ਦੀ ਵੀ ਭਲਾ ਕਰਦੀ ਹੈ ਤੇ ਲੈਣ ਵਾਲੇ ਦਾ ਵੀ।ਇਹ ਰਿਸ਼ਵਤ ਸਾਰੇ ਸੰਸਾਰ ਵਿੱਚ ਹੈ ਕਿਤੇ ਥੋੜੀ ਤੇ ਕਿਤੇ ਜਿਆਦਾ ਪਰ ਹੈ ਜਰੂਰ ਤੇ ਸੰਸਾਰ ਦਾ ਹਰ ਵਿਅਕਤੀ ਹੀ ਰਿਸ਼ਵਤ ਲੈਣੀ ਚਾਹੁੰਦਾ ਹੈ।ਪਹਿਲਾ ਪਹਿਲ ਇਹ ਤੋਹਫ਼ੇ ਵਜੋ ਤੇ ਕਦੇ ਇਹ ਇਨਾਮ ਵਜੋਂ ਦਿੱਤੀ ਜਾਦੀ ਸੀ।ਪਰ ਅੱਜ ਰਿਸ਼ਵਤ ਮਜ਼ਬੂਰੀ ਵਜੋਂ ਦਿੱਤੀ ਜਾਦੀ ਹੈ।ਪੰਜਾਬ ਵਿੱਚ ਥੋੜਾ ਸਮਾ ਪਹਿਲਾ ਖਤਮ ਹੋਈ ਜਗੀਰਦਾਰੀ ਵੀ ਰਿਸ਼ਵਤਖੋਰੀ ਦਾ ਹੀ ਇੱਕ ਹਿੱਸਾ ਸੀ। ।ਅੱਜ ਲੋਕ ਜਿਹੜੀ ਰਿਸ਼ਵਤ ਦਾ ਢਿਡੋਰਾ ਪਿੱਟ ਰਹੇ ਹਨ ਇਹ ਲੋਕ ਪਹਿਲਾ ਕਿੱਥੇ ਸਨ।ਜਲੰਧਰ ਦੂਰਦਰਸ਼ਨ ਨੇ ਰਿਸ਼ਵਤ ਸਬੰਧੀ ਅੱਜ ਤੋਂ ਕੋਈ ਸੌਲ੍ਹਾ -ਸਤਾਰਾ ਸਾਲ ਪਹਿਲਾ ਜਾਗਰੂਕ ਕਰ ਦਿੱਤਾ ਸੀ।ਪਰ ਸਾਡੇ ਲੋਕਾ ਤੇ ਕੰਨ ਤੇ ਜੂੰ ਤੱਕ ਨੀ ਸਰਕੀ ।ਅੱਜ ਜਦੋ ਪਾਣੀ ਸਿਰ ਤੋਂ ਗੁਜਰ ਗਿਆ ਹੁਣ ਰੋਲਾ ਪਾਉਦੇ ਫ਼ਿਰਦੇ ਹਾ।ਪਰ ਇੱਕ ਸੱਚ ਇਹ ਵੀ ਆ ਜੇ ਇੰਡੀਆ ਵਿੱਚ ਰਿਸ਼ਵਤ ਨਾ ਹੁੰਦੀ ਤਾ ਸਾਨੂੰ ਕਈਆ ਨੂੰ ਤਾ ਜਹਾਜ ਦਾ ਝੂਟਾ ਲੈਣਾ ਨਸੀਬ ਨੀ ਸੀ ਹੋਣਾ।ਅਸੀ ਲੋਕ ਇੰਨੀ ਵੱਡੀ ਮਾਤਰਾ ਵਿੱਚ ਬਾਹਰ ਆਏ ਹਾ ਇਹ ਵੀ ਰਿਸ਼ਵਤ ਦੀ ਬਦੋਲਤ ਹੈ । ਇੰਡੀਆ ਵਿੱਚ ਰਿਸ਼ਵਤ ਵਧਾਉਣ ਵਿੱਚ ਵੀ ਸਾਡਾ ਹੀ ਹੱਥ ਹੈ ਤੇ ਅੱਜ ਰਿਸ਼ਵਤ ਬੰਦ ਹੋ ਜਾਦੀ ਹੈ ਤਾ ਸਭ ਤੋਂ ਵੱਡਾ ਦੁੱਖ ਵੀ ਸਾਨੂੰ ਹੀ ਹੋਣਾ।ਦੁਨੀਆ ਦਾ ਹਰ ਇਨਸਾਨ ਆਪਣਾ ਕੰਮ ਕਰਵਾਉਣ ਲਈ ਸ਼ਿਫਾਰਿਸ਼ ਦਾ ਆਸਰਾ ਲੈਦਾ ਜਾ ਰਿਸ਼ਵਤ ਦਾ।ਜੇ ਇਹ ਰਿਸ਼ਵਤ ਕਿਸੇ ਹੱਦ ਤੱਕ ਸੀਮਤ ਰਹਿੰਦੀ ਤਾ ਅੱਜ ਇਹ ਹਾਹਾਕਾਰ ਨੀ ਸੀ ਮਚਣਾ।ਅਮੀਰਾ ਦੀ ਇਹ ਸਹੂਲਤ ਅੱਜ ਗਰੀਬਾ ਦੀ ਸਿਰਦਰਦੀ ਬਣੀ ਹੋਈ ਹੈ।ਸਾਡੇ ਆਪਣੇ ਹੀ ਬੀਜੇ ਹੋਏ ਕੰਡੇ ਅੱਜ ਸਾਡੇ ਹੀ ਚੁਭਣੇ ਸ਼ੁਰੂ ਹੋ ਗਏ ਹਨ।ਅੱਜ ਜੇ ਕਿਸੇ ਇਨਸਾਨ ਨੇ ਕਿਸੇ ਨੂੰ ਤਾ ਕੀ ਜੇ ਆਪਣੀ ਔਲਾਦ ਨੂੰ ਵੀ ਕੋਈ ਅਕਲ ਗੱਲ ਆਖਣੀ ਹੋਵੇ ਤਾ ਫਿਰ ਵੀ ਉਸ ਇਨਸਾਨ ਨੂੰ ਦਸ ਵਾਰ ਸੋਚਣਾ ਪੈਦਾ। ਇੱਕ ਬੰਦਾ ਆਪਣੇ ਦਿਨਾ ਵਿੱਚ ਸ਼ਰਾਬ ਪੀਦਾ ਤੇ ਐਸ਼ ਕਰਦਾ ਰਿਹਾ।ਹੁਣ ਜਦੋ ਕਬੀਲਦਾਰੀ ਬਰਾਬਰ ਦੀ ਹੋਣ ਲੱਗੀ ਤਾ ਹਲਾਤਾ ਨੂੰ ਦੇਖਦਾ ਹੋਇਆ ਸ਼ਰਾਬ ਛੱਡ ਗਿਆ।ਪਰ ਔਲਾਦ ਜਵਾਨ ਹੋ ਕੇ ਪਿਉ ਦੇ ਲਕਸ਼ੇ ਕਦਮਾ ਤੇ ਚੱਲ ਪਈ।ਉਹ ਬੰਦਾ ਇੱਕ ਦਿਨ ਆਪਣੇ ਪੁੱਤਰ ਨੂੰ ਕਹਿਣ ਲੱਗਾ ਪੁੱਤ ਸ਼ਰਾਬ ਨਾ ਪਿਆ ਕਰ ਤਾ ਉਹ ਪੁੱਤ ਨੇ ਅੱਗੋ ਜੁਆਬ ਦਿੱਤਾ। ਬਾਪੂ ਹੁਣ ਤੂੰ ਸਾਧ ਬਣਿਆ ਫਿਰਦਾ ਆਪਣੇ ਦਿਨ ਭੁਲ ਗਿਆ ਜਦੋ ਪੀ ਕੇ ਮੰਜੇ ਤੇ ਹੀ ਮੂਤਦਾ ਹੁੰਦਾ ਸੀ ਜਦੋ ਅਸੀ ਤੇਰੀ ਉਮਰੇ ਜਾਵਾਗੇ ਅਸੀ ਵੀ ਛੱਡ ਦੇਵਾਗੇ।ਉਸ ਵੇਲੇ ਉਸ ਬੰਦੇ ਕੋਲ ਕੋਈ ਜੁਆਬ ਨਹੀ ਸੀ।
ਇੰਡੀਆ ਵਿੱਚ ਦੋ ਬੰਦੇ ਹੀ ਆ ਜਿਹੜੇ ਰਿਸ਼ਵਤ ਵਿੱਰੁਧ ਅਵਾਜ਼ ਉਠਾ ਰਹੇ ਹਨ ਇੱਕ ਨੇ ਤਾ ਆਪ ਕਰੋੜਾ ਰੁਪਏ ਕਮਾ ਲਏ ਤਾ ਦੂਜਾ ਉਂਜ ਹੀ ਮੋਤ ਦੇ ਨੇੜੇ ਢੁੱਕਿਆ ਆ।ਇੱਕ ਸੋਚਣ ਦੀ ਗੱਲ ਆ ਜਿਹੜਾ ਇਹ ਬੰਦਾ ਕਰੌੜਾ ਕਮਾ ਕੇ ਹੁਣ ਰੋਲਾ ਪਾ ਰਿਹਾ ਇਹ ਪਹਿਲਾ ਕਿੱਥੇ ਸੀ ਦੂਜੇ ਨੂੰ ਸਾਰੀ ਜਿੰਦਗੀ ਚੇਤਾ ਹੀ ਨਹੀ ਆਇਆ ।ਅੱਜ ਪੂੰਜੀਵਾਦੀ ਯੁਗ ਵਿੱਚ ਇਨਸਾਨ ਗਿਰਗਟ ਵਾਗ ਰੰਗ ਬਦਲਦਾ ਹੈ।ਜੇ ਕਿਸੇ ਇਨਸਾਨ ਨਾਲ ਗੱਲ ਕਰੋ ਕਿ ਰਿਸ਼ਵਤ ਬੰਦ ਹੋਣੀ ਚਾਹੀਦੀ ਆ ਉਹ ਬੰਦਾ ਮੁੰਹੋ ਤਾ ਕਹੇਗਾ ਕਿ ਬੰਦ ਹੋਣੀ ਚਾਹੀਦੀ ਆ।ਪਰ ਉਸ ਦਾ ਮਨ ਇਸ ਗੱਲ ਨੂੰ ਮੰਨਣ ਤਿਆਰ ਨਹੀ।ਕੁਛ ਸਮਾ ਪਾਕੇ ਦੇਖੀਓ ਉਹੀ ਬੰਦਾ ਰਿਸ਼ਵਤ ਦੇ ਤੇ ਲੈ ਰਿਹਾ ਹੋਵੇਗਾ।ਇਹ ਰਿਸ਼ਵਤ ਸਾਡੇ ਖੂਨ ਵਿੱਚ ਪੂਰੀ ਤਰਾ ਰੱਚ ਚੁੱਕੀ ਹੈ ।ਜਿਸ ਤਰਾ ਕਿਹਾ ਹੈ ਕਿ ਚੋਰ ਚੋਰੀ ਤੋਂ ਜਾਏ ਪਰ ਹੇਰਾਫ਼ੇਰੀ ਤੋਂ ਨਾ ਜਾਏ।ਅੱਜ ਸਾਡੀ ਕਹਿਣੀ ਤੇ ਕਰਨੀ ਵਿੱਚ ਬਹੁਤ ਵੱਡਾ ਅੰਤਰ ਆ ਗਿਆ ਹੈ।ਅਸੀ ਚਾਹੁੰਦੇ ਹਾ ਦੂਜਿਆ ਲਈ ਰਿਸ਼ਵਤ ਬੰਦ ਹੋ ਜਾਵੇ ਪਰ ਸਾਡੇ ਲਈ ਚਲਦੀ ਰਹੇ।ਇਸ ਰਿਸ਼ਵਤ ਤੇ ਰੋਕ ਲਾਉਣੀ ਕਿਸੇ ਇੱਕ ਬੰਦੇ ਦੇ ਹੱਥ ਵਿੱਚ ਨਹੀ।ਸੰਸਾਰ ਦੀ ਸਭ ਤੋਂ ਵੱਡੀ ਤਾਕਤ ਹੈ ਨੋਜਵਾਨ ਵਰਗ ਜੇ ਕਿਤੇ ਇਹ ਨੋਜਵਾਨ ਪੀੜੀ ਇਹ ਰਿਸ਼ਵਤ ਖਤਮ ਕਰਨ ਦਾ ਬੀੜਾ ਚੁੱਕ ਲਵੇ ਤਾ ਫਿਰ ਕੋਈ ਆਸ ਕੀਤੀ ਜਾ ਸਕਦੀ ਆ।ਇਹ ਰਿਸ਼ਵਤ ਜਿਹਾ ਕੌਹੜ ਖਤਮ ਲਈ ਕਈ ਵੱਡੇ-ਵੱਡੇ ਥੰਮ ਜੜੋ ਉਖਾੜਨੇ ਪੈਣਗੇ ਤੇ ਕਈ ਨਵੇ ਉਸਾਰਨੇ ਪੈਣਗੇ।ਇਹ ਸਭ ਕੁਛ ਕਰਨਾ ਇੰਨਾ ਸੌਖਾ ਨਹੀ ਪਰ ਅਸੰਭਵ ਵੀ ਨਹੀ।ਜਿਸ ਤਰਾ ਜਿੰਨਾ ਰੋਗ ਪੁਰਾਣਾ ਹੋਵੇਗਾ ਉੱਨ੍ਹਾ ਹੀ ਇਲਾਜ ਉਸ ਦਾ ਲੰਮਾ ਚੱਲੇਗਾ।
ਇਹ ਰਿਸ਼ਵਤ ਬੰਦ ਹੋਣ ਨਾਲ ਕੋਈ ਖਾਸ ਫ਼ਰਕ ਨੀ ਪੈਣਾ ਜਦੋ ਤੱਕ ਸਾਡੀ ਸੋਚ ਨੀ ਬਦਲਦੀ।ਪਹਿਲਾ ਸਾਨੂੰ ਆਪਣੀ ਸੁੱਤੀ ਆਤਮਾ ਨੂੰ ਜਗਾਉਣਾ ਪਏਗਾ ਤੇ ਅੱਖਾ ਤੇ ਪਿਆ ਲਾਲਚ ਦਾ ਪਰਦਾ ਲਾਉਣਾ ਪਵੇਗਾ।ਸਾਨੂੰ ਇਹ ਸਵੀਕਾਰ ਕਰਨਾ ਪਵੇਗਾ ਕਿ ਜੋ ਅਸੀ ਕੀਤਾ ਉਹ ਗਲਤ ਸੀ।ਅੱਜ ਇਨਸਾਨ ਦੇ ਰਾਤੋ-ਰਾਤ ਅਮੀਰ ਹੋਣ ਦੇ ਸੁਫ਼ਨੇ ਪਿੱਛੇ ਇਨਸਾਨ ਦੀ ਜ਼ਮੀਰ ਮਰ ਚੁੱਕੀ ਹੈ।ਜਦੋ ਤੱਕ ਇਨਸਾਨ ਦੀ ਮਰੀ ਹੋਈ ਜ਼ਮੀਰ ਨੀ ਜਾਗਦੀ ਉੱਨਾ ਚਿਰ ਰਿਸ਼ਵਤ ਜਿਹੀ ਬੁਰਾਈ ਨੂੰ ਖਤਮ ਕਰਨਾ ਇੱਕ ਸੁਫ਼ਨਾ ਦੇਖਣ ਦੇ ਸਮਾਨ ਆ।
ਸਿੱਖ ਧਰਮ ਦੀ ਵਿਲੱਖਣ ਹੋਂਦ ਹਸਤੀ ਦੇ ਰਾਹ ਵਿਚ ਰੁਕਾਵਟ ਤੇ ਸੋਧ ਮੰਗਦੀ
ਸੰਵਿਧਾਨ ਦੀ ਧਾਰਾ ੨੫(ਬੀ)
ਆਨੰਦ ਮੈਰਿਜ ਐਕਟ ਵਿਚ ਵਿਆਹ ਰਜਿਸਟਰੇਸ਼ਨ ਦੀ ਮੱਦ ਸ਼ਾਮਿਲ ਕੀਤੇ ਜਾਣ ਉਪਰੰਤ ਸਿੱਖ ਪੰਥ ਵਿਚ ਇਕ ਵਾਰੀ ਫਿਰ ਸੰਵਿਧਾਨ ਦੀ ਧਾਰਾ ੨੫(ਬੀ) ਵਿਚ ਸੋਧ ਕੀਤੇ ਜਾਣ ਦੀ ਚਰਚਾ ਸ਼ੁਰੂ ਹੋਈ ਹੈ ਤਾਂ ਜੋ ਸਿੱਖਾਂ ਨੂੰ ਹਿੰਦੂ ਕੋਡ ਬਿਲ ਦੀ ਸਾਰੀਆਂ ਧਾਰਾਵਾਂ (ਤਲਾਕ ,ਕਾਨੂੰਨੀ ਅਲਿਹਦਗੀ ,ਖਰਚਾ)ਆਦਿ ਤੋਂ ਮੁਕਤੀ ਮਿਲ ਜਾਵੇ ਤੇ ਸਿੱਖਾਂ ਦੀ ਸਿਧਾਂਤਕ ਪ੍ਰਭੂਸਤਾ ਤੇ ਨਿਆਰੀ ਹੋਂਦ ਹਸਤੀ ਨੂੰ ਵਿਧਾਨਿਕ ਮਾਨਤਾ ਪ੍ਰਾਪਤ ਹੋਵੇ।
੧੫ ਅਗਸਤ ੧੯੪੭ ਨੂੰ ਹੋਈ ਦੇਸ਼ ਵੰਡ ਤੇ ਫਸਾਦਾਂ ਕਾਰਣ ਸਿੱਖ ਕੌਮ ਬੁਰੀ ਤਰ੍ਹਾਂ ਉਜੜ,ਭਾਰੀ ਜਾਨੀ ਤੇ ਮਾਲੀ ਨੁਕਸਾਨ ਕਰਵਾ ਕੇ ਵਤਨ ਪਰਤੀ ।ਇਥੌਂ ਤੀਕ ਕਿ ਉਨ੍ਹਾਂ ਨੂੰ ਆਪਣੀ ਜਾਨ ਤੋਂ ਪਿਆਰੇ ਗੁਰਧਾਮਾਂ ਤੋਂ ਵੀ ਵਿਛੜਨਾ ਪਿਆ ।ਭਾਰਤ ਤੇ ਪਾਕਿਸਤਾਨ ਦਰਮਿਆਨ ਵੰਡ ਹੋਣ ਕਾਰਣ ਹੋਏ ਫਿਰਕੂ ਫਸਾਦਾਂ ਕਰਕੇ ਅੰਤਾਂ ਦਾ ਫਿਰਕੂ ਦਵੈਸ਼ ਅਤੇ ਵੈਰ ਹੋ ਗਿਆ ।ਪਾਕਿਸਤਾਨ ਤਾਂ ਪਹਿਲਾਂ ਹੀ ਇਕ ਇਸਲਾਮਿਕ ਮੁਲਕ ਬਣ ਗਿਆ ਸੀ ,ਭਾਰਤ ਨੇ ਭਾਵੇਂ ਖੁਦ ਨੂੰ ਇਕ ਧਰਮ ਨਿਰਪੱਖ ਦੇਸ਼ ਐਲਾਨਿਆ ਸੀ ਲੇਕਿਨ ਇਸ ਪਿੱਛੇ ਵੀ ਬਹੁਗਿਣਤੀ ਦਾ ਫਿਰਕੂ ਗਲਬਾ ਪ੍ਰਬਲ ਸੀ ।ਪਾਕਿਸਤਾਨ ਬਣ ਜਾਣ ਕਾਰਣ ਭਾਰਤ ਵਿਚ ਰਹਿ ਗਏ ਮੁਸਲਮਾਨਾਂ ਦਾ ਆਤਮਿਕ ਬਲ ਡਿੱਗ ਚੁਕਾ ਸੀ ਤੇ ਉਹ ਸੰਵਿਧਾਨ ਅਸੈਂਬਲੀ ਦੀਆਂ ਹੋਈਆਂ ਵਿਚਾਰ ਚਰਚਾਵਾਂ ਸਮੇਂ ਆਪਣੀ ਜਾਂ ਕਿਸੇ ਹੋਰ ਘੱਟ ਗਿਣਤੀ ਦੀ ਅਵਾਜ ਨਾ ਉਠਾ ਸਕੇ ।ਸਿੱਖਾਂ ਦੀ ਗਿਣਤੀ ਐਨੀ ਘੱਟ ਗਈ ਸੀ ਕਿ ੪੦ ਕਰੋੜ ਦੀ ਵਸੋਂ ਵਿਚ ਸਿਰਫ ੬੦ ਲੱਖ ਹੀ ਸਿੱਖ ਸਨ ।ਉਨ੍ਹਾਂ ਦੀ ਜੇਕਰ ਕੋਈ ਮੰਗ ਉਠੀ ਵੀ ਤਾਂ ਸਹਿਜੇ ਹੀ ਦਰ ਕਿਨਾਰ ਕਰ ਦਿੱਤੀ ਗਈ ।ਸਿੱਖ ਕੌਮ ਦੇ ਆਗੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ (ਦੇਸ਼ ਵੰਡ ਤੋਂ ਪਹਿਲਾਂ ਬ੍ਰਿਟਿਸ਼ ਰਾਜ ਸਮੇਂ ਜਿਨ੍ਹਾਂ ਦੀ ਹੈਸੀਅਤ ਕਾਂਗਰਸ ਦੇ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਦੀ ਬਰਾਬਰੀ ਵਾਲੀ ਸੀ)ਨੇ ਪ੍ਰਧਾਨ ਮੰਤਰੀ ਨਹਿਰੂ ਨੂੰ ਕਾਂਗਰਸ ਵਲੋਂ ਸਿੱਖਾਂ ਨਾਲ ਕੀਤੇ ਕਰਾਰ ਯਾਦ ਕਰਵਾਏ ਤਾਂ ਸਪਸ਼ਟ ਜਵਾਬ ਮਿਲਿਆ, 'ਹਾਲਾਤ ਬਦਲ ਗਏ ਹਨ'।ਹਾਲਾਤ ਤਾਂ ਬਦਲ ਚੁਕੇ ਸਨ ਕਿਉਂਕਿ ਸਦੀਆਂ ਤੋਂ ਮੁਗਲਾਂ ਤੇ ਅੰਗਰੇਜਾਂ ਦੇ ਗੁਲਾਮ ਰਹੇ ਲੋਕ ਹੁਣ ਹੁਕਮਰਾਨ ਬਣ ਗਏ ਸਨ ,ਖੂਨ ਦੀਆਂ ਨਦੀਆਂ ਤੇ ਅੱਗ ਦੇ ਦਰਿਆ ਪਾਰ ਕਰਕੇ ੧੦੦ ਸਾਲ ਦੇ ਕਰੀਬ ਪੰਜਾਬ ਤੇ ਰਾਜ ਕਰਨ ਵਾਲੇ ,ਲਾਹੌਰ ਦੇ ਸ਼ਾਹੀ ਕਿਲੇ ਤੇ ਕੇਸਰੀ ਨਿਸ਼ਾਨ ਝੁਲਾਉਣ ਵਾਲੇ ਸਿੱਖ ਇਕ ਘੱਟ ਗਿਣਤੀ ਕੌਮ ਰਹਿ ਗਏ ਸਨ ।
ਅੰਗਰੇਜਾਂ ਨੇ ਜਦੋਂ ਹਿੰੰਦੁਸਤਾਨ ਛੱਡਣ ਦਾ ਫੈਸਲਾ ਕੀਤਾ ਤਾਂ ਹਿੰਦੁਸਤਾਨ ਦੀ ਪ੍ਰਭੂਸਤਾ ਦੇ ਤਿੰਨ ਹਿੱਸੇਦਾਰ ,ਹਿੰਦੂ ,ਮੁਸਲਮਾਨ ਤੇ ਸਿੱਖ ਮੰਨੇ ਸਨ ,ਪੰਜਾਬੀ, ਬੰਗਾਲੀ ਜਾਂ ਕੋਈ ਹੋਰ ਪਾਂ੍ਰਤਕ ਪਹਿਚਾਣ ਸਵੀਕਾਰ ਨਹੀ ਕੀਤੀ ।ਸਿੱਖਾਂ ਦੀ ਨੁਮਾਇੰਦਗੀ ਸ਼੍ਰੋਮਣੀ ਅਕਾਲੀ ਦਲ ,ਮੁਸਲਮਾਨਾਂ ਦੀ ਮੁਸਲਿਮ ਲੀਗ ਅਤੇ ਹਿੰਦੂਆਂ ਦੀ ਕਾਂਗਰਸ ਪਾਰਟੀ ਕਰਦੀ ਸੀ ।ਕਾਂਗਰਸ ਵਲੋਂ ਪੂਰਨ ਸਵਰਾਜ ਦੀ ਮੰਗ ੩੧ਦਸੰਬਰ ੧੯੨੮ ਤੇ ੧ ਜਨਵਰੀ ੧੯੨੯ ,ਲਾਹੌਰ ਵਿਖੇ ਇਕ ਕਾਨਫਰੰਸ ਕਰਕੇ ਕੀਤੀ ਗਈ ।ਸਿੱਖਾਂ ਦੇ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਬਾਬਾ ਖੜਕ ਸਿੰਘ ਨੇ ਕਾਨਫਰੰਸ ਦਾ ਬਾਈਕਾਟ ਕੀਤਾ ।ਅਕਾਲੀ ਦਲ ਨੇ ਕਾਂਗਰਸ ਤੋਂ ਵੱਖਰਾ ਜਲੂਸ ਕੱਢਿਆ,ਜਿਸ ਬਾਰੇ ਲੰਡਨ ਦੇ ਅਖਬਾਰ 'ਟਾਈਮਜ'ਨੇ ਅੰੰਿਕਤ ਕੀਤਾ ਕਿ ਸਿੱਖਾਂ ਦੇ ਇਸ ਵਿਸ਼ਾਲ ਜਲੂਸ ਅੱਗੇ ਕਾਂਗਰਸ ਦਾ ਜਲੂਸ ਬੜਾ ਨਿਗੂਣਾ ਜਿਹਾ ਸੀ ।ਕਾਂਗਰਸ ਦੇ ਆਗੂ ਬਾਬਾ ਜੀ ਦੀ ਰਿਹਾਇਸ਼ ਬੁਰਜ (ਲਾਹੌਰ)ਆਏ ਤੇ ਕਾਂਗਰਸ ਦੇ ਅਗਾਮੀ ਸ਼ੈਸ਼ਨ ਵਿਚ ਸ਼ਾਮਿਲ ਹੋਣ ਲਈ ਅਪੀਲ ਕੀਤੀ।ਬਾਬਾ ਜੀ ਦੀ ਸਿੱਖਾਂ ਵਲੋਂ ਇਕ ਹੀ ਸ਼ਰਤ ਸੀ ਕਿ ਹਿੰਦੁਸਤਾਨ ਦਾ ਸੰਵਿਧਾਨ ਸਿੱਖਾਂ ਦੀ ਅਜਾਦਾਨਾ ਮਰਜੀ ਨਾਲ ਬਣਾਇਆ ਜਾਵੇ । ਕਾਂਗਰਸ ਦੇ ਆਗੂਆਂ ਵਲੋਂ ਯਕੀਨ ਵੀ ਦਿਵਾਇਆ ਗਿਆ ਕਿ ਦੇਸ਼ ਦਾ ਕੋਈ ਵੀ ਸੰਵਿਧਾਨ ਅਜੇਹਾ ਨਹੀ ਬਣਾਇਆ ਜਾਵੇਗਾ ਜਿਸਦੀ ਸਿੱਖ ਅਜਾਦਾਨਾ ਤੌਰ ਤੇ ਸਹਿਮਤੀ ਨਹੀ ਦੇ ਦਿੰਦੇ ।
੧੯੩੧ ਵਿਚ ਜਦੋਂ ਮਹਾਤਮਾ ਗਾਂਧੀ ਇਤਿਹਾਸਕ ਗੁਰਦੁਆਰਾ ਸੀਸ ਗੰਜ ਸਾਹਿਬ ਪੁਜੇ ਤਾਂ ਦਿੱਲੀ ਦੇ ਸਿੱਖ ਆਗੁ ਸ੍ਰ ਮਧੂਸੂਦਨ ਸਿੰਘ ਨੇ ਫਿਰ ਇਹ ਸ਼ੰਕੇ ਦੁਹਰਾਏ ਤਾਂ ਗਾਂਧੀ ਜੀ ਨੇ ਉਸ ਪਾਵਨ ਅਸਥਾਨ ਤੇ ਕਿਹਾ ਕਿ ਸਾਡਾ ਪ੍ਰਣ ਹੈ ਕਿ ਸਿੱਖਾਂ ਦੀ ਸਹਿਮਤੀ ਨਾਲ ਹੀ ਸੰਵਿਧਾਨ ਬਣਾਇਆ ਜਾਵੇਗਾ ।੧੯੪੬ ਵਿਚ ਕਲਕੱਤਾ ਵਿਖੇ ਹੋਏ ਕਾਂਗਰਸ ਸੈਸ਼ਨ ਸਮੇਂ ਜਵਾਹਰ ਲਾਲ ਨਹਿਰੂ ਨੇ ਐਲਾਨ ਕੀਤਾ ਸੀ ,'ਠਹe ਬਰaਵe ਸ਼ਕਿਹਸ ੋਡ ਫੁਨਜaਬ ਮeਰਟਿ ਸਪeਚaਿਲ ਚੋਨਸਦਿeਰaਟਿਨ .ਾਂe ਦੋ ਨੋਟ ਸee aਨੇਟਹਨਿਗ ਾਰੋਨਗ ਨਿ ਚaਰਵਨਿਗ ੁਟ aਨ aਰea aਨਦ a ਚੋਨਸਟਟੁਟਿਨaਲ ਸeਟ ੁਪ ਾਹeਰe ਟਹe ਸ਼ਕਿਹਸ ਚaਨ aਲਸੋ ਡeeਲ ਟਹe ਗਲਾ ੋਡ ਡਰeeਦੋਮ.'
ਇਸੇ ਤਰ੍ਹਾਂ ਜਦੋਂ ਦੇਸ਼ ਦੀ ਵੰਡ ਹਿੰਦੂ ਸਿੱਖ ਮੈਂਬਰਾਂ ਨੇ ਸਾਂਝੇ ਤੌਰ ਤੇ ਮਾਸਟਰ ਤਾਰਾ ਸਿੰਘ ਨੂੰ ਪੰਜਾਬ ਵਿਚ ਜਦੋ ਜਹਿਦ ਦਾ ਆਗੂ ਮੰਨਿਆ ਤੇ ਨਾਲ ਹੀ ਮਤਾ ਕੀਤਾ ਕਿ ਘੱਟ ਗਿਣਤੀ ਹੋਣ ਕਾਰਣ ਸਿੱਖਾਂ ਨੂੰ ਵੱਧ ਅਧਿਕਾਰ ਦਿੱਤੇ ਜਾਣਗੇ ।ਮਾਰਚ ੧੯੪੯ ਵਿਚ ਜਦੋਂ ਮਾਸਟਰ ਤਾਰਾ ਸਿੰਘ ਨੇ ਕੌਮ ਦਾ ਦੁਖ ਸੁਨਾਉਣ ਲਈ ਦਿਲੀ ਦੇ ਰਾਮਲੀਲਾ ਮੈਦਾਨ ਵਿਚ ਰੈਲੀ ਕਰਨ ਦੀ ਇਜਾਜਤ ਮੰਗੀ ਤਾਂ ਸਰਕਾਰ ਵਲੋਂ ਨਾਂਹ ਕਰ ਦਿੱਤੀ ਗਈ ।ਗੁਰਦੁਆਰਾ ਰਕਾਬ ਗੰਜ ਸਾਹਿਬ ਦੁਆਲੇ ਕਾਫੀ ਖਾਲੀ ਜਗਾਹ ਸੀ ,ਇਥੇ ਰੈਲੀ ਕਰਨ ਦਾ ਫੇਸਲਾ ਕੀਤਾ ਗਿਆ ਲੇਕਿਨ ਸਰਕਾਰ ਨੇ ਮਾਸਟਰ ਤਾਰਾ ਸਿੰਘ ਨੂੰ ਦਿਲੀ ਤੋਂ ਪਹਿਲਾਂ ਹੀ ਨਰੇਲਾ ਰੇਲਵੇ ਸਟੇਸ਼ਨ ਤੇ ਡੀਫੈਂਸ ਆਫ ਇੰਡੀਆ ਕਾਨੂੰਨ ਤਹਿਤ ਗ੍ਰਿਫਤਾਰ ਕਰ ਲਿਆ ਗਿਆ।ਦੇਸ਼ ਅਜਾਦ ਹੋਣ ਉਪਰੰਤ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਪਾਬੰਦੀ ਲਗਾ ਦਿੱਤੀ ਗਈ ।ਮਾਸਟਰ ਤਾਰਾ ਸਿੰਘ ਪਹਿਲੇ ਰਾਜਸੀ ਕੈਦੀ ਬਣੇ।
ਜਦੋਂ ਵਿਧਾਨ ਬਣਾਇਆ ਗਿਆ ਤਾਂ ਸਿੱਖਾਂ ਦੀ ਹੋਰ ਕੋਈ ਮੰਗ ਤਾਂ ਕੀ ਮੰਨੀ ਜਾਣੀ ਸੀ ,ਸੰਵਿਧਾਨ ਦੀ ਧਾਰਾ ੨੫(ਬੀ) ਤਹਿਤ,ਉਨ੍ਹਾਂ ਨੂੰ ਬਾਕੀ ਧਰਮਾਂ(ਜੈਨ ,ਬੁਧ)ਵਾਂਗ ,ਭਾਰਤੀ ਧਰਮ ਕਹਿਣ ਦੀ ਬਜਾਏ ਹਿੰਦੂ ਧਰਮ ਵਜੋਂ ਪੇਸ਼ ਕੀਤਾ ਗਿਆ ।੧੯੪੯ ਵਿਚ ਜਦੋਂ ਸੰਵਿਧਾਨ ਦੀ ਆਖਰੀ ਰੀਡਿੰਗ ਹੋਈ ਤਾਂ ਸਿੱਖਾਂ ਦੇ ਦੋਨੋਂ ਨੁਮਾਇੰਦਿਆਂ ,ਸ੍ਰ ਹੁਕਮ ਸਿੰਘ ਅਤੇ ਜੋਗਿੰਦਰ ਸਿੰਘ ਮਾਨ (ਪਟਿਆਲਾ)ਨੇ ਸਮੁਚੀ ਕੌਮ ਵਲੋਂ ਇਸ ਸੰਵਿਧਾਨ ਨੂੰ ਅਪ੍ਰਵਾਨ ਕੀਤਾ, ਲੇਕਿਨ ਨਗਾਰ ਖਾਨੇ ਵਿਚ ਤੂਤੀ ਦੀ ਅਵਾਜ ਕੌਣ ਸੁਣਦਾ ।
ਅਜਾਦ ਹਿੰਦੁਸਤਾਨ ਵਿਚ ਸਿੱਖਾਂ ਨਾਲ ਵਿਤਕਰੇ ਜਾਰੀ ਰਹੇ ਤੇ ਸਿੱਖਾਂ ਦਾ ਸੰਘਰਸ਼ ਵੀ ਲਗਾਤਾਰ ਜਾਰੀ ਰਿਹਾ ।ਸੰਵਿਧਾਨ ਦੀ ਧਾਰਾ ੨੫ (ਬੀ)ਵਿਚ ਸੋਧ ਕੀਤੇ ਜਾਣ ਦੀ ਮੁਖ ਮੰਗ ਲੈਕੇ ਲਗਾਏ ਜਾਣ ਵਾਲੇ ਧਰਮ ਯੁੱਧ ਮੋਰਚੇ ਤੋਂ ਪਹਿਲਾਂ ਸਿੱਖ ਵਿਦਵਾਨਾਂ ਅਤੇ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਉਪਰਾਲੇ ਆਰੰਭ ਦਿੱਤੇ ਸਨ ਅਤੇ ੧੯੮੨ ਵਿਚ ਸ਼ੁਰੂ ਹੋਏ ਧਰਮਯੁੱਧ ਮੋਰਚੇ ਦਾ ਆਧਾਰ ੧੯੭੯ ਵਿਚ ਹੀ ਬਣ ਗਿਆ ਸੀ ਜੋ ੧੯੮੪ ਤੀਕ ਚਰਮ ਸੀਮਾ ਤੇ ਪੁਜ ਗਿਆ ।੧੫ ਮਈ ੧੯੮੧ ਦੀ ਚੀਫ ਖਾਲਸਾ ਦੀਵਾਨ ਦੀ ਸਿੱਖ ਐਜੂਕੇਸ਼ਨ ਕਾਨਫਰੰਸ ਦੀ ਚੰਡੀਗੜ੍ਹ ਵਿਖੇ ਹੋਈ ਇਕਤਰਤਾ ਵਿਚ ਸ਼ੁਰੂ ਤੋਂ ਹੀ ਸੰਵਿਧਾਨ ਦੀ ਧਾਰਾ ੨੫(ਬੀ) ਦਾ ਮੁੱਦਾ ਭਾਰੂ ਰਿਹਾ।ਕਾਨਫਰੰਸ ਵਿਚ ਅਮਰੀਕਾ ਤੋਂ ਵਿਸ਼ੇਸ਼ ਤੌਰ ਡਾ:ਗੰਗਾ ਸਿੰਘ ਢਿਲੋਂ ਪੁਜੇ ਸਨ ਤੇ ਪ੍ਰਧਾਨਗੀ ਡਾ: ਇੰਦਰਜੀਤ ਸਿੰਘ ਪੰਜਾਬ ਐਂਡ ਸਿੰਧ ਬੈਂਕ ਵਾਲੇ ਕਰ ਰਹੇ ਸਨ। ਇਕਤਰਤਾ ਵਿੱਚ ਸਰਵਸੰਮਤੀ ਨਾਲ ਪਾਸ ਕੀਤਾ ਗਿਆ ਕਿ ਸਿੱਖ ਇਕ ਵੱਖਰੀ ਕੌਮ ਹੈ ਅਤੇ ਸੰਯੁਕਤ ਰਾਸ਼ਟਰ ਸੰਘ ਵਿਚ ਸਿੱਖਾਂ ਨੂੰ ਸਹਿਯੋਗੀ ਮੈਂਬਰਸ਼ਿਪ ਦਿੱਤੀ ਜਾਣੀ ਚਾਹੀਦੀ ਹੈ ।ਚੀਫ ਖਾਲਸਾ ਦੀਵਾਨ ਕਿਉਂਕਿ ਹਮੇਸ਼ਾ ਹੀ ਨਰਮ ਵਿਚਾਰ ਰੱਖਣ ਵਾਲੀ ਸਰਕਾਰ ਨਿਵਾਜ ਜਥੇਬੰਦੀ ਰਹੀ ਹੈ ਇਸ ਲਈ ਸ੍ਰ ਸੁਰਜੀਤ ਸਿੰਘ ਮਜੀਠੀਆ ਪਹਿਲਾਂ ਹੀ ਇਸ ਇਕਤਰਤਾ ਤੋਂ ਗਾਇਬ ਰਹੇ।ਮਤਾ ਪਾਸ ਹੋਣ ਤੇ ਬਹੁਗਿਣਤੀ ਫਿਰਕੂ ਮੀਡੀਆ ਨੇ ਕਾਫੀ ਰੋਲਾ ਪਾਇਆ । ਉਪਰੰਤ ਚੀਫ ਖਾਲਸਾ ਦੀਵਾਨ ਨੇ ਦੀਵਾਨ ਦੀ ਅੰ੍ਿਰਤੰਗ ਕਮੇਟੀ ਦੀ ਇਕਤਰਤਾ ਬੁਲਾਈ।ਸ੍ਰ ਸੁਰਜੀਤ ਸਿੰਘ ਮਜੀਠੀਆ ,ਸ੍ਰ ਸੰਤ ਸਿੰਘ ਅਤੇ ਡਾ: ਇੰਦਰਜੀਤ ਸਿੰਘ ਦੇ ਕਹਿਣ ਤੇ ਇਹ ਮਤਾ ਵਾਪਿਸ ਲੈ ਲਿਆ ਗਿਆ ।੨੫ ਮਈ ੧੯੮੧ ਨੂੰ ਸ਼ਰੋਮਣੀ ਕਮੇਟੀ ਨੇ ਵੀ ਸਿੱਖ ਇਕ ਵੱਖਰੀ ਕੌਮ ਦਾ ਮਤਾ ਪਾਸ ਕਰ ਦਿੱਤਾ।੧੯੭੯ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੀ ਅਗਵਾਈ ਵਿਚ ਕਮੇਟੀ ਨੇ ਮਤਾ ਪਾਸ ਕੀਤਾ ਕਿ ਸਿੱਖਾਂ ਵਿਚ ਕੌਮੀ ਰਾਸ਼ਟਰੀ ਜਜਬੇ ਦੀ ਭਾਵਨਾ ਪ੍ਰਚੰਡ ਕੀਤੀ ਜਾਏ ਅਤੇ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਕਮੇਟੀ ਸਿੱਖ ਕੌਮ ਦੀ ਅਗਵਾਈ ਕਰੇ ।੨੧ ਅਪ੍ਰੈਲ ੧੯੮੧ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਦਿਆਲ ਸਿੰਘ ਅਜਨੋਹਾ ਅਤੇ ੧੧ ਮਈ ੧੯੮੧ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਇਕਤਰਤਾ ਵਿਚ ਸਿੱਖ ਇਕ ਵਖਰੀ ਕੌਮ ਦਾ ਮਤਾ ਪਾਸ ਕੀਤਾ।ਦਲ ਦੀ ਇਹ ਇਕਤਰਤਾ ਪਹਿਲਾਂ ਅੰਮ੍ਰਿਤਸਰ ਵਿਖੇ ਹੋਣੀ ਸੀ ਲੇਕਿਨ ਬਾਅਦ ਵਿਚ ਅਨੰਦਪੁਰ ਸਾਹਿਬ ਵਿਖੇ ਹੋਈ ।ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਦੱਬੀ ਜੁਬਾਨ ਨਾਲ ਵਿਰੋਧ ਕੀਤਾ ਲੇਕਿਨ ਸੰਤ ਹਰਚੰਦ ਸਿੰਘ ਲੋਂਗੋਵਾਲ ਨੇ ਫੈਸਲਾਕੁੰਨ ਗਲ ਕਰਦਿਆਂ ਕਿਹਾ ਕਿ ਜੇਕਰ ਸਿੱਖ ਇਕ ਕੌਮ ਨਹੀ ਹੈ ਤਾਂ ਫਿਰ ਅਕਾਲੀ ਦਲ ਬਨਾਉਣ ਦੀ ਵੀ ਕੀ ਲੋੜ ਹੈ। ੨੫ ਮਈ ੧੯੮੧ ਨੂੰ ਸ਼ਰੋਮਣੀ ਕਮੇਟੀ ਨੇ ਸਿੱਖ ਇਕ ਵੱਖਰੀ ਕੌਮ ਬਾਰੇ ਪਾਸ ਮਤੇ ਵਿਚ ਕਿਹਾ ਕਿ ਭਾਰਤ ਇਕ ਬਹੁ ਕੌਮੀ ,ਬਹੁ ਧਰਮੀ ,ਬਹੁ ਭਾਸ਼ਾਈ ਦੇਸ਼ ਹੈ ਲੇਕਿਨ ਸਿੱਖ ਇਕ ਵੱਖਰੀ ਕੌਮ ਹੈ ।੨੬ ਜੁਲਾਈ ੧੯੮੧ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਸਿੱਖਾਂ ਨਾਲ ਕੀਤੇ ਵਾਅਦਿਆਂ,ਖਿਲਾਫ ਵਰਜੀਆਂ ਤੇ ਵਧੀਕੀਆਂ ਬਾਰੇ ੪੬ ਮੰਗਾਂ ਵਾਲਾ ਇਕ ਮੰਗ ਪੱਤਰ ਵੀ ਸਰਕਾਰ ਨੂੰ ਸੋਪਿਆ ਤੇ ਮੰਗਾਂ ਦੀ ਪੂਰਤੀ ਲਈ ਅਲਟੀਮੇਟਮ ਦਿੱਤਾ ।ਦਿੱਲੀ ਵਿਖੇ ੭ ਸਤੰਬਰ ੧੯੮੧ ਨੂੰ ਇਕ ਵਿਸ਼ਾਲ ਰੈਲੀ ਕਰਕੇ ਇੰਡੀਆ ਗੇਟ ਤੋਂ ਰਾਸ਼ਟਰਪਤੀ ਭਵਨ ਵੱਲ ਕੂਚ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਲੇਕਿਨ ਸਰਕਾਰ ਨੇ ਸਾਰੇ ਅਕਾਲੀ ਆਗੂ ਤੇ ਵਰਕਰ ਇੰਡੀਆ ਗੇਟ ਵਿਖੇ ਗ੍ਰਿਫਤਾਰ ਕਰ ਲਏ ।
ਧਰਮ ਯੁੱਧ ਮੋਰਚੇ ਦੀ ਇਕ ਅਹਿਮ ਧਾਰਮਿਕ ਮੰਗ, ਧਾਰਾ ੨੫(ਬੀ) ਵਿਚ ਸੋਧ ਕਰਾਉਣਾ ਵੀ ਸੀ ਤਾਂ ਜੋ ਸਿੱਖਾਂ ਨੂੰ ਵਿਧਾਨਿਕ ਤੌਰ ਤੇ ਇਕ ਵਖਰੀ ਕੌਮ ਵਜੋਂ ਮਾਨਤਾ ਪ੍ਰਾਪਤ ਹੋਵੇ ।ਧਰਮਯੁੱਧ ਮੋਰਚੇ ਦੇ ਚਲਦਿਆ ਦਲ ਹਰ ਵਾਰ ਨਵਾਂ ਮੁਦਾ ਉਜਾਗਰ ਕਰਦਾ ਤੇ ਇਸੇ ਲੜੀ ਤਹਿਤ ਸੰਤ ਜਰਨੇਲ ਸਿੰਘ ਭਿੰਡਰਾਂਵਾਲਿਆਂ ਨੇ ਵੀ ਅਕਾਲੀ ਲੀਡਰਸ਼ਿਪ ਨੂੰ ਆਦੇਸ਼ ਦਿੱਤੇ ਕਿ ਧਾਰਾ ੨੫(ਬੀ ) ਵਿਚ ਸੋਧ ਕੀਤੇ ਜਾਣ ਬਾਰੇ ਮੋਰਚਾ ਲਾਇਆ ਜਾਵੇ ।ਫਰਵਰੀ ੧੯੮੪ ਵਿਚ ਲਾਏ ਇਸ ਮੋਰਚੇ ਦੀ ਦਿੱਲੀ ਵਿਚ ਜਿੰਮੇਵਾਰੀ ਮੈਨੂੰ ਸੌਪੀ ਗਈ ।ਸਰਕਾਰੀ ਸਖਤੀਆਂ ਕਾਰਣ ਸਾਰੀ ਅਕਾਲੀ ਲੀਡਰਸ਼ਿਪ ਦਿੱਲੀ ਨਾ ਪੁਜ ਸਕੀ।ਜਥੇਦਾਰ ਗੁਰਚਰਨ ਸਿੰਘ ਟੋਹੜਾ ਤੇ ਸ੍ਰ ਸੁਰਜੀਤ ਸਿੰਘ ਬਰਨਾਲਾ ਨੇ ਪੰਜਾਬ ਵਿਧਾਨ ਸਭਾ ਦੇ ਬਾਹਰ ਹੀ ਧਾਰਾ ੨੫(ਬੀ) ਪਾੜ ਦਿੱਤੀ ਜਦਕਿ ਸ੍ਰ ਪ੍ਰਕਾਸ਼ ਸਿੰਘ ਬਾਦਲ ਇਕ ਟਰੱਕ ਡਰਾਇਵਰ ਦੇ ਭੇਸ ਵਿਚ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਪੁਜਣ ਵਿਚ ਕਾਮਯਾਬ ਹੋ ਗਏ।ਗੁਰਦੁਆਰਾ ਬੰਗਲਾ ਸਾਹਿਬ ਦਾ ਅਸ਼ੋਕਾ ਰੋਡ ਵਾਲਾ ਵੱਡਾ ਗੇਟ ਬੰਦ ਸੀ ,ਇਸ ਲਈ ਛੋਟੇ ਗੇਟ ਵਿਚੋਂ ਬਾਹਰ ਨਿਕਲੇ ।ਦਿਲੀ ਪੁਲਿਸ ਦਾ ਕਮਿਸ਼ਨਰ ਖੁਦ ਭਾਰੀ ਪੁਲਿਸ ਫੋਰਸ ਸਮੇਤ ਮੌਕੇ ਤੇ ਤਾਇਨਾਤ ਸੀ ,ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਮੈਂ ਤੇ ਜਥੇਦਾਰ ਇੰਦਰਪਾਲ ਸਿੰਘ ਖਾਲਸਾ ਪਿੱਛੇ ਰਹਿ ਗਏ ,ਪੁਲਿਸ ਨੇ ਸਾਨੂੰ ਦੇਖਦਿਆਂ ਹੀ ਬੰਦੂਕਾਂ ਦੇ ਮੂੰਹ ਸਾਡੇ ਵਲ ਕਰ ਦਿੱਤੇ ਅਤੇ ਸਾਨੂੰ ਵੇਖ ਕੇ ਲਲਕਾਰੇ ਵੀ ਮਾਰੇ ।ਮੈਂ ਕਈ ਹਫਤੇ ਧਾਰਾ ੨੫ (ਬੀ) ਪਾੜੇ ਜਾਣ ਦਾ ਮੋਰਚਾ ਚਲਾਇਆ ਲੇਕਿਨ ਮੋਰਚੇ ਦੇ ਚਲਦਿਆਂ ਹੀ ਅਕਾਲੀ ਦਲ ਦਾ ਸਰਕਾਰ ਨਾਲ ਕੋਈ ਗੁਪਤ ਸਮਝੌਤਾ ਹੋ ਗਿਆ । ਮੈਨੂੰ ਸੰਤ ਜੀ ਵਲੋਂ ਆਦੇਸ਼ ਹੋ ਗਿਆ ਕਿ ਮੈਂ ਅਮਰੀਕਾ ਕਨੇਡਾ ,ਯੂਰਪ ਵਿਚ ਜਾਕੇ ਧਰਮਯੁੱਧ ਮੋਰਚੇ ਬਾਰੇ ਦਲ ਦੀ ਨੀਤੀ ਤੋਂ ਉਥੌਂ ਦੇ ਸਿੱਖਾਂ ਤੇ ਮੀਡੀਏ ਨੂੰ ਜਾਣੂੰ ਕਰਵਾਵਾਂ, ਇਸ ਲਈ ਮੈਨੂੰ ੨ ਅਪਰੈਲ ੧੯੮੪ ਅਮਰੀਕਾ ਜਾਣਾ ਪਿਆ ।ਮੇਰੀ ਵਿਦੇਸ਼ ਫੇਰੀ ਦੌਰਾਨ ਹੀ ੬ ਜੂਨ ੧੯੮੪ ਨੂੰ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਫੌਜੀ ਹਮਲਾ ਹੋ ਗਿਆ ਤੇ ਸਿੱਖਾਂ ਦੀ ਧਾਰਾ ੨੫ (ਬੀ)ਸੋਧ ਕੀਤੇ ਜਾਣ ਦੀ ਮੰਗ ਵਿਚੇ ਹੀ ਰਹਿ ਗਈ ।੧੯੮੫ ਵਿਚ ਬਣੀ ਸ੍ਰ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਤੇ ੧੯੯੭ ਵਿਚ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਸਤਾ ਸੰਭਾਲਣ ਤੇ ਸੰਵਿਧਾਨ ਦੀ ਧਾਰਾ ੨੫(ਬੀ)ਵਿਚ ਸੋਧ ਦਾ ਮਾਮਲਾ ਠੰਡੇ ਬਸਤੇ ਪਾ ਦਿੱਤਾ ਗਿਆ।੧੯੯੭ ਦੀ ਅਕਾਲੀ ਸਰਕਾਰ ਵਿਚ ਮੈਂ ਮੰਤਰੀ ਸਾਂ ਲੇਕਿਨ ਜਥੇਦਾਰ ਟੋਹੜਾ ਤੇ ਸ੍ਰ: ਬਾਦਲ ਦਰਮਿਆਨ ਵਖਰੇਵੇਂ ਕਾਰਨ ਅਸਤੀਫਾ ਦੇ ਦਿੱਤਾ ।ਇਕ ਨਿਜੀ ਮੈਂਬਰ ਦੀ ਹੈਸੀਅਤ ਵਿਚ ਮੈਂ ਇਹ ਮਤਾ ਪੇਸ਼ ਕੀਤਾ ਤਾਂ ਜੋ ਧਾਰਾ ੨੫ (ਬੀ) ਬਾਰੇ ਅਕਾਲੀ ਦਲ ਦੀ ਰਾਏ ਜਸਟਿਸ ਵੈਂਕਟ ਚਲਈਆ ਕਮਿਸ਼ਨ ਸਾਹਮਣੇ ਰੱਖੀ ਜਾਏ ।ਵਿਧਾਨ ਸਭਾ ਦਾ ਆਖਰੀ ਸ਼ੈਸ਼ਨ ਦਿਨ ਸੀ ,ਸ੍ਰ ਬਾਦਲ ਆਏ ਹੀ ਨਾਂ ,ਕਾਂਗਰਸ ਵਾਕ ਆਉਟ ਕਰ ਗਈ ,ਭਾਜਪਾ ਨੇ ਇਸ ਤੋਂ ਦੂਰੀ ਬਣਾ ਲਈ ਲੇਕਿਨ ਸਪੀਕਰ ਨੇ ਇਸਨੂੰ ਟਾਕ ਆਊਟ ਕਰਾਰ ਦੇ ਦਿੱਤਾ ਤੇ ਧਾਰਾ ੨੫(ਬੀ) ਵਿਚ ਸੋਧ ਬਾਰੇ ਅਕਾਲੀ ਦਲ ਆਪਣੀ ਹੀ aੁਠਾਈ ਇਕ ਮੰਗ ਦੁਹਰਾਣ ਤੋਂ ਪਿੱਛੇ ਹਟ ਗਿਆ।ਕੇਂਦਰ ਸਰਕਾਰ ਵਲੋਂ ਭਾਰਤੀ ਸੰਵਿਧਾਨ ਦੀ ਮੁੜ ਸਮੀਖਿਆ ਲਈ ਗਠਿਤ ਜਸਟਿਸ ਵੈਂਕਟ ਚਲਈਆ ਕਮਿਸ਼ਨ ਨੇ ਵੀ ਇਸ ਗਲ ਦੀ ਸ਼ਿਫਾਰਸ਼ ਕੀਤੀ ਕਿ ਧਾਰਾ ੨੫(ਬੀ) ਅੰਦਰ ਦਰਜ ਸਿਰਲੇਖ ਹਿੰਦੂ ਵਿਚੋਂ ਸ਼ਬਦ ਸਿੱਖ ਕੱਢ ਦੇਣਾ ਚਾਹੀਦਾ ਹੈ ।ਜਥੇਦਾਰ ਗੁਰਚਰਨ ਸਿੰਘ ਟੋਹੜਾ ਦੀ ਅਗਵਾਈ ਵਾਲੇ ਸਰਬਹਿੰਦ ਅਕਾਲੀ ਦਲ ਨੇ ਸਿੱਖਾਂ ਦੀਆਂ ਇਨ੍ਹਾਂ ਭਾਵਨਾਵਾਂ ਦੀ ਤਰਜਮਾਨੀ ਕੀਤੀ ਸੀ ਕਿ ਸਿੱਖ ਇਕ ਵੱਖਰੀ ਕੌਮ ਹਨ ਕਿਸੇ ਹੋਰ ਧਰਮ ਦੀ ਸ਼ਾਖਾ ਜਾਂ ਅੰਗ ਨਹੀ ਹਨ ਲੇਕਿਨ ਅਕਾਲੀ ਦਲ ਨੇ ਇਸਤੋਂ ਕਿਨਾਰਾ ਕਰ ਲਿਆ ।
ਸਾਲ ੨੦੦੮ਵਿਚ ਸਰਕਾਰ ਵਲੋਂ ਵਿਆਹ ਰਜਿਸਟਰ ਕਰਨਾ ਜਰੂਰੀ ਕਰਾਰ ਦਿੱਤੇ ਜਾਣ ਤੇ ਰਾਜ ਸਭਾ ਮੈਂਬਰ ਸ੍ਰ ਤਰਲੋਚਨ ਸਿੰਘ ਨੇ ਇਕ ਤਰਮੀਮ ਪੇਸ਼ ਕੀਤੀ ਕਿ ਅਨੰਦ ਮੈਰਿਜ ਐਕਟ ਵਿਚ ਲੋੜੀਂਦੀ ਸੋਧ ਕੀਤੀ ਜਾਵੇ।ਇਸਦੀ ਪੈਰਵਾਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਅਤੇ ਵੱਖ ਵੱਖ ਸਿੱਖ ਜਥੇਬੰਦੀਆਂ ਤੇ ਸਿੱਖ ਵਕੀਲਾਂ ਨੇ ਕੀਤੀ ।ਸ੍ਰ ਗੁਰਤੇਜ ਸਿੰਘ ਸਾਬਕਾ ਆਈ.ਏ.ਐਸ. ,ਉਘੇ ਕਾਨੂੰਨਦਾਨ ਸ੍ਰ ਕੇ.ਟੀ.ਐਸ.ਤੁਲਸੀ ,ਪੋ:ਕਸ਼ਮੀਰ ਸਿੰਘ ਨੇ ਵੀ ਆਪਣਾ ਅਹਿਮ ਯੋਗਦਾਨ ਪਾਇਆ।ਲੋਕ ਸਭਾ ਵਿਚ ਐਕਟ ਪਾਸ ਹੋਣ ਤੋਂ ਪਹਿਲਾਂ ਤਤਕਾਲੀਨ ਕੇਂਦਰੀ ਮੰਤਰੀ ਸ੍ਰੀ ਵੀਰੱਪਨ ਮੋਇਲੀ ਨੇ ਵੱਖ ਵੱਖ ਮੰਤਰਾਲਿਆਂ ਦੀ ਸਹਿਮਤੀ ਲਈ ,ਕਈ ਵਾਰ ਸਰਕਾਰ ਮੁਕਰੀ ਤੇ ਕਈ ਵਾਰ ਮੰਨੀ ਤੇ ਫਿਰ ਜਾਕੇ ਕੇਂਦਰੀ ਕਾਨੂੰਨ ਮੰਤਰੀ ਜਨਾਬ ਸਲਮਾਨ ਖੁਰਸ਼ੀਦ ਨੇ ਕਾਨੂੰਨ ਮੰਤਰਾਲੇ ਪਾਸੋਂ ਪ੍ਰਵਾਨਗੀ ਦਿਵਾਈ ।ਆਖਿਰ ੧੨ ਅਪਰੈਲ ਨੂੰ ਲੋਕ ਸਭਾ ਨੇ ਆਨੰਦ ਮੈਰਿਜ ਐਕਟ ਨੂੰ ਪ੍ਰਵਾਨਗੀ ਦੇ ਦਿੱਤੀ ।
ਲੋਕ ਸਭਾ ਵਲੋਂ ਪਾਸ ਕੀਤਾ ਗਿਆ ਆਨੰਦ ਮੈਰਿਜ ਐਕਟ ੨੦੧੨, ਇਕ ਮੁਕੰਮਲ ਐਕਟ ਨਹੀ ਹੈ ਇਹ ਸਿਰਫ ਆਨੰਦ ਕਾਰਜ ਮਰਿਆਦਾ ਅਨੁਸਾਰ ਹੋਏ ਵਿਆਹਾਂ ਨੂੰ ਅਨੰਦ ਮੈਰਿਜ ਐਕਟ ਤਹਿਤ ਰਜਿਸਟਰ ਕੀਤੇ ਜਾਣ ਦੀ ਪ੍ਰਵਾਨਗੀ ਦਿੰਦਾ ਹੈ ।ਇਸ ਐਕਟ ਵਿਚ ਤਲਾਕ,ਕਾਨੂੰਨੀ ਵਖਰੇਵਾਂ ,ਖਰਚਾ ਤੈਅ ਕਰਨ ਬਾਰੇ ਵੀ ਕੋਈ ਜਿਕਰ ਨਹੀ ਹੈ ।ਕੁਝ ਵਿਦਵਾਨਾਂ ਨੇ ਇਨ੍ਹਾਂ ਮੱਦਾਂ ਨੂੰ ਐਕਟ ਵਿਚ ਸ਼ਾਮਿਲ ਕੀਤੇ ਜਾਣ ਦੀ ਲੋੜ ਦਸਦਿਆਂ ਸਿੱਖ ਪਰਸਨਲ ਲਾਅ ਬਣਾਏ ਜਾਣ ਦੀ ਵਕਾਲਤ ਕੀਤੀ ਹੈ ।ਆਨੰਦ ਮੈਰਿਜ ਅੇਕਟ ਵਿਚ ਸੋਧ ਕੀਤੇ ਜਾਣ ਦੀ ਚਰਚਾ ਉਪਰੰਤ ਹੀ ਚੀਫ ਖਾਲਸਾ ਦੀਵਾਨ ਨੇ ਇਕ ਸੈਮੀਨਾਰ ਕਰਵਾਕੇ ਸਿੱਖ ਪਰਸਨਲ ਲਾਅ ਬਣਾਏ ਜਾਣ ਦੀ ਮੰਗ ਕੀਤੀ ਲੇਕਿਨ ਇਸਤੋਨ ਪਹਿਲਾਂ ਦੀਵਾਨ ਨੇ ਕਦੇ ਵੀ ਆਨੰਦ ਮੈਰਿਜ ਅੇਕਟ ਬਾਰੇ ਕੋਈ ਉਪਰਾਲਾ ਨਹੀ ਕੀਤਾ ।ਖਲਾਸਾ ਕਾਲਜ ਦੇ ਪ੍ਰਿੰਸੀਪਲ ਸ੍ਰ ਦਲਜੀਤ ਸਿੰਘ ਨੇ ਨਵੀਆਂ ਮੱਦਾਂ ਵਾਲ ਅੇਕਟ ਦਾ ਖਰੜਾ ਵੀ ਤਿਆਰ ਕੀਤਾ ਹੈ । ਇਹ ਸਾਰੀਆਂ ਮੱਦਾਂ ਬਦਲ ਰਹੇ ਹਾਲਾਤਾਂ ਤੇ ਸਮਾਜ ਵਿਚ ਲੋੜੀਦੀਆਂ ਹੋ ਸਕਦੀਆਂ ਹਨ ਲੇਕਿਨ ਗੁਰਮਤਿ ਵਿਚ ਇਨ੍ਹਾ ਲਈ ਕੋਈ ਥਾਂ ਨਹੀ ਹੈ ।ਅਨੰਦ ਕਾਰਜ ਪੂਰਣ ਤੌਰ ਤੇ ਗੁਰਮਤਿ ਰਹੁਰੀਤੀ ਅਨੁਸਾਰ ਹੁੰਦਾ ਹੈ ।ਸਿੱਖ ਧਰਮ ਵਿਚ ਇਸਲਾਮਿਕ ਧਰਮ ਵਾਂਗ ਕੋਈ ਸ਼ਰਾ ਵੀ ਨਹੀ ਹੈ।ਇਕੋ ਇਕ ਸ਼ਰਾ ਹੈ ਸਰਵਪ੍ਰਵਾਨਿਤ ਸਿੱਖ ਰਹਿਤ ਮਰਿਆਦਾ,ਜਿਸ ਵਿਚ ਅੰਕਤ ਵਿਆਹ ਸੰਸਕਾਰ ਅਨੁਸਾਰ ਆਨੰਦ ਕਾਰਜ ਕੀਤਾ ਜਾਂਦਾ ਹੈ ।ਅਜੇਹੇ ਵਿਚ ਜੇਕਰ ਕੁਝ ਸੋਧਾਂ ਦੀ ਲੋੜ ਹੈ ਤਾਂ ਉਹ ਗੁਰਮਤਿ ਵਿਦਵਾਨਾਂ ਤੇ ਪੰਥਕ ਧਾਰਮਿਕ ਸ਼ਖਸ਼ੀਅਤਾਂ ਨਾਲ ਵਿਚਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਕੀਤੇ ਜਾਣ ਬਾਰੇ ਕੌਮੀ ਰਾਏ ਬਨਾਉਣ ਉਪਰੰਤ ਹੀ ਸੰਭਵ ਹੋ ਸਕਦਾ ਹੈ।
ਮਨਜੀਤ ਸਿੰਘ ਕਲਕੱਤਾ
ਸਾਬਕਾ ਮੰਤਰੀ ਪੰਜਾਬ
ਮੋ:੯੮੧੪੦ ੫੦੬੭੯ `` ਸੁੰਦਰਤਾ ਮੁਕਾਬਲੇ ਕਿ ਸੱਭਿਆਚਾਰ ਦਾ ਨਿਘਾਰ '............. ਰਾਜਬੀਰ ਕੌਰ ਸੇਖੋਂ
ਪੰਜਾਬੀ ਸੱਥ ਕੈਲੀਫੋਰਨੀਆਂ
ਸੁਹੱਪਣ ਔਰਤ ਨੂੰ ਕੁਦਰਤ ਵੱਲੋਂ ਬਖਸ਼ਿਆ ਇਕ ਬੜਾ ਹੀ ਖੂਬਸੂਰਤ ਤੋਹਫ਼ਾ ਹੈ। ਸ਼ਾਇਦ ਹੀ ਹੁਣ ਤੱਕ ਔਰਤ ਦੀ ਖੂਬਸੂਰਤੀ ਦੇ ਮੁਕਾਬਲੇ ਕਿਸੇ ਹੋਰ ਵਿਸ਼ੇ ਤੇ ਇੌਨੀਆਂ ਗਜ਼ਲ਼ਾਂ, ਕਵਿਤਾਵਾਂ ਜਾਂ ਕਿੱਸੇ-ਕਹਾਣੀਆਂ ਲਿਖੀਆਂ ਗਈਆਂ ਹੋਣ। ਵੱਖ- ਵੱਖ ਲਿਖਾਰੀਆਂ, ਕਵੀਆਂ ਤੇ ਚਿੱਤਰਕਾਰਾਂ ਨੇ ਔਰਤ ਦੇ ਏਸ ਖੂਬਸੂਰਤ ਪੱਖ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਆਪੋ ਆਪਣੇ ਪੱਧਰ ਤੇ ਪੇਸ਼ ਕੀਤਾ ਹੈ। ਏਥੋਂ ਤੱਕ ਕਿ ਇਤਿਹਾਸ ਵਿੱਚ ਵਿਚਰੀਆਂ ਕਈ ਔਰਤਾਂ ਜਿਵੇਂ ਰਾਣੀ ਪਦਮਣੀ, ਹੀਰ , ਸਾਹਿਬਾਂ, ਸੋਹਣੀ ਵਰਗੇ ਨਾਂ ਕੇਵਲ ਆਪਣੀ ਖੂਬਸੂਰਤੀ ਲਈ ਹੁਣ ਤੱਕ ਮਿਸਾਲ ਵਜੋਂ ਗਿਣੇ ਜਾਂਦੇ ਹਨ। ਖਾਸਕਰ ਪੰਜਾਬਣ ਨੂੰ ਤਾਂ ਰੱਬ ਨੇ ਖੁੱਲ੍ਹੇ ਦਿਲ ਨਾਲ ਏਸ ਤੋਹਫੇ ਨਾਲ ਨਿਵਾਜਿਆ ਹੈ।ਖੁੱਲੇ ਖਾਣ ਪੀਣ ਤੇ ਸੋਹਣੀ ਆਬੋ ਹਵਾ ਸਦਕਾ ਲੰਮ ਸਲੰਮੇ ਕੱਦ, ਦਿਲ ਖਿਚਵੇਂ ਨਕਸ਼, ਭਰਵੇਂ ਸਰੀਰ, ਕੂਕਦੀ ਅਵਾਜ਼ ਤੇ ਸੋਹਣੀ ਫਬਤ ਹਰ ਕਿਸੇ ਦਾ ਦਿਲ ਬਦੋ ਬਦੀ ਮੋਹ ਲੈਂਦੀ ਹੈ। ਪੰਜਾਬ ਦੀ ਏਸ ਧੀ ਕੋਲ ਸੂਰਤ ਤੋਂ ਇਲਾਵਾ ਸੀਰਤ ਦਾ ਵਿਸੇæਸ਼ ਗੁਣ ਵੀ ਹੈ। ਸਾਰੇ ਘਰ ਦੀ ਕਬੀਲਦਾਰੀ ਆਪਣੇ ਮੋਢਿਆਂ ਤੇ ਚੁੱਕ, ਚੁੱਲੇ ਚੌਂਕੇ ਤੋਂ ਇਲਾਵਾ ਆਪਸੀ ਮੇਲ ਮਿਲਾਪ, ਹਰ ਆਏ ਗਏ ਦਾ ਖੁੱਲਾ ਸਵਾਗਤ, ਮਾਂ, ਧੀ, ਭੈਣ, ਭਰਜਾਈ ਤੇ ਪਤਨੀ ਦੇ ਵੱਖ-ਵੱਖ ਕਿਰਦਾਰਾਂ 'ਚ ਉਹ ਪੂਰੀ ਉਤਰਦੀ ਹੈ। ਸਾਦਗੀ, ਸ਼ਰਮ ਤੇ ਹਲੀਮੀ ਉਸਦੇ ਗਹਿਣੇ ਹਨ। ਉਹ ਗਿੱਧਿਆਂ ਦੀ ਰਾਣੀ ਬਣ ਪੈਲ਼ਾਂ ਪਾਉਂਦੀ ਹੈ ਤੇ ਕਦੇ ਹਾਣਦੀਆਂ ਨਾਲ ਗਾਉਂਦੀ ਅੰਬਰੀ ਕੂਕਦੀ ਸੁਣਾਈ ਦਿੰਦੀ ਹੈ। ਮੋਰਨੀਆਂ ਵਰਗੀ ਤੋਰ, ਖਿੜ ਖਿੜਾਉਂਦਾ ਹਾਸਾ, ਦਗ਼-ਦਗ਼ ਕਰਦੇ ਚਿਹਰੇ, ਕਾਲੇ ਸ਼ਾਹ ਲੰਮੇ ਵਾਲ਼ ਕਿਸੇ ਖਿਤਾਬ ਜਾਂ ਤਰੀਫ਼ ਦੇ ਮੁਹਤਾਜ ਨਹੀਂ।
ਪਰ ਪੰਜਾਬ ਦੀ ਏਸ ਸੋਹਣੀ ਧੀ ਨੇ ਕੇਵਲ ਸੁਹਪਣ ਦਾ ਤਾਜ ਹੀ ਸਿਰ ਤੇ ਨਹੀਂ ਸਜਾਈ ਰੱਖਿਆ ਸਗੋਂ ਸਮੇਂ-ਸਮੇਂ ਦਲੇਰੀ ਨਾਲ ਆਪਣੇ ਧਰਮ 'ਚ ਪਰਪੱਕਤਾ ਵਿਖਾਉਂਦਿਆਂ ਕੁਰਬਾਨੀਆਂ ਵੀ ਦਿੱਤੀਆਂ ਹਨ। ਆਪਣੇ ਮਾਨ-ਸਨਮਾਨ ਨੂੰ ਕਾਇਮ ਰੱਖਣ ਲਈ ਡੱਟ ਕੇ ਖਲੋਂਦੀ ਵੀ ਰਹੀ ਹੈ। ਆਪਣੇ ਪਰਿਵਾਰ ਨੂੰ ਪਾਲਣ ਤੇ ਆਉਂਣ ਵਾਲੀ ਨਸਲ ਨੂੰ ਚੰਗੀ ਸੇਧ ਦੇਣ ਲਈ ਵਧੀਆ ਮਾਰਗ-ਦਰਸ਼ਕ ਵਜੋਂ ਫਰਜ਼ ਵੀ ਨਿਭਾਉਂਦੀ ਰਹੀ ਹੈ। ਉਸਦੇ ਏਸ ਖਾਸ ਦਲੇਰੀ ਅਤੇ ਸਮਝਦਾਰੀ ਭਰੇ ਪੱਖ ਨੂੰ ਮੁੱਖ ਰੱਖ ਸਾਡੀ ਬੋਲੀ ਵਿੱਚੋਂ ਸਦਾ ਹੀ ਮਾਂ, ਧੀ, ਭੈਣ ਜਾਂ ਬੀਬੀ ਵਰਗੇ ਇੱਜ਼ਤ ਭਰੇ ਸ਼ਬਦਾਂ ਨਾਲ ਨਿਵਾਜੀ ਜਾਂਦੀ ਰਹੀ ਹੈ। ਆਪਣੀ ਹੱਦ 'ਚ ਰਹਿੰਦਿਆਂ ਗੈਰਤ ਨਾਲ ਜਿਊਣ ਵਾਲੀ ਔਰਤ ਸਦਾ ਹੀ ਅਲ੍ਹੜ ਉਮਰੇ ਸਾਰੇ ਪਿੰਡ ਦੀ ਧੀ, ਵਿਆਹੀ ਜਾਣ ਮਗਰਂੋ ਸਹੁਰੇ ਪਿੰਡ ਦੀ ਨੂੰਹ ਤੇ ਭਰਜਾਈ, ਨਿਕੜੇ ਬਾਲਾਂ ਦੀ ਮਾਂ ਤੇ ਸਿਆਣੀ ਉਮਰੇ ਸਾਰੇ ਪਿੰਡ ਦੀ ਦਾਦੀ ਤੇ ਚੰਗੀ ਸਲਾਹਕਾਰ ਬਣ ਸਤਿਕਾਰ ਭਰਿਆ ਜੀਵਨ ਬਤੀਤ ਕਰਦੀ ਹੈ। ਜੇਕਰ ਇਤਿਹਾਸਕ ਨਜ਼ਰੀਏ ਨਾਲ ਵੇਖੀਏ ਤਾਂ ਬੇਬੇ ਨਾਨਕੀ ਜੀ, ਬੀਬੀ ਵੀਰੋ ਜੀ, ਮਾਤਾ ਖੀਵੀ ਜੀ, ਮਾਤਾ ਗੰਗਾ ਜੀ, ਮਾਤਾ ਗੁਜਰੀ ਜੀ, ਮਾਤਾ ਜੀਤੋ ਜੀ ਵਰਗੇ ਅਨੇਕਾਂ ਨਾਂ ਅੱਖਾਂ ਅੱਗੇ ਆ ਜਾਂਦੇ ਹਨ। ਜਿਹਨਾਂ ਧਰਮ ਦੇ ਰਾਹ ਤੇ ਤੁਰਦਿਆਂ ਆਪਣਾ ਜੀਵਨ ਬਤੀਤ ਕੀਤਾ। ਅਣਗਿਣਤ ਮਾਵਾਂ ਨੇ ਆਪਣੇ ਬੱਚਿਆਂ ਦੇ ਟੋਟੇ ਗਲ਼ਾਂ 'ਚ ਪਵਾ ਲਏ ਪਰ ਸਿੱਖੀ ਸਿੱਦਕ ਨਾ ਹਾਰਿਆ। ਏਹੀ ਨਹੀਂ ਸਗੋਂ ਲੋੜ ਪੈਣ ਤੇ ਯੁੱਧ ਦੇ ਮੈਦਾਨ 'ਚ ਆਪਣੀ ਨਿਰਭੈਤਾ ਅਤੇ ਦਲੇਰੀ ਦੇ ਜੌਹਰ ਵੀ ਵਿਖਾਏ। ਰਾਣੀ ਦੀ ਪਦਵੀ ਤੇ ਬੈਠਿਆਂ ਮਾਤਾ ਸਦਾ ਕੌਰ, ਮਾਤਾ ਚੰਦ ਕੌਰ, ਮਹਾਰਾਣੀ ਜਿੰਦਾਂ, ਰਾਣੀ ਫੱਤੋ ਵਰਗੀਆਂ ਸਿਰ ਕੱਢਵੀਆਂ ਬੀਬੀਆਂ ਆਗੂ ਬਣ ਆਪਣੇ ਫਰਜ਼ ਨਿਭਾAੁਂਦੀਆਂ ਨਜ਼ਰੀ ਆAੁਂਦੀਆਂ ਹਨ। ਜੇ ਗੱਲ ਕਰੀਏ ਬੁੱਧੀ ਦੀ ਤਾਂ ਸਾਹਿਤ, ਚਿਤਰਕਾਰੀ,ਗਿਆਨ-ਵਿਗਿਆਨ ਆਦਿ ਖੇਤਰਾਂ ਵਿੱਚ ਵੀ ਔਰਤ ਨੇ ਆਪਣੀ ਇੱਕ ਵੱਖਰੀ ਥਾਂ ਬਣਾਈ ਹੈ। ਘਰੇਲੂ ਫਰਜ਼ ਨਿਭਾਉਦਿਆਂ ਚੁੱਲ੍ਹੇ ਚੌਂਕੇ ਸਾਂਭਦੀਆਂ, ਪੱਠੇ ਵੱਢਦੀਆਂ, ਖੇਤਾਂ 'ਚ ਕੰਮ ਕਰਦੀਆਂ, ਰੋਜ਼ੀ ਰੋਟੀ ਕਮਾਉਂਦੀਆਂ,ਆਪਣੇ ਟੱਬਰ-ਟੀਰ ਪਾਲਦੀਆਂ ਕਿਸੇ ਆਸਰੇ ਦੀਆਂ ਮੁਹਥਾਜ ਨਹੀਂ।
ਹੁਣ ਗੱਲ ਕਰੀਏ ਕਿ ਪੰਜਾਬ ਦੀ ਇਹ ਦਿਲਖਿਚਵੀਂ ਸੂਰਤ ਵਾਲੀ, ਸਿਰ ਕੱਢਵੀਂ ਸੀਰਤ ਵਾਲੀ, ਮਾਪਿਆਂ ਦਾ ਮਾਣ ਤੇ ਭਵਿੱਖ ਦਾ ਨਿਰਮਾਣ ਕਰਨ ਵਾਲੀ ਇਹ ਪੰਜਾਬਣ ਅੱਜ ਆਪਣੇ ਵਿਰਸੇ ਨੁੰ ਕਿੰਨਾ 'ਕੁ ਸਾਂਭ ਰਹੀ ਹੈ? ਕੋਈ ਪੰਦਰਾ ਸੋਲ਼ਾਂ ਸਾਲ ਪਹਿਲਾਂ ਝੁੱਲੀ ਇੱਕ ਹਨੇਰੀ ਵਿੱਚ ਇਸ ਮਜਬੂਤ ਨੀਂਹ ਤੇ ਖੜੀ ਇਹ ਪੰਜਾਬਣ ਆਪਣੇ ਪੈਰ ਧਰਤੀ ਤੇ ਟਿਕਾਈ ਨਾ ਰੱਖ ਸਕੀ। ਰੁੜ੍ਹ ਗਈ ਉਸ ਪਾਸੇ ਜਿੱਧਰ ਨਿਵਾਣ ਸੀ। ਆਪਣੇ ਇਤਿਹਾਸਕ ਪਿਛੋਕੜ ਤੇ ਮਰਿਆਦਾ ਦੀ ਦਹਿਲੀਜ਼ ਭੁੱਲ ,ਇੱਹ ਕਿਹੜੀ ਭਟਕਣਾ 'ਚ ਪੈ ਗਈ, ਇਸਨੂੰ ਆਪਨੂੰ ਵੀ ਨਹੀਂ ਪਤਾ। ਆਖਰ ਉਹ ਅਜਿਹੀ ਕਿਹੜੀ ਹਨੇਰੀ ਸੀ, ਜਿਸਨੇ ਇਸਦੇ ਦਿਲ ਤੇ ਦਿਮਾਗ ਤੇ ਪੜਦਾ ਪਾ ਦਿੱਤਾ ? ਉਹ ਹਨੇਰੀ ਸੀ ਸੁੰਦਰਤਾ ਦੇ ਤਾਜ ਦੀ, ਜਿਸਨੂੰ ਸਰਮਾਏਦਾਰਾਂ ਨੇ ਆਪਣੀਆਂ ਜੇਬਾਂ ਭਰਨ ਲਈ, ਆਪਣਾ ਸਮਾਨ ਬਿਨਾਂ ਕਿਸੇ ਮਿਹਨਤ ਦੇ ਮੰਡੀਆਂ 'ਚ ਵੇਚਣ ਲਈ ਬੜੇ ਹੀ ਸੋਹਣੇ ਤੇ ਸੌਖੇ ਤਰੀਕੇ ਨਾਲ ਸਾਡੇ ਘਰੋ ਘਰੀ ਝੁੱਲਾ ਦਿੱਤੀ। ਅੰਤਰ -ਰਾਸ਼ਟਰੀ ਮੰਚ ਤੋਂ ਸਾਡੇ ਵਰਗੇ ਗਰੀਬ ਤੇ ਵਿਕਾਸਸ਼ੀਲ ਦੇਸ਼ਾਂ 'ਚ ਆਪਣੀ ਮੰਡੀ ਸਥਾਪਤ ਕਰਨ ਲਈ ਸਾਡੀਆਂ ਮੁਟਿਆਰਾਂ ਨੂੰ ਦੁਨੀਆਂ ਦੀ ਤਾਂ ਕੀ ਯੂਨੀਵਰਸ ਭਾਵ ਪੂਰੇ ਬ੍ਰਹਮੰਡ ਦੀ ਸਭ ਤੋਂ ਹੁਸੀਨ ਔਰਤ ਦੇ ਖਿਤਾਬ ਭੇਂਟ ਕੀਤੇ ਗਏ। ਸਾਡੇ ਲੋਕਾਂ ਦੀ ਖੁਸ਼ੀ ਦਾ ਕੋਈ ਅੰਤ ਹੀ ਨਾ ਰਿਹਾ ਜਿਵੇਂ ਸਦੀਆਂ ਮਗਰੋਂ ਯਕਦਮ ਸਾਡੀ ਧਰਤੀ 'ਤੇ ਖੂਬਸੂਰਤ ਔਰਤਾਂ ਵਿਖਾਈ ਦੇਣ ਲੱਗ ਪਈਆਂ ਹੋਣ। ਇਹ ਖਿਤਾਬ ਪਾਉਣ ਦੀ ਦੇਰ ਸੀ ਕਿ ਹਰ ਮੁਟਿਆਰ ਦੀਆਂ ਅੱਖਾਂ ਅੱਗੇ ਇਹ ਸੁੰਦਰਤਾ ਦੇ ਤਾਜ ਨੂੰ ਪਾਉਣ ਦਾ ਸੁਪਨਾ ਘੁੰਮਣ-ਘੇਰੀਆਂ ਖਾਣ ਲੱਗਾ। ਏਸ ਸੁਪਣੇ ਦੀ ਸਾਕਾਰੀ ਲਈ ਮਲਟੀ ਨੈਸ਼ਨਲ ਕੰਪਨੀਆਂ ਵੱਲੋਂ ਤਿਆਰ ਕੀਤੇ ਮੇਕ-ਅੱਪ ਦਾ ਸਾਮਾਨ, ਕਪੜੇ, ਗਹਿਣੇ ਧੜਾ ਧੜ ਖਰੀਦੇ ਜਾਣ ਲੱਗੇ। ਖਪਤਕਾਰਾਂ ਵੱਲੋਂ ਔਰਤ ਨੂੰ ਇੱਕ ਆਜ਼ਾਦੀ ਦਾ ਭੁਲੇਖਾ ਪਾ ਵਸਤੂ ਬਣਾ ਕੇ ਪੇਸ਼ ਕੀਤਾ ਗਿਆ। ਇਹ ਵਸਤੂ ਬਣਨ ਲਈ ਕੁੱਝ ਗਿਣੇ ਮਿੱਥੇ ਬਣਾਵਟੀ ਮਾਪਦੰਡ ਵੀ ਰੱਖੇ ਗਏ। ਫੇਰ ਇਹਨਾਂ ਮਾਪ-ਦੰਡਾਂ ਉਤੇ ਖਰੀਆਂ ਉਤਰਨ ਲਈ ਆਪਣੇ ਜਿਸਮ ਦੀ ਨੁਮਾਇਸ਼ ਕਰਨ ਤੱਕ 'ਚ ਗੁਰੇਜ਼ ਨਾ ਕੀਤਾ ਗਿਆ। ਏਸ ਨਾਪੇ ਤਰਾਸ਼ੇ ਜਿਸਮæ ਦੀ ਭਾਲ 'ਚ ਇਹਨਾਂ ਸੰਘਰਸ਼ਸ਼ੀਲ ਨਾਰਾਂ ਨੂੰ ਪਤਾ ਨਹੀਂ ਕਿੰਨੀਆਂ ਕੁ ਡਾਇਟਿੰਗਾਂ ਕਰਨੀਆਂ ਪਈਆਂ ਹੋਣ, ਮੂੰਹ 'ਤੇ ਮੇਕ-ਅੱਪ ਦੇ ਲੇਪ ਚਾੜਨੇ ਪਏ ਹੋਣ ਤੇ ਪਤਾ ਨਹੀਂ ਕਿੰਨੀ ਕੁ ਵਾਰ ਸ਼ੀਸ਼ੇ ਮੋਹਰੇ ਖੜ ਕੇ ਹੱਸਣ,ਤੁਰਨ ਤੇ ਬੋਲਣ ਦੀ ਪਰੈਕਟਿਸ ਕਰਨੀ ਪਈ ਹੋਵੇ।
ਫੇਰ ਉਹ ਦਿਂਨ ਦੂਰ ਨਹੀਂ ਸੀ ਕਿ ਸਾਡਾ ਅਮੀਰ ਵਿਰਸੇ ਵਾਲਾ, ਅਣਖੀਲਾ, ਕੁਰਬਾਨੀਆਂ ਭਰੇ ਇਤਿਹਾਸ ਦਾ ਮਾਲਕ ਪੰਜਾਬ ਏਸ ਹਨੇਰੀ ਤੋਂ ਵਾਂਝਾ ਰਹਿ ਜਾਂਦਾ। ਸਿੱਟੇ ਵਜੋਂ ਅਸੀਂ ਵੀ ਇਕ ਮੰਚ ਤਿਆਰ ਕੀਤਾ।ਇਕ ਅਖੌਤੀ ਸਭਿਆਚਾਰਕ ਮੰਚ। ਜਿਸਤੋਂ ਪੰਜਾਬ ਦੀ ਸਭਤੋਂ ਸੋਹਣੀ ਮੁਟਿਆਰ ਜੋ ਪੰਜਾਬ ਦੇ ਅਕਸ ਨੂੰ ਵੀ ਪੇਸ਼ ਕਰਦੀ ਹੈ ਤੇ ਸਾਰੇ ਪੰਜਾਬ ਦੀਆਂ ਮੁਟਿਆਰਾਂ ਦੀ ਮੋਹਰੀ ਵੀ ਹੈ, ਚੁਣੀ ਜਾਣ ਲੱਗੀ। ਇਹ ਉਹ ਮੁਟਿਆਰ ਹੈ ਜੋ ਸਮੁੱਚੇ ਪੰਜਾਬ ਦੀਆਂ ਨਾਰਾਂ ਦੀ ਪ੍ਰਤੀਨਿਧ ਹੈ, ਸਭਿਆਚਾਰ ਨਾਲ ਜੁੜੀ ਹੋਈ ਹੈ, ਤੇ ਆਉਣ ਵਾਲੀਆਂ ਪੰਜਾਬ ਦੀਆਂ ਧੀਆਂ ਦੀ ਮਾਰਗ ਦਰਸ਼ਕ ਵੀ ਹੈ। ਇਹ ਸੋਚੇ ਸਮਝੇ ਬਿਨਾਂ ਕਿ ਸਾਨੂੰ ਇਹਨਾਂ ਮੁਕਾਬਲਿਆਂ ਦੀ ਕਿੰਨੀ 'ਕੁ ਲੋੜ ਹੈ ਜਾਂ ਸਾਡੇ ਸੱਭਿਆਚਾਰ 'ਚ ਇਹ ਮੁਕਾਬਲੇ ਕਿੰਨੇ 'ਕੁ ਢੁਕਵੇਂ ਹਨ ਅਸੀਂ ਏਸ ਮੁਕਾਬਲੇ ਨੂੰ ਖੁੱਲੇ ਦਿਲ ਨਾਲ ਸਵੀਕਾਰਿਆ ਹੀ ਨਹੀਂ ਸਗੋਂ ਆਪਣੇ ਸਭਿਆਚਾਰ ਦਾ ਹਿੱਸਾ ਤੱਕ ਬਣਾ ਲਿਆ ਹੈ। ਪਰ ਆਓ ਹੁਣ ਜ਼ਰਾ ਖੁੱਲੇ ਦਿਮਾਗ ਨਾਲ ਵਿਚਾਰ ਕਰੀਏ ਕਿ ਇਹ ਸੁੰਦਰਤਾ ਦੇ ਤਾਜ ਸਾਡੇ ਸਮਾਜ ਲਈ ਕਿੰਨੇ 'ਕੁ ਲੋੜੀਂਦੇ ਹਨ? ਸਾਡੇ ਸਭਿਆਚਾਰ ਤੇ ਧਰਮ ਅਨੁਸਾਰ ਕਿੰਨੇ 'ਕੁ ਢੁੱਕਵੇਂ ਹਨ ਅਤੇ ਕਿਹੋ ਜਹੇ ਭਵਿੱਖ ਦੀ ਉਸਾਰੀ ਕਰ ਰਹੇ ਹਨ?
ਸਾਡੇ ਸਮਾਜ ਵਿਚ ਔਰਤ ਨੂੰ ਧੀ, ਭੈਣ, ਬੀਬੀ ਜਾਂ ਮਾਂ ਕਹਿ ਕੇ ਸੱਦਿਆ ਜਾਂਦਾ ਹੈ ਤੇ ਹਰ ਕਿਸੇ ਨੂੰ ਆਪਣੀ ਧੀ, ਮਾਂ ਜਾਂ ਭੈਣ ਸੋਹਣੀ ਲੱਗਦੀ ਹੈ। ਜਿਵੇਂ ਕਿਹਾ ਜਾਂਦਾ ਹੈ ਕਿ ਮਾਂ ਦੀ ਨਜ਼ਰ 'ਚ ਉਸਦਾ ਹਰ ਬੱਚਾ ਸੋਹਣਾ ਹੁੰਦਾ ਹੈ। ਇਸਦਾ ਭਾਵ ਹੈ ਕਿ ਸੁਹਪਣ ਸੂਰਤਾਂ 'ਚ ਨਹੀਂ ਰਿਸ਼ਤਿਆਂ ਵਿਚ ਹੁੰਦਾ ਹੈ। ਜੇ ਏਸ ਗੱਲ ਨੂੰ ਵਿਚਾਰੀਏ ਤਾਂ ਇਹਨਾਂ ਮੁਕਾਬਲਿਆਂ ਦਾ ਹੋਣਾ ਹੀ ਵਿਅਰਥ ਸਾਬਤ ਹੋ ਜਾਂਦਾ ਹੈ। ਪਰ ਖੈਰ! ਗੱਲ ਕਰੀਏ ਸੁੰਦਰਤਾ ਦੇ ਏਸ ਮੁਕਾਬਲੇ ਦੀ,ਜੋ 'ਮਿਸ ਪੰਜਾਬਣ" ਦੇ ਸਿਰਲੇਖ ਹੇਠ ਇੱਕ ਅਖੌਤੀ ਸਭਿਆਚਾਰਕ ਮੰਚ ਤੋਂ ਬੜੇ ਜੋਸ਼ੋ ਖਰੋਸ਼ ਨਾਲ ਸ਼ੁਰੂ ਕੀਤਾ ਗਿਆ। ਕਿਉਂਕਿ ਸਾਡ ੇਸਭਿਆਚਾਰ ਵਿਚ ਕੋਈ ਵੀ ਪਿਓ ਜਾਂ ਭਰਾ ਆਪਨੀ ਧੀ ਜਾਂ ਭੈਣ ਦੀ ਖੂਬਸੂਰਤੀ ਦੀ ਸਿਫ਼ਤ ਕਿਸੇ ਦੇ ਮੂੰਹੋਂ ਸੁਣਨਾ ਪਸੰਦ ਨਹੀਂ ਕਰ ਸਕਦਾ, ਜਿਸ ਕਾਰਨ ਏਸ ਮੁਕਾਬਲੇ ਦਾ ਸਿਰਲੇਖ "ਧੀ ਪੰਜਾਬਣ" ਜਾਂ "ਭੈਣ ਪੰਜਾਬਣ" ਨਹੀਂ ਸੀ ਰਖਿਆ ਜਾ ਸਕਦਾ। ਆਪਣੀ ਧੀ ਜਾਂ ਭੈਣ ਖੁੱਲੇ ਮੰਚ 'ਤੇ ਖਲ੍ਹਾਰਕੇ ਉਸਦੀ ਸੂਰਤ ਤੇ ਸਰੀਰਕ ਬਣਤਰ ਦੀ ਤਰੀਫ਼ ਸੁਣਨਾ ਸ਼ਾਇਦ ਥੋੜਾ ਕਠਿਨ ਵੀ ਹੋਵੇ । ਏਸ ਲਈਮਿਸ ਪੰਜਾਬ ਹੀ ਸਹੀ ਹੈ। ਖੈਰ ਹੁਣ ਗੱਲ ਕਰੀਏ ਇਹਨਾਂ ਮੁਕਾਬਲਿਆਂ ਦੀ ਪਰੀਭਾਸ਼ਾ ਦੀ। ਮੰਚ ਤੇ ਖੜੇ ਸਕੱਤਰ ਪੰਜਾਬੀਆਂ ਨੂੰ ਪੂਰੇ ਜੋæਰ ਸੋæਰ ਨਾਲ ਯਕੀਨ ਦਵਾ ਰਹੇ ਹੁੰਦੇ ਹਨ ਕਿ ਇਹ ਮੰਚ ਇੱਕ ਸੱਭਿਆਚਾਰਕ ਮੰਚ ਹੈ। ਫੇਰ ਖੂਬਸੂਰਤੀ ਨਾਪਣ ਲਈ ਸੱਦੇ ਗਏ ਜੱਜਾਂ ਬਾਰੇ ਦੱਸਿਆਂ ਜਾਂਦਾ ਹੈ ਕਿ ਇਹ ਜੱਜ ਸਾਹਿਬਾਨ ਪੂਰਨ ਰੂਪ ਵਿੱਚ ਖੂਬਸੂਰਤੀ ਦੇ ਮਾਪ ਦੰਡਾਂ ਦੇ 'ਮਾਹਰ' ਹਨ ਤੇ ਪੰਜਾਬ ਦੇ ਪਿਛੋਕੜ ਅਤੇ ਸਭਿਆਚਾਰ ਤੋਂ ਵੀ ਬਾਖੂਬੀ ਵਾਕਫ æ ਹਨ।ਇਸਤੋਂ ਬਾਦ ਵਾਰੀ ਆਉਂਦੀ ਹੈ ਉਹਨਾਂ ਮੁਟਿਆਰਾਂ ਦੀ ਜਿਨ੍ਹਾਂ ਦਿਨ ਰਾਤ ਇਕ ਕਰਕੇ ਏਸ ਮੁਕਾਬਲੇ ਦੀ ਤਿਆਰੀ ਕੀਤੀ ਹੁੰਦੀ ਹੈ। ਪੰਜਾਬੀ ਸਭਿਆਚਾਰ ਨੂੰ ਅੱਗੇ ਵਧਾਉਣ ਵਾਲੇ ਮੰਚ ਤੋਂ ਸਕੱਤਰ ਦੇ ਮੂੰਹੋਂ ਪਹਿਲਾ ਸ਼ਬਦ ਨਿਕਲਦਾ ਹੈ ਇੰਟ੍ਰੋਡਕਸ਼ਨ ਰਾਊਂ ਭਾਵ ਆਪਣੀ ਨਿੱਜੀ ਜਾਣ ਪਛਾਣ। ਜਾਂ ਤਾਂ ਉਹਨਾਂ ਦੀ ਨਜ਼ਰ 'ਚ ਪੰਜਾਬੀ ਬੋਲੀ 'ਚ ਇਸ ਸ਼ਬਦ ਦਾ ਬਦਲ ਨਹੀਂ ਹੈ ਤੇ ਜਾਂ ਫੇਰ ਸ੍ਰੋਤਿਆਂ 'ਚ ਵੱਡੀ ਗਿਣਤੀ ਗੈਰ ਪੰਜਾਬੀਆਂ ਦੀ ਹੋਵੇ। ਚਲੋ ਖੈਰ! ਕਾਰਨ ਚਾਹੇ ਜੋ ਵੀ ਹੋਵੇ ਸਾਡੀਆਂ ਧੀਆਂ ਭੈਣਾਂ ਵਾਰੋ ਵਾਰ ਆਪਣੀ ਜਾਣਕਾਰੀ ਦਿੰਦੀਆਂ ਹਨ ਤੇ ਫੇਰ ਲੜੀ ਸ਼ੁਰੂ ਹੁੰਦੀ ਹੈ ਬਾਕੀ ਰਾਊਂਡਾਂ ਦੀ ਬਿਊਟੀਫ਼ਲ ਸਮਾਇਲ ਰਾਊਂਡ ਭਾਵ ਕਿ ਕਿਸ ਮੁਟਿਆਰ ਨੂੰ ਸਹੀ ਹੱਸਣਾ ਆਉਂਦਾ ਹੈ। 'ਮਾਹਰਾਂ'( ਜੱਜਾਂ) ਅਨੁਸਾਰ ਜਿਸ ਮੁਟਿਆਰ ਨੂੰ ਮੁਸਕੁਰਾਉਣਾ ਆਉਂਦਾ ਹੈ ਉਹ ਇਸ ਖਿਤਾਬ ਦੀ ਹੱਕਦਾਰ ਹੈ ਤੇ ਦੂਜੀਆਂ ਮੁਟਿਆਰਾਂ ਦੇ ਮੁਸਕੁਰਾਉਣਾ 'ਚ ਕੀ ਕਮੀ ਸੀ ਤੇ ਉਸ ਕਮੀ ਨੂੰ ਦੂਰ ਕਰਨ ਲਈ ਕੀ ਕੀਤਾ ਜਾਵੇ,ਏਸ ਬਾਬਤ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ। ਫੇਰ ਵਾਰੀ ਆAੁਂਦੀ ਹੈਗਿੱਧਾ ਰਾਊਂਡ ਦੀ ਜਿਸ ਵਿੱਚ ਪਿੱਛੇ ਬੋਲੀਆਂ ਦੀ ਟੇਪ ਲਾ ਦਿੱਤੀ ਜਾਂਦੀ ਹੈ ਤੇ ਪੰਜਾਬਣਾਂ ਵਾਰੋ ਵਾਰ ਦੱਸੀ ਗਈ ਬੋਲੀ ਤੇ ਮੂੰਹ ਹਿਲਾ ਗਿੱਧਾ ਪਾਉਂਦੀਆਂ ਹਨ। ਡਾਂਸ ਰਾਉਂਡਵਿਚ ਕਿਸੇ ਪੁਰਾਣੇ ਗਾਣੇ ਦੀ ਟੇਪ ਤੇ ਨੱਚ ਕੇ ਵਿਖਾਇਆ ਜਾਂਦਾ ਹੈ, ਜੋ ਕਿ ਇਕ ਫਿਲਮੀ ਦ੍ਰਿਸ਼ ਵਰਗਾ ਨਜ਼ਾਰਾ ਹੁੰਦਾ ਹੈ। ਫੇਰ ਵਾਰੋ ਵਾਰ ਘੜੇ ਚੋਂ ਪਰਚੀ ਕੱਢ ਆਪੋ ਆਪਣੇ ਹਿੱਸੇ ਆਏ ਵਿਸ਼ੇ ਤੇ ਬੋਲੀ ਪਾ ਕੇ ਵਿਖਾਉਣ ਲਈ ਕਿਹਾ ਜਾਂਦਾ ਹੈ ਤੇ ਮੇਰੀਆਂ ਇਹ ਭੋਲੀਆਂ ਨਿੱਕੀਆਂ ਭੈਣਾਂ ਜਿਵੇਂ ਦੱਸਿਆ ਜਾਂਦਾ ਹੈ ਕਰੀ ਜਾਂਦੀਆਂ ਹਨ। ਇਸ ਤੋਂ ਬਾਦ ਵਾਰੀ ਆਉਂਦੀ ਹੈ ਸੀਰਤ ਨਾਪਣ ਦੀ, ਜਿਸ ਵਿੱਚ ਸਭਤੋਂ ਪਹਿਲਾਂ ਗੱਲ ਕਰੀਏ ਓਸ ਪੱਖ ਦੀ ਜਿਸ ਵਿੱਚ ਪੰਜਾਬਣਾਂ ਦੀ ਕਿੰਨੀ 'ਕੁ ਮੁਹਾਰਤ ਹੈ ਦਸਣ ਦੀ ਲੋੜ ਨਹੀ।ਂ ਉਹ ਪੱਖ ਹੈ ਹਾਊਸ ਹੋਲਡ ਵਰਕ ਰਾAੂਂਡ& ਭਾਵ ਘਰੇਲੂ ਕੰਮ ਕਾਜ ਵਿਚ ਨਿਪੁੰਨਤਾ। ਮੁਟਿਆਰਾਂ ਵਾਰੀ-ਵਾਰੀ ਘੜੇ 'ਚੋਂ ਪਰਚੀ ਕੱਢਦੀਆਂ ਹਨ ਤੇ ਓਸ ਪਰਚੀ ਤੇ ਲਿਖੇ ਕਾਰਜ ਕਰ ਕੇ ਵਿਖਾਉਂਦੀਆਂ ਹਨ। ਕਿਸੇ ਮੁਟਿਆਰ ਦੀ ਪਰਚੀ ਤੇ ਸਾਗ ਚੀਰਕੇ ਵਿਖਾਉਣ ਲਈ ਲਿਖਿਆ ਆਉਂਦਾ ਹੈ ਤੇ ਕਿਸੇ ਨੂੰ ਦੁੱਧ ਰਿੜਕਣ ਲਈ ਕਿਹਾ ਜਾਂਦਾ ਹੈ। ਇਹ ਮੁਟਿਆਰਾਂ ਜਿਨ੍ਹਾਂ ਨੂੰ ਸ਼ਾਇਦ ਏਹ ਵੀ ਨਾ ਪਤਾ ਹੋਵੇ ਸਾਗ ਕੱਟੀ ਦਾ ਨਹੀਂ ਚੀਰੀ ਦਾ ਹੈ, ਗੰਨਾ ਖਾਈ ਦਾ ਨਹੀਂ ਚੂਪੀ ਦਾ ਹੈ। ਗੱਲ ਕੀ ਜੀ ਇਹਨਾਂ ਵਿੱਚੋਂ ਕਈਆਂ ਨੂੰ ਤਾਂ ਸ਼ਾਇਦ ਇਹ ਵੀ ਪਤਾ ਨਾ ਹੋਵੇ ਕਿ ਕੱਟਾ ਮੱਝ ਦਿੰਦੀ ਹੈ ਕੇ ਗਾਂ? ਫੇਰ ਪਲਾਂ ਵਿਚ ਹੀ ਮਾਹਰਾਂ(ਜੱਜਾਂ) ਵਲੋਂ ਏਹ ਪਤਾ ਕਰ ਲਿਆ ਜਾਂਦਾ ਹੈ ਕਿ ਕਿਹੜੀ ਮੁਟਿਆਰ ਘਰੇਲੂ ਕੰਮ ਕਾਜ ਵਿਚ ਸੁਚੱਜੀ ਹੈ ਤੇ ਖਿਤਾਬ ਦੀ ਅਸਲ ਹੱਕਦਾਰ ਹੈ। ਟੇਲੈਂਟ ਰਾਉਂ ਭਾਵ ਨਿੱਜੀ ਹੁਨਰ ਜਿਸ ਵਿੱਚ ਇਹ ਰੂਪਵੰਤੀਆਂ ਆਪਣਾ ਆਪਣਾ ਹੁਨਰ ਪੇਸ਼ ਕਰਦੀਆਂ, ਕਦੇ ਭਰੂਣ ਹੱਤਿਆ ਤੇ ਕਵਿਤਾ ਸੁਣਾਉਂਦੀਆਂ ਹਨ, ਕਦੇ ਚੁਟਕਲੇ ਸੁਣਾਉਂਦੀਆਂ ਹਨ ਤੇ ਕਦੇ ਘੋੜੀ ਜਾਂ ਸੁਹਾਗ ਗਾ ਕੇ ਸੁਣਾਉਂਦੀਆਂ ਹਨ। ਇਹ ਹੁਨਰ ਕਿੰਨਾ 'ਕੁ ਅਸਲ ਹੁੰਦਾ ਹੈ ਸਾਫ਼ ਨਜ਼ਰੀਂ ਆ ਰਿਹਾ ਹੁੰਦਾ ਹੈ। ਅੱਗੇ ਹੈ ;ਕੁਇਜ਼ ਰਾਊਂਡ ਭਾਵ ਗਿਆਨ ਦੀ ਪਰਖ। ਏਸ ਪਰਖ ਲਈ ਬੋਲੀ, ਰਿਸ਼ਤੇ ਜਾਂ ਸ਼ਹਿਰਾਂ ਆਦਿ ਨਾਲ ਸੰਬੰਧਤ ਸਵਾਲ ਪੁੱਛੇ ਜਾਂਦੇ ਹਨ ਤੇ ਜਾਂ ਫੇਰ ਪੁੱਠੇ ਸਿੱਧੇ ਸਵਾਲ ਪੁੱਛੇ ਜਾਂਦੇ ਹਨ ਕਿ ਜੇ ਸੱਸ ਰੁੱਸ ਜਾਏ ਤਾਂ ਕੀ ਕਰੋਗੇ ਜਾਂ ਘਰ 'ਚ ਅਚਾਨਕ ਤਿੰਨ ਚਾਰ ਪ੍ਰਾਹੁਣੇ ਆ ਜਾਣ ਤਾਂ ਏਸ ਔਖੇ ਵੇਲੇæ ਕੀ ਹੀਲਾ ਕਰੋਗੇ ? ਅਖੀਰ,ਸਭ ਤੋਂ ਵੱਧ ਪੰਜਾਬੀ ਕਦਰਾਂ ਕੀਮਤਾਂ ਤੋਂ ਉਲਟ ਰਾਊਂਡ ਹੈ ਬਰਾਈਡਲ ਰਾਊਂਡ । ਪੂੰਜੀਵਾਦੀ ਸਮਾਜ ਨੇ ਪੈਸੇ ਬਟੋਰਨ ਲਈ ਇਹਨਾਂ ਮੁਟਿਆਰਾਂ ਦੇ ਅਣਭੋਲ ਚਾਵਾਂ ਤੇ ਅਲ੍ਹੜ ਸਧੱਰਾਂ ਨੂੰ ਵੀ ਵਿਕਾਊ ਬਣਾ ਦਿੱਤਾ। ਪੈਸੇ ਦੇ ਲਾਲਚ ਨੇ ਮੁਟਿਆਰ ਦੇ ਸਭ ਤੋਂ ਹੁਸੀਨ ਸੁਪਨੇ ਭਾਵ ਲਾੜੀ ਬਣਨ ਦੇ ਚਾਅ ਨੂੰ ਵੀ ਨਾ ਬਖਸ਼ਿਆ ਤੇ ਏਸ ਅਖੌਤੀ ਸਭਿਆਚਾਰਕ ਮੰਚ 'ਤੇ ਇਹਨਾਂ ਮੁਟਿਆਰਾਂ ਨੂੰ ਵਹੁਟੀ ਬਣਾਕੇ ਵਿਆਹ ਤੋਂ ਪਹਿਲਾਂ ਹੀ ਤੋਰ ਦਿੱਤਾ ਗਿਆ। ਇਸ ਰਾਊਂਡ ਵਿਚ ਵਹੁਟੀ ਦਾ ਪਹਿਰਾਵਾ ਪੂਰਨ ਰੂਪ 'ਚ ਫਿਲਮੀ ਤੇ ਨਾਟਕਾਂ ਦੀਆਂ ਨਾਇਕਾਵਾਂ ਵਾਲਾ ਹੁੰਦਾ ਹੈ ਜੋ ਕਿ ਸਾਡੇ ਰਿਵਾਇਤੀ ਪਹਿਰਾਵੇ ਤੋਂ ਕੋਹਾਂ ਦੂਰ ਹੈ। ਇਹ ਰਾਊਂਡ ਮਰਿਆਦਾ ਦੀਆਂ ਹਰ ਹੱਦ ਬੰਨ੍ਹੇ ਤੋੜਦਾ, ਸਭਿਆਚਾਰ ਨੂੰ ਕਿੱਲੀ ਤੇ ਟੰਗਦਾ ਤੇ ਔਰਤ ਦਾ ਬੜਾ ਖੂਬਸੂਰਤ ਢੰਗ ਨਾਲ ਮਜ਼ਾਕ ਉਡਾਉਂਦਾ ਅਤੇ ਅਪਮਾਨ ਕਰਦਾ ਹੈ।
ਆਖਰ ਕੌਣ ਜਿੰਮੇਵਾਰ ਹੈ ਇਸ ਸਭ ਦਾ? ਕੀ ਅਸੀਂ ਅੱਜ ਏਨੀ ਗੂਹੜੀ ਨੀਂਦ ਸੌਂ ਗਏ ਹਾਂ ਕਿ ਸਾਨੂੰ ਕੁਝ ਪਤਾ ਹੀ ਨਹੀਂ ਚੱਲ ਰਿਹਾ ਕਿ ਸਾਡੇ ਨਾਲ ਕੀ ਹੋ ਰਿਹਾ ਹੈ ਜਾਂ ਫੇਰ ਸਾਡੇ ਦਿਮਾਗੀ ਪੱਧਰ ਹੀ ਏਨੇ ਨੀਵੇਂ ਹੋ ਗਏ ਹਨ ਕਿ ਸਾਨੂੰ ਮਾਨ ਤੇ ਅਪਮਾਨ ਦਾ ਫਰਕ ਹੀ ਪਤਾ ਨਹੀਂ ਰਿਹਾ? ਮੇਰਾ ਸਭ ਤੋਂ ਪਹਿਲਾ ਸਵਾਲ ਹੈ ਅਣਖੀ ਪੰਜਾਬੀਆਂ ਅੱਗੇ ਕਿ ਕੀ ਤੁਹਾਨੂੰ ਸੱਚਮੁੱਚ ਹੀ ਲੋੜ ਹੈ ਆਪਣੀਆਂ ਧੀਆਂ, ਭੈਣਾਂ ਦੀ ਖੂਬਸੂਰਤੀ ਦੇ ਸਬੂਤ ਦੀ? ਅੱਜ ਕਿੱਥੇ ਗਈ ਉਹ ਅਣਖ, ਜਦ ਕੋਈ ਸਾਡੇ ਧੀ-ਭੈਣ ਵੱਲ ਅੱਖ ਚੁੱਕਣ ਦੀ ਜੁਰੱਤ ਵੀ ਕਰਦਾ ਤੇ ਜਾਨ ਗਵਾ ਬਹਿੰਦਾ। ਪਰ ਅੱਜ ਅਸੀਂ ਆਪ ਕਹਿ ਰਹੇ ਹਾਂ,ਕਿ ਦੱਸੋ ਲੋਕੋ ਸਾਡੀ ਧੀ-ਭੈਣ ਸੋਹਣੀ ਹੈ ਜਾਂ ਨਹੀਂ? ਇਹਨਾਂ ਮੁਕਾਬਲਿਆਂ ਦਾ ਮਤਲਬ ਹੈ ਕਿ ਜੱਜ ਕਹਿਣ ਕਿ ਸਾਡੀ ਧੀ ਸੋਹਣੀ ਹੈ, ਤਾਂ ਹੈ, ਨਹੀਂ ਤਾਂ ਨਹੀਂ। ਕੀ ਏਹ ਮੰਚ ਸਾਡੇ ਸਭਿਆਚਾਰ ਦਾ ਹਿੱਸਾ ਹਨ? ਕਿੰਨੇ ਕੁ ਜਾਇਜ਼ ਹਨ ਖੂਬਸੂਰਤੀ ਦੇ ਇਹ ਮਾਪ ਦੰਡ? ਕਿਸੇ ਦੀ ਖੂਬਸੂਰਤੀ ਨੂੰ ਨਾਪਣ ਦਾ ਕੀ ਕੋਈ ਪੈਮਾਨਾ ਹੋ ਸਕਦਾ ਹੈ? ਤੇ ਦੂਜਾ ਸਵਾਲ ਹੈ ਇਹਨਾਂ ਪੰਜਾਬਣਾਂ ਲਈ ਜੋ ਏਸ ਮੰਚ ਤੇ ਆਪਣੀ ਬਿਊਟੀ ਨੂੰ ਤਰੱਕੀ ਦਾ ਨਾਂ ਦੇ ਰਹੀਆਂ ਹਨ। ਇਹ ਔਰਤ ਨੂੰ ਗੁਲਾਮੀ ਚੋਂ ਕੱਢਣ ਲਈ ਭਰੂਣ ਹੱਤਿਆ ਤੇ ਚਾਰ ਗੱਲਾਂ ਤਾਂ ਕਰ ਰਹੀਆਂ ਹਨ ਪਰ ਆAਣ ਵਾਲੀ ਨਸਲ ਨੂੰ ਬਚਾਉਣ ਲਈ ਇਹ ਕਿਹੜੇ ਠੋਸ ਕਦਮ ਚੁੱਕ ਰਹੀਆਂ ਹਨ? ਬਾਰ-ਬਾਰ ਮੂੰਹੋਂ ਨਿਕਲਦੇ ਫਿਕਰ,ੇ ਕਿ ਅੱਜ ਔਰਤ ਮਰਦ ਦੇ ਬਰਾਬਰ ਹੈ, ਉਹਨਾਂ ਦੀ ਤ੍ਰਾਸਦੀ ਨੂੰ ਦਰਸਾਉਂਦੇ ਹਨ। ਸ਼ਾਇਦ ਇਹਨਾਂ ਕਦੇ ਸਿੱਖ ਇਤਿਹਾਸ ਜਾਂ ਪੰਜਾਬ ਦੇ ਇਤਿਹਾਸ ਨੂੰ ਜਾਨਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਸਾਡੀਆਂ ਇਤਿਹਾਸਕ ਬੀਬੀਆਂ ਦੇ ਜੌਹਰ ਸ਼ਾਇਦ ਸਮਂੇ ਦੀ ਧੂੜ ਹੇਠ ਦੱਬ ਕੇ ਰਹਿ ਗਏ,ਜਿਨ੍ਹਾਂ ਧਰਮ, ਦੇਸ਼,ਕੌਮ ਤੇ ਅਣੱਖ ਲਈ ਆਪਾ ਵਾਰ ਦਿੱਤਾ। ਕੀ ਉਹ ਕਿਸੇ ਤੋਂ ਘੱਟ ਸਨ? ਦਸ਼ਮ ਪਿਤਾ ਗੁਰੁ ਗੋਬਿੰਦ ਸਿੰਘ ਜੀ ਨੇ 'ਕੌਰ' ਸ਼ਬਦ ਦੇ ਸਾਨੂੰ ਗਲ਼ ਨਾਲ ਲਾਇਆ ਤੇ ਬਰਾਬਰੀ ਦਾ ਦਰਜਾ ਦਿੱਤਾ । ਕੀ ਸਾਨੂੰ ਅਜੇ ਵੀ ਕਿਸੇ ਹੋਰ ਖਿਤਾਬ ਦੀ ਲੋੜ ਹੈ? ਹਰ ਉਹ ਇਨਸਾਨ ਜੋ ਕਿਰਤ ਕਰ, ਵੰਡ ਕੇ ਖਾਂਦਾ ਹੈ, ਅਣਖ ਨਾਲ ਜਿਊਂਦਾ ਹੈ, ਨਵੇਂ ਗਿਆਨ ਨੂੰ ਗ੍ਰਹਿਣ ਕਰਦਾ ਹੈ ਤੇ ਆਪਣੇ ਪਿਛੋਕੜ ਦੀ ਮਹਾਨਤਾ ਨੂੰ ਸਤਿਕਾਰਦਾ ਹੈ,ਉਹੀ ਇਨਸਾਨ ਕਿਸੇ ਦੇਸ਼, ਕੌਮ ਜਾਂ ਕਿਸੇ ਵਰਗ ਦੀ ਪ੍ਰਤਿਨਿਧਤਾ ਕਰ ਸਕਦਾ ਹੈ। ਗੁਰਬਾਣੀ ਦੀ ਤੁਕ ਮਨ ਤੂੰ ਜੋਤਿ ਸਰੂਪ ਹੈ ਆਪਨਾ ਮੂਲੁ ਪਛਾਣ, ਆਪਨੇ ਆਪ ਵਿਚ ਬੇਅੰਤ ਭਾਵਾਂ ਨੂੰ ਸਮੋਈ ਬੈਠੀ ਹੈ। ਕਿਸੇ ਫੁਕਰੇ ਸਭਿਆਚਾਰ ਜਾਂ ਝੂਠੇ ਕਿਰਦਾਰ ਨਿਭਾਉਣ ਨਾਲੋਂ ਆਪਣੇ ਮੂਲ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਮੇਰੀਆਂ ਇਹ ਭੋਲੀਆਂ ਨਿੱਕੀਆਂ ਭੈਣਾਂ ਜੇ ਸੱਚੀਂ ਆਪਣੀ ਪਹਿਚਾਣ ਬਣਾਉਣਾ ਚਾਹੁੰਦੀਆਂ ਹਨ ਤਾਂ ਕਿਰਤ ਨਾਲ ਜੁੜਨ, ਇਤਿਹਾਸ ਨੂੰ ਪੜ੍ਹਨ, ਧਰਮ 'ਚ ਰਹਿਣ ਤੇ ਅਣਖੀ ਜੀਵਣ ਦੀਆਂ ਧਾਰਨੀ ਬਣਨ ਨਾ ਕਿ ਖੂਬਸੂਰਤੀ ਦੇ ਬੁੱਤ ਬਣ ਕੇ ਅਧਾਰਹੀਣ ਕਿਰਦਾਰ ਨਿਭਾਉਣ। ਜੇਕਰ ਕੋਈ ਵਿਅਕਤੀ ਕਿਸੇ ਖਾਸ ਵਰਗ ਦਾ ਮੋਹਰੀ ਬਣਨਾ ਚਾਹੇ ਤਾਂ ਉਸਨੂੰ ਉਸ ਵਰਗ ਦਾ ਪੂਰਨ ਰੂਪ ਵਿਚ ਭਾਸ਼ਾਈ, ਭੂਗੋਲਿਕ ਤੇ ਇਤਿਹਾਸਕ ਜਾਣਕਾਰੀ ਹੋਣੀ ਅਤਿ ਜ਼ਰੂਰੀ ਹੈ ਨਾ ਕੇ ਵੰਨ ਸਵੰਨੇ ਕਪੜੇ, ਚਿਹਰਿਆਂ 'ਤੇ ਮੇਕ-ਅੱਪ ਦੀ ਪਰਤ ਜਾਂ ਨਕਲੀ ਵਖਾਵੇ ਦੀ।
ਸਭ ਤੋਂ ਵੱਡਾ ਸਵਾਲ ਅੱਜ ਸਾਡੇ ਸਭ ਅੱਗੇ ਖੜਾ ਹੈ ਕਿ ਕਿਸ ਭਵਿੱਖ ਦੀ ਭਾਲ ਵਿੱਚ ਹਾਂ ਅਸੀਂ? ਬਨਾਵਟੀ, ਨਕਲੀ ਤੇ ਫੁਕਰੇ ਭਵਿੱਖ ਲਈ ਇਹ ਸਭ ਵਿਅਰਥ ਦੀ ਭਟਕਣਾ ਹੈ। ਕੀ ਕਮੀ ਹੈ ਸਾਡੇ ਵਿੱਚ? ਕਿਓਂ ਅਸੀਂ ਦਿਜਆਂ ਦੀ ਨਕਲ ਕਰ ਰਹੇ ਹਾਂ? ਕਿਉਂ ਅਣਖ ਮਰ ਗਈ ਹੈ ਸਾਡੀ? ਕਿਉਂ ਮੂਲ ਨਾਲੋਂ ਟੁੱਟ ਗਏ ਹਾਂ ਅੱਜ ਅਸੀਂ? ਇਤਿਹਾਸ ਅਸੀਂ ਸਾਂਭਦੇ ਨਹੀਂ, ਵਰਤਮਾਨ 'ਚ ਜੋ ਕਰ ਰਹੇ ਹਾਂ ਉਹ ਨਕਲੀ ਹੈ ਤੇ ਸਾਡਾ ਭਵਿੱਖ ਕੀ ਹੋਵੇਗਾ ਅੰਦਾਜ਼ਾ ਲਾਉਣਾ ਔਖਾ ਨਹੀਂ। ਅਸੀਂ ਅੱਖਾਂ ਮੀਟ ਹਨੇਰੀ ਗਲੀ ਵਿਚ ਦੌੜਦੇ ਜਾ ਰਹੇ ਹਾਂ, ਜਿਸਦਾ ਕੋਈ ਸਿਰਾ ਨਹੀਂ। ਸਭਿਆਚਾਰ ਸਾਡਾ ਹੈ, ਜਿੰਮੇਵਾਰੀ ਵੀ ਸਾਡੀ ਹੀ ਹੈ। ਇਸਨੂੰ ਵਿਗਾੜਨਾ ਸਾਡਾ ਹੀ ਕਸੂਰ ਹੈ ਤੇ ਸਵਾਰਨਾ ਵੀ ਸਾਡਾ ਹੀ ਫਰਜ਼ ਹੈ। ਪਾਠਕ ਆਪ ਵਿਚਾਰ ਸਕਦਾ ਹੈ, ਸਮਝ ਸਕਦਾ ਹੈ ਕਿ ਕੀ ਅਸੀਂ ਪੱਲਿਓਂ ਪੈਸੇ ਦੇ ਕੇ ਕੰਪਨੀਆਂ ਤੇ ਚੈਨਲਾਂ ਦੀਆਂ ਜੇਬਾਂ ਭਰ, ਆਪਣਾ ਅਮੀਰ ਵਿਰਸਾ ਆਧੁਨਿਕਤਾ ਦੀ ਮੋਹਰ ਲਾ ਖਤਮ ਕਰਨਾ ਹੈ ਜਾਂ ਫੇਰ ਆਪਣੇ ਆਪੇ ਨੂੰ ਜੀਊਂਦਾ ਰੱਖ ਜੀਣਾ ਹੈ।....................
ਰਾਜਬੀਰ ਕੌਰ ਸੇਖੋਂ
ਪੰਜਾਬੀ ਸੱਥ ਕੈਲੀਫੋਰਨੀਆਂ
530-312-0772ਵਿਦੇਸ਼ਾਂ ਵਿਚ ਵਧ ਫੁਲ ਰਿਹਾ ਹੈ ਨਕਲੀ ਵਿਆਹਾਂ ਦਾ ਧੰਦਾ
ਭਾਰਤ ਵਿਚ ਦਿੱਲੀ ਅਤੇ ਹੋਰ ਰਾਜਾਂ ਵਿਚ ਕਈ ਅਜਿਹੇ ਸ਼ਾਦੀ ਬਿਊਰੋ ਅਤੇ ਵਿਚੋਲਗਿਰੀ ਅਦਾਰੇ ਸਥਾਪਿਤ ਹਨ ਜੋ ਸਥਾਨਕ ਭਾਈਚਾਰੇ ਦੇ ਧੀਆਂ-ਪੁੱਤਰਾਂ ਦੀਆਂ ਸ਼ਾਦੀਆਂ ਕਰਵਾ ਕੇ ਪੁੰਨ ਵੀ ਕਰਦੇ ਹਨ ਅਤੇ ਫਲੀਆਂ ਵੀ ਛਕਦੇ ਹਨ। ਪੰਜਾਬ ਦੇ ਭਾਵੇਂ ਬਹੁਤੇ ਸ਼ਹਿਰਾਂ ਵਿਚ ਸ਼ਾਤਰ ਅਤੇ ਵਿਹਲੜ ਲੋਕਾਂ ਨੇ ਇਹ ਧੰਦਾ ਸ਼ੁਰੂ ਕੀਤਾ ਹੋਇਆ ਹੈ ਪਰ ਲੁਧਿਆਣਾ ਸ਼ਹਿਰ ਵਿਚ ਸਭ ਤੋਂ ਵੱਧ 'ਦੇਸ਼-ਵਿਦੇਸ਼' ਵਿਚ ਸ਼ਾਦੀ ਕਰਵਾਉਣ ਵਾਲੇ ਸ਼ਾਦੀ ਬਿਊਰੋ ਹਨ।
ਨਕਲੀ ਸਰਟੀਫਿਕੇਟਾਂ ਅਤੇ ਨਕਲੀ ਬੈਂਕ ਖਾਤਿਆਂ ਦੀ ਸਹਾਇਤਾ ਨਾਲ ਬਰਤਾਨੀਆ ਅਤੇ ਕੈਨੇਡਾ ਆਦਿ ਦੇਸ਼ਾਂ ਵਿਚ ਲਗਾਤਾਰ ਪੁਜਦੇ ਆ ਰਹੇ ਢੌਂਗੀ ਵਿਦਿਆਰਥੀਆਂ ਅਤੇ ਢੌਂਗੀ ਸ਼ਰਨਾਰਥੀਆਂ ਵਾਂਗ ਪਿਛਲੇ ਵਰ੍ਹਿਆਂ ਦੌਰਾਨ ਨਕਲੀ ਪਤਨੀਆਂ ਅਤੇ ਮਰਦ- ਮੰਗੇਤਰਾਂ ਦਾ ਕਾਰੋਬਾਰ ਵੀ ਪੱਛਮ ਦੇ ਅਮੀਰ ਦੇਸ਼ਾਂ ਵਿਚ ਵਧਦਾ ਜਾ ਰਿਹਾ ਹੈ। ਨਕਲੀ ਪਤਨੀਆਂ ਅਤੇ ਨਕਲੀ ਪਤੀਆਂ ਦੇ ਵਪਾਰ ਵਿਚ ਕਈ ਹੋਰ ਗ਼ੈਰ-ਯੂਰਪੀ ਦੇਸ਼ਾਂ ਦੇ ਨੌਜਵਾਨਾਂ ਅਤੇ ਮੁਟਿਆਰਾਂ ਵਾਂਗ ਭਾਰਤੀ ਪ੍ਰਵਾਸੀ ਵੀ ਬਰਤਾਨੀਆ, ਕੈਨੇਡਾ, ਅਮਰੀਕਾ ਅਤੇ ਹੋਰ ਅਮੀਰ ਸਮਝੇ ਜਾਂਦੇ ਦੇਸ਼ਾਂ ਵਿਚ ਵਸਣ ਲਈ ਸ਼ਾਦੀ ਦੀ ਸੌਦੇਬਾਜ਼ੀ ਵਿਚ ਲਗਾ ਤਾਰ ਸ਼ਾਮਿਲ ਹੋਏ ਵੇਖੇ ਜਾਂਦੇ ਹਨ, ਜਿਨ੍ਹਾਂ ਵਿਚੋਂ ਬਹੁਗਿਣਤੀ ਪੰਜਾਬੀ ਨੌਜਵਾਨਾਂ ਅਤੇ ਮੁਟਿਆਰਾਂ ਦੀ ਹੈ। ਦੁੱਖ ਦੀ ਗੱਲ ਇਹ ਹੈ ਕਿ ਬਨਾਵਟੀ ਜਾਂ ਨਾਟਕੀ ਸ਼ਾਦੀ ਰਚਾਉਣ ਵਿਚ ਸਿੱਖ ਅਤੇ ਈਸਾਈ ਧਰਮ ਦੇ ਪਾਦਰੀ, ਪ੍ਰਚਾਰਕ, ਗਿਰਜਿਆਂ ਦੇ ਮੁਖੀ ਅਤੇ ਗੁਰਦੁਆਰਿਆਂ ਦੇ ਪ੍ਰਧਾਨ ਵੀ ਸ਼ਾਮਿਲ ਹਨ, ਜੋ ਇਨ੍ਹਾਂ ਨਕਲੀ ਸ਼ਾਦੀਆਂ ਨੂੰ ਰਜਿਸਟਰ ਕਰਨ ਜਾਂ ਕਰਾਉਣ ਵੇਲੇ ਮੁੱਖ ਭੂਮਿਕਾ ਨਿਭਾਉਣ ਲੱਗ ਪਏ ਹਨ। ਸ਼ਾਦੀ ਦੀ ਇਸ ਰਜਿਸਟਰੀ ਰਾਹੀਂ ਢੌਂਗੀ ਵਿਆਂਦੜ ਜੋੜੇ ਬਰਤਾਨੀਆ, ਕੈਨੇਡਾ ਜਾਂ ਅਮਰੀਕਾ ਵਿਚ 'ਪੱਕੇ' ਰਹਿਣ ਦੇ ਕਾਨੂੰਨੀ ਅਧਿਕਾਰ ਪ੍ਰਾਪਤ ਕਰਦੇ ਆ ਰਹੇ ਹਨ ਪਰ ਇਹ ਸ਼ਾਦੀਆਂ ਸਥਾਈ ਤੌਰ 'ਤੇ ਪਤੀ-ਪਤਨੀ ਵਾਲਾ ਸੱਚਾ-ਸੁੱਚਾ ਜੀਵਨ ਬਤੀਤ ਕਰਨ ਲਈ ਸਿਰੇ ਨਹੀਂ ਚੜ੍ਹਦੀਆਂ ਕਿਉਂਕਿ ਇਸ ਵਿਆਂਦ੍ਹੜ ਜੋੜੀ ਵਿਚੋਂ ਇਕ ਦਾ ਮੁੱਖ ਮਨੋਰਥ ਕਿਸੇ ਬੇਗਾਨੇ ਅਮੀਰ ਦੇਸ਼ ਵਿਚ ਵੱਸਣਾ ਹੁੰਦਾ ਹੈ ਅਤੇ ਦੂਜੇ ਦਾ ਮਨੋਰਥ ਡੰਗ-ਟਪਾਊ ਸ਼ਾਦੀ ਕਰਕੇ ਜਾਂ ਲਾਵਾਂ ਲੈ ਕੇ ਸੌਦੇਬਾਜ਼ੀ ਵਿਚ ਤੈਅ ਹੋਈ ਰਕਮ ਪ੍ਰਾਪਤ ਕਰਨਾ ਹੁੰਦਾ ਹੈ। ਇਥੇ ਲੰਦਨ ਵਿਚ ਪਿਛਲੇ ਮਹੀਨੇ 'ਚਰਚ ਆਫ਼ ਇੰਗਲੈਂਡ' ਦੇ ਇਕ ਮੁੱਖ ਪਾਦਰੀ ਨੂੰ ਸਾਢੇ ਚਾਰ ਸਾਲ ਲਈ ਜੇਲ੍ਹ ਦੀ ਸਜ਼ਾ ਹੋਈ ਹੈ, ਜਿਸ 'ਤੇ ਦੋਸ਼ ਸੀ ਕਿ ਉਸ ਨੇ ਘੱਟੋ-ਘੱਟ 200 ਨਕਲੀ ਜਾਂ ਢੌਂਗੀ ਸ਼ਾਦੀਆਂ ਰਚਾ ਕੇ ਵਿਦੇਸ਼ੀ ਅਤੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੇ ਇਸ ਦੇਸ਼ ਵਿਚ ਪੱਕੇ ਤੌਰ 'ਤੇ ਵਸਣ ਲਈ ਰਾਹ ਪੱਧਰਾ ਕੀਤਾ। ਪੂਰਬੀ ਲੰਦਨ ਵਿਚ ਫਾਰੈਸਟ ਗੇਟ ਇਲਾਕੇ ਵਿਚ ਸਥਿਤ 'ਅਲ ਸੇਂਟਸ ਚਰਚ' ਦੇ ਮੁੱਖ ਪਾਦਰੀ 56 ਸਾਲਾ ਰੈਵਰਨ ਬਰਾਇਨਸ਼ਿਪਸਾਈਡਜ਼ ਨੂੰ ਸਜ਼ਾ ਸੁਣਾਉਂਦੇ ਹੋਏ ਜੱਜ ਪੀਟਰ ਗਰੋਬਲ ਨੇ ਝਾੜ ਪਾਉਂਦਿਆਂ ਕਿਹਾ ਕਿ 'ਗਿਰਜੇ ਦਾ 'ਮਨਿਸਟਰ' ਕਹਾਉਂਦਿਆਂ ਤੈਨੂੰ ਇਹ ਕਰਤੂਤਾਂ ਕਰਦਿਆਂ ਸ਼ਰਮ ਨਹੀਂ ਆਈ?'
ੲ ਲੰਦਨ ਵਿਚ ਕੈਥਰੀਨ ਰੋਡ ਸਥਿਤ 'ਇਮੀਗਰੇਸ਼ਨ ਸਲਾਹਕਾਰ' ਸਯਦ ਅਫਰੀਦੀ ਅਤੇ ਇਕ ਢੌਂਗੀ ਸ਼ਾਦੀ ਬਿਊਰੋ ਦੇ ਦੋ ਭਾਈਵਾਲਾਂ, ਇਆਜ਼ ਗੁਰੀ ਅਤੇ ਹਨੀਫ਼ ਵਿਰੁੱਧ ਇਕ ਚਲ ਰਹੇ ਮੁਕੱਦਮੇ ਅਨੁਸਾਰ ਉਨ੍ਹਾਂ ਨੇ ਘੱਟੋ-ਘੱਟ 10 ਗ਼ੈਰ-ਕਾਨੂੰਨੀ ਏਸ਼ੀਆਈਆਂ ਨੂੰ ਇਥੇ ਵਸਣ ਲਈ ਸਹਾਇਤਾ ਦੇਣ ਵਾਸਤੇ ਇਹ ਕਾਰੋਬਾਰ ਕੀਤਾ। ਇਕ ਲੋੜਵੰਦ ਵਿਆਂਦੜ ਦੇ ਅਦਾਲਤ ਵਿਚ ਬਿਆਨ ਅਨੁਸਾਰ ਇਨ੍ਹਾਂ ਨੇ ਉਸ ਤੋਂ 8000 ਪੌਂਡ (ਲਗਭਗ 7 ਲੱਖ ਰੁਪਏ) ਲਏ ਸਨ
ੲ ਫਰਵਰੀ ਵਿਚ 'ਇੰਡੀਅਨ ਐਕਸਪ੍ਰੈੱਸ' ਦੀ ਇਕ ਰਿਪੋਰਟ ਅਨੁਸਾਰ 29 ਸਾਲਾ ਪੰਜਾਬੀ ਗਾਇਕ, ਗੈਰੀ ਸੰਧੂ ਅਤੇ 15 ਹੋਰ ਭਾਰਤੀਆਂ ਨੂੰ ਬਰਤਾਨਵੀ ਸਰਕਾਰ ਦੀ ਵਾਰਡਰ ਏਜੰਸੀ ਦੇ ਅਧਿਕਾਰੀਆਂ ਨੇ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਵਿਚੋਂ ਦੋ ਨੂੰ ਤੁਰੰਤ ਦੇਸ਼ ਨਿਕਾਲਾ ਦੇ ਦਿੱਤਾ ਸੀ ਅਤੇ ਬਾਕੀਆਂ ਵਿਰੁੱਧ ਵੱਖੋ-ਵੱਖਰੇ ਸ਼ਹਿਰਾਂ ਵਿਚ ਮੁਕੱਦਮੇ ਚੱਲ ਰਹੇ ਹਨ। ਚੈਸਟਰ ਅਦਾਲਤ ਵੱਲੋਂ ਦੋ ਭਾਰਤੀਆਂ 27 ਸਾਲਾ ਮਨਪ੍ਰੀਤ ਸਿੰਘ, 21 ਸਾਲਾ ਜਸਵੀਰ ਸਿੰਘ ਅਤੇ ਇਨ੍ਹਾਂ ਦੇ ਨਾਲ ਹੀ ਭਾਰਤੀ ਮੂਲ ਦੇ ਬਰਤਾਨਵੀ ਨਾਗਰਿਕ 51 ਸਾਲਾ ਜਸਪਾਲ ਸਿੰਘ ਸਹੋਤਾ ਨੂੰ ਕ੍ਰਮਵਾਰ ਇਕ ਸਾਲ, 11 ਮਹੀਨੇ ਅਤੇ ਦੋ ਸਾਲ ਦੀਆਂ ਸਜ਼ਾਵਾਂ ਹੋਈਆਂ ਹਨ। ਮਾਨਚੈਸਟਰ ਅਦਾਲਤ ਵਿਚ ਦੋ ਇਸਤਰੀਆਂ ਨੂੰ 7 ਨਕਲੀ ਪਤੀਆਂ ਨਾਲ ਸ਼ਾਦੀਆਂ ਰਚਾਉਣ ਕਾਰਨ ਸਜ਼ਾਵਾਂ ਹੋਈਆਂ ਹਨ। ਡਬਲਿਨ ਵਿਚ ਰਹਿੰਦੇ ਇਕ ਭਾਰਤੀ ਵਿਦਿਆਰਥੀ, ਜਸਪ੍ਰੀਤ ਸਿੰਘ ਨੂੰ ਇਕ ਲਤਵੀਆ ਦੀ ਯੂਰਪੀਅਨ ਨਕਲੀ ਪਤਨੀ ਨੂੰ ਵਿਆਹੁੰਦਿਆਂ ਗ੍ਰਿਫ਼ਤਾਰ ਕਰਕੇ 2000 ਪੌਂਡ (ਲਗਭਗ ਪੌਣੇ ਦੋ ਲੱਖ) ਜੁਰਮਾਨਾ ਕੀਤਾ ਗਿਆ ਅਤੇ ਵਾਪਸ ਭਾਰਤ ਭੇਜ ਦਿੱਤਾ ਗਿਆ। ਲੈਸਟਰ ਵਿਖੇ ਇਕ ਹੋਰ ਭਾਰਤੀ ਵਿਦਿਆਰਥੀ ਨੂੰ ਭਾਰਤੀ ਮੂਲ ਦੀ ਬਰਤਾਨਵੀ ਨਾਗਰਿਕ 34-ਸਾਲਾ ਮੀਨਾ ਟੇਲਰ ਨਾਲ ਨਕਲੀ ਸ਼ਾਦੀ ਰਚਾਉਣ ਕਾਰਨ ਦੋਵਾਂ ਨੂੰ ਇਕ-ਇਕ ਸਾਲ ਦੀਆਂ ਸਜ਼ਾਵਾਂ ਦੇ ਕੇ ਜੇਲ੍ਹ ਭੇਜਿਆ ਗਿਆ।
ਬਰਤਾਨੀਆ ਵਿਚ ਗ੍ਰਹਿ ਵਿਭਾਗ ਦੇ ਮੰਤਰੀ, ਲਾਰਡ ਹੈਨਲੀ, ਅਨੁਸਾਰ ਪਹਿਲਾਂ ਨਕਲੀ ਅਤੇ ਢੌਂਗੀ ਪਤੀਆਂ ਜਾਂ ਪਤਨੀਆਂ ਦੇ 400 ਵਿਆਹ ਰਜਿਸਟਰ ਹੋਣ ਦੇ ਮਾਮਲੇ ਸਾਹਮਣੇ ਆਏ ਹਨ, ਜੋ ਹੁਣ ਵਧ ਕੇ 2010 ਵਿਚ 926 ਅਤੇ ਪਿਛਲੇ ਵਰ੍ਹੇ 2011 ਵਿਚ ਹੋਰ ਵਧ ਕੇ 1741 ਤੱਕ ਪਹੁੰਚ ਗਏ ਹਨ।
ਕੈਨੇਡਾ ਦੀ ਸਥਿਤੀ
ਕੈਨੇਡਾ ਵਿਚ ਉਥੋਂ ਦੇ ਨਾਗਰਿਕਾਂ ਵੱਲੋਂ ਹਰ ਵਰ੍ਹੇ 40,000 ਜੀਵਨ ਸਾਥੀਆਂ ਨੂੰ ਸਪਾਂਸਰ ਕਰਕੇ ਜਾਂ ਰਾਹਦਾਰੀਆਂ ਭੇਜ ਕੇ ਆਪਣੇ ਦੇਸ਼ ਬੁਲਾਇਆ ਜਾਂਦਾ ਹੈ। ਇਨ੍ਹਾਂ ਵਿਚੋਂ ਸੈਂਕੜੇ ਪਤੀ ਜਾਂ ਹੋਣ ਵਾਲੀਆਂ ਪਤਨੀਆਂ ਭਾਰਤੀ ਹੁੰਦੀਆਂ ਹਨ, ਜਿਨ੍ਹਾਂ ਵਿਚੋਂ ਬਹੁਗਿਣਤੀ ਪੰਜਾਬੀਆਂ ਦੀ ਹੁੰਦੀ ਹੈ। ਬੀਤੇ ਵਰ੍ਹਿਆਂ ਵਿਚ, ਇਸ ਅਵਾਸੀ ਸਹੂਲਤ ਦੀ ਹੋ ਰਹੀ ਦੁਰ ਵਰਤੋਂ ਨੂੰ ਮੁੱਖ ਰੱਖ ਕੇ, ਕੈਨੇਡਾ ਸਰਕਾਰ ਨੇ ਹੁਣ ਤਲਾਕਸ਼ੁਦਾ ਵਿਅਕਤੀ 'ਤੇ ਆਪਣਾ ਦੂਜਾ ਜੀਵਨ ਸਾਥੀ ਮੰਗਵਾਉਣ ਲਈ 5 ਸਾਲ ਉਡੀਕ ਦੀ ਸ਼ਰਤ ਲਗਾ ਦਿੱਤੀ ਹੈ।
ਬੀਤੇ ਦਿਨੀਂ ਵਿਚੋਲਿਆਂ ਰਾਹੀਂ ਕੈਨੇਡਾ ਤੋਂ ਭਾਰਤ ਵਿਆਹ ਕਰਵਾਉਣ ਗਏ ਬਰੈਂਪਟਨ ਦੇ ਅਮਨਪਾਲ ਸਿੰਘ ਦੀ ਪੰਜਾਬ ਦੇ ਮੁੱਲਾਂਪੁਰ ਵਿਚ ਸਥਿਤ ਕੁੱਕੀ ਹੋਟਲ ਵਿਚ ਭੇਦ ਭਰੇ ਢੰਗ ਨਾਲ ਮੌਤ ਹੋ ਗਈ, ਜਿਸ ਦੇ ਨਤੀਜੇ ਵਜੋਂ ਮੁੱਲਾਂਪੁਰ ਥਾਣੇ ਵਿਚ ਧਾਰਾ 420, 120 ਅਤੇ 306 ਅਧੀਨ ਮੁਕੱਦਮਾ ਨੰਬਰ 85 ਦਰਜ ਹੋਇਆ ਹੈ। ਇਕ ਹੋਰ ਪੰਜਾਬੀ ਨੌਜਵਾਨ ਨੇ ਵਿਆਹੁਤਾ ਜੀਵਨ ਦੀ ਪ੍ਰੇਸ਼ਾਨੀ ਤੋਂ ਪ੍ਰਭਾਵਿਤ ਹੋ ਕੇ ਵੈਨਕੂਵਰ ਨਾਲ ਲਗਦੇ ਫਰੇਜ਼ਰ ਦਰਿਆ ਵਿਚ ਖੁਦਕੁਸ਼ੀ ਕਰ ਲਈ। ਵਿਦੇਸ਼ਾਂ ਵਿਚ ਭਾਰਤੀਆਂ ਦੇ ਟੁੱਟ ਚੁੱਕੇ ਵਿਆਹਾਂ ਦੀ ਗਿਣਤੀ ਹੁਣ 30,000 ਦੇ ਨੇੜੇ-ਤੇੜੇ ਪੁੱਜ ਚੁੱਕੀ ਹੈ। ਜਿਨ੍ਹਾਂ ਵਿਚੋਂ 15000 ਵਿਅਕਤੀ, ਪਤੀ ਅਤੇ ਪਤਨੀਆਂ, ਪੰਜਾਬ ਨਾਲ ਸਬੰਧਤ ਹਨ ਅਤੇ ਇਨ੍ਹਾਂ ਵਿਚੋਂ ਵਧੇਰੇ ਕੈਨੇਡੀਅਨ ਨਾਗਰਿਕਾਂ ਨਾਲ ਠੀਕ ਵਿਆਹ ਕਰਵਾ ਕੇ ਜਾਂ ਸੌਦੇਬਾਜ਼ੀ ਅਧੀਨ ਸ਼ਾਦੀ ਕਰਕੇ ਕੈਨੇਡਾ ਵੱਸਣਾ ਜਾਂ ਦਾਖਲ ਹੋਣਾ ਚਾਹੁੰਦੇ ਸਨ। ਕਈ ਲੋਕਾਂ ਨੂੰ ਭਰਮ ਹੈ ਕਿ ਸ਼ਾਦੀ ਦੇ ਬਹਾਨੇ ਕੈਨੇਡਾ ਵਿਚ ਦਾਖਲ ਹੋ ਕੇ ਉਥੇ ਜੀਵਨ ਸਾਥੀ ਨਾਲ ਜੀਵਨ ਬਿਤਾਉਣ ਤੋਂ ਬਿਨਾਂ ਵੀ ਉਹ ਟਿਕ ਜਾਂ ਦੜ ਸਕਦੇ ਹਨ। ਭਾਵੇਂ ਕਿ ਇਹ ਗ਼ੈਰ-ਕਾਨੂੰਨੀ ਹੈ। ਬੀਤੇ ਮਹੀਨਿਆਂ ਦੌਰਾਨ ਕੈਨੇਡਾ ਵਿਚ ਨਕਲੀ ਸ਼ਾਦੀਆਂ ਅਤੇ ਨਕਲੀ ਰੁਜ਼ਗਾਰ ਪਰਮਿਟਾਂ ਦੇ ਕਾਰੋਬਾਰ ਤੋਂ ਅਨੇਕਾਂ ਪੰਜਾਬੀ ਨੌਜਵਾਨ ਅਤੇ ਮੁਟਿਆਰਾਂ ਪੀੜਤ ਹੋਏ ਹਨ। ਕੈਨੇਡਾ ਦੀਆਂ ਪੱਕੀਆਂ ਰਿਹਾਇਸ਼ੀ ਜਾਂ ਨਾਗਰਿਕ ਦਸ ਕੇ ਪੰਜਾਬ ਦੇ ਕਥਿਤ ਇਮੀਗਰੇਸ਼ਨ ਮਾਹਿਰਾਂ ਨਾਲ ਰਲ ਕੇ ਕਈ ਚਲਾਕ ਵੇਸਵਾਨੁਮਾ ਭਾਰਤੀ ਮੁਟਿਆਰਾਂ ਨੇ ਉਨ੍ਹਾਂ ਪੰਜਾਬੀ ਅਮੀਰਜ਼ਾਦਿਆਂ ਤੋਂ ਲੱਖਾਂ ਰੁਪਏ ਬਟੋਰੇ ਹਨ, ਜਿਨ੍ਹਾਂ ਦੇ ਦਿਮਾਗ ਵਿਚ ਕੈਨੇਡਾ ਜਾਣ ਦਾ ਭੂਤ ਸਵਾਰ ਸੀ।
ਪੰਜਾਬ ਵਿਚ ਨਕਲੀ ਸ਼ਾਦੀਆਂ ਦਾ ਧੰਦਾ
ਭਾਰਤ ਵਿਚ ਦਿੱਲੀ ਅਤੇ ਹੋਰ ਰਾਜਾਂ ਵਿਚ ਕਈ ਅਜਿਹੇ ਸ਼ਾਦੀ ਬਿਊਰੋ ਅਤੇ ਵਿਚੋਲਗਿਰੀ ਅਦਾਰੇ ਸਥਾਪਿਤ ਹਨ ਜੋ ਸਥਾਨਕ ਭਾਈਚਾਰੇ ਦੇ ਧੀਆਂ-ਪੁੱਤਰਾਂ ਦੀਆਂ ਸ਼ਾਦੀਆਂ ਕਰਵਾ ਕੇ ਪੁੰਨ ਵੀ ਕਰਦੇ ਹਨ ਅਤੇ ਫਲੀਆਂ ਵੀ ਛਕਦੇ ਹਨ। ਪੰਜਾਬ ਦੇ ਭਾਵੇਂ ਬਹੁਤੇ ਸ਼ਹਿਰਾਂ ਵਿਚ ਸ਼ਾਤਰ ਅਤੇ ਵਿਹਲੜ ਲੋਕਾਂ ਨੇ ਇਹ ਧੰਦਾ ਸ਼ੁਰੂ ਕੀਤਾ ਹੋਇਆ ਹੈ ਪਰ ਲੁਧਿਆਣਾ ਸ਼ਹਿਰ ਵਿਚ ਸਭ ਤੋਂ ਵੱਧ 'ਦੇਸ਼-ਵਿਦੇਸ਼' ਵਿਚ ਸ਼ਾਦੀ ਕਰਵਾਉਣ ਵਾਲੇ ਸ਼ਾਦੀ ਬਿਊਰੋ ਹਨ, ਜਿਨ੍ਹਾਂ ਨੇ ਆਲੇ-ਦੁਆਲੇ ਨਾਲ ਲਗਦੇ ਸ਼ਹਿਰਾਂ ਤੋਂ ਗਾਹਕ ਫਸਾ ਕੇ ਉਨ੍ਹਾਂ ਨੂੰ ਕੈਨੇਡਾ ਜਾਂ ਹੋਰ ਦੇਸ਼ਾਂ ਵਿਚ ਭੇਜਣ ਅਤੇ 'ਸੈੱਟ ਕਰਨ' ਦੇ ਬਹਾਨੇ ਅਤੇ ਇਰਾਦੇ ਨਾਲ ਅਨੇਕਾਂ ਪਰਿਵਾਰਾਂ ਦਾ ਸ਼ੋਸ਼ਣ ਕੀਤਾ ਹੈ। ਲੁਧਿਆਣਾ ਵਿਚ ਸਥਾਪਤ ਲਗਭਗ 30 ਮੈਰਿਜ ਬਿਊਰੋ ਪੁਲਿਸ ਨਾਲ ਮਿਲੀਭੁਗਤ ਅਤੇ ਹੋਰ ਅਹਿਮ ਸ਼ਖ਼ਸੀਅਤਾਂ ਨਾਲ ਹਿੱਸਾ-ਪੱਤੀ ਕਰਕੇ ਚਲ ਰਹੇ ਹਨ, ਜਿਵੇਂ ਇਸ ਸ਼ਹਿਰ ਦੇ ਆਲੇ-ਦੁਆਲੇ ਸੈਂਕੜੇ ਅਣ-ਅਧਿਕਾਰਤ ਅਤੇ ਗ਼ੈਰ-ਰਜਿਸਟਰਡ ਪ੍ਰਾਪਰਟੀ ਡੀਲਰ ਬੈਠੇ ਹਨ। ਲੁਧਿਆਣੇ ਦੇ ਆਲੇ-ਦੁਆਲੇ ਦੇ ਸ਼ਾਦੀ ਬਿਉਰੋ ਵਾਲਿਆਂ ਦੇ ਵਿਚੋਲੇ ਕੈਨੇਡਾ 'ਸੈੱਟ ਕਰਨ' ਲਈ ਲੋਕਾਂ ਤੋਂ 5 ਲੱਖ ਤੋਂ 25 ਲੱਖ ਤੱਕ ਰੁਪਏ ਪ੍ਰਾਪਤ ਕਰਦੇ ਹਨ। ਇਨ੍ਹਾਂ ਵਿਚੋਲਿਆਂ ਤੋਂ ਇਸ ਇਲਾਕੇ ਦੇ ਲਗਭਗ 50 ਪੰਜਾਬੀ ਪਰਿਵਾਰ ਪੀੜਤ ਹਨ, ਇਸ ਦੇ ਨਤੀਜੇ ਵਜੋਂ ਕੈਨੇਡਾ ਵਿਚ ਪਤਨੀਆਂ ਦੇ ਕਤਲ ਜਾਂ ਤਲਾਕਾਂ ਦੀ ਗਿਣਤੀ ਵਧਣ ਲੱਗ ਪਈ ਹੈ। ਇਸੇ ਕਾਰਨ ਕੈਨੇਡਾ ਸਰਕਾਰ ਨੇ ਨਕਲੀ ਪਤਨੀਆਂ ਅਤੇ ਮਰਦ ਮੰਗੇਤਰਾਂ ਤੇ ਰੋਕ ਲਾਉਣ ਲਈ ਕਾਨੂੰਨੀ ਸਖ਼ਤੀਆਂ ਦੇ ਨਾਲ-ਨਾਲ ਪੰਜਾਬ ਅਤੇ ਕੈਨੇਡਾ ਦੇ ਪੰਜਾਬੀ ਆਗੂਆਂ ਨਾਲ ਵੀ ਗੱਲਬਾਤ ਕੀਤੀ ਹੈ।
ਮੋਬਾਈਲ : 00447903190838.
www.shergill.co.uk'ਸੱਚ ਹੈ ਪਰ ਕੌੜਾ'-4.........................ਸੌਦਾਗਰ ਸਿੰਘ ਬਾੜੀਆਂ
ਨਿਊਜ਼ੀਲੈਂ
ਇਹ ਮਨੁੱਖਾ ਜੀਵਨ ਬਹੁਤ ਵੱਡੀ ਘਾਲਣਾ ਤੇ ਤਪੱਸਿਆ ਦਾ ਫ਼ਲ ਹੈ।ਸਾਡੇ ਧਾਰਮਿਕ ਗ੍ਰੰਥਾ ਦੇ ਅਧਿਐਨ ਤੋਂ ਬਾਅਦ ਇਹ ਤੱਥ ਸਾਹਮਣੇ ਆਉਦਾ ਹੈ ਕਿ ਇਹ ਇਨਸਾਨ ਦਾ ਮਨੁੱਖਾ ਜੀਵਨ ਚੌਰਾਸੀ ਲੱਖ ਜੂਨ ਭੋਗਣ ਉਪਰੰਤ ਮਿਲਦਾ ਹੈ ਤੇ ਇਹ ਜੀਵਨ ਪ੍ਰਮਾਤਮਾ ਦੀ ਪ੍ਰਾਪਤੀ ਲਈ ਪ੍ਰਾਪਤ ਹੋਇਆ ਹੈ।ਇਹ ਮਨੁੱਖਾ ਜੀਵਨ ਬਹੁਤ ਹੀ ਉੱਤਮ ਮੰਨਿਆ ਗਿਆ ਹੈ ਜਿਸ ਵਿੱਚ ਇਨਸਾਨ ਇਹ ਜੂਨਾ ਦੀ ਭਟਕਣ ਤੋਂ ਮੁਕਤੀ ਪ੍ਰਾਪਤ ਕਰ ਸਕਦਾ ਹੈ।ਇਸ ਮਨੁੱਖੇ ਜੀਵਨ ਦਾ ਅਸਲ ਮਨੋਰਥ ਇੱਕ ਚੰਗਾ ਸੁਚੱਜਾ ਜੀਵਨ ਜਿਉਦਿਆ ਨਾਮ ਜਪ ਕੇ ਉਸ ਪ੍ਰਮਾਤਮਾ ਦੀ ਪ੍ਰਾਪਤੀ ਹੈ।ਅਸੀ ਇੱਕ ਚੰਗੇ ਜੀਵਨ ਦੀ ਤਲਾਸ਼ ਵਿੱਚ ਵਿਦੇਸ਼ਾ ਦੀ ਧਰਤੀ ਵੱਲ ਕੂਚ ਕੀਤਾ।
ਅਸੀ ਪੰਜਾਬ ਦੀ ਧਰਤੀ ਨੂੰ ਛੱਡ ਕੇ ਨਿਊਜ਼ੀਲੈਂਡ ਤੇ ਆਪਣਾ ਰਹਿਣ ਵਸੇਰਾ ਕੀਤਾ।ਇੱਥੇ ਉਸ ਵੇਲੇ ਸਾਡੀ ਪਹਿਲੀ ਲੋੜ ਸੀ ਪੈਸਾ,ਅਸੀ ਪੈਸਾ ਕਮਾਉਣ ਲਈ ਲੱਕ ਤੋੜਵੀ ਮਿਹਨਤ ਕੀਤੀ ਇਸ ਵਿੱਚ ਕੋਈ ਸ਼ੱਕ ਨਹੀ।ਪੰਜਾਬੀਆ ਨੇ ਨਾ ਰਾਤ ਦੇਖੀ ਨਾ ਦਿਨ ,ਨਾ ਮੀਂਹ ਦੇਖਿਆ ਤੇ ਨਾ ਹਨੇਰੀ ਬਸ ਡਾਲਰ ਦੀ ਇਹੋ ਜਿਹੀ ਦੋੜ ਵਿੱਚ ਸ਼ਾਮਿਲ ਹੋਏ ਅੱਜ ਤੱਕ ਦੋੜੀ ਹੀ ਜਾ ਰਹੇ ਹਾ।ਅਸੀ ਇਸ ਡਾਲਰਾ ਦੀ ਵਿੱਚ ਦੋੜ ਵਿੱਚ ਅਸੀ ਉਹ ਸਾਰਾ ਕੁਝ ਭੁਲ ਗਏ ਜੋ ਅਸੀ ਸੋਚ ਕੇ ਆਏ ਸੀ।ਇੱਕ ਦੇ ਤੀਹਾ ਨੇ ਸਾਡੀਆ ਅੱਖਾ ਤੇ ਇਹੋ ਪੱਟੀ ਚਾੜੀ ਬਸ ਸਾਨੂੰ ਡਾਲਰਾ ਤੋਂ ਬਿਨਾ ਕੁਝ ਦਿਖਾਈ ਹੀ ਨਹੀ ਦਿੱਤਾ।ਅਸੀ ਸਵੇਰੇ ਰੋਟੀਆ ਬੰਨ ਕੇ ਕੰਮ ਲਈ ਘਰੋ ਨਿਕਲ ਜਾਣਾ ਤੇ ਰਾਤ ਪਈ ਤੇ ਮੁੜਨਾ।ਅਸੀ ਉਹੀ ਬਹੀਆ ਰੋਟੀਆ ਖਾਣੀਆ, ਸਵੇਰ ਦੀ ਥਰਮੋਸਾ ਵਿੱਚ ਪਈ ਚਾਹ ਸ਼ਾਮ ਤੱਕ ਪੀਈ ਜਾਣੀ ਤੇ ਕੰਮ ਕਰੀ ਜਾਣਾ।ਉਹ ਤਾ ਪ੍ਰਮਾਤਮਾ ਦੀ ਕਿ੍ਪਾ ਏ ਜਿਸ ਨੇ ਰਾਤ ਬਣਾਈ ਹੋਈ ਏ ਨਹੀ ਤਾ ਅਸੀ ਕੰਮ ਤੇ ਹੀ....?ਅਸੀ ਕੰਮ ਤੇ ਪੈਸੇ ਦੀ ਦੋੜ ਵਿੱਚ ਉਹ ਸੁਨਹਿਰੀ ਸੁਪਨੇ ਗਵਾ ਦਿੱਤੇ ਜੋ ਕਦੇ ਅੱਖਾ ਵਿੱਚ ਪਰੋਏ ਸੀ।ਅਸੀ ਡਾਲਰ ਕਮਾਉਣ ਲਈ ਜੋ ਕੁਝ ਗਵਾ ਚੁੱਕੇ ਹਾ ਉਹਨਾ ਦੀ ਭਰਮਾਈ ਕਦੇ ਨੀ ਹੋ ਸਕਦੀ।ਆਪਣੇ ਕੁਝ ਵੀਰ ਤਾ ਇਸ ਕੰਮ ਤੇ ਡਾਲਰਾ ਦੀ ਹੀ ਭੇਟ ਚੜ ਗਏ।ਅਸੀ ਝੂਠੀ ਸ਼ਾਨ ਬਣਾਉਣ ਲਈ ਵੱਡੇ -ਵੱਡੇ ਘਰ ਵੱਡੀ ਦਰ ਤੇ ਕਰਜ਼ੇ ਲੈ ਕੇ ਬਣਾਏ ।ਇਹਨਾ ਘਰਾ ਦੀਆ ਕਿਸ਼ਤਾ ਲਾਉਦੇ-ਲਾਉਦੇ ਜਿੰਦਗੀ ਦੇ ਉਹ ਪਲ ਕੀਵੀ ਦੀਆ ਟਾਹਣੀਆ ਵੱਢਦੇ ਲੰਘਾ ਦਿੱਤੇ ਜੋ ਕਿਸੀ ਕੀਮਤ ਤੇ ਮੁੜ ਨੀ ਆਉਣੇ।ਇਹ ਘਰਾ ਦੀਆ ਕਿਸ਼ਤਾ ਲਾਉਣ ਪਿਛੇ ਦਿਲ ਦਹਿਲਾਉਣ ਵਾਲੇ ਸੱਚ ਸਾਹਮਣੇ ਆਉਦੇ ਹਨ ਜਿਹਨਾ ਨੂੰ ਸੁਣ ਕੇ ਰੂਹ ਕੰਬ ਉੱਠਦੀ ਆ।ਇਹਨਾ ਕੰਮਾਕਾਰਾ ਤੇ ਡਾਲਰਾ ਦੀ ਦੋੜ ਪਿੱਛੇ ਅਸੀ ਬੱਚਿਆ ਦਾ ਭਵਿੱਖ ਵੀ ਦਾਹ ਤੇ ਲਾ ਦਿੱਤਾ।ਅਸੀ ਆਪਣੇ ਬੱਚਿਆ ਨੂੰ ਨਾ ਤਾ ਚੰਗੀ ਤਾਲੀਮ ਦੇ ਸਕੇ ਤੇ ਨਾ ਹੀ ਉੱਚੀ ਸਿੱਖਿਆ।ਬਸ ਬੱਚਾ ਥੋੜਾ ਜਿਹਾ ਆਪਣਾ-ਆਪ ਸੰਭਾਲਣ ਜੋਗਾ ਹੋਇਆ ਬੱਚੇ ਨੁੰ ਇਹੀ ਪੱਟੀ ਪੜ੍ਹਾ ਦਿੱਤੀ ਕਿ ਪੜ੍ਹ ਲਿੱਖ ਕੇ ਵੀ ਪੁੱਤ ਡਾਲਰ ਹੀ ਕਮਾਉਣੇ ਨੇ ਬਸ ਲਾ ਦਿੱਤਾ ਕੀਵੀ ਦੇ ਕੰਮ ਤੇ ਇੱਕ ਸੌ ਪਿੱਛੇ ਉਸ ਬੱਚੇ ਦਾ ਲੱਖਾ ਭਵਿੱਖ ਮਿੱਟੀ 'ਚ ਰੋਲ ਦਿੱਤਾ।ਅਸੀ ਸਾਰੇ ਜਿਸ ਤਰ੍ਹਾ ਦੇ ਮਾਹੌਲ ਵਿੱਚ ਰਹੇ ਉਹੋ ਜਿਹੀ ਸਾਡੀ ਸੋਚ ਹੋ ਗਈ।ਇਹਨਾ ਡਾਲਰਾ ਲਈ ਇਸ ਹੱਦ ਤੱਕ ਗਿਰ ਜਾਵਾਗੇ ਸੋਚ ਕੇ ਵੀ ਡਰ ਆਉਦਾ।ਇਸ ਇਲਾਕੇ ਵਿੱਚ ਕੀਵੀ ਦੇ ਕੰਮ ਤੇ ਜੇ ਕੋਈ ਨਾਲ ਲੈ ਗਿਆ ਬਸ ਉਸ ਦੀ ਅੱਠਆਨੀ ਪੱਕੀ ਹੁੰਦੀ ਸੀ।ਕੁਝ ਲੋਕ ਤਾ ਇਸ ਤੋ ਵੀ ਅੱਗੇ ਨਿਕਲ ਗਏ,ਇੱਕ ਪੰਜਾਬੀ ਵੀਰ ਨੇ ਆਪਣੇ ਸਿਆਣੇ ਮਾਂ-ਬਾਪ ਨੂੰ ਪੰਜਾਬੀ ਕੀਵੀ ਠੇਕੇਦਾਰ ਕੋਲ ਕੰਮ ਤੇ ਭੇਜਿਆ ਤੇ ਉਸ ਨੂੰ ਕਿਹਾ ਕਿ ਮੇਰਾ ਹਿੱਸਾ ਰੱਖ ਲਈ ,ਕਹਿਣ ਦਾ ਮਤਬਲ ਮੇਰੀ ਅੱਠਆਨੀ ਰੱਖ ਲਈ ਇਹਨਾ ਨੂੰ ਜੋ ਮਰਜ਼ੀ ਦੇ ਦਈ ਉਂਜ ਵੀ ਇਹ ਭੱਤੇ ਤੇ ਆ।ਇੱਕ ਪੁੱਤ ਮਾਂ-ਬਾਪ ਦੀ ਕਮਾਈ ਵਿੱਚੋ ਦਲਾਲੀ ਖਾਵੇ ਇਸ ਤੋਂ ਪਰੇ ਤਾ ਫਿਰ ਉਜਾੜ ਹੀ ਆ।ਇਹਨਾ ਲੋਕਾ ਜਿੰਦਗੀ ਵਿੱਚ ਸੁੱਖ-ਸ਼ਾਤੀ ਜਿਹੀ ਕੋਈ ਚੀਜ਼ ਨਹੀ ।ਇਹ ਲੋਕ ਸੱਤ ਦਿਨ ਕੰਮ ਕਰਕੇ ਵੀ ਰੱਜਦੇ ਨਹੀ ਜੇ ਕਿਤੇ ਰਾਤ ਨੂੰ ਮੀਂਹ ਪੈ ਜਾਵੇ ਫਿਰ ਸਵੇਰੇ ਉੱਠ ਕੇ ਤਾਕੀਆ ਦੇ ਪਰਦੇ ਹੀ ਚੁੱਕ-ਚੁੱਕ ਕੇ ਦੇਖੀ ਜਾਣਗੇ ਤੇ ਦੂਜਿਆ ਦੇ ਘਰ ਫੂਨ ਕਰ-ਕਰਕੇ ਦੇਖੀ ਜਾਣਗੇ ਕਿ ਕਿਤੇ ਉਹ ਨਾ ਕੰਮ ਤੇ ਚਲਾ ਗਿਆ ਹੋਵੇ।ਇਹ ਲੋਕ ਆਪਣੇ ਦੁੱਖ ਤੋਂ ਦੁੱਖੀ ਨਹੀ ,ਇਹ ਲੋਕ ਦੂਜੇ ਦੇ ਸੁੱਖ ਤੋਂ ਦੁੱਖੀ ਆ।ਇਹਨਾ ਲੋਕਾ ਦੀ ਸੋਚ ਇਹੋ ਜਿਹੀ ਹੋ ਗਈ ਆ ਜੇ ਕੋਈ ਕੰਮ ਕਰਦਾ ਉਸ ਨੂੰ ਕਹਿਣਗੇ ਇਹ ਸਾਲੇ ਨੇ ਮਰ ਹੀ ਜਾਣਾ ਤੇ ਜੇ ਕੋਈ ਕੰਮ ਤੇ ਨਾ ਜਾਵੇ ਤਾ ਉਸ ਨੂੰ ਆਖਣਗੇ ਇਹ ਸਾਲੇ ਨੇ ਭੁੱਖਾ ਮਰਨਾ।ਇਹਨਾ ਲੋਕਾ ਆਪਣੇ ਮਾਂ-ਬਾਪ ਇੱਥੇ ਬੁਲਾ ਕੇ ਉਹ ਵੀ ਇਸੇ ਗੱਡੀ ਚਾੜ ਛੱਡੇ ਨੇ ਜਿਹੜਾ ਕੋਈ ਥੋੜੀ ਜਿਹੀ ਅਣਖ ਰੱਖਦਾ ਸੀ ਉਹ ਤਾ ਬਚ ਗਿਆ ਬਾਕੀ ਲੇਖਾ ਦਈ ਜਾਦੇਂ ਨੇ।ਕਈ ਬਜ਼ੁਰਗ ਤਾ ਇਹੋ ਜਿਹੇ ਹੋ ਗਏ ਨੇ ਇੱਕ ਬਜੁਰਗ ਕੰਮ ਕਰਦੇ -ਕਰਦੇ ਤਾਰ ਦੇ ਵਿੱਚ ਪੈਰ ਫਸ ਕੇ ਡਿੱਗ ਗਿਆ ਤਾ ਤਰਸ ਖਾ ਕੇ ਨਾਲ ਦਿਆ ਨੇ ਕਿਹਾ ਬਾਪੂ ਜੀ ਅਸੀ ਤਹਾਨੂੰ ਘਰ ਛੱਡ ਆਉਦੇ ਆ ਤਾ ਅੱਗੋ ਬਾਪੂ ਨੇ ਜੁਆਬ ਦਿੱਤਾ ਨਾ ਪੁੱਤ ਇਸ ਤਰ੍ਹਾ ਹੀ ਸੱਤ ਤੋਂ ਸੱਤ ਹੀ ਚੱਲੂ ਬਾਪੂ ਕਿਹੜਾ ਤੁਹਾਡੇ ਨਾਲੋ ਘੱਟ ਆ।ਇਹ ਲੋਕ ਸੱਤੇ ਦਿਨ ਕੰਮ ਕਰਦੇ ਹੋਣ ਕਰਕੇ ਖਾਸ ਕਰਕੇ ਇਹਨਾ ਦੇ ਬੁੱਟਾ ਵਿੱਚ ਪੈਰ ਰਹਿਣ ਕਰਕੇ ਕਈਆ ਦੇ ਪੈਰਾ ਵਿੱਚੋਂ ਇੰਨਾ ਮੁਸ਼ਕ ਆਉਦਾ ਹੁੰਦਾ ਜਦੋ ਇਹ ਗੁਰਦੁਆਰਾ ਸਾਹਿਬ ਸ਼ਾਮ ਦੇ ਦੀਵਾਨਾ ਤੇ ਆਉਦੇ ਆ ਕਈਆ ਕੋਲ ਤਾ ਬੈਠਣਾ ਵੀ ਔਖਾ ਹੋ ਜਾਦਾ।ਜਦੋ ਕੀਵੀ ਦੀ ਪਰੂਨਿੰਗ ਦਾ ਕੰਮ ਚਲਦਾ ਹੈ ਇਸ ਸੀਜਨ ਵਿੱਚ ਤਾ ਹੱਦ ਹੀ ਹੋ ਜਾਦੀ ਆ।ਸ਼ਾਮ ਵੇਲੇ ਘਰਾ ਵਿੱਚ ਬੱਤੀ ਜਗਣੀ ਸੁੱਖ ਸ਼ਾਤੀ ਦਾ ਪ੍ਰਤੀਕ ਆ ਤੇ ਸ਼ਾਮ ਵੇਲੇ ਘਰ ਵਿੱਚ ਲਾਇਟ ਜਗਣੀ ਵਸਦੇ ਘਰਾ ਦੀਆ ਨਿਸ਼ਾਨੀਆ ਹੁੰਦੀਆ ਹਨ।ਇਸ ਸੀਜਨ ਵਿੱਚ ਲੋਕੀ ਮੁੰਹ ਹਨੇਰੇ ਘਰੋਂ ਜਾਦੇ ਹਨ ਤੇ ਮੂੰਹ ਹਨੇਰੇ ਹੀ ਮੁੜਦੇ ਹਨ।ਇਸ ਸੀਜ਼ਨ ਦੀ ਪ੍ਰਕਿਰਿਆ ਲੰਬੀ ਹੋਣ ਕਰਕੇ ਆਪਣੇ ਨਿਆਣਿਆ ਨੂੰ ਵੀ ਦੱਸਣਾ ਪੈਂਦਾ ਇਹ ਤੁਹਾਡਾ ਪਿਉ (ਡੈਡੀ) ਆ।ਇਹ ਪਰੂਨਿੰਗ ਦਾ ਸੀਜ਼ਨ ਤਾ ਕਈ ਵਿਚਾਰੇ ਗੋਲੀਆ (ਪੈਨਾਡੋਲ) ਆਸਰੇ ਹੀ ਲਾਉਦੇ ਨੇ।ਜੇ ਕਿਤੇ ਰੱਬ ਨਾ ਕਰੇ ਇਹ ਲੋਕ ਕਿਤੇ ਬਿਮਾਰ ਹੋ ਜਾਵੇ ਤਾ ਡਾਕਟਰ ਕੋਲ ਦਵਾਈ ਲੈਣ ਨੀ ਜਾਣਾ ਬਸ ਆਪੇ ਗੋਲੀਆ ਖਾ ਕੇ ਤੁਰੇ ਰਹਿਣਾ ਪਰ ਕੰਮ ਤੋਂ ਛੁੱਟੀ ਨੀ ਕਰਨੀ ਸੂਰੜ-ਸੂਰੜ ਕਰਦੇ ਗੱਲ੍ਹ ਪਾਈ ਕੋਟੀ ਦੀ ਬਾਂਹ ਨਾਲ ਹੀ ਨੱਕ ਪੂੰਝੀ ਜਾਣਗੇ।ਇਹਨਾ ਲੋਕਾ ਦੇ ਅਕਾਉਂਟ ਵੀ ਵੰਨ-ਵੇ ਆ ,ਇਹਨਾ ਦੀ ਜੇਬ ਵਿੱਚ ਜਿਹੜਾ ਪੈਸਾ ਇੱਕ ਵਾਰ ਪੈ ਗਿਆ ਉਹ ਵਿਚਾਰਾ ਬਾਹਰਲੀ ਦੁਨੀਆ ਦੇਖਣ ਨੂੰ ਤਰਸ ਜਾਦਾਂ।ਪਰ ਉਸ ਨੂੰ ਬਾਹਰਲੀ ਦੁਨੀਆ ਦੇਖਣੀ ਨਸੀਬ ਨੀ ਹੁੰਦੀ।ਇਹਨਾ ਲੋਕਾ ਨੂੰ ਦਿਨ ਰਾਤ ਇੱਕੋ ਜਿਹੇ ਨੇ ਇਹਨਾ ਲੋਕਾ ਨੂੰ ਕੋਈ ਛੁੱਟੀ ਨਹੀ ਉਹ ਤਾ ਰੱਬ ਹੀ ਆ ਜਿਹੜਾ ਤਰਸ ਖਾ ਕੇ ਮੀਂਹ ਪਵਾ ਦੇਵੇ ਤਾ ਇਹਨਾ ਨੂੰ ਛੁੱਟੀ ਹੋ ਜਾਦੀ ਹੈ ਭਾਵੇ ਦੋ ਮਹੀਨੇ ਮੀਂਹ ਨਾ ਪਵੇ। ਇਹ ਪਿਉ ਦੇ ਪੁੱਤ ਮਰਦੇ ਮਰ ਜਾਣਗੇ ਪਰ ਛੁੱਟੀ ਨੀ ਕਰਦੇ । ਉਂਜ ਭਾਵੇ ਹਫ਼ਤਾ ਭਰ ਮੀਂਹ ਪੈ ਕੇ ਹਫ਼ਤਾ ਛੁੱਟੀਆ ਰਹਿਣ।
ਇੱਕ ਵੀਰ ਨੇ ਇੰਡੀਆ ਤੋਂ ਆਪਣੀ ਪਤਨੀ ਦਾ ਵੀਜ਼ਾ ਅਪਲਾਈ ਕੀਤਾ ਤਾ ਅਫਸਰ ਨੇ ਇੰਟਰਵਿਊ ਕਰਦਿਆ ਪੁਛਿਆ ਤੁਹਾਡਾ ਪਤੀ ਕੀ ਕੰਮ ਕਰਦਾ ਤੇ ਪਤਨੀ ਨੇ ਜੁਆਬ ਦਿੱਤਾ ਕੀਵੀ ਫ਼ਰੂਟ ਦਾ।ਅਫ਼ਸਰ ਨੇ ਦੂਜਾ ਸਵਾਲ ਕੀਤਾ ਪਤੀ ਨੂੰ ਛੁੱਟੀ ਕਿਸ ਦਿਨ ਹੁੰਦੀ ਆ ਪਤਨੀ ਨੂੰ ਪਤਾ ਸੀ ਤਾ ਉਸ ਨੇ ਜੁਆਬ ਦਿੱਤਾ ਸਰ ਮੀਂਹ ਵਾਲੇ ਦਿਨ ਉਸ ਅਫਸਰ ਨੇ ਕੁਛ ਹੋਰ ਨਾ ਪੁਛਦੇ ਹੋਏ ਵੀਜ਼ਾ ਲਾ ਕੇ ਪਾਸਪੋਰਟ ਨਾਲ ਲਗਦਾ ਹੀ ਦੇ ਦਿੱਤਾ।
ਉਂਜ ਵੀ ਆਕਲੈਂਡ ਜਿਹੇ ਵੱਡੇ ਸ਼ਹਿਰਾ ਵਿੱਚ ਰਹਿਣ ਵਾਲੇ ਲੋਕ ਸਾਨੂੰ ਪੇਂਡੂ ਹੀ ਕਹਿ ਕੇ ਬੁਲਾਉਦੇ ਨੇ।ਇੱਕ ਦਿਨ ਬੁਧੀਜੀਵੀਆ ਵਿੱਚ ਬੈਠਣ ਦਾ ਮੋਕਾ ਮਿਲਿਆ ਉੱਥੇ ਇੱਕ ਬੁੱਧੀਜੀਵੀ ਵੀਰ ਨੇ ਮੈਨੂੰ ਸਵਾਲ ਕੀਤਾ ਕਿ ਤੁਹਾਡੇ ਇਲਾਕੇ ਵਿੱਚ ਲੋਕਾ,ਸਰੋਤਿਆ,ਪਾਠਕਾ ਦੀ ਸੋਚ ਤੇ ਸਵਾਦ ਕੀ ਆ।ਇੱਕ ਵਾਰ ਤਾ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਹੁਣ ਕੀ ਜੁਆਬ ਦੇਵਾ ਕਿ ਆਖਾ,ਮੈਂ ਆਖਿਆ ਸਾਡੇ ਲੋਕਾ ਦੀ ਸੋਚ ਬਸ ਪੈਸਾ । ਇਹ ਲੋਕ ਜਾਗਦੇ ਤਾ ਪੈਸਾ-ਪੈਸਾ ਕਰਦੇ ਨੇ ਤੇ ਸੁੱਤੇ ਪਏ ਵੀ ਪੈਸਾ-ਪੈਸਾ ਹੀ ਕਰਦੇ ਹਨ।ਇਸ ਇਲਾਕੇ ਵਿੱਚ ਰਹਿਣ ਵਾਲੇ ਲੋਕ ਬਹੁਤ ਮਿਹਨਤੀ ਆ, ਕਿਰਤ ਕਰਨੀ ਕੋਈ ਮਾੜੀ ਗੱਲ ਨਹੀ ਪਰ ਕਿਰਤ ਵੀ ਕਿਸੇ ਹੱਦ ਵਿੱਚ ਹੋਵੇ ਤਾ ਚੰਗੀ ਆ।ਇਸ ਵੇਲੇ ਕੀਵੀ ਦੀ ਤੋੜਾਈ ਦਾ ਕੰਮ ਚੱਲ ਰਿਹਾ ਹੈ ਇਸ ਵੇਲੇ ਜਿਆਦਾਤਰ ਲੋਕ ਦਿਨ ਵੇਲੇ ਤੋੜਾਈ ਕਰਦੇ ਨੇ ਤੇ ਰਾਤ ਵੇਲੇ ਪੈਕਿੰਗ ਵੀ ਕਰਦੇ ਹਨ।ਉਹ ਲੋਕ ਦਿਨ ਭਰ ਸਖਤ ਮਿਹਨਤ ਕਰਨ ਤੋਂ ਬਾਆਦ ਜਦ ਲੋਕ ਪੈਕਹਾਉਸ ਆਉਦੇ ਹਨ ਤੇ ਉਹ ਲੋਕ ਕੰਮ ਕਰਦੇ-ਕਰਦੇ ਸੌ ਜਾਦੇ ਹਨ।ਕਈ ਵਾਰ ਤਾ ਸੁਪਰ ਵਾਈਜ਼ਰ ਨੂੰ ਆ ਕੇ ਉਹਨਾ ਨੂੰ ਹਿਲਾ ਕੇ ਕਹਿਣਾ ਪੈਂਦਾ ਭਾਈ ਜਾਗ।ਕੀਵੀ ਫਰੂਟ ਦੀ ਪੈਕਿੰਗ ਕਰਨ ਵਾਲੇ ਕਾਮਿਆ ਲਈ ਪੈਕਹਾਊਸ ਵਾਲਿਆ ਨੇ ਬ੍ਰੇਕ ਟਾਇਮ ਵਿੱਚ ਬੈਠਣ ਲਈ ਕੁਰਸੀ ਟੇਬਲ ਲਾਏ ਹੋਏ ਨੇ ਜੋ ਅਸੀ ਚੰਗੇ ਢੰਗ ਨਾਲ ਖਾ ਪੀ ਸਕੀਏ।ਵੱਖਰੇ-ਵੱਖਰੇ ਦੇਸ਼ਾ ਤੋਂ ਆਏ ਲੋਕ ਬੜੇ ਅਰਾਮ ਨਾਲ ਆਪਣਾ-ਆਪਣਾ ਖਾਣਾ ਖਾਣਗੇ ਪਰ ਸਾਡੇ ਲੋਕ ਇੱਲਾ ਕਾਂਵਾ ਵਾਂਗ ਹੀ ਖਾਣਗੇ ਸਾਡੇ ਲੋਕਾ ਨੂੰ ਖਾਦੇ ਵੇਖ ਕੇ ਜਰੂਰ ਸੋਚਦੇ ਹੋਣਗੇ ਇਹ ਕਿਹੋ ਜਿਹੇ ਲੋਕ ਨੇ ਜਿਹਨਾ ਨੂੰ ਖਾਣਾ ਵੀ ਨਹੀ ਆਉਦਾ।ਇੱਕ ਘਟਨਾ ਚੇਤੇ ਆ ਗਈ ।ਇੱਕ ਵੀਰ ਛੋਲਿਆ ਦੀ ਸਬਜ਼ੀ ਬਣਾਉਦਾ -ਬਣਾਉਦਾ ਅੱਧ ਰਿੰਨੇ ਛੋਲੇ ਜਿਆਦਾ ਖਾ ਗਿਆ ਤੇ ਛੋਲਿਆ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕੀਤਾ ਕਿ ਵੀਰ ਦੇ ਬੰਨ ਪੈ ਗਿਆ ਤੇ ਦਰਦ ਹੋਣਾ ਸ਼ੁਰੂ ਹੋ ਗਿਆ ,ਦਰਦ ਹੱਦੋ ਵੱਧ ਹੋਣ ਲੱਗੀ ।ਉਸ ਨੂੰ ਡਾਕਟਰ ਕੋਲ ਲੈ ਕੇ ਗਏ ਤਾ ਡਾਕਟਰ ਪੰਜਾਬੀਆ ਦਾ ਭੇਤੀ ਸੀ ਤੇ ਡਾਕਟਰ ਨੇ ਪੁਛਿਆ ਕੀ ਖਾਧਾ ਸੀ ਤਾ ਉਸ ਨੇ ਵਾਰਤਾ ਦੱਸੀ ਤਾ ਡਾਕਟਰ ਕਹਿੰਦਾ ਮੈਂ ਤੈਨੂੰ ਦਵਾਈ ਨੀ ਦੇ ਸਕਦਾ । ਤਹਾਨੂੰ ਪੰਜਾਬੀਆ ਨੂੰ ਨਾ ਤਾ ਖਾਣਾ ਆਉਦਾ ਤੇ ਨਾ ਹੀ ਕੰਮ ਕਰਨਾ ਆਉਦਾ।ਇਹਨਾ ਲੋਕਾ ਦੀ ਹਾਲਤ ਖੂਹ ਦੇ ਡੱਡੂ ਵਾਲੀ ਆ ।ਇੱਥੇ ਸਾਡੇ ਇੱਕ ਲਾਗੇ ਕੀਵੀ ਕੰਟਰੀ ਆ ਨਿਊਜ਼ੀਲੈਂਡ ਵਿੱਚ ਆਉਣ ਵਾਲਾ ਹਰ ਵਿਅਕਤੀ ਟੂਰਿਸਟ ਇਸ ਨੂੰ ਦੇਖਣ ਦੀ ਇੱਛਾ ਰੱਖਦਾ ਤੇ ਦੇਖਣ ਆਉਦਾ ਪਰ ਸਾਡੇ ਵਿੱਚੋ ਕੋਈ ਕਰਮਾ ਵਾਲਾ ਹੀ ਹੋਓ ਜਿਸ ਨੇ ਇਸ ਨੁੰ ਦੇਖਿਆ ਹੋਉ।ਨਿਊਜ਼ੀਲੈਂਡ ਦਾ ਰੋਟਾਰੂਆ ਸ਼ਹਿਰ ਟੂਰਿਸਟ ਲੋਕਾ ਲਈ ਖਿੱਚ ਦਾ ਕੇਂਦਰ ਹੈ। ਜੇ ਰੋਟਾਰੂਆ ਵਿੱਚ ਆਪਣਾ ਪੰਜਾਬੀ ਡਾਕਟਰ ਨਾ ਹੁੰਦਾ ਤਾ ਆਪਣੇ ਅੱਧੇ ਲੋਕਾ ਨੇ ਉਹ ਨੀ ਸੀ ਦੇਖਣਾ,ਦੇਖਿਆ ਅਜੇ ਵੀ ਅੱਧੇ ਲੋਕਾ ਨੇ ਨੀ ਹੋਣਾ। ਸਾਡੇ ਪੰਜਾਬੀ ਲੋਕ ਆਪਣਾ ਕਿੱਤਾ ਬਦਲਣ ਦੀ ਸੋਚ ਰੱਖਦੇ ਹੋਏ ਟੈਕਸੀ ਦੇ ਕਿੱਤੇ ਵੱਲ ਆਏ ਹਨ ਜੋ ਸਾਡੇ ਲਈ ਇੱਕ ਮਾਣ ਵਾਲੀ ਗੱਲ ਹੈ।ਪਰ ਪੰਜਾਬੀਆ ਨੇ ਕਿੱਤਾ ਤਾ ਬਦਲਣ ਦੀ ਸੋਚੀ ਪਰ ਸੋਚ ਨਹੀ ਬਦਲ ਸਕੇ।ਟੈਕਸੀ ਚਲਾਉਣ ਦਾ ਕੰਮ ਤਾ ਬਹੁਤ ਵਧੀਆ ਸੀ ਪਰ ਆਪਣੇ ਲੋਕਾ ਨੇ ਇਸ ਵਿੱਚ ਵੀ.............?ਟੈਕਸੀ ਡਰਾਵਿਰਾ ਦੀ ਹਾਲਤ ਬੜੀ ਤਰਸ ਯੋਗ ਬਣੀ ਹੋਈ ਹੈ ਜਦੋ ਕੰਮ ਚਲਦਾ ਹੈ ਤਦ ਤਾ ਠੀਕ ਹੈ ਕਈ ਵਾਰ ਤਾ ਵਿਚਾਰੇ ਇੰਜ ਤਰਲੇ ਕੱਢਦੇ ਸਵਾਰੀਆ ਦੀਆ ਮਿੰਨਤਾ ਕਰਨਗੇ ਆ ਜਾ ਬਹਿ ਯਾਰ ਤੈਨੂੰ ਘਰ ਛੱਡ ਆਈਏ।ਸਾਡੇ ਕੁਝ ਲੋਕਾ ਨੇ ਤਾ ਵਕਾਰ ਇੰਨਾ ਖਰਾਬ ਕਰ ਦਿੱਤਾ ਕਿ ਜਿੱਥੇ ਗੋਰੇ ਲੋਕਾ ਦੇ ਘਰ ਦਾ ਕਿਰਾਇਆ ਵੀਹ ਡਾਲਰ ਬਣਦਾ ਹੈ ਉਥੇ ਗੋਰੇ ਲੋਕ ਪੰਜਾਬੀ ਦੀ ਟੈਕਸੀ ਦੇਖ ਕੇ ਦਸ ਡਾਲਰ ਤੋ ਸੌਦਾ ਸ਼ੁਰੂ ਕਰਨਗੇ ਕਿਉਕਿ ਉਹਨਾ ਨੂੰ ਪਤਾ ਹੈ ਕਿ ਇਸ ਨੇ ਦਸਾ ਵਿੱਚ ਨਾ ਤਾ ਬਾਰ੍ਹਾ ਵਿੱਚ ਤਾ ਇਸ ਨੇ ਲੈ ਹੀ ਜਾਣਾ।ਕੁਝ ਲਾਲਚੀ ਤੇ ਮੋਕਾ ਪ੍ਰਸਤ ਲੋਕਾ ਦੇ ਸਦਕੇ ,ਕੁਝ ਲੋਕਾ ਨੂੰ ਨਾ ਚਾਹੁੰਦਿਆ ਹੋਇਆ ਵੀ ਇਹਨਾ ਗੋਰਿਆ ਲੋਕਾ ਲਈ ਬਲੀ ਦਾ ਬੱਕਰਾ ਬਣਦਾ ਪੈਦਾ।
ਸਾਡੇ ਬੁਧੀਜੀਵੀਆ ਨੇ ਸਾਨੂੰ ਇੱਕ ਤੱਥ ਦਿੱਤਾ ਸੀ ਕਿ ਸਮੇਂ ਦੀ ਕਦਰ ਕਰੋ ਨਾਲ ਦੀ ਨਾਲ ਉਹਨਾ ਨੂੰ ਇਹ ਵੀ ਤੱਥ ਲਿਖਣਾ ਪਿਆ ਕਿ ਸਮਾਂ ਜਾਨ ਨਾਲੋਂ ਕੀਮਤੀ ਨਹੀ।ਠੀਕ ਇਸੇ ਤਰ੍ਹਾ ਪੈਸਾ ਜਿੰਦਗੀ ਜਿਉਣ ਲਈ ਜਰੂਰੀ ਆ ਪਰ ਜਿੰਦਗੀ ਤੋਂ ਜਰੂਰੀ ਨਹੀ।ਇੱਕ ਗੱਲ ਯਾਦ ਰੱਖਣ ਵਾਲੀ ਆ ਕਿ ਜਿੰਦਗੀ ਵਿੱਚ ਰਿਵਰਸ ਗੇਅਰ ਨਹੀ ਹੁੰਦਾ।ਜਿੰਦਗੀ ਦਾ ਗੁਜਰਿਆ ਇੱਕ ਪਲ ਵੀ ਵਾਪਿਸ ਨੀ ਆਉਣਾ।ਅਸੀ ਨਿਊਜ਼ੀਲੈਂਡ ਵਿੱਚ ਜਿੰਦਗੀ ਜਿਉਣ ਲਈ ਆਏ ਸੀ ਕੱਟਣ ਨਹੀ ਆਏ ਸੀ।ਅਸੀ ਤਾ ਇਹ ਨਰਕ ਭਰੀ ਜਿੰਦਗੀ ਜੀ ਰਹੇ ਹਾ ਪਰ ਆਪਣੇ ਬੱਚਿਆ ਨੂੰ ਉੱਚ ਸਿੱਖਿਆ ਦਿਵਾ ਕੇ ਉਹਨਾ ਨੂੰ ਇਸ ਦਲਦਲ ਵਿੱਚੋ ਕੱਢਕੇ ਚੰਗਾ ਭਵਿੱਖ ਦੇਈਏ ਤਾ ਸਾਡੇ ਲਈ ਬਹੁਤ ਵੱਡੀ ਪ੍ਰਾਪਤੀ ਹੋਵੀਗੀ।ਜਿਹੜਾ ਸੁਫ਼ਨਾ ਅਸੀ ਵੇਖ ਕੇ ਬਾਹਰਲੇ ਦੇਸ਼ਾ ਵਿੱਚ ਆਏ ਸੀ ਕਿ ਅਸੀ ਉਸ ਨੂੰ ਸਾਕਾਰ ਕੀਤਾ।ਜਿੰਨੀ ਮਿਹਨਤ ਅਸੀ ਇੱਥੇ ਆ ਕੇ ਕਰਦੇ ਹਾ ਜਾ ਕੀਤੀ ਜੇ ਅਸੀ ਇੰਨੀ ਮਿਹਨਤ ਇੰਡੀਆ ਵਿੱਚ ਕਰਦੇ, ਜੋ ਜਿੰਦਗੀ ਅਸੀ ਅੱਜ ਇੱਥੇ ਜੀ ਰਹੇ ਹਾ ਇਸ ਤੋਂ ਵੱਧ ਕਿਤੇ ਚੰਗੀ ਜਿੰਦਗੀ ਅਸੀ ਪੰਜਾਬ ਵਿੱਚ ਜਿਉਦੇ ਹੋਣਾ ਸੀ।ਜੋ ਅਸੀ ਸਵਰਗ ਵਿੱਚ ਨਰਕ ਵਾਲੇ ਹਾਲਾਤ ਇੱਥੇ ਬਣਾਏ ਹੋਏ ਨੇ ਇਸ ਦੇ ਜੁੰਮੇਵਾਰ ਅਸੀ ਖੁਦ ਹਾ।ਜੇ ਅਸੀ ਇਸ ਨੂੰ ਸਵਰਗ ਮੰਨਦੇ ਹਾ ਤਾ ਇਸ ਤੋਂ ਵੱਡੀ ਮੁਰਖਤਾ ਵਾਲੀ ਕੋਈ ਹੋਰ ਗੱਲ ਨਹੀ।ਜੇ ਅਸੀ ਇਹ ਸਵਰਗ ਵਾਲੀ ਪੱਟੀ ਅੱਜ ਵੀ ਅੱਖਾ ਤੋਂ ਨਾ ਲਾਹੀ ਤਾ ਤਦ ਸਾਡਾ ਰੱਬ ਹੀ ਰਾਖਾ।